ਲੇਵੀਆਂ
2 “‘ਜੇ ਕੋਈ ਯਹੋਵਾਹ ਅੱਗੇ ਅਨਾਜ ਦਾ ਚੜ੍ਹਾਵਾ ਚੜ੍ਹਾਉਂਦਾ ਹੈ,+ ਤਾਂ ਉਹ ਮੈਦੇ ਦਾ ਹੋਵੇ ਅਤੇ ਉਹ ਉਸ ਉੱਤੇ ਤੇਲ ਪਾਵੇ ਅਤੇ ਲੋਬਾਨ ਰੱਖੇ।+ 2 ਫਿਰ ਉਹ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਹਾਰੂਨ ਦੇ ਪੁੱਤਰਾਂ ਕੋਲ ਚੜ੍ਹਾਵਾ ਲਿਆਵੇ। ਪੁਜਾਰੀ ਮੁੱਠੀ ਭਰ ਤੇਲ ਵਾਲਾ ਮੈਦਾ ਅਤੇ ਸਾਰਾ ਲੋਬਾਨ ਲਵੇ ਅਤੇ ਉਸ ਨੂੰ ਨਿਸ਼ਾਨੀ*+ ਦੇ ਤੌਰ ਤੇ ਵੇਦੀ ਉੱਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। 3 ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚ ਜਾਵੇ, ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇਗਾ।+ ਇਹ ਯਹੋਵਾਹ ਲਈ ਅੱਗ ਵਿਚ ਚੜ੍ਹਾਏ ਜਾਂਦੇ ਚੜ੍ਹਾਵਿਆਂ ਵਿੱਚੋਂ ਅੱਤ ਪਵਿੱਤਰ ਚੜ੍ਹਾਵਾ+ ਹੋਵੇਗਾ।
4 “‘ਜੇ ਤੁਸੀਂ ਤੰਦੂਰ ਵਿਚ ਪਕਾਇਆ ਹੋਇਆ ਅਨਾਜ ਦਾ ਚੜ੍ਹਾਵਾ ਚੜ੍ਹਾਉਂਦੇ ਹੋ, ਤਾਂ ਤੇਲ ਵਿਚ ਗੁੰਨ੍ਹੇ ਮੈਦੇ ਦੀਆਂ ਛੱਲੇ ਵਰਗੀਆਂ ਬੇਖਮੀਰੀਆਂ ਰੋਟੀਆਂ ਚੜ੍ਹਾਓ ਜਾਂ ਕੜਕ ਪਤਲੀਆਂ ਰੋਟੀਆਂ ਚੜ੍ਹਾਓ ਜੋ ਬੇਖਮੀਰੀਆਂ ਹੋਣ ਅਤੇ ਤੇਲ ਨਾਲ ਚੋਪੜੀਆਂ ਹੋਈਆਂ ਹੋਣ।+
5 “‘ਜੇ ਤੁਸੀਂ ਤਵੇ ʼਤੇ ਪਕਾਇਆ ਹੋਇਆ ਅਨਾਜ ਦਾ ਚੜ੍ਹਾਵਾ+ ਚੜ੍ਹਾਉਂਦੇ ਹੋ, ਤਾਂ ਇਹ ਤੇਲ ਵਿਚ ਗੁੰਨ੍ਹੇ ਹੋਏ ਬੇਖਮੀਰੇ ਮੈਦੇ ਦਾ ਹੋਵੇ। 6 ਇਨ੍ਹਾਂ ਨੂੰ ਤੋੜ ਕੇ ਟੁਕੜੇ ਕੀਤੇ ਜਾਣ ਅਤੇ ਤੁਸੀਂ ਇਨ੍ਹਾਂ ʼਤੇ ਤੇਲ ਪਾਉਣਾ।+ ਇਹ ਅਨਾਜ ਦਾ ਚੜ੍ਹਾਵਾ ਹੈ।
7 “‘ਜੇ ਤੁਸੀਂ ਕੜਾਹੀ ਵਿਚ ਤਲੇ ਹੋਏ ਅਨਾਜ ਦਾ ਚੜ੍ਹਾਵਾ ਚੜ੍ਹਾਉਂਦੇ ਹੋ, ਤਾਂ ਇਹ ਤੇਲ ਵਿਚ ਗੁੰਨ੍ਹੇ ਮੈਦੇ ਦਾ ਬਣਿਆ ਹੋਵੇ। 8 ਤੁਸੀਂ ਇਨ੍ਹਾਂ ਚੀਜ਼ਾਂ ਨਾਲ ਬਣਿਆ ਅਨਾਜ ਦਾ ਚੜ੍ਹਾਵਾ ਯਹੋਵਾਹ ਅੱਗੇ ਲਿਆਓ ਅਤੇ ਪੁਜਾਰੀ ਨੂੰ ਦਿਓ ਜੋ ਇਸ ਚੜ੍ਹਾਵੇ ਨੂੰ ਵੇਦੀ ਦੇ ਕੋਲ ਲਿਆਵੇ। 9 ਅਤੇ ਪੁਜਾਰੀ ਉਸ ਅਨਾਜ ਦੇ ਚੜ੍ਹਾਵੇ ਵਿੱਚੋਂ ਥੋੜ੍ਹਾ ਜਿਹਾ ਲੈ ਕੇ ਨਿਸ਼ਾਨੀ*+ ਦੇ ਤੌਰ ਤੇ ਵੇਦੀ ʼਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+ 10 ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚ ਜਾਵੇ, ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇਗਾ। ਇਹ ਯਹੋਵਾਹ ਲਈ ਅੱਗ ਵਿਚ ਚੜ੍ਹਾਏ ਜਾਂਦੇ ਚੜ੍ਹਾਵਿਆਂ ਵਿੱਚੋਂ ਅੱਤ ਪਵਿੱਤਰ ਚੜ੍ਹਾਵਾ ਹੋਵੇਗਾ।+
11 “‘ਤੁਸੀਂ ਜੋ ਵੀ ਅਨਾਜ ਦਾ ਚੜ੍ਹਾਵਾ ਯਹੋਵਾਹ ਅੱਗੇ ਚੜ੍ਹਾਉਂਦੇ ਹੋ, ਉਸ ਵਿਚ ਖਮੀਰ ਨਾ ਮਿਲਿਆ ਹੋਵੇ।+ ਖਮੀਰਾ ਆਟਾ* ਜਾਂ ਸ਼ਹਿਦ* ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਉਣਾ ਮਨ੍ਹਾ ਹੈ।
12 “‘ਤੁਸੀਂ ਖਮੀਰਾ ਆਟਾ ਜਾਂ ਸ਼ਹਿਦ ਪਹਿਲੇ ਫਲ+ ਵਜੋਂ ਯਹੋਵਾਹ ਅੱਗੇ ਚੜ੍ਹਾ ਸਕਦੇ ਹੋ, ਪਰ ਇਨ੍ਹਾਂ ਚੀਜ਼ਾਂ ਨੂੰ ਤੁਸੀਂ ਖ਼ੁਸ਼ਬੂ ਦੇਣ ਵਾਲੇ ਚੜ੍ਹਾਵੇ ਵਜੋਂ ਵੇਦੀ ʼਤੇ ਨਾ ਸਾੜਨਾ।
13 “‘ਤੁਸੀਂ ਅਨਾਜ ਦੇ ਹਰ ਚੜ੍ਹਾਵੇ ਵਿਚ ਲੂਣ ਪਾਇਓ। ਤੁਸੀਂ ਅਨਾਜ ਦੇ ਚੜ੍ਹਾਵੇ ਵਿਚ ਪਰਮੇਸ਼ੁਰ ਦੇ ਇਕਰਾਰ ਦਾ ਲੂਣ ਪਾਉਣਾ ਨਾ ਭੁੱਲਿਓ। ਤੁਸੀਂ ਆਪਣੇ ਹਰ ਚੜ੍ਹਾਵੇ ਦੇ ਨਾਲ ਲੂਣ ਜ਼ਰੂਰ ਚੜ੍ਹਾਇਓ।+
14 “‘ਜੇ ਤੁਸੀਂ ਯਹੋਵਾਹ ਅੱਗੇ ਫ਼ਸਲ ਦੇ ਪੱਕੇ ਹੋਏ ਪਹਿਲੇ ਫਲਾਂ ਵਿੱਚੋਂ ਅਨਾਜ ਦਾ ਚੜ੍ਹਾਵਾ ਚੜ੍ਹਾਉਂਦੇ ਹੋ, ਤਾਂ ਤੁਸੀਂ ਅੱਗ ਵਿਚ ਭੁੰਨੇ ਅਤੇ ਦਲ਼ੇ ਹੋਏ ਅਨਾਜ ਦੇ ਨਵੇਂ ਦਾਣੇ* ਚੜ੍ਹਾਓ। ਇਹ ਤੁਹਾਡੇ ਪੱਕੇ ਹੋਏ ਪਹਿਲੇ ਫਲ ਵਿੱਚੋਂ ਅਨਾਜ ਦਾ ਚੜ੍ਹਾਵਾ ਹੈ।+ 15 ਤੁਸੀਂ ਇਸ ਉੱਤੇ ਤੇਲ ਪਾਉਣਾ ਅਤੇ ਲੋਬਾਨ ਰੱਖਣਾ। ਇਹ ਅਨਾਜ ਦਾ ਚੜ੍ਹਾਵਾ ਹੈ। 16 ਪੁਜਾਰੀ ਕੁਝ ਦਲ਼ੇ ਹੋਏ ਦਾਣੇ, ਤੇਲ ਅਤੇ ਸਾਰੇ ਲੋਬਾਨ ਨੂੰ ਨਿਸ਼ਾਨੀ*+ ਦੇ ਤੌਰ ਤੇ ਅੱਗ ਵਿਚ ਸਾੜੇਗਾ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ।