ਇਬਰਾਨੀਆਂ ਨੂੰ ਚਿੱਠੀ
2 ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਜਿਹੜੀਆਂ ਗੱਲਾਂ ਸੁਣੀਆਂ ਹਨ, ਉਨ੍ਹਾਂ ਵੱਲ ਹੋਰ ਵੀ ਜ਼ਿਆਦਾ ਧਿਆਨ ਦੇਈਏ+ ਤਾਂਕਿ ਅਸੀਂ ਕਦੀ ਵੀ ਨਿਹਚਾ ਦੇ ਰਾਹ ਤੋਂ ਹੌਲੀ-ਹੌਲੀ ਦੂਰ ਨਾ ਚਲੇ ਜਾਈਏ।+ 2 ਕਿਉਂਕਿ ਜੇ ਦੂਤਾਂ ਰਾਹੀਂ ਦੱਸਿਆ ਗਿਆ ਬਚਨ*+ ਅਟੱਲ ਸਾਬਤ ਹੋਇਆ ਸੀ ਅਤੇ ਹਰ ਪਾਪੀ ਅਤੇ ਅਣਆਗਿਆਕਾਰ ਇਨਸਾਨ ਨੂੰ ਨਿਆਂ ਮੁਤਾਬਕ ਸਜ਼ਾ ਦਿੱਤੀ ਗਈ ਸੀ,+ 3 ਤਾਂ ਫਿਰ ਅਸੀਂ ਸਜ਼ਾ ਤੋਂ ਕਿਵੇਂ ਬਚ ਸਕਦੇ ਹਾਂ ਜੇ ਅਸੀਂ ਉਸ ਮੁਕਤੀ ਨੂੰ ਨਜ਼ਰਅੰਦਾਜ਼ ਕਰਦੇ ਹਾਂ ਜੋ ਇੰਨੀ ਮਹਾਨ ਹੈ?+ ਇਹ ਮੁਕਤੀ ਇਸ ਕਰਕੇ ਮਹਾਨ ਹੈ ਕਿਉਂਕਿ ਇਸ ਬਾਰੇ ਸਭ ਤੋਂ ਪਹਿਲਾਂ ਸਾਡੇ ਪ੍ਰਭੂ ਨੇ ਦੱਸਣਾ ਸ਼ੁਰੂ ਕੀਤਾ ਸੀ+ ਅਤੇ ਉਸ ਦੀ ਗੱਲ ਸੁਣਨ ਵਾਲਿਆਂ ਨੇ ਸਾਡੇ ਲਈ ਇਸ ਮੁਕਤੀ ਦੀ ਹਾਮੀ ਭਰੀ ਸੀ 4 ਅਤੇ ਪਰਮੇਸ਼ੁਰ ਨੇ ਵੀ ਨਿਸ਼ਾਨੀਆਂ ਅਤੇ ਚਮਤਕਾਰ ਦਿਖਾ ਕੇ, ਕਈ ਤਰ੍ਹਾਂ ਦੇ ਸ਼ਕਤੀਸ਼ਾਲੀ ਕੰਮ ਕਰ ਕੇ+ ਅਤੇ ਆਪਣੀ ਇੱਛਾ ਅਨੁਸਾਰ ਆਪਣੇ ਸੇਵਕਾਂ ਨੂੰ ਪਵਿੱਤਰ ਸ਼ਕਤੀ ਦੇ ਵਰਦਾਨ ਦੇ ਕੇ ਇਸ ਮੁਕਤੀ ਬਾਰੇ ਗਵਾਹੀ ਦਿੱਤੀ ਸੀ।+
5 ਉਸ ਨੇ ਆਉਣ ਵਾਲੀ ਦੁਨੀਆਂ, ਜਿਸ ਬਾਰੇ ਅਸੀਂ ਗੱਲ ਕਰਦੇ ਹਾਂ, ਦੂਤਾਂ ਦੇ ਅਧੀਨ ਨਹੀਂ ਕੀਤੀ।+ 6 ਪਰ ਇਕ ਗਵਾਹ ਨੇ ਇਕ ਵਾਰ ਕਿਹਾ ਸੀ: “ਇਨਸਾਨ ਕੀ ਹੈ ਕਿ ਤੂੰ ਉਸ ਨੂੰ ਯਾਦ ਰੱਖੇਂ ਜਾਂ ਮਨੁੱਖ ਦਾ ਪੁੱਤਰ ਕੀ ਹੈ ਕਿ ਤੂੰ ਉਸ ਦੀ ਦੇਖ-ਭਾਲ ਕਰੇਂ?+ 7 ਤੂੰ ਉਸ ਨੂੰ ਦੂਤਾਂ ਨਾਲੋਂ ਥੋੜ੍ਹਾ ਨੀਵਾਂ ਬਣਾਇਆ, ਉਸ ਦੇ ਸਿਰ ʼਤੇ ਮਹਿਮਾ ਅਤੇ ਆਦਰ ਦਾ ਮੁਕਟ ਰੱਖਿਆ ਅਤੇ ਤੂੰ ਉਸ ਨੂੰ ਆਪਣੇ ਹੱਥਾਂ ਦੀ ਰਚਨਾ ਉੱਤੇ ਅਧਿਕਾਰ ਦਿੱਤਾ। 8 ਤੂੰ ਸਾਰੀਆਂ ਚੀਜ਼ਾਂ ਉਸ ਦੇ ਪੈਰਾਂ ਹੇਠ ਕੀਤੀਆਂ।”+ ਸਾਰੀਆਂ ਚੀਜ਼ਾਂ ਉਸ ਦੇ ਅਧੀਨ ਕਰ ਕੇ+ ਪਰਮੇਸ਼ੁਰ ਨੇ ਅਜਿਹੀ ਕੋਈ ਚੀਜ਼ ਨਹੀਂ ਛੱਡੀ ਜੋ ਉਸ ਦੇ ਅਧੀਨ ਨਹੀਂ ਹੈ।+ ਪਰ ਅਸੀਂ ਅਜੇ ਇਹ ਨਹੀਂ ਦੇਖਦੇ ਕਿ ਸਾਰੀਆਂ ਚੀਜ਼ਾਂ ਉਸ ਦੇ ਅਧੀਨ ਹੋ ਗਈਆਂ ਹਨ।+ 9 ਪਰ ਅਸੀਂ ਇਹ ਜ਼ਰੂਰ ਦੇਖਦੇ ਹਾਂ ਕਿ ਯਿਸੂ, ਜਿਸ ਨੂੰ ਦੂਤਾਂ ਨਾਲੋਂ ਥੋੜ੍ਹਾ ਜਿਹਾ ਨੀਵਾਂ ਕੀਤਾ ਗਿਆ ਸੀ,+ ਦੇ ਸਿਰ ʼਤੇ ਮਹਿਮਾ ਅਤੇ ਆਦਰ ਦਾ ਮੁਕਟ ਰੱਖਿਆ ਗਿਆ ਹੈ ਕਿਉਂਕਿ ਉਸ ਨੇ ਮਰਨ ਤਕ ਦੁੱਖ ਝੱਲੇ+ ਅਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਸਦਕਾ ਉਸ ਨੇ ਸਾਰਿਆਂ ਵਾਸਤੇ ਮੌਤ ਦਾ ਸੁਆਦ ਚੱਖਿਆ।+
10 ਸਾਰੀਆਂ ਚੀਜ਼ਾਂ ਪਰਮੇਸ਼ੁਰ ਦੀ ਮਹਿਮਾ ਲਈ ਹਨ ਅਤੇ ਉਸ ਰਾਹੀਂ ਹੋਂਦ ਵਿਚ ਹਨ। ਉਸ ਨੇ ਇਹ ਠੀਕ ਸਮਝਿਆ ਕਿ ਉਹ ਬਹੁਤ ਸਾਰੇ ਪੁੱਤਰਾਂ ਨੂੰ ਮਹਿਮਾ ਦੇਣ ਵਾਸਤੇ+ ਉਨ੍ਹਾਂ ਦੀ ਮੁਕਤੀ ਦੇ ਮੁੱਖ ਆਗੂ+ ਨੂੰ ਦੁੱਖਾਂ ਦੇ ਰਾਹੀਂ ਮੁਕੰਮਲ ਬਣਾਵੇ।+ 11 ਜਿਹੜਾ ਪਵਿੱਤਰ ਕਰਦਾ ਹੈ ਅਤੇ ਜਿਨ੍ਹਾਂ ਨੂੰ ਪਵਿੱਤਰ ਕੀਤਾ ਜਾ ਰਿਹਾ ਹੈ,+ ਉਨ੍ਹਾਂ ਸਾਰਿਆਂ ਦਾ ਇੱਕੋ ਪਿਤਾ ਹੈ,+ ਇਸ ਲਈ ਉਹ ਉਨ੍ਹਾਂ ਨੂੰ ਆਪਣੇ ਭਰਾ ਕਹਿਣ ਵਿਚ ਸ਼ਰਮਿੰਦਗੀ ਮਹਿਸੂਸ ਨਹੀਂ ਕਰਦਾ,+ 12 ਜਿਵੇਂ ਉਹ ਕਹਿੰਦਾ ਹੈ: “ਮੈਂ ਆਪਣੇ ਭਰਾਵਾਂ ਵਿਚ ਤੇਰੇ ਨਾਂ ਬਾਰੇ ਦੱਸਾਂਗਾ; ਮੈਂ ਮੰਡਲੀ ਵਿਚ ਗੀਤ ਗਾ ਕੇ ਤੇਰੀ ਮਹਿਮਾ ਕਰਾਂਗਾ।”+ 13 ਨਾਲੇ ਉਹ ਕਹਿੰਦਾ ਹੈ: “ਮੈਂ ਪਰਮੇਸ਼ੁਰ ਉੱਤੇ ਭਰੋਸਾ ਰੱਖਾਂਗਾ।”+ ਉਹ ਇਹ ਵੀ ਕਹਿੰਦਾ ਹੈ: “ਦੇਖੋ! ਮੈਂ ਅਤੇ ਛੋਟੇ ਬੱਚੇ ਜੋ ਯਹੋਵਾਹ* ਨੇ ਮੈਨੂੰ ਦਿੱਤੇ ਹਨ।”+
14 ਕਿਉਂਕਿ ਇਹ “ਛੋਟੇ ਬੱਚੇ” ਹੱਡ-ਮਾਸ* ਦੇ ਇਨਸਾਨ ਹਨ, ਇਸ ਲਈ ਉਹ ਵੀ ਹੱਡ-ਮਾਸ ਦਾ ਇਨਸਾਨ ਬਣਿਆ+ ਤਾਂਕਿ ਉਹ ਆਪਣੀ ਮੌਤ ਦੇ ਜ਼ਰੀਏ ਸ਼ੈਤਾਨ+ ਨੂੰ ਖ਼ਤਮ ਕਰੇ ਜਿਸ ਕੋਲ ਮੌਤ ਦੇ ਹਥਿਆਰ ਹਨ+ 15 ਅਤੇ ਉਹ ਉਨ੍ਹਾਂ ਸਾਰਿਆਂ ਨੂੰ ਆਜ਼ਾਦ ਕਰੇ ਜਿਹੜੇ ਮੌਤ ਤੋਂ ਡਰ-ਡਰ ਕੇ ਗ਼ੁਲਾਮੀ ਦੀ ਜ਼ਿੰਦਗੀ ਜੀਉਂਦੇ ਸਨ।+ 16 ਉਹ ਅਸਲ ਵਿਚ ਦੂਤਾਂ ਦੀ ਨਹੀਂ, ਸਗੋਂ ਅਬਰਾਹਾਮ ਦੀ ਸੰਤਾਨ* ਦੀ ਮਦਦ ਕਰ ਰਿਹਾ ਹੈ।+ 17 ਇਸ ਕਰਕੇ ਉਸ ਲਈ ਜ਼ਰੂਰੀ ਸੀ ਕਿ ਉਹ ਹਰ ਪੱਖੋਂ ਆਪਣੇ “ਭਰਾਵਾਂ” ਵਰਗਾ ਬਣੇ+ ਤਾਂਕਿ ਉਹ ਪਰਮੇਸ਼ੁਰ ਦੀ ਸੇਵਾ ਕਰਨ ਲਈ ਦਇਆਵਾਨ ਅਤੇ ਵਫ਼ਾਦਾਰ ਮਹਾਂ ਪੁਜਾਰੀ ਬਣੇ ਅਤੇ ਲੋਕਾਂ ਦੇ ਪਾਪਾਂ ਲਈ ਬਲ਼ੀ ਚੜ੍ਹਾਵੇ+ ਤਾਂਕਿ ਪਰਮੇਸ਼ੁਰ ਨਾਲ ਉਨ੍ਹਾਂ ਦੀ ਸੁਲ੍ਹਾ ਹੋ ਸਕੇ।+ 18 ਉਸ ਨੇ ਆਪ ਅਜ਼ਮਾਇਸ਼ਾਂ ਦੌਰਾਨ ਦੁੱਖ ਝੱਲੇ ਸਨ,+ ਇਸ ਲਈ ਉਹ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦਾ ਹੈ ਜਿਹੜੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਹੇ ਹਨ।+