ਪਾਠ 20
ਮਸੀਹੀ ਮੰਡਲੀ ਨੂੰ ਕਿਵੇਂ ਚਲਾਇਆ ਜਾਂਦਾ ਹੈ?
ਯਹੋਵਾਹ ਹਰ ਕੰਮ ਸਲੀਕੇ ਨਾਲ ਅਤੇ ਸਹੀ ਢੰਗ ਨਾਲ ਕਰਦਾ ਹੈ। (1 ਕੁਰਿੰਥੀਆਂ 14:33, 40) ਇਸ ਲਈ ਜ਼ਾਹਰ ਹੈ ਕਿ ਉਸ ਦੇ ਲੋਕ ਵੀ ਇਸੇ ਤਰ੍ਹਾਂ ਕੰਮ ਕਰਨਗੇ। ਮੰਡਲੀ ਨੂੰ ਕਿਵੇਂ ਚਲਾਇਆ ਜਾਂਦਾ ਹੈ ਤਾਂਕਿ ਸਾਰੇ ਕੰਮ ਸਲੀਕੇ ਨਾਲ ਹੋ ਸਕਣ? ਮੰਡਲੀ ਵਿਚ ਹਰੇਕ ਜਣੇ ਦੀ ਕੀ ਜ਼ਿੰਮੇਵਾਰੀ ਹੈ?
1. ਮੰਡਲੀ ਦਾ ਮੁਖੀ ਕੌਣ ਹੈ?
ਬਾਈਬਲ ਵਿਚ ਲਿਖਿਆ ਹੈ ਕਿ ‘ਮਸੀਹ ਮੰਡਲੀ ਦਾ ਸਿਰ’ ਯਾਨੀ ਮੁਖੀ ਹੈ। (ਅਫ਼ਸੀਆਂ 5:23) ਯਿਸੂ ਸਵਰਗੋਂ ਯਹੋਵਾਹ ਦੇ ਲੋਕਾਂ ਦੀ ਅਗਵਾਈ ਕਰਦਾ ਹੈ। ਕਿਵੇਂ? ਉਸ ਨੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਨਿਯੁਕਤ ਕੀਤਾ ਹੈ। ਇਹ ਤਜਰਬੇਕਾਰ ਬਜ਼ੁਰਗਾਂ ਦਾ ਇਕ ਛੋਟਾ ਜਿਹਾ ਗਰੁੱਪ ਹੈ ਜਿਸ ਨੂੰ ਪ੍ਰਬੰਧਕ ਸਭਾ ਵੀ ਕਿਹਾ ਜਾਂਦਾ ਹੈ। (ਮੱਤੀ 24:45-47 ਪੜ੍ਹੋ।) ਪਹਿਲੀ ਸਦੀ ਵਿਚ ਯਰੂਸ਼ਲਮ ਵਿਚ ਰਸੂਲ ਅਤੇ ਬਜ਼ੁਰਗ ਸਾਰੀਆਂ ਮੰਡਲੀਆਂ ਨੂੰ ਹਿਦਾਇਤਾਂ ਦਿੰਦੇ ਸਨ। ਉਸੇ ਤਰ੍ਹਾਂ ਅੱਜ ਪ੍ਰਬੰਧਕ ਸਭਾ ਪੂਰੀ ਦੁਨੀਆਂ ਵਿਚ ਮੰਡਲੀਆਂ ਨੂੰ ਹਿਦਾਇਤਾਂ ਦਿੰਦੀ ਹੈ। (ਰਸੂਲਾਂ ਦੇ ਕੰਮ 15:2) ਪਰ ਇਹ ਭਰਾ ਮੰਡਲੀ ਦੇ ਮੁਖੀ ਨਹੀਂ ਹਨ। ਇਸ ਦੀ ਬਜਾਇ, ਉਹ ਯਹੋਵਾਹ ਅਤੇ ਉਸ ਦੇ ਬਚਨ ਮੁਤਾਬਕ ਚੱਲਦੇ ਹਨ ਅਤੇ ਮੰਡਲੀ ਦੇ ਮੁਖੀ ਯਿਸੂ ਮਸੀਹ ਦੀ ਅਗਵਾਈ ਅਧੀਨ ਕੰਮ ਕਰਦੇ ਹਨ।
2. ਮੰਡਲੀ ਵਿਚ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਹੈ?
ਬਜ਼ੁਰਗ ਤਜਰਬੇਕਾਰ ਮਸੀਹੀ ਭਰਾ ਹੁੰਦੇ ਹਨ ਜੋ ਯਹੋਵਾਹ ਦੇ ਲੋਕਾਂ ਨੂੰ ਬਾਈਬਲ ਤੋਂ ਸਿਖਾਉਂਦੇ ਹਨ। ਉਹ ਚਰਵਾਹਿਆਂ ਵਾਂਗ ਭੈਣਾਂ-ਭਰਾਵਾਂ ਦਾ ਖ਼ਿਆਲ ਰੱਖਦੇ ਹਨ ਅਤੇ ਉਨ੍ਹਾਂ ਦੀ ਮਦਦ ਕਰਦੇ ਹਨ। ਉਹ ਇਸ ਕੰਮ ਦੇ ਕੋਈ ਪੈਸੇ ਨਹੀਂ ਲੈਂਦੇ। ਇਸ ਦੀ ਬਜਾਇ, ਉਹ ‘ਪਰਮੇਸ਼ੁਰ ਦੇ ਸਾਮ੍ਹਣੇ ਖ਼ੁਸ਼ੀ-ਖ਼ੁਸ਼ੀ ਸੇਵਾ ਕਰਦੇ ਹਨ ਅਤੇ ਬੇਈਮਾਨੀ ਨਾਲ ਕੁਝ ਹਾਸਲ ਕਰਨ ਦੇ ਲਾਲਚ ਨਾਲ ਨਹੀਂ, ਸਗੋਂ ਜੀ-ਜਾਨ ਨਾਲ’ ਕੰਮ ਕਰਦੇ ਹਨ। (1 ਪਤਰਸ 5:1, 2) ਮੰਡਲੀ ਦੇ ਕੰਮ ਕਰਨ ਵਿਚ ਕੁਝ ਹੋਰ ਭਰਾ ਬਜ਼ੁਰਗਾਂ ਦੀ ਮਦਦ ਕਰਦੇ ਹਨ। ਇਨ੍ਹਾਂ ਭਰਾਵਾਂ ਨੂੰ ਸਹਾਇਕ ਸੇਵਕ ਕਿਹਾ ਜਾਂਦਾ ਹੈ। ਬਾਅਦ ਵਿਚ ਜਦੋਂ ਇਹ ਸਹਾਇਕ ਸੇਵਕ ਬਾਈਬਲ ਵਿਚ ਦੱਸੀਆਂ ਮੰਗਾਂ ਪੂਰੀਆਂ ਕਰਦੇ ਹਨ, ਤਾਂ ਇਨ੍ਹਾਂ ਨੂੰ ਬਜ਼ੁਰਗ ਬਣਾਇਆ ਜਾਂਦਾ ਹੈ।
ਪ੍ਰਬੰਧਕ ਸਭਾ ਕੁਝ ਬਜ਼ੁਰਗਾਂ ਨੂੰ ਸਰਕਟ ਓਵਰਸੀਅਰ ਬਣਾਉਂਦੀ ਹੈ। ਇਹ ਭਰਾ ਵੱਖੋ-ਵੱਖਰੀਆਂ ਮੰਡਲੀਆਂ ਨੂੰ ਮਿਲਣ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਲਾਹ ਅਤੇ ਹੌਸਲਾ ਦਿੰਦੇ ਹਨ। ਉਹ ਉਨ੍ਹਾਂ ਭਰਾਵਾਂ ਨੂੰ ਬਜ਼ੁਰਗ ਅਤੇ ਸਹਾਇਕ ਸੇਵਕ ਬਣਾਉਂਦੇ ਹਨ ਜੋ ਬਾਈਬਲ ਵਿਚ ਦਿੱਤੀਆਂ ਮੰਗਾਂ ਪੂਰੀਆਂ ਕਰਦੇ ਹਨ।—1 ਤਿਮੋਥਿਉਸ 3:1-10, 12; ਤੀਤੁਸ 1:5-9.
3. ਮੰਡਲੀ ਵਿਚ ਯਹੋਵਾਹ ਦੇ ਹਰ ਗਵਾਹ ਦੀ ਕੀ ਜ਼ਿੰਮੇਵਾਰੀ ਹੈ?
ਅਸੀਂ ਸਾਰੇ ਮੰਡਲੀ ਵਿਚ “ਯਹੋਵਾਹ ਦੇ ਨਾਂ ਦੀ ਮਹਿਮਾ” ਕਰਦੇ ਹਾਂ। (ਜ਼ਬੂਰ 148:12, 13 ਪੜ੍ਹੋ।) ਅਸੀਂ ਸਭਾਵਾਂ ਵਿਚ ਹਿੱਸਾ ਲੈ ਕੇ ਅਤੇ ਜਿੰਨਾ ਹੋ ਸਕੇ, ਖ਼ੁਸ਼ ਖ਼ਬਰੀ ਸੁਣਾ ਕੇ ਇੱਦਾਂ ਕਰਦੇ ਹਾਂ।
ਹੋਰ ਸਿੱਖੋ
ਯਿਸੂ ਕਿਹੋ ਜਿਹਾ ਆਗੂ ਹੈ? ਬਜ਼ੁਰਗ ਉਸ ਦੀ ਰੀਸ ਕਰਨ ਦੀ ਕੋਸ਼ਿਸ਼ ਕਿਵੇਂ ਕਰਦੇ ਹਨ? ਅਸੀਂ ਯਿਸੂ ਤੇ ਬਜ਼ੁਰਗਾਂ ਦਾ ਸਾਥ ਕਿਵੇਂ ਦੇ ਸਕਦੇ ਹਾਂ? ਆਓ ਜਾਣੀਏ।
4. ਯਿਸੂ ਪਿਆਰ ਨਾਲ ਅਗਵਾਈ ਕਰਦਾ ਹੈ
ਯਿਸੂ ਸਾਨੂੰ ਸੱਦਾ ਦਿੰਦਾ ਹੈ ਕਿ ਅਸੀਂ ਉਸ ਦੀ ਅਗਵਾਈ ਵਿਚ ਚੱਲੀਏ। ਮੱਤੀ 11:28-30 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਅਸੀਂ ਯਿਸੂ ਦੀ ਅਗਵਾਈ ਅਧੀਨ ਕਿੱਦਾਂ ਮਹਿਸੂਸ ਕਰਾਂਗੇ?
ਬਜ਼ੁਰਗ ਯਿਸੂ ਦੀ ਰੀਸ ਕਿਵੇਂ ਕਰਦੇ ਹਨ? ਵੀਡੀਓ ਦੇਖੋ।
ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਬਜ਼ੁਰਗਾਂ ਨੂੰ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਣੀ ਚਾਹੀਦੀ ਹੈ।
ਯਸਾਯਾਹ 32:2 ਅਤੇ 1 ਪਤਰਸ 5:1-3 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਬਜ਼ੁਰਗ ਪੂਰੀ ਕੋਸ਼ਿਸ਼ ਕਰਦੇ ਹਨ ਕਿ ਉਹ ਯਿਸੂ ਵਾਂਗ ਦੂਜਿਆਂ ਨੂੰ ਤਰੋ-ਤਾਜ਼ਾ ਕਰਨ। ਇਹ ਜਾਣ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ?
ਬਜ਼ੁਰਗ ਹੋਰ ਕਿਨ੍ਹਾਂ ਤਰੀਕਿਆਂ ਨਾਲ ਯਿਸੂ ਦੀ ਰੀਸ ਕਰਦੇ ਹਨ?
5. ਬਜ਼ੁਰਗ ਆਪਣੀ ਮਿਸਾਲ ਰਾਹੀਂ ਸਿਖਾਉਂਦੇ ਹਨ
ਬਜ਼ੁਰਗਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ? ਆਓ ਦੇਖੀਏ ਕਿ ਯਿਸੂ ਉਨ੍ਹਾਂ ਤੋਂ ਕੀ ਚਾਹੁੰਦਾ ਹੈ। ਵੀਡੀਓ ਦੇਖੋ।
ਯਿਸੂ ਨੇ ਦੱਸਿਆ ਕਿ ਮੰਡਲੀ ਦੇ ਜ਼ਿੰਮੇਵਾਰ ਭਰਾਵਾਂ ਨੂੰ ਕਿਵੇਂ ਅਗਵਾਈ ਕਰਨੀ ਚਾਹੀਦੀ ਹੈ। ਮੱਤੀ 23:8-12 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਬਾਈਬਲ ਮੁਤਾਬਕ ਬਜ਼ੁਰਗਾਂ ਨੂੰ ਕਿਹੋ ਜਿਹੇ ਹੋਣਾ ਚਾਹੀਦਾ ਹੈ? ਕੀ ਅੱਜ ਧਾਰਮਿਕ ਆਗੂ ਵੀ ਇੱਦਾਂ ਹੀ ਪੇਸ਼ ਆਉਂਦੇ ਹਨ?
1. ਬਜ਼ੁਰਗ ਯਹੋਵਾਹ ਨਾਲ ਆਪਣਾ ਅਤੇ ਆਪਣੇ ਪਰਿਵਾਰ ਦਾ ਰਿਸ਼ਤਾ ਮਜ਼ਬੂਤ ਰੱਖਦੇ ਹਨ
2. ਬਜ਼ੁਰਗ ਮੰਡਲੀ ਵਿਚ ਸਾਰਿਆਂ ਦਾ ਖ਼ਿਆਲ ਰੱਖਦੇ ਹਨ
3. ਬਜ਼ੁਰਗ ਪ੍ਰਚਾਰ ਕਰਨ ਵਿਚ ਮਿਹਨਤ ਕਰਦੇ ਹਨ
4. ਬਜ਼ੁਰਗ ਮੰਡਲੀ ਵਿਚ ਸਿਖਾਉਂਦੇ ਹਨ। ਉਹ ਸਾਫ਼-ਸਫ਼ਾਈ ਅਤੇ ਹੋਰ ਕੰਮਾਂ ਵਿਚ ਵੀ ਹੱਥ ਵਟਾਉਂਦੇ ਹਨ
6. ਸਾਨੂੰ ਬਜ਼ੁਰਗਾਂ ਦਾ ਸਾਥ ਦੇਣਾ ਚਾਹੀਦਾ ਹੈ
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਬਜ਼ੁਰਗਾਂ ਦਾ ਸਾਥ ਦੇਣਾ ਜ਼ਰੂਰੀ ਕਿਉਂ ਹੈ। ਇਬਰਾਨੀਆਂ 13:17 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਬਜ਼ੁਰਗਾਂ ਦਾ ਕਹਿਣਾ ਮੰਨੀਏ ਅਤੇ ਉਨ੍ਹਾਂ ਦੇ ਅਧੀਨ ਰਹੀਏ। ਕੀ ਤੁਹਾਨੂੰ ਇਹ ਗੱਲ ਸਹੀ ਲੱਗਦੀ ਹੈ? ਕਿਉਂ?
ਲੂਕਾ 16:10 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਬਜ਼ੁਰਗਾਂ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ?
ਕੁਝ ਲੋਕਾਂ ਦਾ ਕਹਿਣਾ ਹੈ: “ਰੱਬ ਦੀ ਭਗਤੀ ਕਰਨ ਲਈ ਕਿਸੇ ਸੰਗਠਨ ਨਾਲ ਜੁੜਨਾ ਜ਼ਰੂਰੀ ਨਹੀਂ ਹੈ।”
ਮੰਡਲੀ ਨਾਲ ਮਿਲ ਕੇ ਪਰਮੇਸ਼ੁਰ ਦੀ ਭਗਤੀ ਕਰਨ ਦੇ ਕੀ ਫ਼ਾਇਦੇ ਹੋ ਸਕਦੇ ਹਨ?
ਹੁਣ ਤਕ ਅਸੀਂ ਸਿੱਖਿਆ
ਯਿਸੂ ਮੰਡਲੀ ਦਾ ਮੁਖੀ ਹੈ। ਬਜ਼ੁਰਗ ਯਿਸੂ ਦੀ ਅਗਵਾਈ ਅਧੀਨ ਕੰਮ ਕਰਦੇ ਹਨ, ਸਾਨੂੰ ਤਰੋ-ਤਾਜ਼ਾ ਕਰਦੇ ਹਨ ਅਤੇ ਆਪਣੀ ਮਿਸਾਲ ਰਾਹੀਂ ਸਿਖਾਉਂਦੇ ਹਨ। ਇਸ ਲਈ ਅਸੀਂ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦਾ ਸਾਥ ਦਿੰਦੇ ਹਾਂ।
ਤੁਸੀਂ ਕੀ ਕਹੋਗੇ?
ਮੰਡਲੀ ਦਾ ਮੁਖੀ ਕੌਣ ਹੈ?
ਬਜ਼ੁਰਗ ਮੰਡਲੀ ਦੀ ਮਦਦ ਕਿਵੇਂ ਕਰਦੇ ਹਨ?
ਮੰਡਲੀ ਵਿਚ ਯਹੋਵਾਹ ਦੇ ਹਰ ਸੇਵਕ ਦੀ ਕੀ ਜ਼ਿੰਮੇਵਾਰੀ ਹੈ?
ਇਹ ਵੀ ਦੇਖੋ
ਦੇਖੋ ਕਿ ਅੱਜ ਪ੍ਰਬੰਧਕ ਸਭਾ ਅਤੇ ਬਜ਼ੁਰਗ ਸਾਰੇ ਮਸੀਹੀਆਂ ਦੀ ਕਿੰਨੀ ਪਰਵਾਹ ਕਰਦੇ ਹਨ।
ਦੇਖੋ ਕਿ ਸਰਕਟ ਓਵਰਸੀਅਰ ਕੀ-ਕੀ ਕਰਦੇ ਹਨ।
ਜਾਣੋ ਕਿ ਮੰਡਲੀ ਵਿਚ ਮਸੀਹੀ ਭੈਣਾਂ ਕਿਹੜੇ ਜ਼ਰੂਰੀ ਕੰਮ ਕਰਦੀਆਂ ਹਨ।
“ਕੀ ਯਹੋਵਾਹ ਦੇ ਗਵਾਹਾਂ ਵਿਚ ਔਰਤਾਂ ਵੀ ਸਿੱਖਿਆ ਦਿੰਦੀਆਂ ਹਨ?” (ਪਹਿਰਾਬੁਰਜ ਲੇਖ)
ਦੇਖੋ ਕਿ ਬਜ਼ੁਰਗ ਆਪਣੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਲਈ ਕਿੰਨੀ ਮਿਹਨਤ ਕਰਦੇ ਹਨ।
“ਮਸੀਹੀ ਬਜ਼ੁਰਗ—‘ਸਾਡੀ ਖ਼ੁਸ਼ੀ ਲਈ ਕੰਮ ਕਰਦੇ ਹਨ’” (ਪਹਿਰਾਬੁਰਜ, 15 ਜਨਵਰੀ 2013)