ਅੱਯੂਬ
39 “ਕੀ ਤੂੰ ਪਹਾੜੀ ਬੱਕਰੀਆਂ ਦੇ ਸੂਣ ਦਾ ਸਮਾਂ ਜਾਣਦਾ ਹੈਂ?+
ਕੀ ਤੂੰ ਹਿਰਨੀਆਂ ਨੂੰ ਆਪਣੇ ਬੱਚੇ ਜੰਮਦਿਆਂ ਦੇਖਿਆ ਹੈ?+
2 ਕੀ ਤੂੰ ਉਹ ਮਹੀਨੇ ਗਿਣ ਸਕਦਾ ਹੈਂ ਜੋ ਉਹ ਪੂਰੇ ਕਰਦੀਆਂ ਹਨ?
ਕੀ ਤੂੰ ਉਹ ਵੇਲਾ ਜਾਣਦਾ ਹੈਂ ਜਦੋਂ ਉਹ ਸੂੰਦੀਆਂ ਹਨ?
3 ਉਹ ਆਪਣੇ ਬੱਚਿਆਂ ਨੂੰ ਜਨਮ ਦਿੰਦੇ ਸਮੇਂ ਝੁਕ ਜਾਂਦੀਆਂ ਹਨ
ਅਤੇ ਉਨ੍ਹਾਂ ਦੀਆਂ ਜਣਨ-ਪੀੜਾਂ ਮੁੱਕ ਜਾਂਦੀਆਂ ਹਨ।
4 ਉਨ੍ਹਾਂ ਦੇ ਬੱਚੇ ਤਕੜੇ ਹੋ ਜਾਂਦੇ ਹਨ ਤੇ ਖੁੱਲ੍ਹੇ ਮੈਦਾਨ ਵਿਚ ਵੱਡੇ ਹੁੰਦੇ ਹਨ;
ਉਹ ਚਲੇ ਜਾਂਦੇ ਹਨ ਤੇ ਉਨ੍ਹਾਂ ਕੋਲ ਵਾਪਸ ਨਹੀਂ ਆਉਂਦੇ।
5 ਕਿਹਨੇ ਜੰਗਲੀ ਗਧੇ ਨੂੰ ਖੁੱਲ੍ਹਾ ਛੱਡਿਆ+
ਅਤੇ ਕਿਹਨੇ ਜੰਗਲੀ ਗਧੇ ਦੀਆਂ ਰੱਸੀਆਂ ਖੋਲ੍ਹੀਆਂ?
6 ਮੈਂ ਉਜਾੜ ਨੂੰ ਇਸ ਦਾ ਘਰ
ਅਤੇ ਨਮਕੀਨ ਜ਼ਮੀਨ ਨੂੰ ਇਸ ਦਾ ਬਸੇਰਾ ਬਣਾਇਆ ਹੈ।
7 ਉਹ ਸ਼ਹਿਰ ਦੇ ਰੌਲ਼ੇ-ਰੱਪੇ ʼਤੇ ਹੱਸਦਾ ਹੈ;
ਉਹ ਹੱਕਣ ਵਾਲੇ ਦੀ ਆਵਾਜ਼ ਨਹੀਂ ਸੁਣਦਾ।
8 ਉਹ ਚਰਾਂਦ ਦੀ ਤਲਾਸ਼ ਵਿਚ ਪਹਾੜੀਆਂ ਉੱਤੇ ਘੁੰਮਦਾ-ਫਿਰਦਾ ਹੈ,
ਉਹ ਹਰ ਇਕ ਹਰੇ ਬੂਟੇ ਨੂੰ ਭਾਲਦਾ ਹੈ।
9 ਕੀ ਜੰਗਲੀ ਸਾਨ੍ਹ ਤੇਰੇ ਲਈ ਕੰਮ ਕਰਨ ਵਾਸਤੇ ਰਾਜ਼ੀ ਹੈ?+
ਕੀ ਉਹ ਤੇਰੇ ਤਬੇਲੇ* ਵਿਚ ਰਾਤ ਗੁਜ਼ਾਰੇਗਾ?
10 ਕੀ ਤੂੰ ਜੰਗਲੀ ਸਾਨ੍ਹ ਨੂੰ ਰੱਸੀ ਨਾਲ ਬੰਨ੍ਹ ਕੇ ਸਿਆੜ ਕੱਢ ਸਕਦਾ ਹੈਂ?
ਵਾਦੀ ਨੂੰ ਵਾਹੁਣ ਲਈ* ਕੀ ਉਹ ਤੇਰੇ ਪਿੱਛੇ-ਪਿੱਛੇ ਆਵੇਗਾ?
11 ਕੀ ਤੂੰ ਉਸ ਦੀ ਵੱਡੀ ਤਾਕਤ ʼਤੇ ਭਰੋਸਾ ਕਰੇਂਗਾ
ਅਤੇ ਆਪਣਾ ਭਾਰਾ ਕੰਮ ਉਸ ਉੱਤੇ ਛੱਡ ਦੇਵੇਂਗਾ?
12 ਕੀ ਤੂੰ ਉਸ ਉੱਤੇ ਭਰੋਸਾ ਰੱਖੇਂਗਾ ਕਿ ਉਹ ਤੇਰੀ ਫ਼ਸਲ* ਮੋੜ ਲਿਆਵੇਗਾ?
ਕੀ ਉਹ ਇਸ ਨੂੰ ਇਕੱਠਾ ਕਰ ਕੇ ਤੇਰੇ ਪਿੜ* ਵਿਚ ਲੈ ਆਵੇਗਾ?
13 ਸ਼ੁਤਰਮੁਰਗੀ ਖ਼ੁਸ਼ੀ ਨਾਲ ਆਪਣੇ ਖੰਭ ਫੜਫੜਾਉਂਦੀ ਹੈ,
ਪਰ ਕੀ ਉਸ ਦੇ ਖੰਭ ਤੇ ਪਰ, ਸਾਰਸ+ ਦੇ ਖੰਭਾਂ ਤੇ ਪਰਾਂ ਦੀ ਬਰਾਬਰੀ ਕਰ ਸਕਦੇ ਹਨ?
14 ਉਹ ਆਪਣੇ ਆਂਡੇ ਜ਼ਮੀਨ ਉੱਤੇ ਛੱਡ ਦਿੰਦੀ ਹੈ
ਅਤੇ ਉਹ ਉਨ੍ਹਾਂ ਨੂੰ ਮਿੱਟੀ ਵਿਚ ਗਰਮ ਰੱਖਦੀ ਹੈ।
15 ਉਹ ਭੁੱਲ ਜਾਂਦੀ ਹੈ ਕਿ ਕੋਈ ਪੈਰ ਉਨ੍ਹਾਂ ਨੂੰ ਕੁਚਲ ਸਕਦਾ ਹੈ
ਜਾਂ ਕੋਈ ਜੰਗਲੀ ਜਾਨਵਰ ਉਨ੍ਹਾਂ ਨੂੰ ਮਿੱਧ ਸਕਦਾ ਹੈ।
16 ਉਹ ਆਪਣੇ ਪੁੱਤਰਾਂ ਨਾਲ ਸਖ਼ਤੀ ਵਰਤਦੀ ਹੈ ਜਿਵੇਂ ਕਿ ਉਹ ਉਸ ਦੇ ਨਾ ਹੋਣ;+
ਉਸ ਨੂੰ ਇਹ ਡਰ ਨਹੀਂ ਕਿ ਉਸ ਦੀ ਮਿਹਨਤ ਬੇਕਾਰ ਜਾ ਸਕਦੀ ਹੈ।
18 ਪਰ ਜਦ ਉਹ ਉੱਠਦੀ ਹੈ ਅਤੇ ਆਪਣੇ ਖੰਭ ਫੜਫੜਾਉਂਦੀ ਹੈ,
ਤਾਂ ਉਹ ਘੋੜੇ ਅਤੇ ਇਸ ਦੇ ਸਵਾਰ ਉੱਤੇ ਹੱਸਦੀ ਹੈ।
19 ਕੀ ਘੋੜੇ ਨੂੰ ਤਾਕਤ ਦੇਣ ਵਾਲਾ ਤੂੰ ਹੈਂ?+
ਕੀ ਉਸ ਦੀ ਗਰਦਨ ਉੱਤੇ ਝੂਲਦੀ ਹੋਈ ਅਯਾਲ ਤੂੰ ਪਾਈ ਹੈ?
20 ਕੀ ਤੂੰ ਉਸ ਨੂੰ ਟਿੱਡੀ ਵਾਂਗ ਟਪਾ ਸਕਦਾ ਹੈਂ?
ਉਸ ਦਾ ਜ਼ੋਰਦਾਰ ਫੁੰਕਾਰਾ ਡਰਾ ਦਿੰਦਾ ਹੈ।+
22 ਉਹ ਡਰ ਉੱਤੇ ਹੱਸਦਾ ਹੈ ਅਤੇ ਕਿਸੇ ਤੋਂ ਖ਼ੌਫ਼ ਨਹੀਂ ਖਾਂਦਾ।+
ਉਹ ਤਲਵਾਰ ਕਰਕੇ ਪਿੱਛੇ ਨਹੀਂ ਮੁੜਦਾ।
23 ਤਰਕਸ਼ ਉਸ ਦੇ ਨਾਲ ਲੱਗ ਕੇ ਖੜਕਦਾ ਹੈ
ਅਤੇ ਬਰਛਾ ਤੇ ਨੇਜ਼ਾ ਲਿਸ਼ਕਦੇ ਹਨ।
24 ਜੋਸ਼ ਦੇ ਕਾਰਨ ਬੇਸਬਰਾ ਹੋਇਆ ਉਹ ਤੇਜ਼ੀ ਨਾਲ ਅੱਗੇ ਵਧਦਾ ਹੈ,*
ਨਰਸਿੰਗੇ ਦੀ ਆਵਾਜ਼ ਸੁਣ ਕੇ ਉਹ ਟਿਕ ਕੇ ਖੜ੍ਹਾ ਨਹੀਂ ਰਹਿ ਸਕਦਾ।*
25 ਨਰਸਿੰਗਾ ਵੱਜਣ ʼਤੇ ਉਹ ਹਿਣਕਦਾ ਹੈ।
ਉਹ ਦੂਰੋਂ ਹੀ ਯੁੱਧ ਨੂੰ ਸੁੰਘ ਲੈਂਦਾ ਹੈ
ਅਤੇ ਉਸ ਨੂੰ ਸੈਨਾਪਤੀਆਂ ਦਾ ਚਿਲਾਉਣਾ ਅਤੇ ਲੜਾਈ ਦਾ ਹੋਕਾ ਸੁਣਦਾ ਹੈ।+
26 ਕੀ ਬਾਜ਼ ਤੇਰੀ ਸਮਝ ਦੇ ਸਹਾਰੇ ਉਚਾਈ ʼਤੇ ਉੱਡਦਾ ਹੈ
ਅਤੇ ਦੱਖਣ ਵੱਲ ਆਪਣੇ ਖੰਭ ਫੈਲਾਉਂਦਾ ਹੈ?