ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼
5 ਫਿਰ ਮੈਂ ਸਿੰਘਾਸਣ ਉੱਤੇ ਬੈਠੇ+ ਪਰਮੇਸ਼ੁਰ ਦੇ ਸੱਜੇ ਹੱਥ ਵਿਚ ਇਕ ਪੱਤਰੀ ਦੇਖੀ ਜਿਸ ਦੇ ਦੋਵੇਂ ਪਾਸੇ* ਲਿਖਿਆ ਹੋਇਆ ਸੀ। ਉਸ ਪੱਤਰੀ ਨੂੰ ਲਪੇਟ ਕੇ ਸੱਤ ਮੁਹਰਾਂ ਨਾਲ ਚੰਗੀ ਤਰ੍ਹਾਂ ਬੰਦ ਕੀਤਾ ਹੋਇਆ ਸੀ। 2 ਮੈਂ ਇਕ ਤਾਕਤਵਰ ਦੂਤ ਨੂੰ ਦੇਖਿਆ ਜਿਸ ਨੇ ਉੱਚੀ ਆਵਾਜ਼ ਵਿਚ ਕਿਹਾ: “ਕੌਣ ਇਸ ਪੱਤਰੀ ਨੂੰ ਖੋਲ੍ਹਣ ਅਤੇ ਇਸ ਦੀਆਂ ਮੁਹਰਾਂ ਨੂੰ ਤੋੜਨ ਦੇ ਕਾਬਲ ਹੈ?” 3 ਪਰ ਨਾ ਤਾਂ ਸਵਰਗ ਵਿਚ ਅਤੇ ਨਾ ਹੀ ਧਰਤੀ ਉੱਤੇ ਅਤੇ ਨਾ ਹੀ ਧਰਤੀ ਦੇ ਹੇਠਾਂ ਕੋਈ ਇਸ ਪੱਤਰੀ ਨੂੰ ਖੋਲ੍ਹ ਕੇ ਪੜ੍ਹਨ ਦੇ ਕਾਬਲ ਸੀ। 4 ਇਸ ਕਰਕੇ ਮੈਂ ਬਹੁਤ ਰੋਇਆ ਕਿਉਂਕਿ ਕੋਈ ਵੀ ਉਸ ਪੱਤਰੀ ਨੂੰ ਖੋਲ੍ਹ ਕੇ ਪੜ੍ਹਨ ਦੇ ਕਾਬਲ ਸਾਬਤ ਨਹੀਂ ਹੋਇਆ। 5 ਪਰ ਇਕ ਬਜ਼ੁਰਗ ਨੇ ਮੈਨੂੰ ਕਿਹਾ: “ਨਾ ਰੋ। ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ+ ਅਤੇ ਦਾਊਦ+ ਦੀ ਜੜ੍ਹ ਹੈ,+ ਉਸ ਨੇ ਜਿੱਤ ਹਾਸਲ ਕੀਤੀ ਹੈ,+ ਇਸ ਲਈ ਉਹ ਉਸ ਪੱਤਰੀ ਅਤੇ ਉਸ ਦੀਆਂ ਸੱਤ ਮੁਹਰਾਂ ਤੋੜਨ ਦੇ ਕਾਬਲ ਹੈ।”
6 ਫਿਰ ਮੈਂ ਸਿੰਘਾਸਣ ਦੇ ਲਾਗੇ ਅਤੇ ਚਾਰਾਂ ਕਰੂਬੀਆਂ ਅਤੇ ਬਜ਼ੁਰਗਾਂ ਦੇ ਵਿਚਕਾਰ+ ਇਕ ਲੇਲਾ ਖੜ੍ਹਾ ਦੇਖਿਆ।+ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਲੇਲੇ ਦੀ ਕੁਰਬਾਨੀ ਦਿੱਤੀ ਗਈ ਸੀ।+ ਉਸ ਲੇਲੇ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ ਅਤੇ ਇਹ ਅੱਖਾਂ ਪਰਮੇਸ਼ੁਰ ਦੀਆਂ ਸੱਤ ਪਵਿੱਤਰ ਸ਼ਕਤੀਆਂ* ਹਨ+ ਜਿਹੜੀਆਂ ਪਰਮੇਸ਼ੁਰ ਨੇ ਪੂਰੀ ਧਰਤੀ ਉੱਤੇ ਘੱਲੀਆਂ ਹਨ। 7 ਲੇਲੇ ਨੇ ਤੁਰੰਤ ਜਾ ਕੇ ਸਿੰਘਾਸਣ ਉੱਤੇ ਬੈਠੇ+ ਪਰਮੇਸ਼ੁਰ ਦੇ ਸੱਜੇ ਹੱਥ ਵਿੱਚੋਂ ਪੱਤਰੀ ਲੈ ਲਈ। 8 ਜਦੋਂ ਉਸ ਨੇ ਪੱਤਰੀ ਲਈ, ਤਾਂ ਚਾਰੇ ਜੀਉਂਦੇ ਪ੍ਰਾਣੀ ਅਤੇ 24 ਬਜ਼ੁਰਗ+ ਗੋਡੇ ਟੇਕ ਕੇ ਲੇਲੇ ਦੇ ਸਾਮ੍ਹਣੇ ਬੈਠ ਗਏ। ਹਰ ਬਜ਼ੁਰਗ ਕੋਲ ਇਕ ਰਬਾਬ ਅਤੇ ਧੂਪ ਨਾਲ ਭਰਿਆ ਹੋਇਆ ਸੋਨੇ ਦਾ ਕਟੋਰਾ ਸੀ। (ਧੂਪ ਪਵਿੱਤਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਨੂੰ ਦਰਸਾਉਂਦਾ ਹੈ।)+ 9 ਅਤੇ ਉਹ ਇਕ ਨਵਾਂ ਗੀਤ ਗਾਉਂਦੇ ਹਨ:+ “ਤੂੰ ਹੀ ਪੱਤਰੀ ਲੈਣ ਅਤੇ ਇਸ ਦੀਆਂ ਮੁਹਰਾਂ ਤੋੜਨ ਦੇ ਕਾਬਲ ਹੈਂ ਕਿਉਂਕਿ ਤੇਰੀ ਕੁਰਬਾਨੀ ਦਿੱਤੀ ਗਈ ਸੀ ਅਤੇ ਤੂੰ ਆਪਣੇ ਖ਼ੂਨ ਨਾਲ ਹਰ ਕਬੀਲੇ, ਭਾਸ਼ਾ, ਨਸਲ ਅਤੇ ਕੌਮ ਵਿੱਚੋਂ+ ਲੋਕਾਂ ਨੂੰ ਪਰਮੇਸ਼ੁਰ ਲਈ ਮੁੱਲ ਲਿਆ+ 10 ਅਤੇ ਤੂੰ ਉਨ੍ਹਾਂ ਨੂੰ ਰਾਜੇ*+ ਅਤੇ ਪੁਜਾਰੀ ਬਣਾਇਆ ਤਾਂਕਿ ਉਹ ਸਾਡੇ ਪਰਮੇਸ਼ੁਰ ਦੀ ਸੇਵਾ ਕਰਨ+ ਅਤੇ ਉਹ ਰਾਜਿਆਂ ਵਜੋਂ ਧਰਤੀ ਉੱਤੇ ਰਾਜ ਕਰਨ।”+
11 ਫਿਰ ਮੈਂ ਸਿੰਘਾਸਣ, ਜੀਉਂਦੇ ਪ੍ਰਾਣੀਆਂ ਅਤੇ ਬਜ਼ੁਰਗਾਂ ਦੇ ਆਲੇ-ਦੁਆਲੇ ਬਹੁਤ ਸਾਰੇ ਦੂਤ ਦੇਖੇ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ-ਹਜ਼ਾਰ ਅਤੇ ਲੱਖਾਂ-ਕਰੋੜਾਂ ਸੀ+ ਅਤੇ ਮੈਂ ਉਨ੍ਹਾਂ ਦੀ ਆਵਾਜ਼ ਸੁਣੀ। 12 ਉਹ ਉੱਚੀ ਆਵਾਜ਼ ਵਿਚ ਕਹਿ ਰਹੇ ਸਨ: “ਇਹ ਲੇਲਾ ਜਿਸ ਦੀ ਕੁਰਬਾਨੀ ਦਿੱਤੀ ਗਈ ਸੀ,+ ਤਾਕਤ, ਧਨ, ਬੁੱਧ, ਬਲ, ਆਦਰ, ਮਹਿਮਾ ਅਤੇ ਵਡਿਆਈ ਪਾਉਣ ਦਾ ਹੱਕਦਾਰ ਹੈ।”+
13 ਮੈਂ ਹਰ ਪ੍ਰਾਣੀ ਨੂੰ ਜੋ ਸਵਰਗ ਵਿਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ+ ਅਤੇ ਸਮੁੰਦਰ ਵਿਚ ਸੀ ਯਾਨੀ ਸਾਰਿਆਂ ਨੂੰ ਇਹ ਕਹਿੰਦੇ ਸੁਣਿਆ: “ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਦੀ+ ਅਤੇ ਲੇਲੇ ਦੀ+ ਯੁਗੋ-ਯੁਗ ਵਡਿਆਈ, ਆਦਰ+ ਅਤੇ ਮਹਿਮਾ ਹੋਵੇ ਅਤੇ ਤਾਕਤ ਹਮੇਸ਼ਾ ਉਨ੍ਹਾਂ ਦੀ ਰਹੇ।”+ 14 ਅਤੇ ਚਾਰੇ ਜੀਉਂਦੇ ਪ੍ਰਾਣੀ ਕਹਿ ਰਹੇ ਸਨ: “ਆਮੀਨ!” ਅਤੇ ਬਜ਼ੁਰਗਾਂ ਨੇ ਗੋਡੇ ਟੇਕ ਕੇ ਪਰਮੇਸ਼ੁਰ ਨੂੰ ਮੱਥਾ ਟੇਕਿਆ।