ਯੋਏਲ
1 ਪਥੂਏਲ ਦੇ ਪੁੱਤਰ ਯੋਏਲ* ਨੂੰ ਯਹੋਵਾਹ ਦਾ ਇਹ ਸੰਦੇਸ਼ ਆਇਆ:
ਕੀ ਤੁਹਾਡੇ ਜ਼ਮਾਨੇ ਵਿਚ ਜਾਂ ਤੁਹਾਡੇ ਪਿਉ-ਦਾਦਿਆਂ ਦੇ ਜ਼ਮਾਨੇ ਵਿਚ
ਕਦੀ ਇਸ ਤਰ੍ਹਾਂ ਹੋਇਆ ਹੈ?+
3 ਆਪਣੇ ਪੁੱਤਰਾਂ ਨੂੰ ਇਸ ਬਾਰੇ ਦੱਸੋ,
ਤੁਹਾਡੇ ਪੁੱਤਰ ਅੱਗੋਂ ਇਸ ਬਾਰੇ ਆਪਣੇ ਪੁੱਤਰਾਂ ਨੂੰ ਦੱਸਣ
ਅਤੇ ਉਨ੍ਹਾਂ ਦੇ ਪੁੱਤਰ ਆਪਣੀ ਅਗਲੀ ਪੀੜ੍ਹੀ ਨੂੰ ਦੱਸਣ।
4 ਹਾਬੜੀਆਂ ਟਿੱਡੀਆਂ ਨੇ ਜੋ ਛੱਡ ਦਿੱਤਾ, ਉਸ ਨੂੰ ਟਿੱਡੀਆਂ ਦੇ ਦਲਾਂ ਨੇ ਚੱਟ ਕਰ ਲਿਆ;+
ਟਿੱਡੀਆਂ ਦੇ ਦਲ ਨੇ ਜੋ ਛੱਡ ਦਿੱਤਾ, ਉਸ ਨੂੰ ਬਿਨਾਂ ਖੰਭਾਂ ਵਾਲੀਆਂ ਟਿੱਡੀਆਂ ਨੇ ਚੱਟ ਕਰ ਲਿਆ;
ਬਿਨਾਂ ਖੰਭਾਂ ਵਾਲੀਆਂ ਟਿੱਡੀਆਂ ਨੇ ਜੋ ਛੱਡ ਦਿੱਤਾ, ਉਸ ਨੂੰ ਭੁੱਖੜ ਟਿੱਡੀਆਂ ਨੇ ਚੱਟ ਕਰ ਲਿਆ।+
5 ਸ਼ਰਾਬੀਓ,+ ਤੁਸੀਂ ਹੋਸ਼ ਵਿਚ ਆਓ ਅਤੇ ਰੋਵੋ!
ਸਾਰੇ ਦਾਖਰਸ ਪੀਣ ਵਾਲਿਓ, ਤੁਸੀਂ ਵੈਣ ਪਾਓ
ਕਿਉਂਕਿ ਤੁਹਾਡੇ ਮੂੰਹਾਂ ਤੋਂ ਮਿੱਠਾ ਦਾਖਰਸ ਪਰੇ ਹਟਾਇਆ ਗਿਆ ਹੈ।+
6 ਇਕ ਕੌਮ ਮੇਰੇ ਦੇਸ਼ ਉੱਤੇ ਚੜ੍ਹ ਆਈ ਹੈ, ਉਹ ਸ਼ਕਤੀਸ਼ਾਲੀ ਅਤੇ ਗਿਣਤੀਓਂ ਬਾਹਰ ਹੈ।+
ਉਸ ਦੇ ਦੰਦ ਸ਼ੇਰ ਦੇ ਦੰਦ ਹਨ,+ ਉਸ ਦੇ ਜਬਾੜ੍ਹੇ ਸ਼ੇਰ ਦੇ ਜਬਾੜ੍ਹੇ ਹਨ।
7 ਉਸ ਨੇ ਮੇਰੀ ਅੰਗੂਰੀ ਵੇਲ ਉਜਾੜ ਦਿੱਤੀ ਹੈ ਅਤੇ ਮੇਰੇ ਅੰਜੀਰ ਦੇ ਦਰਖ਼ਤ ਨੂੰ ਟੁੰਡ ਬਣਾ ਦਿੱਤਾ ਹੈ,
ਉਨ੍ਹਾਂ ਦਾ ਸੱਕ ਵੀ ਨਹੀਂ ਛੱਡਿਆ ਅਤੇ ਉਨ੍ਹਾਂ ਨੂੰ ਪਰੇ ਸੁੱਟ ਦਿੱਤਾ ਹੈ,
ਉਨ੍ਹਾਂ ਦੀਆਂ ਟਾਹਣੀਆਂ ਚਿੱਟੀਆਂ ਕਰ ਦਿੱਤੀਆਂ ਹਨ।
8 ਤੁਸੀਂ ਕੀਰਨੇ ਪਾਓ ਜਿਵੇਂ ਇਕ ਕੁਆਰੀ ਤੱਪੜ ਪਾ ਕੇ
ਆਪਣੀ ਜਵਾਨੀ ਦੇ ਲਾੜੇ* ਦੀ ਮੌਤ ʼਤੇ ਰੋਂਦੀ ਹੈ।
9 ਯਹੋਵਾਹ ਦੇ ਘਰ ਵਿਚ ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀ ਭੇਟ+ ਹੁਣ ਨਹੀਂ ਚੜ੍ਹਾਈ ਜਾਂਦੀ;
ਯਹੋਵਾਹ ਦੀ ਸੇਵਾ ਕਰਨ ਵਾਲੇ ਪੁਜਾਰੀ ਮਾਤਮ ਮਨਾ ਰਹੇ ਹਨ।
10 ਖੇਤ ਉਜਾੜ ਦਿੱਤਾ ਗਿਆ ਹੈ, ਜ਼ਮੀਨ ਸੋਗ ਮਨਾਉਂਦੀ ਹੈ;+
ਅਨਾਜ ਬਰਬਾਦ ਕਰ ਦਿੱਤਾ ਗਿਆ ਹੈ, ਨਵਾਂ ਦਾਖਰਸ ਸੁੱਕ ਗਿਆ ਹੈ ਅਤੇ ਤੇਲ ਖ਼ਤਮ ਹੋ ਗਿਆ ਹੈ।+
11 ਕਣਕ ਅਤੇ ਜੌਂ ਦੀ ਫ਼ਸਲ ਕਰਕੇ
ਕਿਸਾਨ ਨਿਰਾਸ਼ ਹਨ, ਅੰਗੂਰਾਂ ਦੇ ਬਾਗ਼ ਦੇ ਮਾਲੀ ਰੋਂਦੇ-ਕੁਰਲਾਉਂਦੇ ਹਨ;
ਕਿਉਂਕਿ ਖੇਤ ਦੀ ਪੈਦਾਵਾਰ ਤਬਾਹ ਹੋ ਗਈ ਹੈ।
12 ਅੰਗੂਰੀ ਵੇਲ ਮੁਰਝਾ ਗਈ ਹੈ,
ਅੰਜੀਰ ਦਾ ਦਰਖ਼ਤ ਸੁੱਕ ਗਿਆ ਹੈ।
ਮੇਰੇ ਪਰਮੇਸ਼ੁਰ ਦੇ ਸੇਵਕੋ, ਆਓ ਅਤੇ ਤੱਪੜ ਪਾ ਕੇ ਰਾਤ ਗੁਜ਼ਾਰੋ;
ਕਿਉਂਕਿ ਤੁਹਾਡੇ ਪਰਮੇਸ਼ੁਰ ਦੇ ਘਰ ਵਿਚ ਹੁਣ ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀ ਭੇਟ+ ਨਹੀਂ ਚੜ੍ਹਾਈ ਜਾਂਦੀ।
14 ਵਰਤ ਰੱਖਣ ਦਾ ਐਲਾਨ ਕਰੋ; ਖ਼ਾਸ* ਸਭਾ ਬੁਲਾਓ।+
ਆਪਣੇ ਪਰਮੇਸ਼ੁਰ ਯਹੋਵਾਹ ਦੇ ਘਰ ਵਿਚ ਬਜ਼ੁਰਗਾਂ ਅਤੇ ਦੇਸ਼ ਦੇ ਸਾਰੇ ਵਾਸੀਆਂ ਨੂੰ ਇਕੱਠਾ ਕਰੋ+
ਅਤੇ ਯਹੋਵਾਹ ਨੂੰ ਮਦਦ ਲਈ ਪੁਕਾਰੋ।
15 ਹਾਇ! ਉਹ ਦਿਨ ਆ ਰਿਹਾ ਹੈ!
ਯਹੋਵਾਹ ਦਾ ਦਿਨ ਨੇੜੇ ਹੈ,+
ਉਹ ਦਿਨ ਸਰਬਸ਼ਕਤੀਮਾਨ ਵੱਲੋਂ ਤਬਾਹੀ ਵਾਂਗ ਆਵੇਗਾ!
16 ਕੀ ਸਾਡੀਆਂ ਨਜ਼ਰਾਂ ਦੇ ਸਾਮ੍ਹਣੇ ਰੋਟੀ ਨਹੀਂ ਚੁੱਕ ਲਈ ਗਈ
ਅਤੇ ਸਾਡੇ ਪਰਮੇਸ਼ੁਰ ਦੇ ਘਰੋਂ ਖ਼ੁਸ਼ੀ ਤੇ ਆਨੰਦ ਖ਼ਤਮ ਨਹੀਂ ਕਰ ਦਿੱਤਾ ਗਿਆ?
17 ਉਨ੍ਹਾਂ ਦੇ ਬੇਲਚਿਆਂ* ਥੱਲੇ ਬੀ* ਮੁਰਝਾ ਗਏ ਹਨ।
ਅਨਾਜ ਦੇ ਭੰਡਾਰ ਤਬਾਹ ਹੋ ਗਏ ਹਨ।
ਗੁਦਾਮ ਢਾਹ ਦਿੱਤੇ ਗਏ ਹਨ ਕਿਉਂਕਿ ਫ਼ਸਲ ਸੁੱਕ ਗਈ ਹੈ।
18 ਪਸ਼ੂ ਵੀ ਹੂੰਗਦੇ ਹਨ!
ਡੰਗਰ ਇੱਧਰ-ਉੱਧਰ ਭਟਕਦੇ ਫਿਰਦੇ ਹਨ ਕਿਉਂਕਿ ਉਨ੍ਹਾਂ ਦੇ ਚਰਨ ਲਈ ਘਾਹ ਨਹੀਂ ਹੈ!
ਭੇਡਾਂ ਦੇ ਝੁੰਡ ਸਜ਼ਾ ਭੁਗਤ ਰਹੇ ਹਨ।
19 ਹੇ ਯਹੋਵਾਹ, ਮੈਂ ਤੈਨੂੰ ਪੁਕਾਰਾਂਗਾ;+
ਕਿਉਂਕਿ ਅੱਗ ਨੇ ਉਜਾੜ ਵਿਚਲੀਆਂ ਚਰਾਂਦਾਂ ਨੂੰ ਸਾੜ ਸੁੱਟਿਆ ਹੈ,
ਅੱਗ ਦੀਆਂ ਲਪਟਾਂ ਨੇ ਮੈਦਾਨ ਦੇ ਸਾਰੇ ਦਰਖ਼ਤਾਂ ਨੂੰ ਸੁਆਹ ਕਰ ਦਿੱਤਾ ਹੈ।
20 ਜੰਗਲੀ ਜਾਨਵਰ ਵੀ ਤੇਰੀ ਮਦਦ ਲਈ ਤਰਸਦੇ ਹਨ
ਕਿਉਂਕਿ ਨਦੀਆਂ ਦਾ ਪਾਣੀ ਸੁੱਕ ਗਿਆ ਹੈ
ਅਤੇ ਅੱਗ ਨੇ ਉਜਾੜ ਵਿਚਲੀਆਂ ਚਰਾਂਦਾਂ ਨੂੰ ਸਾੜ ਸੁੱਟਿਆ ਹੈ।”