ਆਮੋਸ
1 ਤਕੋਆ+ ਦੇ ਇਕ ਚਰਵਾਹੇ ਆਮੋਸ* ਦਾ ਸੰਦੇਸ਼ ਜੋ ਉਸ ਨੂੰ ਇਕ ਦਰਸ਼ਣ ਵਿਚ ਮਿਲਿਆ ਸੀ। ਉਸ ਨੂੰ ਇਜ਼ਰਾਈਲ ਸੰਬੰਧੀ ਇਹ ਸੰਦੇਸ਼ ਭੁਚਾਲ਼ ਤੋਂ ਦੋ ਸਾਲ ਪਹਿਲਾਂ ਯਹੂਦਾਹ ਦੇ ਰਾਜਾ ਉਜ਼ੀਯਾਹ+ ਅਤੇ ਇਜ਼ਰਾਈਲ ਦੇ ਰਾਜਾ ਯਾਰਾਬੁਆਮ+ ਜੋ ਯੋਆਸ਼+ ਦਾ ਪੁੱਤਰ ਸੀ, ਦੇ ਰਾਜ ਦੌਰਾਨ ਮਿਲਿਆ।+ 2 ਉਸ ਨੇ ਕਿਹਾ:
“ਯਹੋਵਾਹ ਸੀਓਨ ਤੋਂ ਗਰਜੇਗਾ
ਅਤੇ ਯਰੂਸ਼ਲਮ ਤੋਂ ਉੱਚੀ ਆਵਾਜ਼ ਵਿਚ ਬੋਲੇਗਾ।
ਚਰਵਾਹਿਆਂ ਦੀਆਂ ਚਰਾਂਦਾਂ ਸੋਗ ਮਨਾਉਣਗੀਆਂ,
ਕਰਮਲ ਪਹਾੜ ਦੀ ਚੋਟੀ ਸੁੱਕ ਜਾਵੇਗੀ।”+
5 ਮੈਂ ਦਮਿਸਕ ਦੇ ਕੁੰਡਿਆਂ ਨੂੰ ਭੰਨ ਸੁੱਟਾਂਗਾ;+
ਮੈਂ ਬਿਕਥ-ਆਵਨ ਦੇ ਵਾਸੀਆਂ ਨੂੰ
ਅਤੇ ਬੈਤ-ਅਦਨ ਤੋਂ ਰਾਜ ਕਰਨ ਵਾਲੇ ਨੂੰ* ਨਾਸ਼ ਕਰਾਂਗਾ;
ਸੀਰੀਆ ਦੇ ਲੋਕਾਂ ਨੂੰ ਬੰਦੀ ਬਣਾ ਕੇ ਕੀਰ ਲਿਜਾਇਆ ਜਾਵੇਗਾ,”+ ਯਹੋਵਾਹ ਕਹਿੰਦਾ ਹੈ।’
6 ਯਹੋਵਾਹ ਇਹ ਕਹਿੰਦਾ ਹੈ,
‘“ਗਾਜ਼ਾ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਬੰਦੀ ਬਣਾ ਕੇ+ ਅਦੋਮ ਦੇ ਹਵਾਲੇ ਕੀਤਾ।
7 ਇਸ ਲਈ ਮੈਂ ਗਾਜ਼ਾ ਦੀ ਕੰਧ ʼਤੇ ਅੱਗ ਘੱਲਾਂਗਾ,+
ਇਹ ਉਸ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।
8 ਮੈਂ ਅਸ਼ਦੋਦ ਦੇ ਵਾਸੀਆਂ ਨੂੰ
ਅਤੇ ਅਸ਼ਕਲੋਨ ਤੋਂ ਰਾਜ ਕਰਨ ਵਾਲੇ ਨੂੰ* ਨਾਸ਼ ਕਰ ਦਿਆਂਗਾ;+
ਮੈਂ ਆਪਣਾ ਹੱਥ ਅਕਰੋਨ ʼਤੇ ਚੁੱਕਾਂਗਾ+
ਅਤੇ ਬਾਕੀ ਬਚੇ ਫਲਿਸਤੀ ਖ਼ਤਮ ਹੋ ਜਾਣਗੇ,”+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।’
9 ਯਹੋਵਾਹ ਇਹ ਕਹਿੰਦਾ ਹੈ,
‘ਸੋਰ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਬੰਦੀ ਬਣਾ ਕੇ ਅਦੋਮ ਦੇ ਹਵਾਲੇ ਕੀਤਾ
ਅਤੇ ਆਪਣੇ ਭਰਾਵਾਂ ਨਾਲ ਕੀਤੇ ਇਕਰਾਰ ਨੂੰ ਯਾਦ ਨਹੀਂ ਰੱਖਿਆ।+
10 ਇਸ ਲਈ ਮੈਂ ਸੋਰ ਦੀ ਕੰਧ ʼਤੇ ਅੱਗ ਘੱਲਾਂਗਾ,
ਇਹ ਉਸ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।’+
11 ਯਹੋਵਾਹ ਇਹ ਕਹਿੰਦਾ ਹੈ,
‘ਅਦੋਮ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਸ ਨੇ ਤਲਵਾਰ ਲੈ ਕੇ ਆਪਣੇ ਭਰਾ ਦਾ ਪਿੱਛਾ ਕੀਤਾ+
ਅਤੇ ਉਸ ʼਤੇ ਰਹਿਮ ਕਰਨ ਤੋਂ ਇਨਕਾਰ ਕੀਤਾ;
ਉਹ ਗੁੱਸੇ ਵਿਚ ਆ ਕੇ ਬੇਰਹਿਮੀ ਨਾਲ ਉਨ੍ਹਾਂ ਨੂੰ ਪਾੜਦਾ ਹੈ
ਅਤੇ ਉਨ੍ਹਾਂ ʼਤੇ ਉਸ ਦਾ ਕ੍ਰੋਧ ਹਮੇਸ਼ਾ ਰਹਿੰਦਾ ਹੈ।+
13 ਯਹੋਵਾਹ ਇਹ ਕਹਿੰਦਾ ਹੈ,
‘“ਅੰਮੋਨੀਆਂ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਨ੍ਹਾਂ ਨੇ ਆਪਣਾ ਇਲਾਕਾ ਵੱਡਾ ਕਰਨ ਲਈ ਗਿਲਆਦ ਦੀਆਂ ਗਰਭਵਤੀ ਔਰਤਾਂ ਦੇ ਢਿੱਡ ਚੀਰ ਦਿੱਤੇ।+
14 ਇਸ ਲਈ ਮੈਂ ਰੱਬਾਹ ਦੀ ਕੰਧ ਨੂੰ ਅੱਗ ਲਾ ਦਿਆਂਗਾ,+
ਇਹ ਉਸ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ,
ਯੁੱਧ ਦੇ ਦਿਨ ਲੜਾਈ ਦਾ ਹੋਕਾ ਦਿੱਤਾ ਜਾਵੇਗਾ,
ਤੂਫ਼ਾਨ ਦੇ ਦਿਨ ਝੱਖੜ ਝੁੱਲੇਗਾ।
15 ਉਨ੍ਹਾਂ ਦੇ ਰਾਜੇ ਨੂੰ ਅਧਿਕਾਰੀਆਂ* ਸਮੇਤ ਬੰਦੀ ਬਣਾ ਲਿਆ ਜਾਵੇਗਾ,”+ ਯਹੋਵਾਹ ਕਹਿੰਦਾ ਹੈ।’