ਜ਼ਬੂਰ
ਨਿਰਦੇਸ਼ਕ ਲਈ ਹਿਦਾਇਤ। ਯਦੂਥੂਨ* ਦੀ ਸ਼ੈਲੀ ਮੁਤਾਬਕ। ਦਾਊਦ ਦਾ ਜ਼ਬੂਰ।
62 ਮੈਂ ਚੁੱਪ-ਚਾਪ ਪਰਮੇਸ਼ੁਰ ਦੀ ਉਡੀਕ ਕਰਦਾ ਹਾਂ।
ਉਹੀ ਮੈਨੂੰ ਮੁਕਤੀ ਦਿਵਾਏਗਾ।+
2 ਉਹੀ ਮੇਰੀ ਚਟਾਨ, ਮੇਰੀ ਮੁਕਤੀ ਅਤੇ ਮੇਰੀ ਮਜ਼ਬੂਤ ਪਨਾਹ* ਹੈ;+
ਮੈਨੂੰ ਕਦੇ ਇੰਨਾ ਨਹੀਂ ਹਿਲਾਇਆ ਜਾ ਸਕੇਗਾ ਕਿ ਮੈਂ ਡਿਗ ਜਾਵਾਂ।+
3 ਤੁਸੀਂ ਕਿਸੇ ਆਦਮੀ ਨੂੰ ਜਾਨੋਂ ਮਾਰਨ ਲਈ ਕਦ ਤਕ ਹਮਲਾ ਕਰਦੇ ਰਹੋਗੇ?+
ਤੁਸੀਂ ਸਾਰੇ ਪੱਥਰਾਂ ਦੀ ਕੰਧ ਵਾਂਗ ਖ਼ਤਰਨਾਕ ਹੋ ਜੋ ਟੇਢੀ ਹੋਣ ਕਰਕੇ ਕਦੀ ਵੀ ਡਿਗ ਸਕਦੀ ਹੈ।*
4 ਉਹ ਉਸ ਨੂੰ ਉੱਚੀ ਪਦਵੀ* ਤੋਂ ਲਾਹੁਣ ਦੀਆਂ ਆਪਸ ਵਿਚ ਸਲਾਹਾਂ ਕਰਦੇ ਹਨ;
ਉਨ੍ਹਾਂ ਨੂੰ ਝੂਠ ਬੋਲ ਕੇ ਖ਼ੁਸ਼ੀ ਹੁੰਦੀ ਹੈ।
ਉਹ ਮੂੰਹੋਂ ਤਾਂ ਅਸੀਸ ਦਿੰਦੇ ਹਨ, ਪਰ ਦਿਲ ਵਿਚ ਸਰਾਪ ਦਿੰਦੇ ਹਨ।+ (ਸਲਹ)
6 ਉਹੀ ਮੇਰੀ ਚਟਾਨ, ਮੇਰੀ ਮੁਕਤੀ ਅਤੇ ਮੇਰੀ ਮਜ਼ਬੂਤ ਪਨਾਹ ਹੈ;
ਮੈਨੂੰ ਕਦੇ ਹਿਲਾਇਆ ਨਹੀਂ ਜਾ ਸਕੇਗਾ।+
7 ਪਰਮੇਸ਼ੁਰ ਕਰਕੇ ਹੀ ਮੈਨੂੰ ਮੁਕਤੀ ਅਤੇ ਮਹਿਮਾ ਮਿਲਦੀ ਹੈ।
ਉਹੀ ਮੇਰੀ ਮਜ਼ਬੂਤ ਚਟਾਨ ਅਤੇ ਪਨਾਹ ਹੈ।+
8 ਹੇ ਲੋਕੋ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ।
ਉਸ ਦੇ ਸਾਮ੍ਹਣੇ ਆਪਣੇ ਦਿਲ ਖੋਲ੍ਹ* ਦਿਓ।+
ਪਰਮੇਸ਼ੁਰ ਸਾਡੀ ਪਨਾਹ ਹੈ।+ (ਸਲਹ)
9 ਮਨੁੱਖ ਦੇ ਪੁੱਤਰ ਸਾਹ ਹੀ ਹਨ,
ਇਨਸਾਨ ʼਤੇ ਭਰੋਸਾ ਰੱਖਣਾ ਵਿਅਰਥ ਹੈ।+
ਇਕੱਠੇ ਤੱਕੜੀ ਵਿਚ ਤੋਲੇ ਜਾਣ ਤੇ ਇਨਸਾਨ ਸਾਹ ਨਾਲੋਂ ਵੀ ਹਲਕੇ ਹੁੰਦੇ ਹਨ।+
10 ਲੁੱਟ-ਖਸੁੱਟ ਉੱਤੇ ਭਰੋਸਾ ਨਾ ਰੱਖੋ
ਅਤੇ ਨਾ ਹੀ ਡਕੈਤੀ ਉੱਤੇ ਝੂਠੀਆਂ ਉਮੀਦਾਂ ਲਾਓ।
ਜੇ ਤੁਹਾਡੀ ਧਨ-ਦੌਲਤ ਵਧ ਜਾਵੇ, ਤਾਂ ਇਸ ਉੱਤੇ ਆਪਣਾ ਮਨ ਨਾ ਲਾਓ।+
11 ਮੈਂ ਦੋ ਵਾਰ ਪਰਮੇਸ਼ੁਰ ਨੂੰ ਇਹ ਕਹਿੰਦਿਆਂ ਸੁਣਿਆ:
ਪਰਮੇਸ਼ੁਰ ਹੀ ਤਾਕਤ ਦਾ ਸੋਮਾ ਹੈ।+