ਯਿਰਮਿਯਾਹ
5 ਯਰੂਸ਼ਲਮ ਦੀਆਂ ਗਲੀਆਂ ਵਿਚ ਘੁੰਮੋ।
ਚਾਰੇ ਪਾਸੇ ਨਜ਼ਰ ਮਾਰੋ ਅਤੇ ਧਿਆਨ ਨਾਲ ਦੇਖੋ।
ਸ਼ਹਿਰ ਦੇ ਚੌਂਕਾਂ ਵਿਚ ਲੱਭੋ।
ਕੀ ਤੁਹਾਨੂੰ ਕੋਈ ਅਜਿਹਾ ਇਨਸਾਨ ਨਜ਼ਰ ਆਉਂਦਾ ਹੈ
ਜੋ ਨਿਆਂ ਕਰਦਾ ਹੋਵੇ+ ਅਤੇ ਵਫ਼ਾਦਾਰੀ ਨਿਭਾਉਂਦਾ ਹੋਵੇ?
ਜੇ ਹਾਂ, ਤਾਂ ਮੈਂ ਯਰੂਸ਼ਲਮ ਨੂੰ ਮਾਫ਼ ਕਰ ਦਿਆਂਗਾ।
2 ਭਾਵੇਂ ਉਹ ਕਹਿੰਦੇ ਤਾਂ ਹਨ: “ਸਾਨੂੰ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ!”
ਫਿਰ ਵੀ ਉਹ ਝੂਠੀ ਸਹੁੰ ਖਾਂਦੇ ਹਨ।+
3 ਹੇ ਯਹੋਵਾਹ, ਕੀ ਤੇਰੀਆਂ ਅੱਖਾਂ ਵਫ਼ਾਦਾਰ ਲੋਕਾਂ ਨੂੰ ਨਹੀਂ ਲੱਭਦੀਆਂ?+
ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ, ਪਰ ਉਨ੍ਹਾਂ ʼਤੇ ਕੋਈ ਅਸਰ ਨਹੀਂ ਹੋਇਆ।*
ਤੂੰ ਉਨ੍ਹਾਂ ਨੂੰ ਤਬਾਹ ਕਰ ਦਿੱਤਾ, ਪਰ ਉਨ੍ਹਾਂ ਨੇ ਅਨੁਸ਼ਾਸਨ ਕਬੂਲ ਨਹੀਂ ਕੀਤਾ।+
4 ਪਰ ਮੈਂ ਮਨ ਵਿਚ ਸੋਚਿਆ: “ਇਹ ਜ਼ਰੂਰ ਛੋਟੇ ਦਰਜੇ ਦੇ ਲੋਕ ਹੋਣੇ।
ਉਹ ਮੂਰਖਪੁਣਾ ਕਰਦੇ ਹਨ ਕਿਉਂਕਿ ਉਹ ਯਹੋਵਾਹ ਦਾ ਰਾਹ ਨਹੀਂ ਜਾਣਦੇ,
ਉਹ ਆਪਣੇ ਪਰਮੇਸ਼ੁਰ ਦਾ ਕਾਨੂੰਨ ਨਹੀਂ ਜਾਣਦੇ।
5 ਮੈਂ ਜਾ ਕੇ ਮੰਨੇ-ਪ੍ਰਮੰਨੇ ਲੋਕਾਂ ਨਾਲ ਗੱਲ ਕਰਾਂਗਾ
ਕਿਉਂਕਿ ਉਨ੍ਹਾਂ ਨੇ ਜ਼ਰੂਰ ਯਹੋਵਾਹ ਦੇ ਰਾਹ ʼਤੇ ਧਿਆਨ ਦਿੱਤਾ ਹੋਣਾ
ਅਤੇ ਆਪਣੇ ਪਰਮੇਸ਼ੁਰ ਦੇ ਕਾਨੂੰਨ ʼਤੇ ਗੌਰ ਕੀਤਾ ਹੋਣਾ।+
ਪਰ ਉਹ ਸਾਰੇ ਜੂਲਾ ਭੰਨ ਚੁੱਕੇ ਸਨ
ਅਤੇ ਉਨ੍ਹਾਂ ਨੇ ਬੇੜੀਆਂ ਤੋੜ ਦਿੱਤੀਆਂ ਸਨ।”
6 ਇਸੇ ਕਰਕੇ ਜੰਗਲ ਵਿੱਚੋਂ ਸ਼ੇਰ ਆ ਕੇ ਉਨ੍ਹਾਂ ʼਤੇ ਹਮਲਾ ਕਰਦਾ ਹੈ,
ਉਜਾੜ ਵਿੱਚੋਂ ਇਕ ਬਘਿਆੜ ਉਨ੍ਹਾਂ ਨੂੰ ਪਾੜ ਖਾਂਦਾ ਹੈ,
ਇਕ ਚੀਤਾ ਉਨ੍ਹਾਂ ਦੇ ਸ਼ਹਿਰਾਂ ਨੇੜੇ ਘਾਤ ਲਾ ਕੇ ਬੈਠਦਾ ਹੈ।
ਜਿਹੜਾ ਵੀ ਬਾਹਰ ਆਉਂਦਾ ਹੈ, ਉਹ ਉਸ ਦੇ ਟੋਟੇ-ਟੋਟੇ ਕਰ ਦਿੰਦਾ ਹੈ
ਕਿਉਂਕਿ ਉਨ੍ਹਾਂ ਨੇ ਬਹੁਤ ਸਾਰੇ ਅਪਰਾਧ ਕੀਤੇ ਹਨ;
ਉਨ੍ਹਾਂ ਨੇ ਵਾਰ-ਵਾਰ ਵਿਸ਼ਵਾਸਘਾਤ ਕੀਤਾ ਹੈ।+
7 ਤਾਂ ਫਿਰ, ਮੈਂ ਤੈਨੂੰ ਕਿਵੇਂ ਮਾਫ਼ ਕਰ ਦਿਆਂ?
ਤੇਰੇ ਪੁੱਤਰਾਂ ਨੇ ਮੈਨੂੰ ਤਿਆਗ ਦਿੱਤਾ ਹੈ
ਅਤੇ ਉਹ ਉਸ ਈਸ਼ਵਰ ਦੀ ਸਹੁੰ ਖਾਂਦੇ ਹਨ ਜਿਹੜਾ ਹੈ ਹੀ ਨਹੀਂ।+
ਮੈਂ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ,
ਪਰ ਉਹ ਹਰਾਮਕਾਰੀ ਕਰਦੇ ਰਹੇ
ਅਤੇ ਟੋਲੀਆਂ ਬਣਾ ਕੇ ਵੇਸਵਾ ਦੇ ਘਰ ਗਏ।
8 ਉਹ ਕਾਮ-ਵਾਸ਼ਨਾ ਨਾਲ ਬੇਚੈਨ ਘੋੜਿਆਂ ਵਰਗੇ ਹਨ,
ਹਰ ਕੋਈ ਦੂਜੇ ਦੀ ਘਰਵਾਲੀ ʼਤੇ ਅੱਖ ਰੱਖਦਾ ਹੈ।+
9 ਯਹੋਵਾਹ ਕਹਿੰਦਾ ਹੈ: “ਕੀ ਮੈਨੂੰ ਉਨ੍ਹਾਂ ਤੋਂ ਇਨ੍ਹਾਂ ਕੰਮਾਂ ਦਾ ਲੇਖਾ ਨਹੀਂ ਲੈਣਾ ਚਾਹੀਦਾ?”
“ਕੀ ਮੈਨੂੰ ਅਜਿਹੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?”+
10 “ਆਓ ਅਤੇ ਹਮਲਾ ਕਰ ਕੇ ਉਸ ਦੇ ਅੰਗੂਰਾਂ ਦੇ ਬਾਗ਼ ਉਜਾੜ ਦਿਓ,
ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਾ ਕਰੋ।+
ਉਸ ਦੀਆਂ ਨਵੀਆਂ ਟਾਹਣੀਆਂ ਛਾਂਗ ਸੁੱਟੋ
ਕਿਉਂਕਿ ਉਹ ਯਹੋਵਾਹ ਦੀਆਂ ਨਹੀਂ ਹਨ।
11 ਇਜ਼ਰਾਈਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ
ਮੇਰੇ ਨਾਲ ਹਰ ਤਰ੍ਹਾਂ ਦਾ ਧੋਖਾ ਕੀਤਾ ਹੈ,” ਯਹੋਵਾਹ ਕਹਿੰਦਾ ਹੈ।+
12 “ਉਨ੍ਹਾਂ ਨੇ ਯਹੋਵਾਹ ਦੀਆਂ ਚੇਤਾਵਨੀਆਂ ਵੱਲ ਧਿਆਨ ਦੇਣ ਤੋਂ ਇਨਕਾਰ ਕੀਤਾ ਅਤੇ ਉਹ ਇਹ ਕਹਿੰਦੇ ਰਹਿੰਦੇ ਹਨ,
ਸਾਡੇ ਉੱਤੇ ਕੋਈ ਬਿਪਤਾ ਨਹੀਂ ਆਵੇਗੀ;
ਸਾਡੇ ਉੱਤੇ ਨਾ ਤਾਂ ਤਲਵਾਰ ਚੱਲੇਗੀ ਅਤੇ ਨਾ ਹੀ ਅਸੀਂ ਭੁੱਖੇ ਮਰਾਂਗੇ।’+
13 ਨਬੀ ਫੋਕੀਆਂ ਗੱਲਾਂ ਕਰਦੇ ਹਨ
ਅਤੇ ਉਨ੍ਹਾਂ ਵਿਚ ਪਰਮੇਸ਼ੁਰ ਦਾ ਬਚਨ ਨਹੀਂ ਹੈ।
ਉਹ ਵੀ ਆਪਣੀਆਂ ਫੋਕੀਆਂ ਗੱਲਾਂ ਵਾਂਗ ਹੋ ਜਾਣ!”
14 ਇਸ ਲਈ ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ:
“ਕਿਉਂਕਿ ਇਹ ਲੋਕ ਇੱਦਾਂ ਕਹਿੰਦੇ ਹਨ,
ਇਸ ਕਰਕੇ ਮੈਂ ਤੇਰੇ ਮੂੰਹ ਵਿਚ ਆਪਣੀਆਂ ਗੱਲਾਂ ਨੂੰ ਅੱਗ ਬਣਾਉਂਦਾ ਹਾਂ+
ਅਤੇ ਇਨ੍ਹਾਂ ਲੋਕਾਂ ਨੂੰ ਲੱਕੜਾਂ ਬਣਾਉਂਦਾ ਹਾਂ
ਇਹ ਅੱਗ ਉਨ੍ਹਾਂ ਨੂੰ ਭਸਮ ਕਰ ਦੇਵੇਗੀ।”+
15 ਯਹੋਵਾਹ ਕਹਿੰਦਾ ਹੈ: “ਹੇ ਇਜ਼ਰਾਈਲ ਦੇ ਘਰਾਣੇ, ਮੈਂ ਤੇਰੇ ਖ਼ਿਲਾਫ਼ ਦੂਰੋਂ ਇਕ ਕੌਮ ਨੂੰ ਲਿਆ ਰਿਹਾ ਹਾਂ।+
ਇਹ ਕੌਮ ਲੰਬੇ ਸਮੇਂ ਤੋਂ ਹੋਂਦ ਵਿਚ ਹੈ।
16 ਉਨ੍ਹਾਂ ਦੇ ਤਰਕਸ਼* ਖੁੱਲ੍ਹੀ ਕਬਰ ਹਨ;
ਉਹ ਸਾਰੇ ਯੋਧੇ ਹਨ।
17 ਉਹ ਤੇਰੀਆਂ ਫ਼ਸਲਾਂ ਅਤੇ ਤੇਰੀ ਰੋਟੀ ਚੱਟ ਕਰ ਜਾਣਗੇ।+
ਉਹ ਤੇਰੇ ਧੀਆਂ-ਪੁੱਤਰਾਂ ਨੂੰ ਚੱਟ ਕਰ ਜਾਣਗੇ।
ਉਹ ਤੇਰੀਆਂ ਭੇਡਾਂ-ਬੱਕਰੀਆਂ ਅਤੇ ਤੇਰੇ ਗਾਂਵਾਂ-ਬਲਦਾਂ ਨੂੰ ਚੱਟ ਕਰ ਜਾਣਗੇ।
ਉਹ ਤੇਰੇ ਅੰਗੂਰਾਂ ਦੇ ਬਾਗ਼ ਅਤੇ ਤੇਰੇ ਅੰਜੀਰਾਂ ਦੇ ਦਰਖ਼ਤ ਚੱਟ ਕਰ ਜਾਣਗੇ।
ਉਨ੍ਹਾਂ ਦੇ ਹਥਿਆਰ ਤੇਰੇ ਕਿਲੇਬੰਦ ਸ਼ਹਿਰਾਂ ਨੂੰ ਢਾਹ ਦੇਣਗੇ ਜਿਨ੍ਹਾਂ ʼਤੇ ਤੈਨੂੰ ਭਰੋਸਾ ਹੈ।”
18 ਯਹੋਵਾਹ ਕਹਿੰਦਾ ਹੈ: “ਪਰ ਉਨ੍ਹਾਂ ਦਿਨਾਂ ਵਿਚ ਵੀ ਮੈਂ ਤੈਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰਾਂਗਾ।+ 19 ਜਦ ਉਹ ਪੁੱਛਣਗੇ: ‘ਸਾਡੇ ਪਰਮੇਸ਼ੁਰ ਯਹੋਵਾਹ ਨੇ ਸਾਡੇ ਨਾਲ ਇਹ ਸਭ ਕੁਝ ਕਿਉਂ ਕੀਤਾ?’ ਤਾਂ ਤੂੰ ਉਨ੍ਹਾਂ ਨੂੰ ਜਵਾਬ ਦੇਈਂ, ‘ਜਿਵੇਂ ਤੁਸੀਂ ਆਪਣੇ ਦੇਸ਼ ਵਿਚ ਪਰਾਏ ਦੇਵਤੇ ਦੀ ਭਗਤੀ ਕਰਨ ਲਈ ਮੈਨੂੰ ਤਿਆਗ ਦਿੱਤਾ, ਉਸੇ ਤਰ੍ਹਾਂ ਤੁਸੀਂ ਕਿਸੇ ਹੋਰ ਦੇਸ਼ ਵਿਚ ਜੋ ਤੁਹਾਡਾ ਨਹੀਂ ਹੈ, ਪਰਾਏ ਲੋਕਾਂ ਦੀ ਸੇਵਾ ਕਰੋਗੇ।’”+
20 ਯਾਕੂਬ ਦੇ ਘਰਾਣੇ ਵਿਚ ਇਸ ਦਾ ਐਲਾਨ ਕਰੋ
ਅਤੇ ਯਹੂਦਾਹ ਨੂੰ ਇਸ ਬਾਰੇ ਦੱਸੋ:
21 “ਓਏ ਮੂਰਖ ਅਤੇ ਬੇਅਕਲ ਲੋਕੋ,* ਸੁਣੋ:+
22 ਯਹੋਵਾਹ ਕਹਿੰਦਾ ਹੈ: ‘ਕੀ ਤੁਹਾਨੂੰ ਮੇਰਾ ਡਰ ਨਹੀਂ?
ਕੀ ਤੁਹਾਨੂੰ ਮੇਰੇ ਸਾਮ੍ਹਣੇ ਥਰ-ਥਰ ਨਹੀਂ ਕੰਬਣਾ ਚਾਹੀਦਾ?
ਮੈਂ ਹੀ ਹਾਂ ਜਿਸ ਨੇ ਰੇਤ ਨਾਲ ਸਮੁੰਦਰ ਦੀ ਹੱਦ ਬੰਨ੍ਹੀ ਹੈ।
ਜਿਸ ਨੇ ਉਸ ਨੂੰ ਪੱਕਾ ਫ਼ਰਮਾਨ ਦਿੱਤਾ ਹੈ ਕਿ ਉਹ ਆਪਣੀ ਹੱਦ ਪਾਰ ਨਾ ਕਰੇ।
ਭਾਵੇਂ ਉਸ ਦੀਆਂ ਲਹਿਰਾਂ ਉੱਛਲ਼ਦੀਆਂ ਹਨ, ਪਰ ਉਹ ਜਿੱਤ ਨਹੀਂ ਸਕਦੀਆਂ;
ਭਾਵੇਂ ਉਹ ਗਰਜਦੀਆਂ ਹਨ, ਫਿਰ ਵੀ ਆਪਣੀ ਹੱਦ ਪਾਰ ਨਹੀਂ ਕਰ ਸਕਦੀਆਂ।+
23 ਪਰ ਇਨ੍ਹਾਂ ਲੋਕਾਂ ਦੇ ਦਿਲ ਜ਼ਿੱਦੀ ਤੇ ਬਾਗ਼ੀ ਹਨ;
ਉਹ ਮੇਰੇ ਰਾਹ ਨੂੰ ਛੱਡ ਕੇ ਆਪਣੇ ਰਾਹ ਤੁਰ ਪਏ ਹਨ।+
24 ਉਹ ਆਪਣੇ ਦਿਲ ਵਿਚ ਇਹ ਨਹੀਂ ਕਹਿੰਦੇ:
“ਆਓ ਆਪਾਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਮੰਨੀਏ,
ਜਿਹੜਾ ਰੁੱਤ ਸਿਰ ਮੀਂਹ ਵਰ੍ਹਾਉਂਦਾ ਹੈ,
ਪਤਝੜ ਤੇ ਬਸੰਤ ਦੋਵਾਂ ਰੁੱਤਾਂ ਵਿਚ,
ਜਿਹੜਾ ਸਾਡੇ ਲਈ ਵਾਢੀ ਦੇ ਮਿਥੇ ਹੋਏ ਹਫ਼ਤਿਆਂ ਦੀ ਰਾਖੀ ਕਰਦਾ ਹੈ।”+
25 ਤੁਹਾਡੀਆਂ ਗ਼ਲਤੀਆਂ ਕਾਰਨ ਇਹ ਚੀਜ਼ਾਂ ਰੁਕ ਗਈਆਂ ਹਨ;
ਤੁਹਾਡੇ ਪਾਪਾਂ ਕਰਕੇ ਤੁਹਾਨੂੰ ਵਧੀਆ ਚੀਜ਼ਾਂ ਨਹੀਂ ਮਿਲਦੀਆਂ।+
26 ਮੇਰੇ ਲੋਕਾਂ ਵਿਚ ਦੁਸ਼ਟ ਲੋਕ ਹਨ।
ਉਹ ਚਿੜੀਮਾਰ ਵਾਂਗ ਘਾਤ ਲਾ ਕੇ ਸ਼ਿਕਾਰ ਦੀ ਤਾਕ ਵਿਚ ਰਹਿੰਦੇ ਹਨ।
ਉਹ ਜਾਨਲੇਵਾ ਫੰਦੇ ਵਿਛਾਉਂਦੇ ਹਨ।
ਉਹ ਆਦਮੀਆਂ ਦਾ ਸ਼ਿਕਾਰ ਕਰਦੇ ਹਨ।
27 ਜਿਵੇਂ ਪਿੰਜਰਾ ਪੰਛੀਆਂ ਨਾਲ ਭਰਿਆ ਹੁੰਦਾ ਹੈ,
ਉਸੇ ਤਰ੍ਹਾਂ ਉਨ੍ਹਾਂ ਦੇ ਘਰ ਧੋਖਾਧੜੀ ਨਾਲ ਭਰੇ ਹੋਏ ਹਨ।+
ਇਸੇ ਕਰਕੇ ਉਹ ਤਾਕਤਵਰ ਤੇ ਅਮੀਰ ਬਣ ਗਏ ਹਨ।
28 ਉਹ ਮੋਟੇ ਹੋ ਗਏ ਹਨ ਅਤੇ ਉਨ੍ਹਾਂ ਦੀ ਚਮੜੀ ਮੁਲਾਇਮ ਹੋ ਗਈ ਹੈ;
ਉਹ ਬੁਰਾਈ ਨਾਲ ਨੱਕੋ-ਨੱਕ ਭਰੇ ਹੋਏ ਹਨ।
29 ਯਹੋਵਾਹ ਕਹਿੰਦਾ ਹੈ: “ਕੀ ਮੈਨੂੰ ਉਨ੍ਹਾਂ ਤੋਂ ਇਨ੍ਹਾਂ ਕੰਮਾਂ ਦਾ ਲੇਖਾ ਨਹੀਂ ਲੈਣਾ ਚਾਹੀਦਾ?”
“ਕੀ ਮੈਨੂੰ ਅਜਿਹੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?
30 ਦੇਸ਼ ਵਿਚ ਇਹ ਘਿਣਾਉਣੀ ਤੇ ਭਿਆਨਕ ਗੱਲ ਵਾਪਰੀ ਹੈ:
31 ਨਬੀ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ+
ਅਤੇ ਪੁਜਾਰੀ ਆਪਣਾ ਹੁਕਮ ਚਲਾ ਕੇ ਦੂਜਿਆਂ ਨੂੰ ਦਬਾਉਂਦੇ ਹਨ।
ਮੇਰੇ ਆਪਣੇ ਲੋਕਾਂ ਨੂੰ ਇੱਦਾਂ ਹੀ ਪਸੰਦ ਹੈ।+
ਪਰ ਜਦੋਂ ਅੰਤ ਆਵੇਗਾ, ਤਾਂ ਤੁਸੀਂ ਕੀ ਕਰੋਗੇ?”