ਜ਼ਬੂਰ
104 ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ।+
ਹੇ ਮੇਰੇ ਪਰਮੇਸ਼ੁਰ ਯਹੋਵਾਹ, ਤੂੰ ਬਹੁਤ ਮਹਾਨ ਹੈਂ।+
ਤੂੰ ਪ੍ਰਤਾਪ ਅਤੇ ਸ਼ਾਨੋ-ਸ਼ੌਕਤ ਦਾ ਲਿਬਾਸ ਪਾਇਆ ਹੈ।+
3 ਉਹ ਉੱਪਰਲੇ ਪਾਣੀਆਂ ਵਿਚ ਆਪਣੇ ਚੁਬਾਰੇ ਬਣਾਉਂਦਾ ਹੈ,+
ਬੱਦਲਾਂ ਨੂੰ ਆਪਣਾ ਰਥ ਬਣਾਉਂਦਾ ਹੈ,+
ਹਵਾ ਦੇ ਖੰਭਾਂ ʼਤੇ ਸਵਾਰੀ ਕਰਦਾ ਹੈ।+
4 ਉਹ ਆਪਣੇ ਦੂਤਾਂ ਨੂੰ ਤਾਕਤਵਰ ਸ਼ਕਤੀਆਂ
ਅਤੇ ਆਪਣੇ ਸੇਵਕਾਂ ਨੂੰ ਭਸਮ ਕਰਨ ਵਾਲੀ ਅੱਗ ਬਣਾਉਂਦਾ ਹੈ।+
6 ਤੂੰ ਧਰਤੀ ਨੂੰ ਡੂੰਘੇ ਪਾਣੀਆਂ ਦੀ ਚਾਦਰ ਨਾਲ ਢਕਿਆ।+
ਪਹਾੜ ਪਾਣੀਆਂ ਵਿਚ ਡੁੱਬੇ ਹੋਏ ਸਨ।
7 ਤੇਰੇ ਝਿੜਕਣ ਕਰਕੇ ਪਾਣੀ ਭੱਜ ਗਏ+
ਅਤੇ ਤੇਰੇ ਗਰਜਣ ਦੀ ਆਵਾਜ਼ ਤੋਂ ਡਰ ਕੇ ਨੱਠ ਗਏ
8 ਹਾਂ, ਉਸ ਥਾਂ ਭੱਜ ਗਏ ਜੋ ਤੂੰ ਉਨ੍ਹਾਂ ਲਈ ਰੱਖੀ ਸੀ
ਇਸ ਕਰਕੇ ਪਹਾੜ ਉੱਪਰ ਆ ਗਏ+ ਅਤੇ ਘਾਟੀਆਂ ਹੇਠਾਂ ਬੈਠ ਗਈਆਂ।
9 ਤੂੰ ਪਾਣੀਆਂ ਦੀਆਂ ਹੱਦਾਂ ਠਹਿਰਾਈਆਂ ਤਾਂਕਿ ਉਹ ਅੱਗੇ ਨਾ ਵਧਣ+
ਅਤੇ ਫਿਰ ਕਦੇ ਧਰਤੀ ਨੂੰ ਨਾ ਢਕਣ।
10 ਉਹ ਘਾਟੀਆਂ ਵਿਚ ਚਸ਼ਮੇ ਵਗਾਉਂਦਾ ਹੈ;
ਇਹ ਪਹਾੜਾਂ ਵਿਚਕਾਰ ਵਹਿੰਦੇ ਹਨ।
11 ਸਾਰੇ ਜੰਗਲੀ ਜਾਨਵਰ ਉਨ੍ਹਾਂ ਦਾ ਪਾਣੀ ਪੀਂਦੇ ਹਨ
ਅਤੇ ਜੰਗਲੀ ਗਧੇ ਆਪਣੀ ਪਿਆਸ ਬੁਝਾਉਂਦੇ ਹਨ।
12 ਪਾਣੀਆਂ ਦੇ ਨੇੜੇ ਆਕਾਸ਼ ਦੇ ਪੰਛੀ ਬਸੇਰਾ ਕਰਦੇ ਹਨ;
ਉਹ ਹਰੇ-ਭਰੇ ਦਰਖ਼ਤਾਂ ʼਤੇ ਬੈਠ ਕੇ ਗੀਤ ਗਾਉਂਦੇ ਹਨ।
13 ਉਹ ਆਪਣੇ ਚੁਬਾਰਿਆਂ ਤੋਂ ਪਹਾੜਾਂ ਨੂੰ ਸਿੰਜਦਾ ਹੈ।+
ਤੇਰੀ ਮਿਹਨਤ ਦੇ ਫਲ ਨਾਲ ਧਰਤੀ ਸੰਤੁਸ਼ਟ ਹੁੰਦੀ ਹੈ।+
14 ਉਹ ਜਾਨਵਰਾਂ ਲਈ ਘਾਹ
ਅਤੇ ਇਨਸਾਨਾਂ ਲਈ ਪੇੜ-ਪੌਦੇ ਉਗਾਉਂਦਾ ਹੈ+
ਤਾਂਕਿ ਧਰਤੀ ਫ਼ਸਲ ਪੈਦਾ ਕਰੇ,
15 ਅਤੇ ਦਾਖਰਸ ਦੇਵੇ ਜੋ ਇਨਸਾਨ ਦੇ ਦਿਲ ਨੂੰ ਖ਼ੁਸ਼ ਕਰਦਾ ਹੈ+
ਅਤੇ ਤੇਲ ਦੇਵੇ ਜੋ ਉਸ ਦੇ ਚਿਹਰੇ ਨੂੰ ਚਮਕਾਉਂਦਾ ਹੈ
ਅਤੇ ਰੋਟੀ ਦੇਵੇ ਜੋ ਮਰਨਹਾਰ ਇਨਸਾਨ ਦੇ ਦਿਲ ਨੂੰ ਤਕੜਾ ਕਰਦੀ ਹੈ।+
16 ਯਹੋਵਾਹ ਦੇ ਦਰਖ਼ਤ ਪਾਣੀ ਨਾਲ ਤ੍ਰਿਪਤ ਹੁੰਦੇ ਹਨ
ਅਤੇ ਲਬਾਨੋਨ ਦੇ ਦਿਆਰ ਵੀ ਜਿਹੜੇ ਉਸ ਨੇ ਲਗਾਏ ਹਨ,
17 ਜਿੱਥੇ ਪੰਛੀ ਆਪਣੇ ਆਲ੍ਹਣੇ ਪਾਉਂਦੇ ਹਨ
ਅਤੇ ਸਾਰਸ+ ਸਨੋਬਰ ਦੇ ਦਰਖ਼ਤ ਉੱਤੇ ਰਹਿੰਦਾ ਹੈ।
19 ਉਸ ਨੇ ਚੰਦ ਨੂੰ ਸਮਾਂ ਮਿਥਣ ਲਈ ਬਣਾਇਆ ਹੈ
ਅਤੇ ਸੂਰਜ ਆਪਣੇ ਡੁੱਬਣ ਦਾ ਵੇਲਾ ਜਾਣਦਾ ਹੈ।+
20 ਤੂੰ ਹਨੇਰਾ ਕਰਦਾ ਹੈਂ ਅਤੇ ਰਾਤ ਹੋ ਜਾਂਦੀ ਹੈ,+
ਤਦ ਸਾਰੇ ਜੰਗਲੀ ਜਾਨਵਰ ਇੱਧਰ-ਉੱਧਰ ਘੁੰਮਦੇ ਹਨ।
22 ਜਦ ਸੂਰਜ ਨਿਕਲਦਾ ਹੈ,
ਤਾਂ ਉਹ ਆਪਣੇ ਘੁਰਨਿਆਂ ਵਿਚ ਜਾ ਕੇ ਲੰਮੇ ਪੈ ਜਾਂਦੇ ਹਨ।
23 ਇਨਸਾਨ ਆਪਣੇ ਕੰਮ ʼਤੇ ਚਲਾ ਜਾਂਦਾ ਹੈ
ਅਤੇ ਸ਼ਾਮ ਤਕ ਮਿਹਨਤ-ਮਜ਼ਦੂਰੀ ਕਰਦਾ ਹੈ।
24 ਹੇ ਯਹੋਵਾਹ, ਤੇਰੇ ਕੰਮ ਕਿੰਨੇ ਸਾਰੇ ਹਨ!+
ਤੂੰ ਸਾਰਾ ਕੁਝ ਬੁੱਧ ਨਾਲ ਰਚਿਆ ਹੈ।+
ਧਰਤੀ ਤੇਰੀਆਂ ਬਣਾਈਆਂ ਚੀਜ਼ਾਂ ਨਾਲ ਭਰੀ ਹੋਈ ਹੈ।
25 ਤੂੰ ਸਮੁੰਦਰ ਬਣਾਏ ਜੋ ਕਿੰਨੇ ਡੂੰਘੇ ਅਤੇ ਵਿਸ਼ਾਲ ਹਨ,
ਜਿਨ੍ਹਾਂ ਵਿਚ ਅਣਗਿਣਤ ਛੋਟੇ-ਵੱਡੇ ਜੀਵ-ਜੰਤੂ ਹਨ।+
27 ਉਹ ਸਾਰੇ ਤੇਰੇ ਵੱਲ ਤੱਕਦੇ ਹਨ
ਕਿ ਤੂੰ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਦੇਵੇਂ।+
28 ਤੂੰ ਜੋ ਵੀ ਉਨ੍ਹਾਂ ਨੂੰ ਦਿੰਦਾ ਹੈਂ, ਉਹ ਇਕੱਠਾ ਕਰਦੇ ਹਨ।+
ਤੂੰ ਆਪਣਾ ਹੱਥ ਖੋਲ੍ਹ ਕੇ ਉਨ੍ਹਾਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਉਂਦਾ ਹੈਂ।+
29 ਜਦ ਤੂੰ ਆਪਣਾ ਮੂੰਹ ਲੁਕਾ ਲੈਂਦਾ ਹੈਂ, ਤਾਂ ਉਹ ਘਬਰਾ ਜਾਂਦੇ ਹਨ।
ਜਦ ਤੂੰ ਉਨ੍ਹਾਂ ਦਾ ਸਾਹ ਕੱਢ ਲੈਂਦਾ ਹੈਂ, ਤਾਂ ਉਹ ਮਰ ਕੇ ਮਿੱਟੀ ਵਿਚ ਮੁੜ ਜਾਂਦੇ ਹਨ।+
30 ਜਦ ਤੂੰ ਆਪਣੀ ਪਵਿੱਤਰ ਸ਼ਕਤੀ ਭੇਜਦਾ ਹੈਂ, ਤਾਂ ਉਹ ਰਚੇ ਜਾਂਦੇ ਹਨ+
ਅਤੇ ਤੂੰ ਜ਼ਮੀਨ ਨੂੰ ਨਵੀਂ ਜ਼ਿੰਦਗੀ ਦਿੰਦਾ ਹੈਂ।
31 ਯਹੋਵਾਹ ਦੀ ਮਹਿਮਾ ਸਦਾ ਰਹੇਗੀ।
ਯਹੋਵਾਹ ਆਪਣੇ ਕੰਮਾਂ ਤੋਂ ਖ਼ੁਸ਼ ਹੋਵੇਗਾ।+
32 ਜਦ ਉਹ ਧਰਤੀ ਨੂੰ ਇਕ ਨਜ਼ਰ ਦੇਖਦਾ ਹੈ, ਤਾਂ ਉਹ ਕੰਬ ਜਾਂਦੀ ਹੈ;
ਜਦ ਉਹ ਪਹਾੜਾਂ ਨੂੰ ਛੂੰਹਦਾ ਹੈ, ਤਾਂ ਉਨ੍ਹਾਂ ਵਿੱਚੋਂ ਧੂੰਆਂ ਨਿਕਲਦਾ ਹੈ।+
34 ਉਹ ਮੇਰੇ ਮਨ ਦੇ ਵਿਚਾਰਾਂ ਤੋਂ ਖ਼ੁਸ਼ ਹੋਵੇ।
ਮੈਂ ਯਹੋਵਾਹ ਕਰਕੇ ਬਾਗ਼-ਬਾਗ਼ ਹੋਵਾਂਗਾ।
35 ਪਾਪੀ ਧਰਤੀ ਤੋਂ ਮਿਟ ਜਾਣਗੇ
ਅਤੇ ਦੁਸ਼ਟ ਖ਼ਤਮ ਹੋ ਜਾਣਗੇ।+
ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ। ਯਾਹ ਦੀ ਮਹਿਮਾ ਕਰ!*