ਜ਼ਬੂਰ
ਦਾਊਦ ਦੀ ਪ੍ਰਾਰਥਨਾ।
17 ਹੇ ਯਹੋਵਾਹ, ਇਨਸਾਫ਼ ਲਈ ਮੇਰੀ ਫ਼ਰਿਆਦ ਸੁਣ;
ਮਦਦ ਲਈ ਮੇਰੀ ਦੁਹਾਈ ਵੱਲ ਧਿਆਨ ਦੇ;
ਸਾਫ਼ਦਿਲੀ ਨਾਲ ਕੀਤੀ ਮੇਰੀ ਪ੍ਰਾਰਥਨਾ ਸੁਣ।+
2 ਮੇਰਾ ਸਹੀ ਇਨਸਾਫ਼ ਕਰ;+
ਤੇਰੀਆਂ ਅੱਖਾਂ ਦੇਖਣ ਕਿ ਮੈਂ ਸਹੀ ਹਾਂ।
3 ਤੂੰ ਮੇਰੇ ਦਿਲ ਨੂੰ ਜਾਂਚਿਆ ਹੈ ਅਤੇ ਰਾਤ ਨੂੰ ਮੇਰੀ ਛਾਣ-ਬੀਣ ਕੀਤੀ ਹੈ;+
ਤੂੰ ਮੈਨੂੰ ਸ਼ੁੱਧ ਕੀਤਾ ਹੈ,+
ਬਾਅਦ ਵਿਚ ਵੀ ਤੂੰ ਦੇਖੇਂਗਾ ਕਿ ਮੈਂ ਕਿਸੇ ਬੁਰੇ ਕੰਮ ਦੀ ਸਾਜ਼ਸ਼ ਨਹੀਂ ਘੜੀ
ਅਤੇ ਮੇਰੇ ਮੂੰਹ ਵਿੱਚੋਂ ਕੋਈ ਗ਼ਲਤ ਗੱਲ ਨਹੀਂ ਨਿਕਲੀ।
4 ਦੂਜੇ ਭਾਵੇਂ ਆਪਣੀ ਮਨ-ਮਰਜ਼ੀ ਮੁਤਾਬਕ ਚੱਲਦੇ ਹਨ,
ਪਰ ਮੈਂ ਤੇਰੇ ਮੂੰਹ ਦੇ ਬਚਨਾਂ ਮੁਤਾਬਕ ਚੱਲ ਕੇ ਲੁਟੇਰਿਆਂ ਦੇ ਰਾਹਾਂ ਤੋਂ ਦੂਰ ਰਹਿੰਦਾ ਹਾਂ।+
6 ਹੇ ਪਰਮੇਸ਼ੁਰ, ਮੈਂ ਤੈਨੂੰ ਪੁਕਾਰਦਾ ਹਾਂ ਕਿਉਂਕਿ ਤੂੰ ਮੈਨੂੰ ਜਵਾਬ ਦੇਵੇਂਗਾ।+
ਮੇਰੇ ਵੱਲ ਕੰਨ ਲਾ।* ਮੇਰੀ ਬੇਨਤੀ ਸੁਣ।+
7 ਤੂੰ ਉਨ੍ਹਾਂ ਸਾਰਿਆਂ ਦਾ ਮੁਕਤੀਦਾਤਾ ਹੈ
ਜੋ ਤੇਰੇ ਵਿਰੋਧੀਆਂ ਤੋਂ ਭੱਜ ਕੇ ਤੇਰੇ ਸੱਜੇ ਹੱਥ ਪਨਾਹ ਲੈਂਦੇ ਹਨ।
ਤੂੰ ਸ਼ਾਨਦਾਰ ਤਰੀਕੇ ਨਾਲ ਆਪਣਾ ਅਟੱਲ ਪਿਆਰ ਜ਼ਾਹਰ ਕਰ।+
9 ਦੁਸ਼ਟਾਂ ਤੋਂ ਮੈਨੂੰ ਬਚਾ ਜੋ ਮੇਰੇ ʼਤੇ ਹਮਲਾ ਕਰਦੇ ਹਨ,
ਮੇਰੇ ਜਾਨੀ ਦੁਸ਼ਮਣਾਂ ਤੋਂ ਮੇਰੀ ਰਾਖੀ ਕਰ ਜਿਨ੍ਹਾਂ ਨੇ ਮੈਨੂੰ ਘੇਰਿਆ ਹੈ।+
10 ਉਨ੍ਹਾਂ ਦੇ ਦਿਲ ਪੱਥਰ ਹੋ ਗਏ ਹਨ;*
ਉਹ ਆਪਣੇ ਮੂੰਹੋਂ ਹੰਕਾਰ ਭਰੀਆਂ ਗੱਲਾਂ ਬੋਲਦੇ ਹਨ;
11 ਹੁਣ ਉਨ੍ਹਾਂ ਨੇ ਸਾਨੂੰ ਚਾਰੇ ਪਾਸਿਓਂ ਘੇਰ ਲਿਆ ਹੈ;+
ਉਹ ਸਾਨੂੰ ਬਰਬਾਦ ਕਰਨ* ਦੇ ਮੌਕੇ ਭਾਲਦੇ ਹਨ।
12 ਮੇਰਾ ਦੁਸ਼ਮਣ ਸ਼ੇਰ ਵਰਗਾ ਹੈ
ਘਾਤ ਲਾਈ ਬੈਠੇ ਜਵਾਨ ਸ਼ੇਰ ਵਰਗਾ,
ਉਹ ਆਪਣੇ ਸ਼ਿਕਾਰ ਦੀ ਬੋਟੀ-ਬੋਟੀ ਕਰਨ ਲਈ ਤਿਆਰ ਰਹਿੰਦਾ ਹੈ।