ਵਿਸ਼ਾ-ਸੂਚੀ
4-10 ਜੂਨ 2018
11-17 ਜੂਨ 2018
8 ਆਜ਼ਾਦੀ ਦੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰੋ
ਦੁਨੀਆਂ ਵਿਚ ਹਰ ਪਾਸੇ ਲੋਕ ਹੋਰ ਆਜ਼ਾਦੀ ਚਾਹੁੰਦੇ ਹਨ। ਮਸੀਹੀ ਆਜ਼ਾਦੀ ਪ੍ਰਤੀ ਕਿਹੋ ਜਿਹਾ ਨਜ਼ਰੀਆ ਰੱਖਦੇ ਹਨ? ਇਨ੍ਹਾਂ ਦੋ ਲੇਖਾਂ ਵਿਚ ਦੱਸਿਆ ਜਾਵੇਗਾ ਕਿ ਸੱਚੀ ਆਜ਼ਾਦੀ ਕੀ ਹੈ, ਅਸੀਂ ਇਸ ਨੂੰ ਕਿਵੇਂ ਪਾ ਸਕਦੇ ਹਾਂ ਅਤੇ ਅਸੀਂ ਆਪਣੀ ਆਜ਼ਾਦੀ ਨੂੰ ਹੱਦਾਂ ਵਿਚ ਰਹਿ ਕੇ ਕਿਵੇਂ ਵਰਤ ਸਕਦੇ ਹਾਂ ਤਾਂਕਿ ਸਾਡਾ ਅਤੇ ਦੂਜਿਆਂ ਦਾ ਭਲਾ ਹੋਵੇ। ਇਸ ਤੋਂ ਵੀ ਜ਼ਰੂਰੀ, ਅਸੀਂ ਇਹ ਜਾਣਾਂਗੇ ਕਿ ਸੱਚੀ ਆਜ਼ਾਦੀ ਦੇ ਪਰਮੇਸ਼ੁਰ ਯਹੋਵਾਹ ਦਾ ਆਦਰ ਕਿਵੇਂ ਕਰੀਏ।
13 ਜ਼ਿੰਮੇਵਾਰ ਭਰਾਵੋ—ਤਿਮੋਥਿਉਸ ਦੀ ਮਿਸਾਲ ਤੋਂ ਸਿੱਖੋ
18-24 ਜੂਨ 2018
15 ਹੌਸਲਾ ਦੇਣ ਵਾਲੇ ਪਰਮੇਸ਼ੁਰ ਯਹੋਵਾਹ ਦੀ ਰੀਸ ਕਰੋ
25 ਜੂਨ 2018–1 ਜੁਲਾਈ 2018
20 ਇਕ-ਦੂਜੇ ਨੂੰ “ਹੋਰ ਵੀ ਜ਼ਿਆਦਾ” ਹੌਸਲਾ ਦਿਓ
ਇਨ੍ਹਾਂ ਲੇਖਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਕਿਵੇਂ ਹਮੇਸ਼ਾ ਆਪਣੇ ਸੇਵਕਾਂ ਨੂੰ ਹੌਸਲਾ ਦਿੱਤਾ ਹੈ ਅਤੇ ਉਸ ਦੇ ਸੇਵਕਾਂ ਨੇ ਕਿਵੇਂ ਦੂਜਿਆਂ ਨੂੰ ਹੌਸਲਾ ਦੇਣ ਦੇ ਮਾਮਲੇ ਵਿਚ ਹਮੇਸ਼ਾ ਉਸ ਦੀ ਰੀਸ ਕੀਤੀ ਹੈ। ਅਸੀਂ ਦੇਖਾਂਗੇ ਕਿ ਅੱਜ ਸਾਨੂੰ ਇਕ-ਦੂਜੇ ਨੂੰ ਹੋਰ ਵੀ ਜ਼ਿਆਦਾ ਹੌਸਲਾ ਦੇਣ ਦੀ ਕਿਉਂ ਲੋੜ ਹੈ।
2-8 ਜੁਲਾਈ 2018
25 ਨੌਜਵਾਨੋ, ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚਿਆਂ ʼਤੇ ਆਪਣਾ ਧਿਆਨ ਲਾਓ
ਜਦੋਂ ਨੌਜਵਾਨ ਆਪਣਾ ਧਿਆਨ ਯਹੋਵਾਹ ਨੂੰ ਖ਼ੁਸ਼ ਕਰਨ ʼਤੇ ਲਾਉਂਦੇ ਹਨ, ਤਾਂ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ। ਇਸ ਲੇਖ ਵਿਚ ਕਾਰਨ ਦੱਸੇ ਗਏ ਹਨ ਕਿ ਨੌਜਵਾਨਾਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਕਿਉਂ ਰੱਖਣੇ ਚਾਹੀਦੇ ਹਨ ਅਤੇ ਆਪਣੀ ਜ਼ਿੰਦਗੀ ਵਿਚ ਪ੍ਰਚਾਰ ਨੂੰ ਪਹਿਲ ਕਿਉਂ ਦੇਣੀ ਚਾਹੀਦੀ ਹੈ।