ਸਿੱਖਿਆ ਡੱਬੀ 16ਅ
ਹਉਕੇ ਭਰਨੇ ਤੇ ਹੂੰਗਣਾ, ਨਿਸ਼ਾਨ ਲਾਉਣਾ, ਚਕਨਾਚੂਰ ਕਰਨਾ—ਕਦੋਂ ਤੇ ਕਿਵੇਂ?
ਹਿਜ਼ਕੀਏਲ ਦੇ 9ਵੇਂ ਅਧਿਆਇ ਵਿਚ ਲਿਖੇ ਦਰਸ਼ਣ ਦੀਆਂ ਗੱਲਾਂ ਅੱਜ ਪੂਰੀਆਂ ਹੋ ਰਹੀਆਂ ਹਨ। ਅੱਗੇ ਜਾ ਕੇ ਜਿਹੜੀਆਂ ਘਟਨਾਵਾਂ ਹੋਣਗੀਆਂ, ਉਨ੍ਹਾਂ ਬਾਰੇ ਜਾਣ ਕੇ ਅਸੀਂ ਦੁਨੀਆਂ ਦੇ ਅੰਤ ਲਈ ਤਿਆਰ ਹੋਵਾਂਗੇ
‘ਹਉਕੇ ਭਰਨੇ ਤੇ ਹੂੰਗਣਾ’
ਕਦੋਂ: ਆਖ਼ਰੀ ਦਿਨਾਂ ਦੌਰਾਨ ਮਹਾਂਕਸ਼ਟ ਤੋਂ ਪਹਿਲਾਂ
ਕਿਵੇਂ: ਅੱਜ ਨੇਕਦਿਲ ਲੋਕ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਸਾਬਤ ਕਰਦੇ ਹਨ ਕਿ ਉਨ੍ਹਾਂ ਨੂੰ ਦੁਨੀਆਂ ਵਿਚ ਹੁੰਦੇ ਬੁਰੇ ਕੰਮਾਂ ਤੋਂ ਘਿਣ ਹੈ। ਉਹ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕਰਦੇ ਹਨ, ਮਸੀਹ ਵਰਗਾ ਸੁਭਾਅ ਪੈਦਾ ਕਰਦੇ ਹਨ, ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਂਦੇ ਹਨ ਅਤੇ ਵਫ਼ਾਦਾਰੀ ਨਾਲ ਮਸੀਹ ਦੇ ਭਰਾਵਾਂ ਦਾ ਸਾਥ ਦਿੰਦੇ ਹਨ
‘ਨਿਸ਼ਾਨ ਲਾਉਣਾ’
ਕਦੋਂ: ਮਹਾਂਕਸ਼ਟ ਦੌਰਾਨ
ਕਿਵੇਂ: ਕਲਮ-ਦਵਾਤ ਵਾਲਾ ਆਦਮੀ ਯਿਸੂ ਮਸੀਹ ਹੈ ਜੋ ਸਾਰੀਆਂ ਕੌਮਾਂ ਦਾ ਨਿਆਂ ਕਰਨ ਆਵੇਗਾ। ਭੇਡਾਂ ਵਰਗੇ ਵੱਡੀ ਭੀੜ ਦੇ ਲੋਕਾਂ ʼਤੇ ਨਿਸ਼ਾਨ ਲਾਇਆ ਜਾਵੇਗਾ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਆਰਮਾਗੇਡਨ ਵਿੱਚੋਂ ਬਚਾਇਆ ਜਾਵੇਗਾ
‘ਚਕਨਾਚੂਰ ਕਰਨਾ’
ਕਦੋਂ: ਆਰਮਾਗੇਡਨ ਵਿਚ
ਕਿਵੇਂ: ਯਿਸੂ ਮਸੀਹ ਆਪਣੀਆਂ ਸਵਰਗੀ ਫ਼ੌਜਾਂ ਯਾਨੀ ਦੂਤਾਂ ਅਤੇ 1,44,000 ਜਣਿਆਂ ਨਾਲ ਮਿਲ ਕੇ ਇਸ ਬੁਰੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ ਅਤੇ ਸ਼ੁੱਧ ਭਗਤੀ ਕਰਨ ਵਾਲਿਆਂ ਨੂੰ ਨਵੀਂ ਦੁਨੀਆਂ ਵਿਚ ਲੈ ਜਾਵੇਗਾ