ਯਸਾਯਾਹ
9 ਪਰ ਇਹ ਅੰਧਕਾਰ ਉਸ ਸਮੇਂ ਦੇ ਅੰਧਕਾਰ ਵਰਗਾ ਨਹੀਂ ਹੋਵੇਗਾ ਜਦੋਂ ਦੇਸ਼ ਕਸ਼ਟ ਵਿਚ ਸੀ, ਹਾਂ, ਜਦੋਂ ਪੁਰਾਣੇ ਸਮਿਆਂ ਵਿਚ ਜ਼ਬੂਲੁਨ ਤੇ ਨਫ਼ਤਾਲੀ ਦੇ ਇਲਾਕੇ ਨਾਲ ਘਿਰਣਾ ਕੀਤੀ ਗਈ ਸੀ।+ ਪਰ ਬਾਅਦ ਵਿਚ ਪਰਮੇਸ਼ੁਰ ਇਸ ਦੇਸ਼ ਦਾ ਮਾਣ ਵਧਾਵੇਗਾ ਜੋ ਸਮੁੰਦਰ ਵੱਲ ਜਾਂਦੇ ਰਾਹ ʼਤੇ ਯਰਦਨ ਦੇ ਇਲਾਕੇ ਵਿਚ ਪੈਂਦਾ ਹੈ ਅਤੇ ਕੌਮਾਂ ਦਾ ਗਲੀਲ ਕਹਾਉਂਦਾ ਹੈ।
2 ਹਨੇਰੇ ਵਿਚ ਚੱਲਣ ਵਾਲੇ ਲੋਕਾਂ ਨੇ
ਵੱਡਾ ਚਾਨਣ ਦੇਖਿਆ ਹੈ।
ਜਿਹੜੇ ਘੁੱਪ ਹਨੇਰੇ ਦੇ ਦੇਸ਼ ਵਿਚ ਵੱਸਦੇ ਸਨ,
ਉਨ੍ਹਾਂ ਉੱਤੇ ਚਾਨਣ ਚਮਕਿਆ ਹੈ।+
3 ਤੂੰ ਉਸ ਕੌਮ ਦੇ ਲੋਕਾਂ ਦੀ ਆਬਾਦੀ ਵਧਾਈ ਹੈ;
ਤੂੰ ਉਸ ਦੀਆਂ ਖ਼ੁਸ਼ੀਆਂ ਨੂੰ ਬਹੁਤ ਵਧਾਇਆ ਹੈ।
ਉਹ ਤੇਰੇ ਅੱਗੇ ਇਸ ਤਰ੍ਹਾਂ ਆਨੰਦ ਮਨਾਉਂਦੇ ਹਨ
ਜਿਵੇਂ ਲੋਕ ਵਾਢੀ ਦੇ ਸਮੇਂ
ਅਤੇ ਲੁੱਟ ਦਾ ਮਾਲ ਵੰਡਦੇ ਸਮੇਂ ਖ਼ੁਸ਼ੀਆਂ ਮਨਾਉਂਦੇ ਹਨ।
4 ਕਿਉਂਕਿ ਤੂੰ ਉਨ੍ਹਾਂ ਦੇ ਭਾਰੇ ਜੂਲੇ ਨੂੰ,
ਉਨ੍ਹਾਂ ਦੇ ਮੋਢਿਆਂ ʼਤੇ ਰੱਖੀ ਲਾਠੀ ਨੂੰ ਅਤੇ ਕੰਮ ਕਰਾਉਣ ਵਾਲਿਆਂ ਦੀ ਸੋਟੀ ਨੂੰ ਟੋਟੇ-ਟੋਟੇ ਕਰ ਦਿੱਤਾ,
ਜਿਵੇਂ ਤੂੰ ਮਿਦਿਆਨ ਦੇ ਦਿਨਾਂ ਵਿਚ ਕੀਤਾ ਸੀ।+
ਉਸ ਨੂੰ ਅਦਭੁਤ ਸਲਾਹਕਾਰ,+ ਸ਼ਕਤੀਸ਼ਾਲੀ ਈਸ਼ਵਰ,+ ਯੁਗਾਂ-ਯੁਗਾਂ ਦਾ ਪਿਤਾ ਅਤੇ ਸ਼ਾਂਤੀ ਦਾ ਰਾਜਕੁਮਾਰ ਸੱਦਿਆ ਜਾਵੇਗਾ।
ਅਤੇ ਸ਼ਾਂਤੀ ਦੀ ਕੋਈ ਹੱਦ ਨਾ ਹੋਵੇਗੀ,+
ਉਹ ਦਾਊਦ ਦੀ ਰਾਜ-ਗੱਦੀ ਉੱਤੇ ਬੈਠੇਗਾ+ ਅਤੇ ਉਸ ਦੇ ਰਾਜ ਦੀ ਵਾਗਡੋਰ ਸੰਭਾਲੇਗਾ
ਤਾਂਕਿ ਨਿਆਂ ਅਤੇ ਧਾਰਮਿਕਤਾ* ਨਾਲ
ਉਹ ਹੁਣ ਅਤੇ ਸਦਾ ਲਈ
ਇਸ ਨੂੰ ਮਜ਼ਬੂਤੀ ਨਾਲ ਕਾਇਮ ਕਰੇ ਤੇ ਸੰਭਾਲੀ ਰੱਖੇ।+
ਸੈਨਾਵਾਂ ਦੇ ਯਹੋਵਾਹ ਦਾ ਜੋਸ਼ ਇੱਦਾਂ ਕਰੇਗਾ।
9 ਅਤੇ ਸਾਰੇ ਲੋਕ ਇਸ ਬਾਰੇ ਜਾਣਨਗੇ,
ਹਾਂ, ਇਫ਼ਰਾਈਮ ਅਤੇ ਸਾਮਰਿਯਾ ਦੇ ਵਾਸੀ,
ਜੋ ਹੰਕਾਰ ਅਤੇ ਦਿਲ ਦੇ ਢੀਠਪੁਣੇ ਨਾਲ ਕਹਿੰਦੇ ਹਨ:
ਗੂਲਰ* ਦੇ ਦਰਖ਼ਤ ਕੱਟ ਦਿੱਤੇ ਗਏ ਹਨ,
ਪਰ ਅਸੀਂ ਉਨ੍ਹਾਂ ਦੀ ਜਗ੍ਹਾ ਦਿਆਰ ਦੇ ਦਰਖ਼ਤ ਲਾਵਾਂਗੇ।”
11 ਯਹੋਵਾਹ ਰਸੀਨ ਦੇ ਵਿਰੋਧੀਆਂ ਨੂੰ ਉਸ ਖ਼ਿਲਾਫ਼ ਖੜ੍ਹਾ ਕਰੇਗਾ
ਅਤੇ ਉਹ ਉਸ ਦੇ ਦੁਸ਼ਮਣਾਂ ਨੂੰ ਕਦਮ ਚੁੱਕਣ ਲਈ ਉਭਾਰੇਗਾ,
12 ਪੂਰਬ ਵੱਲੋਂ ਸੀਰੀਆ ਅਤੇ ਪੱਛਮ ਵੱਲੋਂ* ਫਲਿਸਤੀ+
ਮੂੰਹ ਖੋਲ੍ਹ ਕੇ ਇਜ਼ਰਾਈਲ ਨੂੰ ਨਿਗਲ਼ ਜਾਣਗੇ।+
ਇਸ ਸਭ ਕਰਕੇ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ,
ਸਗੋਂ ਉਸ ਦਾ ਹੱਥ ਮਾਰਨ ਲਈ ਹਾਲੇ ਵੀ ਉੱਠਿਆ ਹੋਇਆ ਹੈ।+
13 ਕਿਉਂਕਿ ਇਹ ਲੋਕ ਉਸ ਕੋਲ ਵਾਪਸ ਨਹੀਂ ਆਏ ਜੋ ਉਨ੍ਹਾਂ ਨੂੰ ਮਾਰਦਾ ਹੈ;
ਉਨ੍ਹਾਂ ਨੇ ਸੈਨਾਵਾਂ ਦੇ ਯਹੋਵਾਹ ਨੂੰ ਨਹੀਂ ਭਾਲਿਆ।+
16 ਇਸ ਪਰਜਾ ਦੀ ਅਗਵਾਈ ਕਰਨ ਵਾਲੇ ਇਸ ਨੂੰ ਭਟਕਾ ਰਹੇ ਹਨ
ਅਤੇ ਉਨ੍ਹਾਂ ਦੇ ਪਿੱਛੇ ਚੱਲਣ ਵਾਲੇ ਬੌਂਦਲੇ ਹੋਏ ਹਨ।
17 ਇਸ ਲਈ ਯਹੋਵਾਹ ਉਨ੍ਹਾਂ ਦੇ ਜਵਾਨ ਆਦਮੀਆਂ ਤੋਂ ਖ਼ੁਸ਼ ਨਹੀਂ ਹੋਵੇਗਾ
ਅਤੇ ਉਹ ਉਨ੍ਹਾਂ ਦੇ ਯਤੀਮਾਂ* ਅਤੇ ਉਨ੍ਹਾਂ ਦੀਆਂ ਵਿਧਵਾਵਾਂ ʼਤੇ ਕੋਈ ਤਰਸ ਨਾ ਖਾਵੇਗਾ
ਕਿਉਂਕਿ ਉਹ ਸਾਰੇ ਦੇ ਸਾਰੇ ਧਰਮ-ਤਿਆਗੀ ਅਤੇ ਬੁਰੇ ਕੰਮ ਕਰਨ ਵਾਲੇ ਹਨ+
ਅਤੇ ਹਰੇਕ ਮੂੰਹ ਯਭਲ਼ੀਆਂ ਹੀ ਮਾਰ ਰਿਹਾ ਹੈ।
ਇਸ ਸਭ ਕਰਕੇ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ,
ਸਗੋਂ ਉਸ ਦਾ ਹੱਥ ਮਾਰਨ ਲਈ ਹਾਲੇ ਵੀ ਉੱਠਿਆ ਹੋਇਆ ਹੈ।+
18 ਬੁਰਾਈ ਅੱਗ ਵਾਂਗ ਬਲ਼ਦੀ ਹੈ
ਜੋ ਕੰਡਿਆਲ਼ੀਆਂ ਝਾੜੀਆਂ ਅਤੇ ਜੰਗਲੀ ਬੂਟੀਆਂ ਨੂੰ ਚੱਟ ਕਰ ਜਾਂਦੀ ਹੈ।
ਇਹ ਜੰਗਲ ਦੀਆਂ ਸੰਘਣੀਆਂ ਝਾੜੀਆਂ ਨੂੰ ਸਾੜ ਦਿੰਦੀ ਹੈ
ਅਤੇ ਉਹ ਧੂੰਏਂ ਦੇ ਬੱਦਲ ਬਣ ਕੇ ਉੱਡ ਜਾਣਗੀਆਂ।
ਕੋਈ ਆਪਣੇ ਭਰਾ ਨੂੰ ਵੀ ਨਹੀਂ ਬਖ਼ਸ਼ੇਗਾ।
20 ਕੋਈ ਆਪਣੇ ਸੱਜੇ ਪਾਸੇ ਦਾ ਮਾਸ ਕੱਟ ਕੇ ਖਾਵੇਗਾ,
ਪਰ ਫਿਰ ਵੀ ਭੁੱਖਾ ਰਹੇਗਾ;
ਅਤੇ ਕੋਈ ਆਪਣੇ ਖੱਬੇ ਪਾਸੇ ਦਾ ਮਾਸ ਕੱਟ ਕੇ ਖਾਵੇਗਾ,
ਪਰ ਫਿਰ ਵੀ ਨਹੀਂ ਰੱਜੇਗਾ।
ਉਹ ਇਕੱਠੇ ਮਿਲ ਕੇ ਯਹੂਦਾਹ ਖ਼ਿਲਾਫ਼ ਹੋ ਜਾਣਗੇ।+
ਇਸ ਸਭ ਕਰਕੇ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ,
ਸਗੋਂ ਉਸ ਦਾ ਹੱਥ ਮਾਰਨ ਲਈ ਹਾਲੇ ਵੀ ਉੱਠਿਆ ਹੋਇਆ ਹੈ।+