ਗੀਤ 3 (32)
ਘਰੋਂ-ਘਰ ਤੇ ਪਿੰਡੋ-ਪਿੰਡ
1 ਯਹੋਵਾਹ ਦਾ ਸੰਗੀਤ ਸਭ ਨੂੰ
ਜਾ ਕੇ ਸੁਣਾਈਏ
ਅਰ ਘਰੋ-ਘਰ ਤੇ ਪਿੰਡੋ-ਪਿੰਡ
ਇਹ ਗੀਤ ਸਭ ਗਾਈਏ
ਹਰ ਸਾਜ਼ ਲੈ ਕੇ ਚਲੋ ਜਾ ਕੇ
ਹਰ ਥਾਂ ਵਜਾਈਏ
ਯਹੋਵਾਹ ਦੇ ਰਾਜ ਦਾ ਸੰਗੀਤ
ਸਭ ਨੂੰ ਸੁਣਾਈਏ
2 ਯਹੋਵਾਹ ਦੀ ਗਜ਼ਲ ਸਭ ਨੂੰ
ਜਾ ਕੇ ਸੁਣਾਈਏ
ਅਰ ਘਰੋ-ਘਰ ਤੇ ਪਿੰਡੋ-ਪਿੰਡ
ਇਹ ਗੀਤ ਹੁਣ ਗਾਈਏ
ਯਿਸੂ ਹੈ ਰਾਜਾ ਬਣ ਗਿਆ,
ਮਸੀਹਾ ਸਾਡਾ ਹੈ
ਹਰ ਕੰਨ ਵਿਚ ਇਸ ਸੰਗੀਤ ਨੂੰ ਹੁਣ
ਜਾ ਕੇ ਸੁਣਾਈਏ
3 ਯਹੋਵਾਹ ਦੀ ਇਹ ਧੁਨ ਸਭ ਨੂੰ
ਜਾ ਕੇ ਸੁਣਾਈਏ
ਅਰ ਘਰੋ-ਘਰ ਤੇ ਪਿੰਡੋ-ਪਿੰਡ
ਇਹ ਗੁਣ-ਗੁਣਾਈਏ
ਪਰ ਕਈ ਇਨਸਾਨ ਸਮਝਦੇ ਹਨ
ਕਿ ਗੀਤ ਬੇਸੁਰ ਹੈ ਇਹ
ਫਿਰ ਵੀ ਯਹੋਵਾਹ ਦੇ ਨਾਂ ਦੀ
ਇਹ ਧੁਨ ਸੁਣਾਈਏ
4 ਯਹੋਵਾਹ ਦਾ ਇਹ ਰਾਗ ਸਭ ਨੂੰ
ਜਾ ਕੇ ਸਿਖਾਈਏ
ਅਰ ਘਰੋ-ਘਰ ਤੇ ਪਿੰਡੋ-ਪਿੰਡ
ਇਹ ਗੀਤ ਸਿਖਾਈਏ
ਇਕ ਸੁਰ ਹੋਣਗੇ ਉਹ ਸਾਡੇ ਨਾਲ
ਇਹ ਰਾਗ ਜਦ ਸਿੱਖਣਗੇ
ਫਿਰ ਸਾਡੇ ਨਾਲ ਮਧੁਰ ਇਹ ਗੀਤ
ਉਹ ਵੀ ਗਾ ਉੱਠਣਗੇ