ਅੱਯੂਬ
10 “ਮੈਨੂੰ ਆਪਣੀ ਜ਼ਿੰਦਗੀ ਤੋਂ ਘਿਣ ਹੈ।+
ਮੈਂ ਖੁੱਲ੍ਹ ਕੇ ਗਿਲੇ ਕਰਾਂਗਾ।
ਮੈਂ ਆਪਣੀ ਕੁੜੱਤਣ* ਕਰਕੇ ਬੋਲਾਂਗਾ!
2 ਮੈਂ ਪਰਮੇਸ਼ੁਰ ਨੂੰ ਕਹਾਂਗਾ: ‘ਮੈਨੂੰ ਦੋਸ਼ੀ ਨਾ ਠਹਿਰਾ।
ਮੈਨੂੰ ਦੱਸ, ਤੂੰ ਮੇਰੇ ਨਾਲ ਕਿਉਂ ਲੜ ਰਿਹਾ ਹੈਂ?
3 ਕੀ ਇਸ ਨਾਲ ਤੈਨੂੰ ਕੁਝ ਮਿਲਦਾ ਕਿ ਤੂੰ ਅਤਿਆਚਾਰ ਕਰੇਂ,
ਆਪਣੇ ਹੱਥਾਂ ਦੇ ਕੰਮ ਨੂੰ ਤੁੱਛ ਸਮਝੇਂ,+
ਨਾਲੇ ਦੁਸ਼ਟਾਂ ਦੀ ਸਲਾਹ ਨੂੰ ਪਸੰਦ ਕਰੇਂ?
4 ਕੀ ਤੇਰੀਆਂ ਅੱਖਾਂ ਇਨਸਾਨ ਦੀਆਂ ਅੱਖਾਂ ਹਨ
ਜਾਂ ਕੀ ਤੂੰ ਮਰਨਹਾਰ ਇਨਸਾਨ ਵਾਂਗ ਦੇਖਦਾ ਹੈਂ?
5 ਕੀ ਤੇਰੇ ਦਿਨ ਇਨਸਾਨਾਂ ਦੇ ਦਿਨਾਂ ਜਿੰਨੇ ਹਨ
ਜਾਂ ਕੀ ਤੇਰੇ ਵਰ੍ਹੇ ਇਨਸਾਨ ਦੇ ਵਰ੍ਹਿਆਂ ਜਿੰਨੇ ਹਨ+
6 ਜੋ ਤੂੰ ਮੇਰੇ ਵਿਚ ਗ਼ਲਤੀ ਲੱਭਦਾ ਹੈਂ
ਅਤੇ ਮੇਰੇ ਵਿਚ ਪਾਪ ਖੋਜਦਾ ਰਹਿੰਦਾ ਹੈਂ?+
8 ਤੇਰੇ ਹੀ ਹੱਥਾਂ ਨੇ ਮੈਨੂੰ ਢਾਲ਼ਿਆ ਤੇ ਬਣਾਇਆ,+
ਪਰ ਹੁਣ ਤੂੰ ਹੀ ਮੈਨੂੰ ਮਿਟਾ ਦੇਣਾ ਚਾਹੁੰਦਾਂ।
9 ਕਿਰਪਾ ਕਰ ਕੇ ਯਾਦ ਕਰ, ਤੂੰ ਮੈਨੂੰ ਮਿੱਟੀ ਤੋਂ ਸਾਜਿਆ,+
ਪਰ ਹੁਣ ਤੂੰ ਵਾਪਸ ਮੈਨੂੰ ਮਿੱਟੀ ਵਿਚ ਮਿਲਾ ਦੇਣਾ ਚਾਹੁੰਦਾਂ।+
11 ਤੂੰ ਖੱਲ ਤੇ ਮਾਸ ਮੈਨੂੰ ਪਹਿਨਾਇਆ
ਅਤੇ ਤੂੰ ਹੱਡੀਆਂ ਤੇ ਨਸਾਂ ਨਾਲ ਬੁਣ ਕੇ ਮੈਨੂੰ ਜੋੜਿਆ।+
13 ਤੂੰ ਮਨ ਹੀ ਮਨ ਮੇਰੇ ਨਾਲ ਇਹ ਸਭ ਕਰਨ ʼਤੇ ਤੁਲਿਆ ਹੋਇਆ ਸੀ।*
ਮੈਨੂੰ ਪਤਾ ਕਿ ਇਹ ਸਭ ਤੇਰੇ ਵੱਲੋਂ ਹੀ ਹੈ।
14 ਜੇ ਮੈਂ ਪਾਪ ਕਰਦਾ ਹਾਂ, ਤਾਂ ਤੂੰ ਮੈਨੂੰ ਦੇਖਦਾ ਹੈਂ,+
ਤੂੰ ਮੈਨੂੰ ਮੇਰੇ ਦੋਸ਼ ਤੋਂ ਬਰੀ ਨਹੀਂ ਕਰਦਾ।
15 ਜੇ ਮੈਂ ਕਸੂਰਵਾਰ ਹਾਂ, ਤਾਂ ਲਾਹਨਤ ਹੈ ਮੇਰੇ ʼਤੇ!
16 ਜੇ ਮੈਂ ਸਿਰ ਉੱਚਾ ਕਰਦਾ ਹਾਂ, ਤਾਂ ਤੂੰ ਸ਼ੇਰ ਵਾਂਗ ਮੇਰਾ ਸ਼ਿਕਾਰ ਕਰਦਾ ਹੈਂ+
ਅਤੇ ਫਿਰ ਤੋਂ ਮੇਰੇ ਖ਼ਿਲਾਫ਼ ਆਪਣੀ ਤਾਕਤ ਦਿਖਾਉਂਦਾ ਹੈਂ।
17 ਤੂੰ ਨਵੇਂ-ਨਵੇਂ ਗਵਾਹ ਮੇਰੇ ਖ਼ਿਲਾਫ਼ ਲਿਆਉਂਦਾ ਹੈਂ,
ਤੂੰ ਮੇਰੇ ਨਾਲ ਹੋਰ ਗੁੱਸੇ ਹੋ ਜਾਂਦਾ ਹੈ,
ਮੇਰੇ ਉੱਤੇ ਇਕ ਤੋਂ ਬਾਅਦ ਇਕ ਮੁਸੀਬਤ ਆਉਂਦੀ ਹੈ।
18 ਤੂੰ ਮੈਨੂੰ ਕੁੱਖੋਂ ਬਾਹਰ ਕਿਉਂ ਲਿਆਂਦਾ?+
ਇਸ ਤੋਂ ਪਹਿਲਾਂ ਕਿ ਕੋਈ ਮੈਨੂੰ ਦੇਖਦਾ, ਮੈਨੂੰ ਮਰ ਜਾਣਾ ਚਾਹੀਦਾ ਸੀ।
19 ਇਹ ਇਵੇਂ ਹੁੰਦਾ ਜਿਵੇਂ ਮੈਂ ਕਦੇ ਹੋਇਆ ਹੀ ਨਹੀਂ;
ਮੈਨੂੰ ਕੁੱਖ ਤੋਂ ਸਿੱਧਾ ਕਬਰਸਤਾਨ ਲਿਜਾਇਆ ਜਾਂਦਾ।’
20 ਕੀ ਮੇਰੇ ਦਿਨ ਥੋੜ੍ਹੇ ਨਹੀਂ?+ ਉਹ ਮੈਨੂੰ ਇਕੱਲਾ ਛੱਡ ਦੇਵੇ;
ਉਹ ਮੇਰੇ ਤੋਂ ਆਪਣੀਆਂ ਨਜ਼ਰਾਂ ਹਟਾ ਲਵੇ ਤਾਂਕਿ ਮੈਨੂੰ ਕੁਝ ਰਾਹਤ ਮਿਲੇ*+
21 ਇਸ ਤੋਂ ਪਹਿਲਾਂ ਕਿ ਮੈਂ ਜਾਵਾਂ ਤੇ ਫਿਰ ਵਾਪਸ ਨਾ ਆਵਾਂ,+
ਹਾਂ, ਘੋਰ ਹਨੇਰੇ* ਦੇ ਦੇਸ਼ ਨੂੰ ਜਾਵਾਂ,+
22 ਉਸ ਦੇਸ਼ ਨੂੰ ਜਿੱਥੇ ਬੱਸ ਕਾਲੀ ਰਾਤ ਹੈ,
ਉਹ ਦੇਸ਼ ਜਿੱਥੇ ਘੁੱਪ ਹਨੇਰਾ ਤੇ ਗੜਬੜ ਹੈ,
ਜਿੱਥੇ ਚਾਨਣ ਵੀ ਸੰਘਣੇ ਹਨੇਰੇ ਵਰਗਾ ਹੈ।”