ਜ਼ਬੂਰ
135 ਯਾਹ ਦੀ ਮਹਿਮਾ ਕਰੋ!*
ਯਹੋਵਾਹ ਦੇ ਨਾਂ ਦੀ ਮਹਿਮਾ ਕਰੋ।
ਹੇ ਯਹੋਵਾਹ ਦੇ ਸੇਵਕੋ, ਉਸ ਦੀ ਮਹਿਮਾ ਕਰੋ,+
2 ਤੁਸੀਂ ਜਿਹੜੇ ਯਹੋਵਾਹ ਦੇ ਘਰ ਵਿਚ,
ਹਾਂ, ਸਾਡੇ ਪਰਮੇਸ਼ੁਰ ਦੇ ਘਰ ਦੇ ਵਿਹੜਿਆਂ ਵਿਚ ਸੇਵਾ ਕਰਦੇ ਹੋ।+
3 ਯਾਹ ਦੀ ਮਹਿਮਾ ਕਰੋ ਕਿਉਂਕਿ ਯਹੋਵਾਹ ਚੰਗਾ ਹੈ।+
ਉਸ ਦੇ ਨਾਂ ਦਾ ਗੁਣਗਾਨ ਕਰੋ* ਕਿਉਂਕਿ ਇਸ ਤੋਂ ਖ਼ੁਸ਼ੀ ਮਿਲਦੀ ਹੈ।
6 ਆਕਾਸ਼ ਵਿਚ, ਧਰਤੀ ʼਤੇ, ਸਮੁੰਦਰਾਂ ਅਤੇ ਸਾਰੀਆਂ ਡੂੰਘਾਈਆਂ ਵਿਚ
ਯਹੋਵਾਹ ਜੋ ਚਾਹੁੰਦਾ, ਉਹੀ ਕਰਦਾ ਹੈ।+
7 ਉਹ ਧਰਤੀ ਦੇ ਕੋਨੇ-ਕੋਨੇ ਤੋਂ ਭਾਫ਼* ਨੂੰ ਉੱਪਰ ਚੁੱਕਦਾ ਹੈ;
ਉਹ ਮੀਂਹ ਪਾਉਂਦਾ ਅਤੇ ਬਿਜਲੀ ਚਮਕਾਉਂਦਾ ਹੈ;
ਉਹ ਆਪਣੇ ਭੰਡਾਰਾਂ ਵਿੱਚੋਂ ਹਵਾ ਨੂੰ ਬਾਹਰ ਲਿਆਉਂਦਾ ਹੈ।+
8 ਉਸ ਨੇ ਮਿਸਰ ਦੇ ਜੇਠਿਆਂ ਨੂੰ ਜਾਨੋਂ ਮਾਰ ਮੁਕਾਇਆ,
ਇਨਸਾਨ ਅਤੇ ਜਾਨਵਰ ਦੋਵਾਂ ਦੇ ਜੇਠਿਆਂ ਨੂੰ।+
9 ਹੇ ਮਿਸਰ, ਉਸ ਨੇ ਤੇਰੇ ਵਿਚ ਫ਼ਿਰਊਨ ਅਤੇ ਉਸ ਦੇ ਸਾਰੇ ਸੇਵਕਾਂ ਵਿਰੁੱਧ
ਨਿਸ਼ਾਨੀਆਂ ਅਤੇ ਚਮਤਕਾਰ ਦਿਖਾਏ।+
10 ਉਸ ਨੇ ਬਹੁਤ ਸਾਰੀਆਂ ਕੌਮਾਂ ਦਾ ਨਾਸ਼ ਕਰ ਦਿੱਤਾ+
ਅਤੇ ਤਾਕਤਵਰ ਰਾਜਿਆਂ ਨੂੰ ਮਾਰ ਮੁਕਾਇਆ+
11 ਹਾਂ, ਅਮੋਰੀਆਂ ਦੇ ਰਾਜੇ ਸੀਹੋਨ+
ਅਤੇ ਬਾਸ਼ਾਨ ਦੇ ਰਾਜੇ ਓਗ+ ਨੂੰ ਮਾਰ ਦਿੱਤਾ
ਅਤੇ ਕਨਾਨ ਦੀਆਂ ਸਾਰੀਆਂ ਹਕੂਮਤਾਂ ਦਾ ਅੰਤ ਕਰ ਦਿੱਤਾ।
12 ਉਸ ਨੇ ਉਨ੍ਹਾਂ ਦਾ ਦੇਸ਼ ਵਿਰਾਸਤ ਵਿਚ ਦੇ ਦਿੱਤਾ,
ਹਾਂ, ਆਪਣੀ ਪਰਜਾ ਇਜ਼ਰਾਈਲ ਨੂੰ ਵਿਰਾਸਤ ਵਿਚ ਦੇ ਦਿੱਤਾ।+
13 ਹੇ ਯਹੋਵਾਹ, ਤੇਰਾ ਨਾਂ ਸਦਾ ਲਈ ਕਾਇਮ ਰਹਿੰਦਾ ਹੈ।
ਹੇ ਯਹੋਵਾਹ, ਤੇਰੀ ਸ਼ੋਭਾ* ਪੀੜ੍ਹੀਓ-ਪੀੜ੍ਹੀ ਕਾਇਮ ਰਹਿੰਦੀ ਹੈ।+
15 ਕੌਮਾਂ ਦੇ ਬੁੱਤ ਬੱਸ ਸੋਨਾ-ਚਾਂਦੀ ਹੀ ਹਨ
ਜੋ ਇਨਸਾਨ ਦੇ ਹੱਥਾਂ ਦੀ ਕਾਰੀਗਰੀ ਹੈ।+
16 ਉਨ੍ਹਾਂ ਦੇ ਮੂੰਹ ਤਾਂ ਹਨ, ਪਰ ਉਹ ਬੋਲ ਨਹੀਂ ਸਕਦੇ;+
ਅੱਖਾਂ ਤਾਂ ਹਨ, ਪਰ ਉਹ ਦੇਖ ਨਹੀਂ ਸਕਦੇ;
17 ਉਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਸੁਣ ਨਹੀਂ ਸਕਦੇ।
ਉਨ੍ਹਾਂ ਦੇ ਨੱਕ ਤਾਂ ਹਨ, ਪਰ ਉਹ ਸਾਹ ਨਹੀਂ ਲੈ ਸਕਦੇ।+
19 ਹੇ ਇਜ਼ਰਾਈਲ ਦੇ ਘਰਾਣੇ, ਯਹੋਵਾਹ ਦੀ ਮਹਿਮਾ ਕਰ।
ਹੇ ਹਾਰੂਨ ਦੇ ਘਰਾਣੇ, ਯਹੋਵਾਹ ਦੀ ਮਹਿਮਾ ਕਰ।
20 ਹੇ ਲੇਵੀ ਦੇ ਘਰਾਣੇ, ਯਹੋਵਾਹ ਦੀ ਮਹਿਮਾ ਕਰ।+
ਹੇ ਯਹੋਵਾਹ ਤੋਂ ਡਰਨ ਵਾਲਿਓ, ਯਹੋਵਾਹ ਦੀ ਮਹਿਮਾ ਕਰੋ।
ਯਾਹ ਦੀ ਮਹਿਮਾ ਕਰੋ!+