ਲੇਵੀਆਂ
8 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਲੈ ਕੇ ਆ,+ ਨਾਲੇ ਉਨ੍ਹਾਂ ਦੇ ਲਿਬਾਸ,+ ਨਿਯੁਕਤ ਕਰਨ ਲਈ ਪਵਿੱਤਰ ਤੇਲ,+ ਪਾਪ-ਬਲ਼ੀ ਦਾ ਬਲਦ, ਦੋ ਭੇਡੂ ਅਤੇ ਬੇਖਮੀਰੀਆਂ ਰੋਟੀਆਂ ਦੀ ਟੋਕਰੀ ਲਿਆ+ 3 ਅਤੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਸਾਰੀ ਮੰਡਲੀ ਨੂੰ ਇਕੱਠਾ ਕਰ।”
4 ਫਿਰ ਮੂਸਾ ਨੇ ਯਹੋਵਾਹ ਦੇ ਹੁਕਮ ਅਨੁਸਾਰ ਬਿਲਕੁਲ ਉਸੇ ਤਰ੍ਹਾਂ ਕੀਤਾ ਅਤੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਮੰਡਲੀ ਇਕੱਠੀ ਹੋ ਗਈ। 5 ਫਿਰ ਮੂਸਾ ਨੇ ਮੰਡਲੀ ਨੂੰ ਕਿਹਾ: “ਯਹੋਵਾਹ ਨੇ ਸਾਨੂੰ ਇਸ ਤਰ੍ਹਾਂ ਕਰਨ ਦਾ ਹੁਕਮ ਦਿੱਤਾ ਹੈ।” 6 ਇਸ ਲਈ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਨੇੜੇ ਬੁਲਾਇਆ ਅਤੇ ਉਨ੍ਹਾਂ ਨੂੰ ਨਹਾਉਣ ਦਾ ਹੁਕਮ ਦਿੱਤਾ।+ 7 ਇਸ ਤੋਂ ਬਾਅਦ ਉਸ ਨੇ ਹਾਰੂਨ ਦੇ ਚੋਗਾ+ ਪਾਇਆ ਅਤੇ ਉਸ ਦੇ ਲੱਕ ਦੁਆਲੇ ਪਟਕਾ+ ਬੰਨ੍ਹਿਆ ਅਤੇ ਬਿਨਾਂ ਬਾਹਾਂ ਵਾਲਾ ਕੁੜਤਾ+ ਪਾ ਕੇ ਉਸ ਉੱਤੇ ਏਫ਼ੋਦ+ ਪਾਇਆ ਅਤੇ ਏਫ਼ੋਦ ਨੂੰ ਬੁਣੀਆਂ ਹੋਈਆਂ ਵੱਧਰੀਆਂ+ ਨਾਲ ਕੱਸ ਕੇ ਬੰਨ੍ਹ ਦਿੱਤਾ। 8 ਫਿਰ ਉਸ ਨੇ ਉਸ ਦੇ ਸੀਨਾਬੰਦ+ ਪਾਇਆ ਅਤੇ ਸੀਨੇਬੰਦ ਵਿਚ ਊਰੀਮ ਤੇ ਤੁੰਮੀਮ+ ਪਾ ਦਿੱਤੇ। 9 ਇਸ ਤੋਂ ਬਾਅਦ ਉਸ ਨੇ ਹਾਰੂਨ ਦੇ ਸਿਰ ਉੱਤੇ ਪਗੜੀ+ ਰੱਖੀ ਅਤੇ ਪਗੜੀ ਉੱਤੇ ਸਾਮ੍ਹਣੇ ਪਾਸੇ ਸੋਨੇ ਦੀ ਚਮਕਦੀ ਹੋਈ ਪੱਤਰੀ ਯਾਨੀ ਸਮਰਪਣ ਦੀ ਪਵਿੱਤਰ ਨਿਸ਼ਾਨੀ*+ ਬੰਨ੍ਹੀ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
10 ਫਿਰ ਮੂਸਾ ਨੇ ਪਵਿੱਤਰ ਤੇਲ ਲੈ ਕੇ ਡੇਰੇ ਅਤੇ ਇਸ ਵਿਚਲੀਆਂ ਸਾਰੀਆਂ ਚੀਜ਼ਾਂ ਉੱਤੇ ਪਾਇਆ+ ਅਤੇ ਇਨ੍ਹਾਂ ਨੂੰ ਪਵਿੱਤਰ ਕੀਤਾ। 11 ਇਸ ਤੋਂ ਬਾਅਦ ਉਸ ਨੇ ਵੇਦੀ ਅਤੇ ਇਸ ਦੇ ਲਈ ਵਰਤੇ ਜਾਣ ਵਾਲੇ ਸਾਰੇ ਸਾਮਾਨ ਉੱਤੇ ਅਤੇ ਹੌਦ ਤੇ ਇਸ ਦੀ ਚੌਂਕੀ ਉੱਤੇ ਸੱਤ ਵਾਰ ਥੋੜ੍ਹਾ ਜਿਹਾ ਤੇਲ ਛਿੜਕ ਕੇ ਇਨ੍ਹਾਂ ਨੂੰ ਪਵਿੱਤਰ ਕੀਤਾ। 12 ਅਖ਼ੀਰ ਵਿਚ ਉਸ ਨੇ ਹਾਰੂਨ ਦੇ ਸਿਰ ਉੱਤੇ ਥੋੜ੍ਹਾ ਜਿਹਾ ਪਵਿੱਤਰ ਤੇਲ ਪਾ ਕੇ ਉਸ ਨੂੰ ਪਵਿੱਤਰ ਕੀਤਾ ਅਤੇ ਸੇਵਾ ਲਈ ਨਿਯੁਕਤ ਕੀਤਾ।+
13 ਫਿਰ ਮੂਸਾ ਨੇ ਹਾਰੂਨ ਦੇ ਪੁੱਤਰਾਂ ਨੂੰ ਨੇੜੇ ਬੁਲਾਇਆ ਅਤੇ ਉਨ੍ਹਾਂ ਦੇ ਚੋਗੇ ਪਾਏ, ਲੱਕ ਦੁਆਲੇ ਪਟਕੇ ਬੰਨ੍ਹੇ ਅਤੇ ਉਨ੍ਹਾਂ ਦੇ ਸਿਰਾਂ ʼਤੇ ਪਗੜੀਆਂ ਰੱਖੀਆਂ,*+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
14 ਫਿਰ ਉਹ ਪਾਪ-ਬਲ਼ੀ ਦਾ ਬਲਦ ਲਿਆਇਆ ਅਤੇ ਹਾਰੂਨ ਤੇ ਉਸ ਦੇ ਪੁੱਤਰਾਂ ਨੇ ਪਾਪ-ਬਲ਼ੀ ਦੇ ਬਲਦ ਦੇ ਸਿਰ ਉੱਤੇ ਆਪਣੇ ਹੱਥ ਰੱਖੇ।+ 15 ਮੂਸਾ ਨੇ ਬਲਦ ਨੂੰ ਵੱਢਿਆ ਅਤੇ ਉਸ ਦਾ ਖ਼ੂਨ ਆਪਣੀ ਉਂਗਲ ਉੱਤੇ ਲਾ ਕੇ+ ਵੇਦੀ ਦੇ ਚਾਰੇ ਸਿੰਗਾਂ ʼਤੇ ਲਾਇਆ ਅਤੇ ਵੇਦੀ ਨੂੰ ਪਾਪ ਤੋਂ ਸ਼ੁੱਧ ਕੀਤਾ, ਪਰ ਉਸ ਨੇ ਬਾਕੀ ਖ਼ੂਨ ਵੇਦੀ ਦੇ ਕੋਲ ਡੋਲ੍ਹ ਦਿੱਤਾ। ਇਸ ਤਰ੍ਹਾਂ ਉਸ ਨੇ ਵੇਦੀ ਨੂੰ ਪਵਿੱਤਰ ਅਤੇ ਸ਼ੁੱਧ ਕੀਤਾ। 16 ਫਿਰ ਉਸ ਨੇ ਬਲਦ ਦੀ ਸਾਰੀ ਚਰਬੀ ਯਾਨੀ ਆਂਦਰਾਂ ਦੇ ਉੱਪਰਲੀ ਚਰਬੀ, ਕਲੇਜੀ ਦੀ ਚਰਬੀ ਅਤੇ ਦੋਵੇਂ ਗੁਰਦੇ ਅਤੇ ਉਨ੍ਹਾਂ ਉੱਪਰਲੀ ਚਰਬੀ ਲੈ ਕੇ ਵੇਦੀ ʼਤੇ ਸਾੜ ਦਿੱਤੀ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ।+ 17 ਇਸ ਤੋਂ ਬਾਅਦ ਉਸ ਨੇ ਬਲਦ ਦਾ ਮਾਸ, ਚਮੜੀ, ਗੋਹਾ ਅਤੇ ਉਸ ਦੇ ਬਾਕੀ ਹਿੱਸੇ ਛਾਉਣੀ ਤੋਂ ਬਾਹਰ ਲਿਜਾ ਕੇ ਅੱਗ ਵਿਚ ਸਾੜ ਦਿੱਤੇ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
18 ਫਿਰ ਉਸ ਨੇ ਹੋਮ-ਬਲ਼ੀ ਲਈ ਭੇਡੂ ਅੱਗੇ ਲਿਆਂਦਾ ਅਤੇ ਹਾਰੂਨ ਤੇ ਉਸ ਦੇ ਪੁੱਤਰਾਂ ਨੇ ਭੇਡੂ ਦੇ ਸਿਰ ਉੱਤੇ ਆਪਣੇ ਹੱਥ ਰੱਖੇ।+ 19 ਮੂਸਾ ਨੇ ਭੇਡੂ ਨੂੰ ਵੱਢਿਆ ਅਤੇ ਇਸ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਿਆ। 20 ਮੂਸਾ ਨੇ ਭੇਡੂ ਦੇ ਟੋਟੇ-ਟੋਟੇ ਕੀਤੇ ਅਤੇ ਉਸ ਦਾ ਸਿਰ, ਉਸ ਦੇ ਟੋਟੇ ਅਤੇ ਚਰਬੀ* ਅੱਗ ਵਿਚ ਸਾੜੀ ਤਾਂਕਿ ਬਲ਼ੀ ਦਾ ਧੂੰਆਂ ਉੱਠੇ। 21 ਫਿਰ ਉਸ ਨੇ ਭੇਡੂ ਦੀਆਂ ਆਂਦਰਾਂ ਅਤੇ ਲੱਤਾਂ ਪਾਣੀ ਨਾਲ ਧੋਤੀਆਂ ਅਤੇ ਪੂਰੇ ਭੇਡੂ ਨੂੰ ਵੇਦੀ ʼਤੇ ਸਾੜ ਦਿੱਤਾ ਤਾਂਕਿ ਬਲ਼ੀ ਦਾ ਧੂੰਆਂ ਉੱਠੇ। ਇਹ ਹੋਮ-ਬਲ਼ੀ ਸੀ ਜਿਸ ਦੀ ਖ਼ੁਸ਼ਬੂ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੋਈ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਗਈ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
22 ਇਸ ਤੋਂ ਬਾਅਦ ਉਸ ਨੇ ਪੁਜਾਰੀਆਂ ਦੀ ਨਿਯੁਕਤੀ+ ਲਈ ਦੂਸਰਾ ਭੇਡੂ ਲਿਆ ਅਤੇ ਹਾਰੂਨ ਤੇ ਉਸ ਦੇ ਪੁੱਤਰਾਂ ਨੇ ਭੇਡੂ ਦੇ ਸਿਰ ਉੱਤੇ ਆਪਣੇ ਹੱਥ ਰੱਖੇ।+ 23 ਫਿਰ ਉਸ ਨੇ ਭੇਡੂ ਨੂੰ ਵੱਢਿਆ ਅਤੇ ਉਸ ਦਾ ਥੋੜ੍ਹਾ ਜਿਹਾ ਖ਼ੂਨ ਹਾਰੂਨ ਦੇ ਸੱਜੇ ਕੰਨ ਦੇ ਹੇਠਲੇ ਸਿਰੇ ʼਤੇ ਅਤੇ ਸੱਜੇ ਹੱਥ ਦੇ ਅੰਗੂਠੇ ʼਤੇ ਅਤੇ ਸੱਜੇ ਪੈਰ ਦੇ ਅੰਗੂਠੇ ʼਤੇ ਲਾਇਆ। 24 ਫਿਰ ਮੂਸਾ ਹਾਰੂਨ ਦੇ ਪੁੱਤਰਾਂ ਨੂੰ ਅੱਗੇ ਲਿਆਇਆ ਅਤੇ ਉਸ ਨੇ ਥੋੜ੍ਹਾ ਜਿਹਾ ਖ਼ੂਨ ਉਨ੍ਹਾਂ ਦੇ ਸੱਜੇ ਕੰਨਾਂ ਦੇ ਹੇਠਲੇ ਸਿਰੇ ʼਤੇ ਅਤੇ ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ʼਤੇ ਅਤੇ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ʼਤੇ ਲਾਇਆ। ਮੂਸਾ ਨੇ ਬਾਕੀ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਿਆ।+
25 ਫਿਰ ਉਸ ਨੇ ਭੇਡੂ ਦੀ ਚਰਬੀ ਯਾਨੀ ਇਸ ਦੀ ਚਰਬੀ ਵਾਲੀ ਮੋਟੀ ਪੂਛ, ਆਂਦਰਾਂ ਉੱਪਰਲੀ ਚਰਬੀ, ਕਲੇਜੀ ਦੀ ਚਰਬੀ ਤੇ ਦੋਵੇਂ ਗੁਰਦੇ ਤੇ ਉਨ੍ਹਾਂ ਉੱਪਰਲੀ ਚਰਬੀ ਅਤੇ ਸੱਜੀ ਲੱਤ ਲਈ।+ 26 ਉਸ ਨੇ ਯਹੋਵਾਹ ਸਾਮ੍ਹਣੇ ਪਈ ਬੇਖਮੀਰੀਆਂ ਰੋਟੀਆਂ ਦੀ ਟੋਕਰੀ ਵਿੱਚੋਂ ਇਕ ਛੱਲੇ ਵਰਗੀ ਬੇਖਮੀਰੀ ਰੋਟੀ,+ ਤੇਲ ਵਿਚ ਗੁੰਨ੍ਹ ਕੇ ਬਣਾਈ ਇਕ ਛੱਲੇ ਵਰਗੀ ਰੋਟੀ+ ਅਤੇ ਇਕ ਪਤਲੀ ਕੜਕ ਰੋਟੀ ਲਈ। ਉਸ ਨੇ ਇਹ ਰੋਟੀਆਂ ਭੇਡੂ ਦੀ ਚਰਬੀ ਅਤੇ ਸੱਜੀ ਲੱਤ ਉੱਤੇ ਰੱਖ ਦਿੱਤੀਆਂ। 27 ਉਸ ਨੇ ਇਹ ਸਾਰੀਆਂ ਚੀਜ਼ਾਂ ਹਾਰੂਨ ਤੇ ਉਸ ਦੇ ਪੁੱਤਰਾਂ ਦੇ ਹੱਥਾਂ ʼਤੇ ਰੱਖ ਕੇ ਯਹੋਵਾਹ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਅੱਗੇ-ਪਿੱਛੇ ਹਿਲਾਉਣੀਆਂ ਸ਼ੁਰੂ ਕੀਤੀਆਂ। 28 ਫਿਰ ਮੂਸਾ ਨੇ ਉਨ੍ਹਾਂ ਦੇ ਹੱਥਾਂ ਤੋਂ ਉਹ ਚੀਜ਼ਾਂ ਲਈਆਂ ਅਤੇ ਉਨ੍ਹਾਂ ਨੂੰ ਹੋਮ-ਬਲ਼ੀ ਵਜੋਂ ਕੁਰਬਾਨ ਕੀਤੇ ਪਹਿਲੇ ਭੇਡੂ ਦੇ ਉੱਪਰ ਰੱਖ ਕੇ ਵੇਦੀ ਉੱਤੇ ਸਾੜ ਦਿੱਤਾ ਤਾਂਕਿ ਬਲ਼ੀ ਦਾ ਧੂੰਆਂ ਉੱਠੇ। ਇਹ ਭੇਟ ਪੁਜਾਰੀਆਂ ਵਜੋਂ ਉਨ੍ਹਾਂ ਦੀ ਨਿਯੁਕਤੀ ਵੇਲੇ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਗਈ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਈ।
29 ਫਿਰ ਮੂਸਾ ਨੇ ਉਸ ਭੇਡੂ ਦਾ ਸੀਨਾ ਲਿਆ ਅਤੇ ਉਸ ਨੂੰ ਯਹੋਵਾਹ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਅੱਗੇ-ਪਿੱਛੇ ਹਿਲਾਇਆ।+ ਨਿਯੁਕਤੀ ਵੇਲੇ ਕੁਰਬਾਨ ਕੀਤੇ ਗਏ ਭੇਡੂ ਵਿੱਚੋਂ ਇਹ ਉਸ ਦਾ ਹਿੱਸਾ ਸੀ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+
30 ਅਤੇ ਮੂਸਾ ਨੇ ਥੋੜ੍ਹਾ ਜਿਹਾ ਪਵਿੱਤਰ ਤੇਲ+ ਅਤੇ ਵੇਦੀ ਤੋਂ ਥੋੜ੍ਹਾ ਜਿਹਾ ਖ਼ੂਨ ਲੈ ਕੇ ਹਾਰੂਨ ਅਤੇ ਉਸ ਦੇ ਕੱਪੜਿਆਂ ʼਤੇ ਅਤੇ ਉਸ ਦੇ ਪੁੱਤਰਾਂ ਅਤੇ ਉਨ੍ਹਾਂ ਦੇ ਕੱਪੜਿਆਂ ਉੱਤੇ ਛਿੜਕਿਆ। ਇਸ ਤਰ੍ਹਾਂ ਉਸ ਨੇ ਹਾਰੂਨ ਤੇ ਉਸ ਦੇ ਕੱਪੜਿਆਂ ਨੂੰ ਅਤੇ ਉਸ ਦੇ ਪੁੱਤਰਾਂ+ ਤੇ ਉਨ੍ਹਾਂ ਦੇ ਕੱਪੜਿਆਂ ਨੂੰ ਪਵਿੱਤਰ ਕੀਤਾ।+
31 ਫਿਰ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਿਹਾ: “ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਭੇਡੂ ਦਾ ਮਾਸ ਰਿੰਨ੍ਹੋ+ ਅਤੇ ਉੱਥੇ ਇਸ ਨੂੰ ਟੋਕਰੀ* ਵਿਚ ਪਈਆਂ ਰੋਟੀਆਂ ਨਾਲ ਖਾਓ, ਠੀਕ ਜਿਵੇਂ ਮੈਨੂੰ ਪਰਮੇਸ਼ੁਰ ਤੋਂ ਇਹ ਹੁਕਮ ਮਿਲਿਆ ਸੀ, ‘ਹਾਰੂਨ ਅਤੇ ਉਸ ਦੇ ਪੁੱਤਰ ਇਸ ਨੂੰ ਖਾਣਗੇ।’+ 32 ਤੁਸੀਂ ਭੇਡੂ ਦਾ ਬਾਕੀ ਬਚਿਆ ਮਾਸ ਅਤੇ ਰੋਟੀਆਂ ਅੱਗ ਵਿਚ ਸਾੜ ਦਿਓ।+ 33 ਤੁਸੀਂ ਸੱਤ ਦਿਨ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੋਂ ਬਾਹਰ ਕਦਮ ਨਹੀਂ ਰੱਖਣਾ ਜਦ ਤਕ ਤੁਹਾਡੀ ਨਿਯੁਕਤੀ ਦੇ ਦਿਨ ਪੂਰੇ ਨਹੀਂ ਹੋ ਜਾਂਦੇ ਕਿਉਂਕਿ ਪੁਜਾਰੀਆਂ ਵਜੋਂ ਤੁਹਾਡੀ ਨਿਯੁਕਤੀ ਕਰਨ* ਵਿਚ ਸੱਤ ਦਿਨ ਲੱਗਣਗੇ।+ 34 ਅਸੀਂ ਤੁਹਾਡੇ ਪਾਪ ਮਿਟਾਉਣ ਲਈ ਅੱਜ ਜੋ ਵੀ ਕੀਤਾ, ਉਸ ਨੂੰ ਕਰਨ ਦਾ ਯਹੋਵਾਹ ਨੇ ਹੁਕਮ ਦਿੱਤਾ ਸੀ।+ 35 ਤੁਸੀਂ ਸੱਤ ਦਿਨਾਂ ਤਕ ਦਿਨ-ਰਾਤ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਰਹੋ+ ਅਤੇ ਯਹੋਵਾਹ ਨੇ ਜਿਹੜੇ ਵੀ ਹੁਕਮ ਦਿੱਤੇ ਹਨ, ਉਨ੍ਹਾਂ ਦਾ ਪਾਲਣ ਕਰ ਕੇ ਆਪਣਾ ਫ਼ਰਜ਼ ਪੂਰਾ ਕਰੋ+ ਤਾਂਕਿ ਤੁਹਾਨੂੰ ਮੌਤ ਦੀ ਸਜ਼ਾ ਨਾ ਮਿਲੇ; ਮੈਨੂੰ ਇਹੀ ਹੁਕਮ ਦਿੱਤਾ ਗਿਆ ਹੈ।”
36 ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਹ ਸਭ ਕੁਝ ਕੀਤਾ ਜਿਸ ਨੂੰ ਕਰਨ ਦਾ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ।