ਅਧਿਆਇ ਸੱਤ
ਕੀ ਘਰ ਵਿਚ ਇਕ ਬਾਗ਼ੀ ਹੈ?
1, 2. (ੳ) ਯਿਸੂ ਨੇ ਯਹੂਦੀ ਧਾਰਮਿਕ ਆਗੂਆਂ ਦੀ ਬੇਵਫ਼ਾਈ ਨੂੰ ਉਜਾਗਰ ਕਰਨ ਲਈ ਕਿਹੜਾ ਉਦਾਹਰਣ ਦਿੱਤਾ ਸੀ? (ਅ) ਯਿਸੂ ਦੇ ਦ੍ਰਿਸ਼ਟਾਂਤ ਤੋਂ ਅਸੀਂ ਕਿਸ਼ੋਰਾਂ ਬਾਰੇ ਕਿਹੜਾ ਮੁੱਦਾ ਸਿੱਖ ਸਕਦੇ ਹਾਂ?
ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ, ਯਿਸੂ ਨੇ ਯਹੂਦੀ ਧਾਰਮਿਕ ਆਗੂਆਂ ਦੇ ਇਕ ਸਮੂਹ ਨੂੰ ਇਕ ਵਿਚਾਰ-ਉਕਸਾਊ ਸਵਾਲ ਪੁੱਛਿਆ। ਉਸ ਨੇ ਕਿਹਾ: “ਤੁਸੀਂ ਕੀ ਸਮਝਦੇ ਹੋ? ਇੱਕ ਮਨੁੱਖ ਦੇ ਦੋ ਪੁੱਤ੍ਰ ਸਨ ਅਤੇ ਉਹ ਪਹਿਲੇ ਦੇ ਕੋਲ ਆਣ ਕੇ ਬੋਲਿਆ, ਪੁੱਤ੍ਰ, ਜਾਹ। ਅੱਜ ਅੰਗੂਰੀ ਬਾਗ਼ ਵਿੱਚ ਕੰਮ ਕਰ। ਅਤੇ ਉਸ ਨੇ ਉੱਤਰ ਦਿੱਤਾ, ਮੇਰਾ ਜੀ ਨਹੀਂ ਕਰਦਾ ਪਰ ਪਿੱਛੋਂ ਪਛਤਾ ਕੇ ਗਿਆ। ਫੇਰ ਦੂਏ ਦੇ ਕੋਲ ਆਣ ਕੇ ਇਹੋ ਹੀ ਕਿਹਾ ਅਤੇ ਉਸ ਨੇ ਉੱਤਰ ਦਿੱਤਾ, ਅੱਛਾ ਜੀ, ਪਰ ਗਿਆ ਨਾ। ਸੋ ਇਨ੍ਹਾਂ ਦੋਹਾਂ ਵਿੱਚੋਂ ਕਿਹ ਨੇ ਪਿਤਾ ਦੀ ਮਰਜੀ ਪੂਰੀ ਕੀਤੀ?” ਯਹੂਦੀ ਆਗੂਆਂ ਨੇ ਜਵਾਬ ਦਿੱਤਾ: “ਪਹਿਲੇ ਨੇ।”—ਮੱਤੀ 21:28-31.
2 ਇਸ ਅਵਸਰ ਤੇ ਯਿਸੂ ਯਹੂਦੀ ਆਗੂਆਂ ਦੀ ਬੇਵਫ਼ਾਈ ਨੂੰ ਉਜਾਗਰ ਕਰ ਰਿਹਾ ਸੀ। ਉਹ ਦੂਜੇ ਪੁੱਤਰ ਵਰਗੇ ਸਨ, ਅਤੇ ਪਰਮੇਸ਼ੁਰ ਦੀ ਇੱਛਾ ਕਰਨ ਦਾ ਵਾਅਦਾ ਕਰ ਕੇ ਫਿਰ ਆਪਣੇ ਵਾਅਦੇ ਉੱਤੇ ਪੂਰੇ ਨਹੀਂ ਉਤਰਦੇ ਸਨ। ਪਰੰਤੂ ਬਹੁਤੇਰੇ ਮਾਂ-ਪਿਉ ਇਹ ਪਛਾਣਨਗੇ ਕਿ ਯਿਸੂ ਦਾ ਦ੍ਰਿਸ਼ਟਾਂਤ ਪਰਿਵਾਰਕ ਜੀਵਨ ਬਾਰੇ ਇਕ ਅੱਛੀ ਸਮਝ ਉੱਤੇ ਆਧਾਰਿਤ ਸੀ। ਜਿਵੇਂ ਉਸ ਨੇ ਭਲੀ-ਭਾਂਤੀ ਪ੍ਰਦਰਸ਼ਿਤ ਕੀਤਾ, ਇਹ ਜਾਣਨਾ ਕਿ ਜਵਾਨ ਲੋਕ ਕੀ ਸੋਚ ਰਹੇ ਹਨ ਜਾਂ ਇਹ ਪੂਰਵ-ਅਨੁਮਾਨ ਲਗਾਉਣਾ ਕਿ ਉਹ ਕੀ ਕਰਨਗੇ ਅਕਸਰ ਕਠਿਨ ਹੁੰਦਾ ਹੈ। ਇਕ ਜਵਾਨ ਵਿਅਕਤੀ ਸ਼ਾਇਦ ਆਪਣੀ ਕਿਸ਼ੋਰ-ਅਵਸਥਾ ਵਿਚ ਅਨੇਕ ਸਮੱਸਿਆਵਾਂ ਪੈਦਾ ਕਰੇ ਅਤੇ ਫਿਰ ਵੱਡਾ ਹੋ ਕੇ ਇਕ ਜ਼ਿੰਮੇਵਾਰ, ਕਾਫ਼ੀ-ਆਦਰਯੋਗ ਬਾਲਗ ਬਣ ਜਾਵੇ। ਇਹ ਗੱਲ ਧਿਆਨ ਵਿਚ ਰੱਖਣ ਵਾਲੀ ਹੈ ਜਦੋਂ ਅਸੀਂ ਕਿਸ਼ੋਰ ਬਗਾਵਤ ਦੀ ਸਮੱਸਿਆ ਬਾਰੇ ਚਰਚਾ ਕਰਦੇ ਹਾਂ।
ਇਕ ਬਾਗ਼ੀ ਕੀ ਹੁੰਦਾ ਹੈ?
3. ਮਾਂ-ਪਿਉ ਨੂੰ ਕਾਹਲੀ ਨਾਲ ਆਪਣੇ ਬੱਚੇ ਨੂੰ ਇਕ ਬਾਗ਼ੀ ਕਿਉਂ ਨਹੀਂ ਵਰਗੀਕ੍ਰਿਤ ਕਰਨਾ ਚਾਹੀਦਾ ਹੈ?
3 ਸਮੇਂ-ਸਮੇਂ ਤੇ, ਤੁਸੀਂ ਸ਼ਾਇਦ ਉਨ੍ਹਾਂ ਕਿਸ਼ੋਰਾਂ ਬਾਰੇ ਸੁਣੋ ਜੋ ਸਪੱਸ਼ਟ ਤੌਰ ਤੇ ਆਪਣੇ ਮਾਂ-ਪਿਉ ਦੇ ਵਿਰੁੱਧ ਬਗਾਵਤ ਕਰਦੇ ਹਨ। ਤੁਸੀਂ ਸ਼ਾਇਦ ਨਿੱਜੀ ਤੌਰ ਤੇ ਇਕ ਅਜਿਹੇ ਪਰਿਵਾਰ ਬਾਰੇ ਵੀ ਜਾਣਦੇ ਹੋਵੋਗੇ ਜਿਸ ਵਿਚ ਇਕ ਕਿਸ਼ੋਰ ਨੂੰ ਕਾਬੂ ਕਰਨਾ ਅਸੰਭਵ ਜਾਪਦਾ ਹੈ। ਪਰੰਤੂ, ਇਹ ਜਾਣਨਾ ਹਮੇਸ਼ਾ ਸੌਖਾ ਨਹੀਂ ਹੁੰਦਾ ਹੈ ਕਿ ਇਕ ਬੱਚਾ ਸੱਚ-ਮੁੱਚ ਹੀ ਇਕ ਬਾਗ਼ੀ ਹੈ ਜਾਂ ਨਹੀਂ। ਇਸ ਦੇ ਇਲਾਵਾ, ਇਹ ਸਮਝਣਾ ਕਠਿਨ ਹੋ ਸਕਦਾ ਹੈ ਕਿ ਕਿਉਂ—ਕੇਵਲ ਇੱਕੋ ਹੀ ਗ੍ਰਹਿਸਥ ਵਿੱਚੋਂ—ਕੁਝ ਬੱਚੇ ਬਗਾਵਤ ਕਰਦੇ ਹਨ ਅਤੇ ਦੂਜੇ ਨਹੀਂ ਕਰਦੇ ਹਨ। ਜੇਕਰ ਮਾਂ-ਪਿਉ ਇਹ ਸ਼ੱਕ ਕਰਦੇ ਹਨ ਕਿ ਉਨ੍ਹਾਂ ਦਾ ਇਕ ਬੱਚਾ ਪੂਰੀ ਤਰ੍ਹਾਂ ਤੋਂ ਇਕ ਬਾਗ਼ੀ ਦੇ ਰੂਪ ਵਿਚ ਵਿਕਸਿਤ ਹੋ ਰਿਹਾ ਹੈ, ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? ਇਸ ਦੇ ਜਵਾਬ ਲਈ, ਸਾਨੂੰ ਪਹਿਲਾਂ ਇਸ ਬਾਰੇ ਚਰਚਾ ਕਰਨੀ ਚਾਹੀਦੀ ਹੈ ਕਿ ਇਕ ਬਾਗ਼ੀ ਹੈ ਕੀ।
4-6. (ੳ) ਇਕ ਬਾਗ਼ੀ ਕੀ ਹੁੰਦਾ ਹੈ? (ਅ) ਮਾਂ-ਪਿਉ ਨੂੰ ਕਿਹੜੀ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਜੇਕਰ ਉਨ੍ਹਾਂ ਦਾ ਕਿਸ਼ੋਰ ਸਮੇਂ-ਸਮੇਂ ਤੇ ਅਵੱਗਿਆਕਾਰ ਹੁੰਦਾ ਹੈ?
4 ਸਾਧਾਰਣ ਵਿਆਖਿਆ ਇਹ ਹੈ ਕਿ ਇਕ ਬਾਗ਼ੀ ਉਹ ਵਿਅਕਤੀ ਹੁੰਦਾ ਹੈ ਜੋ ਜਾਣ-ਬੁੱਝ ਕੇ ਅਤੇ ਲਗਾਤਾਰ ਇਕ ਉਚੇਰੇ ਅਧਿਕਾਰੀ ਦੀ ਅਵੱਗਿਆ ਜਾਂ ਵਿਰੋਧ ਕਰਦਾ ਹੈ ਅਤੇ ਉਸ ਨੂੰ ਵੰਗਾਰਦਾ ਹੈ। ਨਿਰਸੰਦੇਹ, ‘ਬਾਲਕ ਦੇ ਮਨ ਵਿੱਚ ਮੂਰਖਤਾਈ ਹੁੰਦੀ ਹੈ।’ (ਕਹਾਉਤਾਂ 22:15) ਇਸ ਕਰਕੇ ਸਾਰੇ ਬੱਚੇ ਕਿਸੇ-ਨ-ਕਿਸੇ ਸਮੇਂ ਤੇ ਮਾਪਿਆਂ ਦੇ ਅਧਿਕਾਰ ਅਤੇ ਦੂਜੇ ਅਧਿਕਾਰ ਦਾ ਵਿਰੋਧ ਕਰਦੇ ਹਨ। ਇਹ ਗੱਲ ਖ਼ਾਸ ਕਰਕੇ ਉਸ ਜਿਸਮਾਨੀ ਅਤੇ ਭਾਵਾਤਮਕ ਵਿਕਾਸ ਦੇ ਸਮੇਂ ਦੌਰਾਨ ਸੱਚ ਸਾਬਤ ਹੁੰਦੀ ਹੈ ਜਿਸ ਨੂੰ ਕਿਸ਼ੋਰ-ਅਵਸਥਾ ਦੇ ਤੌਰ ਤੇ ਜਾਣਿਆ ਜਾਂਦਾ ਹੈ। ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਇਕ ਤਬਦੀਲੀ ਆਉਣ ਨਾਲ ਤਣਾਉ ਪੈਦਾ ਹੋਵੇਗਾ, ਅਤੇ ਕਿਸ਼ੋਰ-ਅਵਸਥਾ ਕਾਫ਼ੀ ਤਬਦੀਲੀਆਂ ਨਾਲ ਭਰਪੂਰ ਹੁੰਦੀ ਹੈ। ਤੁਹਾਡਾ ਕਿਸ਼ੋਰ ਪੁੱਤਰ ਜਾਂ ਧੀ ਬਚਪਨ ਵਿੱਚੋਂ ਲੰਘ ਕੇ ਬਾਲਗੀ ਦੇ ਵੱਲ ਜਾ ਰਿਹਾ ਹੈ। ਇਸ ਦੇ ਕਾਰਨ, ਕਿਸ਼ੋਰ ਸਾਲਾਂ ਦੇ ਦੌਰਾਨ ਕੁਝ ਮਾਂ-ਪਿਉ ਅਤੇ ਬੱਚਿਆਂ ਨੂੰ ਮਿਲ ਕੇ ਰਹਿਣਾ ਬਹੁਤ ਮੁਸ਼ਕਲ ਲੱਗਦਾ ਹੈ। ਅਕਸਰ ਮਾਂ-ਪਿਉ ਸੁਭਾਵਕ ਤੌਰ ਤੇ, ਇਸ ਪਰਿਵਰਤਨ ਉੱਤੇ ਬ੍ਰੇਕਾਂ ਲਾਉਣ ਦਾ ਜਤਨ ਕਰਦੇ ਹਨ, ਜਦੋਂ ਕਿ ਕਿਸ਼ੋਰ ਇਸ ਨੂੰ ਤੇਜ਼ ਕਰਨਾ ਚਾਹੁੰਦੇ ਹਨ।
5 ਇਕ ਕਿਸ਼ੋਰ ਜੋ ਇਕ ਬਾਗ਼ੀ ਹੈ, ਆਪਣੇ ਮਾਪਿਆਂ ਦੀਆਂ ਕਦਰਾਂ-ਕੀਮਤਾਂ ਨੂੰ ਠੁਕਰਾਉਂਦਾ ਹੈ। ਫਿਰ ਵੀ, ਇਸ ਗੱਲ ਨੂੰ ਯਾਦ ਰੱਖੋ ਕਿ ਹੁਕਮ-ਅਦੂਲੀ ਦੇ ਇਕ-ਦੋ ਹੀ ਕਾਰਜ ਇਕ ਵਿਅਕਤੀ ਨੂੰ ਇਕ ਬਾਗ਼ੀ ਨਹੀਂ ਬਣਾ ਦਿੰਦੇ ਹਨ। ਅਤੇ ਅਧਿਆਤਮਿਕ ਮਾਮਲਿਆਂ ਦੇ ਸੰਬੰਧ ਵਿਚ, ਕੁਝ ਬੱਚੇ ਸ਼ਾਇਦ ਪਹਿਲਾਂ-ਪਹਿਲ ਬਾਈਬਲ ਸੱਚਾਈ ਵਿਚ ਥੋੜ੍ਹੀ ਹੀ ਜਾਂ ਬਿਲਕੁਲ ਹੀ ਦਿਲਚਸਪੀ ਨਾ ਪ੍ਰਦਰਸ਼ਿਤ ਕਰਨ, ਪਰੰਤੂ ਉਹ ਸ਼ਾਇਦ ਬਾਗ਼ੀ ਨਾ ਹੋਣ। ਇਕ ਮਾਤਾ ਜਾਂ ਪਿਤਾ ਹੋਣ ਦੇ ਨਾਤੇ, ਆਪਣੇ ਬੱਚੇ ਨੂੰ ਵਰਗੀਕ੍ਰਿਤ ਕਰਨ ਵਿਚ ਕਾਹਲੀ ਨਾ ਕਰੋ।
6 ਕੀ ਸਾਰੇ ਜਵਾਨ ਲੋਕਾਂ ਦੇ ਕਿਸ਼ੋਰ ਸਾਲ ਮਾਪਿਆਂ ਦੇ ਅਧਿਕਾਰ ਦੇ ਵਿਰੁੱਧ ਬਗਾਵਤ ਦੇ ਨਾਲ ਚਿੱਤ੍ਰਿਤ ਹੁੰਦੇ ਹਨ? ਨਹੀਂ, ਬਿਲਕੁਲ ਨਹੀਂ। ਅਸਲ ਵਿਚ, ਸਬੂਤ ਇਸ ਤਰ੍ਹਾਂ ਸੰਕੇਤ ਕਰਦਾ ਜਾਪਦਾ ਹੈ ਕਿ ਕਿਸ਼ੋਰਾਂ ਦੀ ਕੇਵਲ ਇਕ ਘੱਟ ਹੀ ਗਿਣਤੀ ਗੰਭੀਰ ਕਿਸ਼ੋਰ ਬਗਾਵਤ ਨੂੰ ਪ੍ਰਗਟ ਕਰਦੀ ਹੈ। ਫਿਰ ਵੀ, ਉਸ ਬੱਚੇ ਬਾਰੇ ਕੀ ਕਿਹਾ ਜਾ ਸਕਦਾ ਹੈ ਜੋ ਅੜੀ ਨਾਲ ਅਤੇ ਲਗਾਤਾਰ ਬਗਾਵਤ ਕਰਦਾ ਹੈ? ਕਿਹੜੀ ਚੀਜ਼ ਅਜਿਹੀ ਬਗਾਵਤ ਨੂੰ ਭੜਕਾ ਸਕਦੀ ਹੈ?
ਬਗਾਵਤ ਦੇ ਕਾਰਨ
7. ਇਕ ਬੱਚੇ ਨੂੰ ਬਗਾਵਤ ਕਰਨ ਲਈ ਸ਼ਤਾਨੀ ਮਾਹੌਲ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ?
7 ਬਗਾਵਤ ਦਾ ਇਕ ਮੁੱਖ ਕਾਰਨ ਇਸ ਸੰਸਾਰ ਦਾ ਸ਼ਤਾਨੀ ਮਾਹੌਲ ਹੈ। “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਸ਼ਤਾਨ ਦੇ ਵੱਸ ਵਿਚ ਪਏ ਹੋਏ ਸੰਸਾਰ ਨੇ ਇਕ ਹਾਨੀਕਾਰਕ ਸਭਿਆਚਾਰ ਨੂੰ ਵਿਕਸਿਤ ਕੀਤਾ ਹੈ ਜਿਸ ਨਾਲ ਮਸੀਹੀਆਂ ਨੂੰ ਮੁਕਾਬਲਾ ਕਰਨਾ ਪੈਂਦਾ ਹੈ। (ਯੂਹੰਨਾ 17:15) ਉਸ ਸਭਿਆਚਾਰ ਦਾ ਵੱਡਾ ਹਿੱਸਾ ਜ਼ਿਆਦਾ ਘਟੀਅਲ, ਜ਼ਿਆਦਾ ਖ਼ਤਰਨਾਕ, ਅਤੇ ਪਹਿਲਾਂ ਨਾਲੋਂ ਅੱਜ ਜ਼ਿਆਦਾ ਬੁਰੇ ਪ੍ਰਭਾਵਾਂ ਦੇ ਨਾਲ ਭਰਿਆ ਹੋਇਆ ਹੈ। (2 ਤਿਮੋਥਿਉਸ 3:1-5, 13) ਜੇਕਰ ਮਾਂ-ਪਿਉ ਆਪਣੇ ਬੱਚਿਆਂ ਨੂੰ ਸਿੱਖਿਆ ਜਾਂ ਚੇਤਾਵਨੀ ਨਾ ਦੇਣ, ਅਤੇ ਉਨ੍ਹਾਂ ਦਾ ਬਚਾਉ ਨਾ ਕਰਨ, ਤਾਂ ਜਵਾਨ ਲੋਕ “ਉਸ ਰੂਹ . . . ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ,” ਦੁਆਰਾ ਸੌਖਿਆਂ ਹੀ ਹਾਵੀ ਹੋ ਸਕਦੇ ਹਨ। (ਅਫ਼ਸੀਆਂ 2:2) ਇਸ ਦੇ ਨਾਲ ਹਮਸਰ ਦਬਾਉ ਸੰਬੰਧਿਤ ਹੈ। ਬਾਈਬਲ ਕਹਿੰਦੀ ਹੈ: “ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਇਸ ਦੇ ਸਮਾਨ, ਇਹ ਸੰਭਵ ਹੈ ਕਿ ਉਹ ਵਿਅਕਤੀ ਜੋ ਇਸ ਸੰਸਾਰ ਦੀ ਪ੍ਰਵਿਰਤੀ ਤੋਂ ਪ੍ਰਭਾਵਿਤ ਲੋਕਾਂ ਨਾਲ ਸਾਥ ਰੱਖਦਾ ਹੈ, ਉਸੇ ਪ੍ਰਵਿਰਤੀ ਦੇ ਅਸਰ ਹੇਠ ਆ ਜਾਵੇਗਾ। ਜਵਾਨਾਂ ਨੂੰ ਲਗਾਤਾਰ ਮਦਦ ਦੀ ਲੋੜ ਹੈ ਜੇਕਰ ਉਨ੍ਹਾਂ ਨੇ ਇਸ ਗੱਲ ਦੀ ਕਦਰ ਪਾਉਣੀ ਹੈ ਕਿ ਈਸ਼ਵਰੀ ਸਿਧਾਂਤਾਂ ਦੇ ਪ੍ਰਤੀ ਆਗਿਆਕਾਰਤਾ, ਸਭ ਤੋਂ ਵਧੀਆ ਜੀਵਨ-ਸ਼ੈਲੀ ਦਾ ਆਧਾਰ ਬਣਦਾ ਹੈ।—ਯਸਾਯਾਹ 48:17, 18.
8. ਕਿਹੜੇ ਕਾਰਨਾਂ ਦੇ ਕਰਕੇ ਸ਼ਾਇਦ ਇਕ ਬੱਚਾ ਬਗਾਵਤ ਕਰੇ?
8 ਬਗਾਵਤ ਦਾ ਇਕ ਹੋਰ ਕਾਰਨ ਘਰ ਦਾ ਮਾਹੌਲ ਹੋ ਸਕਦਾ ਹੈ। ਉਦਾਹਰਣ ਲਈ, ਜੇਕਰ ਮਾਤਾ ਜਾਂ ਪਿਤਾ ਸ਼ਰਾਬੀ ਹੈ, ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ ਕਰਦਾ ਹੈ, ਜਾਂ ਆਪਣੇ ਪਤੀ ਜਾਂ ਪਤਨੀ ਦੇ ਪ੍ਰਤੀ ਹਿੰਸਕ ਹੁੰਦਾ ਹੈ, ਤਾਂ ਜੀਵਨ ਬਾਰੇ ਕਿਸ਼ੋਰ ਦਾ ਦ੍ਰਿਸ਼ਟੀਕੋਣ ਵਿਗੜ ਸਕਦਾ ਹੈ। ਉਨ੍ਹਾਂ ਸਾਪੇਖ ਤੌਰ ਤੇ ਸ਼ਾਂਤ ਘਰਾਂ ਵਿਚ ਵੀ ਬਗਾਵਤ ਫੁੱਟ ਸਕਦੀ ਹੈ ਜੇਕਰ ਇਕ ਬੱਚਾ ਮਹਿਸੂਸ ਕਰਦਾ ਹੈ ਕਿ ਉਸ ਦੇ ਮਾਂ-ਪਿਉ ਉਸ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ ਹਨ। ਫਿਰ ਵੀ, ਕਿਸ਼ੋਰ ਬਗਾਵਤ ਹਮੇਸ਼ਾ ਬਾਹਰਲਿਆਂ ਪ੍ਰਭਾਵਾਂ ਕਰਕੇ ਨਹੀਂ ਹੁੰਦੀ ਹੈ। ਕੁਝ ਬੱਚੇ, ਅਜਿਹੇ ਮਾਂ-ਪਿਉ ਦੇ ਹੋਣ ਦੇ ਬਾਵਜੂਦ ਵੀ, ਜੋ ਈਸ਼ਵਰੀ ਸਿਧਾਂਤਾਂ ਨੂੰ ਲਾਗੂ ਕਰਦੇ ਹਨ ਅਤੇ ਜੋ ਕਾਫ਼ੀ ਹੱਦ ਤਕ ਉਨ੍ਹਾਂ ਦੀ ਆਲੇ-ਦੁਆਲੇ ਦੇ ਸੰਸਾਰ ਤੋਂ ਰੱਖਿਆ ਕਰਦੇ ਹਨ, ਮਾਪਿਆਂ ਦੀਆਂ ਕਦਰਾਂ-ਕੀਮਤਾਂ ਨੂੰ ਠੁਕਰਾ ਦਿੰਦੇ ਹਨ। ਕਿਉਂ? ਸ਼ਾਇਦ ਸਾਡੀਆਂ ਸਮੱਸਿਆਵਾਂ ਦੀ ਇਕ ਹੋਰ ਜੜ੍ਹ ਦੇ ਕਾਰਨ—ਮਾਨਵੀ ਅਪੂਰਣਤਾ। ਪੌਲੁਸ ਨੇ ਕਿਹਾ: “ਇੱਕ ਮਨੁੱਖ [ਆਦਮ] ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀਆਂ 5:12) ਆਦਮ ਇਕ ਸੁਆਰਥੀ ਬਾਗ਼ੀ ਸੀ, ਅਤੇ ਉਸ ਨੇ ਆਪਣੀ ਸਾਰੀ ਸੰਤਾਨ ਲਈ ਇਕ ਬੁਰਾ ਵਿਰਸਾ ਪਿੱਛੇ ਛੱਡਿਆ। ਕੁਝ ਜਵਾਨ ਕੇਵਲ ਬਗਾਵਤ ਕਰਨੀ ਹੀ ਚੁਣਦੇ ਹਨ, ਜਿਵੇਂ ਕਿ ਉਨ੍ਹਾਂ ਦੇ ਪੂਰਵਜ ਨੇ ਚੁਣੀ ਸੀ।
ਇਜਾਜ਼ਤੀ ਏਲੀ ਅਤੇ ਬੰਦਸ਼ੀ ਰਹਬੁਆਮ
9. ਬਾਲ ਪਰਵਰਿਸ਼ ਵਿਚ ਕਿਹੜੀਆਂ ਇੰਤਹਾਈ ਹੱਦਾਂ ਇਕ ਬੱਚੇ ਨੂੰ ਬਗਾਵਤ ਕਰਨ ਲਈ ਸ਼ਾਇਦ ਭੜਕਾ ਸਕਦੀਆਂ ਹਨ?
9 ਇਕ ਹੋਰ ਚੀਜ਼ ਜਿਸ ਨੇ ਕਿਸ਼ੋਰ ਬਗਾਵਤ ਕਰਵਾਈ ਹੈ, ਉਹ ਮਾਂ-ਪਿਉ ਵੱਲੋਂ ਬਾਲ ਪਰਵਰਿਸ਼ ਬਾਰੇ ਇਕ ਅਸੰਤੁਲਿਤ ਦ੍ਰਿਸ਼ਟੀਕੋਣ ਹੈ। (ਕੁਲੁੱਸੀਆਂ 3:21) ਕੁਝ ਨੇਕਨੀਅਤ ਮਾਂ-ਪਿਉ ਆਪਣੇ ਬੱਚਿਆਂ ਨੂੰ ਸਖ਼ਤੀ ਨਾਲ ਸੀਮਿਤ ਕਰਦੇ ਅਤੇ ਅਨੁਸ਼ਾਸਨ ਵਰਤਦੇ ਹਨ। ਦੂਜੇ ਇਜਾਜ਼ਤੀ ਹਨ, ਅਤੇ ਮਾਰਗ-ਦਰਸ਼ਨ ਨਹੀਂ ਪ੍ਰਦਾਨ ਕਰਦੇ ਜੋ ਉਨ੍ਹਾਂ ਦੇ ਨਾਤਜਰਬੇਕਾਰ ਕਿਸ਼ੋਰ ਨੂੰ ਬਚਾਉਣਗੇ। ਇਨ੍ਹਾਂ ਦੋਹਾਂ ਇੰਤਹਾਈ ਹੱਦਾਂ ਵਿਚਕਾਰ ਇਕ ਸੰਤੁਲਨ ਲਿਆਉਣਾ ਹਮੇਸ਼ਾ ਸੌਖਾ ਨਹੀਂ ਹੈ। ਅਤੇ ਵੱਖਰੇ-ਵੱਖਰੇ ਬੱਚਿਆਂ ਦੀਆਂ ਵੱਖਰੀਆਂ-ਵੱਖਰੀਆਂ ਜ਼ਰੂਰਤਾਂ ਹੁੰਦੀਆਂ ਹਨ। ਇਕ ਨੂੰ ਸ਼ਾਇਦ ਦੂਜੇ ਬੱਚੇ ਨਾਲੋਂ ਜ਼ਿਆਦਾ ਨਿਗਰਾਨੀ ਦੀ ਜ਼ਰੂਰਤ ਹੋਵੇ। ਫਿਰ ਵੀ, ਇੰਤਹਾਈ ਬੰਦਸ਼ੀ ਹੋਣ ਜਾਂ ਖੁੱਲ੍ਹ ਦੇਣ ਦਿਆਂ ਖ਼ਤਰਿਆਂ ਨੂੰ ਪ੍ਰਦਰਸ਼ਿਤ ਕਰਨ ਵਿਚ ਦੋ ਬਾਈਬਲ ਉਦਾਹਰਣ ਮਦਦ ਕਰਨਗੇ।
10. ਭਾਵੇਂ ਇਹ ਸੰਭਵ ਹੈ ਕਿ ਉਹ ਇਕ ਵਫ਼ਾਦਾਰ ਪ੍ਰਧਾਨ ਜਾਜਕ ਸੀ, ਏਲੀ ਇਕ ਨਾਕਸ ਪਿਤਾ ਕਿਉਂ ਸੀ?
10 ਪ੍ਰਾਚੀਨ ਇਸਰਾਏਲ ਦਾ ਪ੍ਰਧਾਨ ਜਾਜਕ ਏਲੀ ਇਕ ਪਿਤਾ ਸੀ। ਉਸ ਨੇ 40 ਸਾਲਾਂ ਲਈ ਸੇਵਾ ਕੀਤੀ, ਅਤੇ ਬਿਨਾਂ ਸ਼ੱਕ ਪਰਮੇਸ਼ੁਰ ਦੀ ਬਿਵਸਥਾ ਨਾਲ ਅੱਛੀ ਤਰ੍ਹਾਂ ਜਾਣਕਾਰ ਸੀ। ਇਹ ਸੰਭਵ ਹੈ ਕਿ ਏਲੀ ਨੇ ਆਪਣੇ ਜਾਜਕੀ ਫ਼ਰਜ਼ਾਂ ਨੂੰ ਵਫ਼ਾਦਾਰੀ ਦੇ ਨਾਲ ਪੂਰਿਆਂ ਕੀਤਾ ਹੋਵੇ ਅਤੇ ਆਪਣੇ ਪੁੱਤਰਾਂ, ਹਾਫ਼ਨੀ ਅਤੇ ਫ਼ੀਨਹਾਸ ਨੂੰ ਸ਼ਾਇਦ ਪਰਮੇਸ਼ੁਰ ਦੀ ਬਿਵਸਥਾ ਵੀ ਪੂਰੀ ਤਰ੍ਹਾਂ ਨਾਲ ਸਿਖਾਈ ਹੋਵੇ। ਪਰੰਤੂ, ਏਲੀ ਨੇ ਆਪਣੇ ਪੁੱਤਰਾਂ ਨੂੰ ਬਹੁਤ ਸਿਰ ਚੜ੍ਹਾਇਆ ਹੋਇਆ ਸੀ। ਹਾਫ਼ਨੀ ਅਤੇ ਫ਼ੀਨਹਾਸ ਕਾਇਮਮੁਕਾਮ ਜਾਜਕਾਂ ਦੇ ਤੌਰ ਤੇ ਸੇਵਾ ਕਰਦੇ ਸਨ, ਪਰੰਤੂ ਉਹ “ਸ਼ਤਾਨੀ ਪੁੱਤ੍ਰ” ਸਨ, ਜੋ ਕਿ ਆਪਣੀਆਂ ਲਾਲਸਾਵਾਂ ਅਤੇ ਅਨੈਤਿਕ ਕਾਮਨਾਵਾਂ ਨੂੰ ਸੰਤੁਸ਼ਟ ਕਰਨ ਵਿਚ ਹੀ ਦਿਲਚਸਪੀ ਰੱਖਦੇ ਸਨ। ਪਰੰਤੂ, ਜਦੋਂ ਉਨ੍ਹਾਂ ਨੇ ਪਵਿੱਤਰ ਸਥਾਨ ਉੱਤੇ ਅਪਮਾਨਜਨਕ ਕੰਮ ਕੀਤੇ, ਤਾਂ ਏਲੀ ਕੋਲ ਉਨ੍ਹਾਂ ਨੂੰ ਪਦਵੀਆਂ ਤੋਂ ਹਟਾਉਣ ਦਾ ਸਾਹਸ ਨਹੀਂ ਸੀ। ਉਸ ਨੇ ਉਨ੍ਹਾਂ ਨੂੰ ਕੇਵਲ ਢਿੱਲੀ ਜਿਹੀ ਝਿੜਕ ਹੀ ਮਾਰੀ। ਉਸ ਦੀ ਖੁੱਲ੍ਹ ਦੁਆਰਾ, ਏਲੀ ਨੇ ਆਪਣੇ ਪੁੱਤਰਾਂ ਨੂੰ ਪਰਮੇਸ਼ੁਰ ਨਾਲੋਂ ਜ਼ਿਆਦਾ ਸਨਮਾਨਿਤ ਕੀਤਾ। ਨਤੀਜੇ ਵਜੋਂ, ਉਸ ਦੇ ਪੁੱਤਰਾਂ ਨੇ ਯਹੋਵਾਹ ਦੀ ਸ਼ੁੱਧ ਉਪਾਸਨਾ ਦੇ ਵਿਰੁੱਧ ਬਗਾਵਤ ਕੀਤੀ ਅਤੇ ਏਲੀ ਦੇ ਸਾਰੇ ਘਰਾਣੇ ਨੇ ਬਿਪਤਾ ਨੂੰ ਭੋਗਿਆ।—1 ਸਮੂਏਲ 2:12-17, 22-25, 29; 3:13, 14; 4:11-22.
11. ਏਲੀ ਦੇ ਗ਼ਲਤ ਉਦਾਹਰਣ ਤੋਂ ਮਾਂ-ਪਿਉ ਕੀ ਸਿੱਖ ਸਕਦੇ ਹਨ?
11 ਏਲੀ ਦੇ ਬੱਚੇ ਬਾਲਗ ਹੋ ਚੁੱਕੇ ਸਨ ਜਦੋਂ ਇਹ ਘਟਨਾਵਾਂ ਵਾਪਰੀਆਂ, ਪਰੰਤੂ ਇਹ ਇਤਿਹਾਸ ਅਨੁਸ਼ਾਸਨ ਨੂੰ ਰੋਕ ਰੱਖਣ ਦੇ ਖ਼ਤਰੇ ਉੱਤੇ ਜ਼ੋਰ ਪਾਉਂਦਾ ਹੈ। (ਤੁਲਨਾ ਕਰੋ ਕਹਾਉਤਾਂ 29:21.) ਕੁਝ ਮਾਂ-ਪਿਉ ਸ਼ਾਇਦ ਪ੍ਰੇਮ ਅਤੇ ਖੁੱਲ੍ਹ ਵਿਚਕਾਰ ਗ਼ਲਤੀ ਖਾਂਦੇ ਹਨ, ਅਤੇ ਸਪੱਸ਼ਟ, ਅਨੁਕੂਲ, ਅਤੇ ਤਰਕਸੰਗਤ ਅਸੂਲਾਂ ਨੂੰ ਸਥਾਪਿਤ ਅਤੇ ਲਾਗੂ ਕਰਨ ਤੋਂ ਅਸਫ਼ਲ ਹੁੰਦੇ ਹਨ। ਉਹ ਪ੍ਰੇਮਮਈ ਅਨੁਸ਼ਾਸਨ ਲਾਗੂ ਕਰਨ ਦੀ ਅਣਗਹਿਲੀ ਕਰਦੇ ਹਨ, ਇੱਥੋਂ ਤਕ ਕਿ ਜਦੋਂ ਈਸ਼ਵਰੀ ਸਿਧਾਂਤਾਂ ਦੀ ਵੀ ਉਲੰਘਣਾ ਕੀਤੀ ਜਾਂਦੀ ਹੈ। ਅਜਿਹੀ ਖੁੱਲ੍ਹ ਦੇ ਕਾਰਨ, ਉਨ੍ਹਾਂ ਦੇ ਬੱਚੇ ਮਾਪਿਆਂ ਦੇ ਅਧਿਕਾਰ ਜਾਂ ਕੋਈ ਵੀ ਹੋਰ ਪ੍ਰਕਾਰ ਦੇ ਅਧਿਕਾਰ ਵੱਲ ਧਿਆਨ ਦੇਣ ਤੋਂ ਇਨਕਾਰ ਕਰਦੇ ਹਨ।—ਤੁਲਨਾ ਕਰੋ ਉਪਦੇਸ਼ਕ ਦੀ ਪੋਥੀ 8:11.
12. ਅਧਿਕਾਰ ਨਿਭਾਉਣ ਵਿਚ ਰਹਬੁਆਮ ਨੇ ਕੀ ਗ਼ਲਤੀ ਕੀਤੀ?
12 ਅਧਿਕਾਰ ਨਿਭਾਉਣ ਵਿਚ ਰਹਬੁਆਮ ਦੂਜੀ ਇੰਤਹਾਈ ਹੱਦ ਨੂੰ ਦਰਸਾਉਂਦਾ ਹੈ। ਉਹ ਇਸਰਾਏਲ ਦੇ ਸੰਯੁਕਤ ਰਾਜ ਦਾ ਆਖ਼ਰੀ ਰਾਜਾ ਸੀ, ਪਰੰਤੂ ਉਹ ਇਕ ਅੱਛਾ ਰਾਜਾ ਨਹੀਂ ਸੀ। ਰਹਬੁਆਮ ਨੂੰ ਵਿਰਸੇ ਵਿਚ ਇਕ ਅਜਿਹਾ ਦੇਸ਼ ਮਿਲਿਆ ਸੀ ਜਿਸ ਦੇ ਲੋਕ ਉਸ ਦੇ ਪਿਤਾ, ਸੁਲੇਮਾਨ ਦੁਆਰਾ ਉਨ੍ਹਾਂ ਉੱਤੇ ਪਾਏ ਗਏ ਬੋਝਾਂ ਦੇ ਕਾਰਨ ਅਸੰਤੁਸ਼ਟ ਸਨ। ਕੀ ਰਹਬੁਆਮ ਨੇ ਸਮਝਦਾਰੀ ਪ੍ਰਦਰਸ਼ਿਤ ਕੀਤੀ ਸੀ? ਨਹੀਂ। ਜਦੋਂ ਇਕ ਪ੍ਰਤਿਨਿਧੀ-ਮੰਡਲ ਨੇ ਉਸ ਤੋਂ ਕੁਝ ਦਮਨਕਾਰੀ ਕਾਰਵਾਈਆਂ ਨੂੰ ਹਟਾਉਣ ਲਈ ਮੰਗ ਕੀਤੀ, ਤਾਂ ਉਹ ਆਪਣੇ ਸਿਆਣੇ ਸਲਾਹਕਾਰਾਂ ਦੀ ਪ੍ਰੌੜ੍ਹ ਰਾਇ ਨੂੰ ਲਾਗੂ ਕਰਨ ਵਿਚ ਅਸਫ਼ਲ ਹੋਇਆ ਅਤੇ ਹੁਕਮ ਦਿੱਤਾ ਕਿ ਲੋਕਾਂ ਦੇ ਜੂਲੇ ਨੂੰ ਹੋਰ ਵੀ ਭਾਰਾ ਬਣਾਇਆ ਜਾਵੇ। ਉਸ ਦੇ ਘਮੰਡ ਨੇ ਦਸ ਉੱਤਰੀ ਗੋਤਾਂ ਦੁਆਰਾ ਇਕ ਬਗਾਵਤ ਨੂੰ ਭੜਕਾਇਆ, ਅਤੇ ਰਾਜ ਦੋ ਹਿੱਸਿਆਂ ਵਿਚ ਵੰਡਿਆ ਗਿਆ।—1 ਰਾਜਿਆਂ 12:1-21; 2 ਇਤਹਾਸ 10:19.
13. ਮਾਂ-ਪਿਉ ਰਹਬੁਆਮ ਦੀ ਗ਼ਲਤੀ ਤੋਂ ਕਿਵੇਂ ਪਰਹੇਜ਼ ਕਰ ਸਕਦੇ ਹਨ?
13 ਮਾਂ-ਪਿਉ ਰਹਬੁਆਮ ਦੇ ਬਾਈਬਲ ਬਿਰਤਾਂਤ ਤੋਂ ਕੁਝ ਕਾਫ਼ੀ ਮਹੱਤਵਪੂਰਣ ਸਬਕ ਸਿੱਖ ਸਕਦੇ ਹਨ। ਉਨ੍ਹਾਂ ਨੂੰ ਪ੍ਰਾਰਥਨਾ ਵਿਚ ‘ਯਹੋਵਾਹ ਦੀ ਭਾਲ ਕਰਨ’ ਅਤੇ ਬਾਈਬਲ ਸਿਧਾਂਤਾਂ ਦੀ ਰੌਸ਼ਨੀ ਵਿਚ ਆਪਣੇ ਬਾਲ ਪਰਵਰਿਸ਼ ਕਰਨ ਦੇ ਤਰੀਕਿਆਂ ਨੂੰ ਪਰਖਣ ਦੀ ਜ਼ਰੂਰਤ ਹੈ। (ਜ਼ਬੂਰ 105:4) “ਸੱਚ ਮੁੱਚ ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ,” ਉਪਦੇਸ਼ਕ ਦੀ ਪੋਥੀ 7:7 ਕਹਿੰਦੀ ਹੈ। ਅੱਛੀ ਤਰ੍ਹਾਂ ਨਾਲ ਸੋਚੀਆਂ-ਵਿਚਾਰੀਆਂ ਗਈਆਂ ਸਰਹੱਦਾਂ ਕਿਸ਼ੋਰਾਂ ਨੂੰ ਵਧਣ-ਫੁੱਲਣ ਲਈ ਥਾਂ ਦਿੰਦੀਆਂ ਹਨ, ਨਾਲੇ ਉਨ੍ਹਾਂ ਨੂੰ ਨੁਕਸਾਨ ਤੋਂ ਬਚਾਉਂਦੀਆਂ ਹਨ। ਪਰੰਤੂ ਬੱਚਿਆਂ ਨੂੰ ਅਜਿਹੇ ਮਾਹੌਲ ਵਿਚ ਨਹੀਂ ਰਹਿਣਾ ਚਾਹੀਦਾ ਹੈ ਜੋ ਕਿ ਇੰਨਾ ਸਖ਼ਤ ਅਤੇ ਘੁਟਨ ਵਾਲਾ ਹੋਵੇ ਕਿ ਉਹ ਆਤਮ-ਨਿਰਭਰਤਾ ਅਤੇ ਆਤਮ-ਵਿਸ਼ਵਾਸ ਦੀ ਸੰਤੁਲਿਤ ਹੱਦ ਨੂੰ ਵਿਕਸਿਤ ਕਰਨ ਤੋਂ ਰੋਕੇ ਜਾਂਦੇ ਹਨ। ਜਦੋਂ ਮਾਂ-ਪਿਉ ਜਾਇਜ਼ ਖੁੱਲ੍ਹ ਅਤੇ ਸਪੱਸ਼ਟ ਤੌਰ ਤੇ ਪ੍ਰਗਟ ਕੀਤੀਆਂ ਗਈਆਂ ਦ੍ਰਿੜ੍ਹ ਸਰਹੱਦਾਂ ਦੇ ਵਿਚਕਾਰ ਇਕ ਸੰਤੁਲਨ ਕਾਇਮ ਕਰਨ ਦਾ ਜਤਨ ਕਰਦੇ ਹਨ, ਤਾਂ ਜ਼ਿਆਦਾਤਰ ਕਿਸ਼ੋਰ ਬਗਾਵਤ ਕਰਨ ਵੱਲ ਘੱਟ ਝੁਕਾਉ ਹੋਣਗੇ।
ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਬਗਾਵਤ ਨੂੰ ਰੋਕ ਸਕਦਾ ਹੈ
14, 15. ਮਾਂ-ਪਿਉ ਨੂੰ ਆਪਣੇ ਬੱਚੇ ਦੇ ਵਿਕਾਸ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
14 ਭਾਵੇਂ ਕਿ ਮਾਂ-ਪਿਉ ਆਪਣੇ ਬਾਲਕ ਨੂੰ ਜਿਸਮਾਨੀ ਤੌਰ ਤੇ ਬਚਪਨ ਤੋਂ ਬਾਲਗੀ ਤਕ ਵੱਡਾ ਹੁੰਦੇ ਹੋਏ ਦੇਖ ਕੇ ਆਨੰਦ ਮਾਣਦੇ ਹਨ, ਉਹ ਸ਼ਾਇਦ ਪਰੇਸ਼ਾਨੀ ਮਹਿਸੂਸ ਕਰਨ ਜਦੋਂ ਉਨ੍ਹਾਂ ਦੀ ਕਿਸ਼ੋਰ ਸੰਤਾਨ ਉਨ੍ਹਾਂ ਉੱਤੇ ਨਿਰਭਰ ਹੋਣ ਦੀ ਬਜਾਇ ਉਚਿਤ ਆਤਮ-ਨਿਰਭਰਤਾ ਵੱਲ ਝੁਕਾਉ ਹੋਣ ਲੱਗਦੀ ਹੈ। ਇਸ ਬਦਲਵੀਂ ਅਵਧੀ ਦੇ ਦੌਰਾਨ, ਹੈਰਾਨ ਨਾ ਹੋਣਾ ਜੇਕਰ ਤੁਹਾਡਾ ਕਿਸ਼ੋਰ ਕਦੇ-ਕਦਾਈਂ ਕਾਫ਼ੀ ਹਠਧਰਮੀ ਜਾਂ ਨਾ-ਮਿਲਵਰਤਨਸ਼ੀਲ ਹੋਵੇ। ਇਸ ਗੱਲ ਨੂੰ ਧਿਆਨ ਵਿਚ ਰੱਖੋ ਕਿ ਮਸੀਹੀ ਮਾਂ-ਪਿਉ ਦਾ ਟੀਚਾ ਇਕ ਪ੍ਰੌੜ੍ਹ, ਸਥਿਰ, ਅਤੇ ਜ਼ਿੰਮੇਵਾਰ ਮਸੀਹੀ ਦੀ ਪਾਲਣਾ ਕਰਨਾ ਹੁੰਦਾ ਹੈ।—ਤੁਲਨਾ ਕਰੋ 1 ਕੁਰਿੰਥੀਆਂ 13:11; ਅਫ਼ਸੀਆਂ 4:13, 14.
15 ਜਿੰਨੀ ਮਰਜ਼ੀ ਵੀ ਇਹ ਕਠਿਨ ਹੋਵੇ, ਮਾਂ-ਪਿਉ ਨੂੰ ਆਪਣੇ ਕਿਸ਼ੋਰ ਵੱਲੋਂ ਕੀਤੀ ਗਈ ਜ਼ਿਆਦਾ ਸੁਤੰਤਰਤਾ ਦੀ ਹਰ ਮੰਗ ਨੂੰ ਨਾ-ਮਨਜ਼ੂਰ ਕਰਨ ਦੀ ਆਦਤ ਨੂੰ ਤੋੜਨਾ ਚਾਹੀਦਾ ਹੈ। ਇਕ ਬੱਚੇ ਨੂੰ ਇਕ ਗੁਣਕਾਰੀ ਤਰੀਕੇ ਵਿਚ, ਇਕ ਵਿਅਕਤੀ ਦੇ ਤੌਰ ਤੇ ਵੱਡੇ ਹੋਣ ਦੀ ਜ਼ਰੂਰਤ ਹੈ। ਅਸਲ ਵਿਚ, ਸਾਪੇਖ ਤੌਰ ਤੇ ਛੋਟੀ ਉਮਰ ਤੇ ਹੀ, ਕੁਝ ਬਾਲਕ ਕਾਫ਼ੀ ਪ੍ਰੌੜ੍ਹ ਦ੍ਰਿਸ਼ਟੀ ਵਿਕਸਿਤ ਕਰਨਾ ਆਰੰਭ ਕਰ ਦਿੰਦੇ ਹਨ। ਉਦਾਹਰਣ ਲਈ, ਬਾਈਬਲ ਜਵਾਨ ਰਾਜਾ ਯੋਸੀਯਾਹ ਦੇ ਬਾਰੇ ਕਹਿੰਦੀ ਹੈ: “ਜਦ ਉਹ [ਤਕਰੀਬਨ 15 ਸਾਲਾ] ਮੁੰਡਾ ਹੀ ਸੀ ਉਹ . . . ਦਾਊਦ ਦੇ ਪਰਮੇਸ਼ੁਰ ਦਾ ਤਾਲਿਬ ਹੋਇਆ।” ਇਹ ਸਿਰਕੱਢਵਾਂ ਕਿਸ਼ੋਰ ਸਪੱਸ਼ਟ ਤੌਰ ਤੇ ਇਕ ਜ਼ਿੰਮੇਵਾਰ ਵਿਅਕਤੀ ਸੀ।—2 ਇਤਹਾਸ 34:1-3.
16. ਜਿਉਂ-ਜਿਉਂ ਬੱਚਿਆਂ ਨੂੰ ਜ਼ਿਆਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਤਾਂ ਉਨ੍ਹਾਂ ਨੂੰ ਕੀ ਅਹਿਸਾਸ ਕਰਨਾ ਚਾਹੀਦਾ ਹੈ?
16 ਪਰ ਫਿਰ, ਸੁਤੰਤਰਤਾ ਆਪਣੇ ਨਾਲ ਜਵਾਬਦੇਹੀ ਲਿਆਉਂਦੀ ਹੈ। ਇਸ ਕਰਕੇ, ਆਪਣੇ ਉਭਰ ਰਹੇ ਬਾਲਗ ਨੂੰ ਉਸ ਦੇ ਕੁਝ ਨਿਰਣਿਆਂ ਅਤੇ ਕਾਰਵਾਈਆਂ ਦੇ ਨਤੀਜਿਆਂ ਨੂੰ ਅਨੁਭਵ ਕਰਨ ਦੀ ਇਜਾਜ਼ਤ ਦਿਓ। ਇਹ ਸਿਧਾਂਤ, “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ,” ਬਾਲਗਾਂ ਅਤੇ ਕਿਸ਼ੋਰਾਂ ਦੋਹਾਂ ਨੂੰ ਲਾਗੂ ਹੁੰਦਾ ਹੈ। (ਗਲਾਤੀਆਂ 6:7) ਬੱਚਿਆਂ ਦੀ ਰੱਖਿਆ ਸਦਾ ਦੇ ਲਈ ਨਹੀਂ ਕੀਤੀ ਜਾ ਸਕਦੀ ਹੈ। ਪਰ ਫਿਰ, ਕੀ ਹੋਵੇਗਾ ਜੇਕਰ ਤੁਹਾਡਾ ਬੱਚਾ ਉਹ ਕੁਝ ਕਰਨਾ ਚਾਹੁੰਦਾ ਹੈ ਜੋ ਬਿਲਕੁਲ ਹੀ ਨਾ-ਮਨਜ਼ੂਰ ਹੈ? ਇਕ ਜ਼ਿੰਮੇਵਾਰ ਮਾਤਾ ਜਾਂ ਪਿਤਾ ਹੋਣ ਦੇ ਨਾਤੇ, ਤੁਹਾਨੂੰ “ਨਾ” ਕਹਿਣਾ ਪਵੇਗਾ। ਅਤੇ, ਜਦੋਂ ਕਿ ਤੁਸੀਂ ਕਾਰਨਾਂ ਦੀ ਵਿਆਖਿਆ ਕਰ ਸਕਦੇ ਹੋ, ਕਿਸੇ ਵੀ ਚੀਜ਼ ਨੂੰ ਤੁਹਾਡੀ ਨਾ ਨੂੰ ਹਾਂ ਵਿਚ ਨਹੀਂ ਬਦਲਣਾ ਚਾਹੀਦਾ ਹੈ। (ਤੁਲਨਾ ਕਰੋ ਮੱਤੀ 5:37.) ਫਿਰ ਵੀ, ਇਕ ਸ਼ਾਂਤ ਅਤੇ ਵਾਜਬ ਤਰੀਕੇ ਨਾਲ “ਨਾ” ਕਹਿਣ ਦਾ ਜਤਨ ਕਰੋ, ਕਿਉਂਕਿ “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ।”—ਕਹਾਉਤਾਂ 15:1.
17. ਇਕ ਕਿਸ਼ੋਰ ਦੀਆਂ ਕੀ ਕੁਝ ਲੋੜਾਂ ਹਨ ਜੋ ਇਕ ਮਾਂ-ਪਿਉ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਹਨ?
17 ਜਵਾਨ ਲੋਕਾਂ ਨੂੰ ਪੱਕੇ ਅਨੁਸ਼ਾਸਨ ਤੋਂ ਪਰਿਣਿਤ ਸੁਰੱਖਿਆ ਦੀ ਲੋੜ ਹੁੰਦੀ ਹੈ, ਭਾਵੇਂ ਕਿ ਉਹ ਹਮੇਸ਼ਾ ਬੰਦਸ਼ਾਂ ਅਤੇ ਅਸੂਲਾਂ ਦੇ ਨਾਲ ਝਟਪਟ ਸਹਿਮਤ ਨਾ ਵੀ ਹੋਣ। ਇਹ ਖਿਝਾਉਣ ਵਾਲੀ ਗੱਲ ਹੁੰਦੀ ਹੈ ਜੇਕਰ ਮਾਤਾ ਜਾਂ ਪਿਤਾ ਵੱਲੋਂ ਜਦੋਂ ਵੀ ਜੀਅ ਕੀਤਾ ਅਕਸਰ ਅਸੂਲਾਂ ਨੂੰ ਬਦਲ ਦਿੱਤਾ ਜਾਂਦਾ ਹੈ। ਇਸ ਤੋਂ ਅਤਿਰਿਕਤ, ਜੇਕਰ ਲੋੜ ਅਨੁਸਾਰ, ਕਿਸ਼ੋਰਾਂ ਨੂੰ ਸੰਕੋਚ, ਲੱਜਾ, ਜਾਂ ਆਤਮ-ਵਿਸ਼ਵਾਸ ਦੀ ਕਮੀ ਦਾ ਸਾਮ੍ਹਣਾ ਕਰਨ ਵਿਚ ਹੌਸਲਾ ਅਤੇ ਮਦਦ ਹਾਸਲ ਹੋਣ, ਤਾਂ ਸੰਭਵ ਹੈ ਕਿ ਉਹ ਵੱਡੇ ਹੋ ਕੇ ਜ਼ਿਆਦਾ ਸਥਿਰ ਹੋਣਗੇ। ਕਿਸ਼ੋਰ ਇਸ ਦੀ ਵੀ ਕਦਰ ਕਰਦੇ ਹਨ ਜਦੋਂ ਉਨ੍ਹਾਂ ਨੂੰ ਮਾਪਿਆਂ ਵੱਲੋਂ ਉਹ ਯਕੀਨ ਹਾਸਲ ਹੁੰਦਾ ਹੈ ਜਿਸ ਦੇ ਉਹ ਯੋਗ ਬਣੇ ਹਨ।—ਤੁਲਨਾ ਕਰੋ ਯਸਾਯਾਹ 35:3, 4; ਲੂਕਾ 16:10; 19:17.
18. ਕਿਸ਼ੋਰਾਂ ਬਾਰੇ ਕਿਹੜੀਆਂ ਕੁਝ ਉਤਸ਼ਾਹਜਨਕ ਸੱਚਾਈਆਂ ਹਨ?
18 ਮਾਂ-ਪਿਉ ਨੂੰ ਇਹ ਜਾਣਨ ਤੋਂ ਦਿਲਾਸਾ ਮਿਲ ਸਕਦਾ ਹੈ ਕਿ ਜਦੋਂ ਇਕ ਗ੍ਰਹਿਸਥ ਵਿਚ ਸ਼ਾਂਤੀ, ਸਥਿਰਤਾ, ਅਤੇ ਪ੍ਰੇਮ ਹੁੰਦਾ ਹੈ, ਤਾਂ ਆਮ ਤੌਰ ਤੇ ਬੱਚੇ ਵਧਦੇ-ਫੁੱਲਦੇ ਹਨ। (ਅਫ਼ਸੀਆਂ 4:31, 32; ਯਾਕੂਬ 3:17, 18) ਜੀ ਹਾਂ, ਨਸ਼ਈਪੁਣੇ, ਹਿੰਸਾ, ਜਾਂ ਕੋਈ ਹੋਰ ਹਾਨੀਕਾਰਕ ਅਸਰਾਂ ਤੋਂ ਪ੍ਰਭਾਵਿਤ ਪਰਿਵਾਰਾਂ ਵਿੱਚੋਂ ਆਉਣ ਵਾਲੇ ਅਨੇਕ ਜਵਾਨ ਲੋਕ ਇਕ ਘਟੀਆ ਘਰੇਲੂ ਮਾਹੌਲ ਉੱਤੇ ਵੀ ਪ੍ਰਬਲ ਹੋਏ ਹਨ, ਅਤੇ ਵੱਡੇ ਹੋ ਕੇ ਚੰਗੇ ਬਾਲਗ ਬਣੇ ਹਨ। ਇਸ ਕਰਕੇ, ਜੇਕਰ ਤੁਸੀਂ ਇਕ ਅਜਿਹਾ ਘਰ ਮੁਹੱਈਆ ਕਰਦੇ ਹੋ ਜਿੱਥੇ ਤੁਹਾਡੇ ਕਿਸ਼ੋਰ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਜਾਣਦੇ ਹਨ ਕਿ ਉਹ ਪ੍ਰੇਮ, ਸਨੇਹ, ਅਤੇ ਧਿਆਨ ਪ੍ਰਾਪਤ ਕਰਨਗੇ—ਭਾਵੇਂ ਕਿ ਇਸ ਸਮਰਥਨ ਦੇ ਨਾਲ-ਨਾਲ ਸ਼ਾਸਤਰ ਸੰਬੰਧੀ ਸਿਧਾਂਤਾਂ ਦੀ ਇਕਸਾਰਤਾ ਵਿਚ ਵਾਜਬ ਬੰਦਸ਼ਾਂ ਅਤੇ ਅਨੁਸ਼ਾਸਨ ਵੀ ਹੋਣ—ਇਹ ਕਾਫ਼ੀ ਸੰਭਵ ਹੈ ਕਿ ਉਹ ਵੱਡੇ ਹੋ ਕੇ ਅਜਿਹੇ ਬਾਲਗ ਹੋਣਗੇ ਜਿਨ੍ਹਾਂ ਦਾ ਤੁਸੀਂ ਮਾਣ ਕਰੋਗੇ।—ਤੁਲਨਾ ਕਰੋ ਕਹਾਉਤਾਂ 27:11.
ਜਦੋਂ ਬੱਚੇ ਕਠਿਨਾਈ ਵਿਚ ਪੈ ਜਾਣ
19. ਜਦ ਕਿ ਮਾਂ-ਪਿਉ ਨੂੰ ਇਕ ਮੁੰਡੇ ਨੂੰ ਉਹ ਰਾਹ ਸਿਖਾਉਣਾ ਚਾਹੀਦਾ ਹੈ ਜਿਸ ਉੱਤੇ ਉਸ ਨੂੰ ਜਾਣਾ ਚਾਹੀਦਾ ਹੈ, ਬੱਚੇ ਉੱਤੇ ਕਿਹੜੀ ਜ਼ਿੰਮੇਵਾਰੀ ਠਹਿਰਦੀ ਹੈ?
19 ਅੱਛੀ ਪਰਵਰਿਸ਼ ਕਰਨ ਨਾਲ ਨਿਸ਼ਚੇ ਹੀ ਫ਼ਰਕ ਪੈਂਦਾ ਹੈ। ਕਹਾਉਤਾਂ 22:6 ਕਹਿੰਦਾ ਹੈ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” ਫਿਰ ਵੀ, ਉਨ੍ਹਾਂ ਬੱਚਿਆਂ ਬਾਰੇ ਕੀ ਜਿਨ੍ਹਾਂ ਦੇ ਅੱਛੇ ਮਾਂ-ਪਿਉ ਹੋਣ ਦੇ ਬਾਵਜੂਦ ਵੀ ਗੰਭੀਰ ਸਮੱਸਿਆਵਾਂ ਹਨ? ਕੀ ਇਹ ਸੰਭਵ ਹੈ? ਜੀ ਹਾਂ। ਇਸ ਕਹਾਵਤ ਦੇ ਸ਼ਬਦਾਂ ਨੂੰ ਦੂਜੀਆਂ ਆਇਤਾਂ ਦੀ ਰੌਸ਼ਨੀ ਵਿਚ ਸਮਝਿਆ ਜਾਣਾ ਚਾਹੀਦਾ ਹੈ, ਜਿਹੜੀਆਂ ਕਿ ਬੱਚੇ ਦੀ ਮਾਪਿਆਂ ਦੀ ‘ਸੁਣਨ’ ਅਤੇ ਉਨ੍ਹਾਂ ਦੇ ਪ੍ਰਤੀ ਆਗਿਆਕਾਰ ਹੋਣ ਦੀ ਜ਼ਿੰਮੇਵਾਰੀ ਉੱਤੇ ਜ਼ੋਰ ਦਿੰਦੀਆਂ ਹਨ। (ਕਹਾਉਤਾਂ 1:8) ਮਾਤਾ ਜਾਂ ਪਿਤਾ ਅਤੇ ਬੱਚੇ ਦੋਹਾਂ ਨੂੰ ਸ਼ਾਸਤਰ ਸੰਬੰਧੀ ਸਿਧਾਂਤਾਂ ਨੂੰ ਲਾਗੂ ਕਰਨ ਵਿਚ ਸਹਿਯੋਗ ਦੇਣਾ ਚਾਹੀਦਾ ਹੈ ਜੇਕਰ ਪਰਿਵਾਰਕ ਇਕਸੁਰਤਾ ਕਾਇਮ ਹੋਣੀ ਹੈ। ਜੇਕਰ ਮਾਂ-ਪਿਉ ਅਤੇ ਬੱਚੇ ਇਕੱਠੇ ਕੰਮ ਨਹੀਂ ਕਰਦੇ ਹਨ, ਤਾਂ ਕਠਿਨਾਈਆਂ ਪੈਦਾ ਹੋਣਗੀਆਂ।
20. ਜਦੋਂ ਬੱਚੇ ਲਾਪਰਵਾਹ ਹੋਣ ਦੇ ਕਾਰਨ ਗ਼ਲਤੀ ਕਰਦੇ ਹਨ, ਉਦੋਂ ਮਾਂ-ਪਿਉ ਲਈ ਇਸ ਨਾਲ ਨਿਭਣ ਦਾ ਇਕ ਬੁੱਧੀਮਾਨ ਤਰੀਕਾ ਕੀ ਹੋਵੇਗਾ?
20 ਮਾਂ-ਪਿਉ ਨੂੰ ਕੀ ਪ੍ਰਤਿਕ੍ਰਿਆ ਦਿਖਾਉਣੀ ਚਾਹੀਦੀ ਹੈ ਜਦੋਂ ਇਕ ਕਿਸ਼ੋਰ ਗ਼ਲਤੀ ਕਰਦਾ ਅਤੇ ਮੁਸੀਬਤ ਵਿਚ ਪੈ ਜਾਂਦਾ ਹੈ? ਬਾਲਕ ਨੂੰ ਉਦੋਂ ਖ਼ਾਸ ਕਰਕੇ ਮਦਦ ਦੀ ਜ਼ਰੂਰਤ ਹੁੰਦੀ ਹੈ। ਜੇਕਰ ਮਾਂ-ਪਿਉ ਇਹ ਯਾਦ ਰੱਖਣ ਕਿ ਉਹ ਇਕ ਨਾਤਜਰਬੇਕਾਰ ਜਵਾਨ ਦੇ ਨਾਲ ਨਿਭ ਰਹੇ ਹਨ, ਤਾਂ ਉਹ ਅਤਿਅੰਤ ਪ੍ਰਤਿਕ੍ਰਿਆ ਦਿਖਾਉਣ ਦੇ ਝੁਕਾਉ ਤੋਂ ਜ਼ਿਆਦਾ ਸੌਖਿਆਂ ਪਰਹੇਜ਼ ਕਰਨਗੇ। ਪੌਲੁਸ ਨੇ ਕਲੀਸਿਯਾ ਵਿਚ ਪ੍ਰੌੜ੍ਹ ਵਿਅਕਤੀਆਂ ਨੂੰ ਸਲਾਹ ਦਿੱਤੀ: “ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਵੀ ਜਾਵੇ ਤਾਂ ਤੁਸੀਂ ਜਿਹੜੇ ਆਤਮਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਉ ਨਾਲ ਸੁਧਾਰੋ।” (ਗਲਾਤੀਆਂ 6:1) ਮਾਂ-ਪਿਉ ਇਸੇ ਹੀ ਕਾਰਜ-ਵਿਧੀ ਦੀ ਪੈਰਵੀ ਕਰ ਸਕਦੇ ਹਨ ਜਦੋਂ ਉਹ ਇਕ ਜਵਾਨ ਵਿਅਕਤੀ ਦੇ ਨਾਲ ਨਿਭਦੇ ਹਨ ਜੋ ਲਾਪਰਵਾਹ ਹੋਣ ਦੇ ਕਾਰਨ ਇਕ ਗ਼ਲਤੀ ਕਰਦਾ ਹੈ। ਜਦ ਕਿ ਸਾਫ਼-ਸਾਫ਼ ਇਹ ਵਿਆਖਿਆ ਕਰਦੇ ਹੋਏ ਕਿ ਉਸ ਦਾ ਆਚਰਣ ਕਿਉਂ ਗ਼ਲਤ ਸੀ ਅਤੇ ਉਹ ਗ਼ਲਤੀ ਨੂੰ ਦੁਹਰਾਉਣ ਤੋਂ ਕਿਵੇਂ ਪਰਹੇਜ਼ ਕਰ ਸਕਦਾ ਹੈ, ਮਾਂ-ਪਿਉ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਗ਼ਲਤ ਆਚਰਣ ਬੁਰਾ ਹੈ, ਨਾ ਕਿ ਉਹ ਨੌਜਵਾਨ।—ਤੁਲਨਾ ਕਰੋ ਯਹੂਦਾਹ 22, 23.
21. ਮਸੀਹੀ ਕਲੀਸਿਯਾ ਦੇ ਉਦਾਹਰਣ ਦੀ ਪੈਰਵੀ ਕਰਦੇ ਹੋਏ, ਮਾਂ-ਪਿਉ ਨੂੰ ਕਿਵੇਂ ਪ੍ਰਤਿਕ੍ਰਿਆ ਦਿਖਾਉਣੀ ਚਾਹੀਦੀ ਹੈ ਜੇਕਰ ਉਨ੍ਹਾਂ ਦੇ ਬੱਚੇ ਇਕ ਗੰਭੀਰ ਪਾਪ ਕਰਨ?
21 ਉਦੋਂ ਕੀ, ਜੇਕਰ ਜਵਾਨ ਵਿਅਕਤੀ ਦਾ ਅਪਚਾਰ ਬਹੁਤ ਹੀ ਗੰਭੀਰ ਹੋਵੇ? ਇਸ ਮਾਮਲੇ ਵਿਚ ਬੱਚੇ ਨੂੰ ਖ਼ਾਸ ਮਦਦ ਅਤੇ ਹੁਨਰੀ ਨਿਰਦੇਸ਼ਨ ਦੀ ਜ਼ਰੂਰਤ ਹੁੰਦੀ ਹੈ। ਜਦੋਂ ਕਲੀਸਿਯਾ ਦਾ ਇਕ ਸਦੱਸ ਇਕ ਗੰਭੀਰ ਪਾਪ ਕਰਦਾ ਹੈ, ਤਾਂ ਉਸ ਨੂੰ ਤੋਬਾ ਕਰਨ ਲਈ ਅਤੇ ਮਦਦ ਵਾਸਤੇ ਬਜ਼ੁਰਗਾਂ ਕੋਲ ਜਾਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। (ਯਾਕੂਬ 5:14-16) ਜਿਸ ਸਮੇਂ ਉਹ ਤੋਬਾ ਕਰਦਾ ਹੈ, ਉਦੋਂ ਬਜ਼ੁਰਗ ਉਸ ਨੂੰ ਅਧਿਆਤਮਿਕ ਤੌਰ ਤੇ ਮੁੜ ਬਹਾਲ ਕਰਨ ਲਈ ਉਸ ਦਾ ਸਮਰਥਨ ਕਰਦੇ ਹਨ। ਪਰਿਵਾਰ ਵਿਚ, ਗ਼ਲਤੀ ਕਰਨ ਵਾਲੇ ਕਿਸ਼ੋਰ ਨੂੰ ਮਦਦ ਕਰਨ ਦੀ ਜ਼ਿੰਮੇਵਾਰੀ ਮਾਂ-ਪਿਉ ਉੱਤੇ ਠਹਿਰਦੀ ਹੈ, ਭਾਵੇਂ ਕਿ ਉਨ੍ਹਾਂ ਨੂੰ ਬਜ਼ੁਰਗਾਂ ਦੇ ਨਾਲ ਮਾਮਲੇ ਦੀ ਚਰਚਾ ਕਰਨ ਦੀ ਜ਼ਰੂਰਤ ਹੋਵੇ। ਨਿਸ਼ਚੇ ਹੀ ਉਨ੍ਹਾਂ ਨੂੰ ਬਜ਼ੁਰਗਾਂ ਦੀ ਨਿਕਾਇ ਤੋਂ ਆਪਣੇ ਇਕ ਬੱਚੇ ਦੁਆਰਾ ਕੀਤੇ ਗਏ ਕੋਈ ਗੰਭੀਰ ਪਾਪਾਂ ਨੂੰ ਲੁਕਾਉਣ ਦਾ ਜਤਨ ਨਹੀਂ ਕਰਨਾ ਚਾਹੀਦਾ ਹੈ।
22. ਯਹੋਵਾਹ ਦੇ ਅਨੁਕਰਣ ਵਿਚ, ਮਾਂ-ਪਿਉ ਕਿਹੜਾ ਰਵੱਈਆ ਕਾਇਮ ਕਰਨ ਦਾ ਜਤਨ ਕਰਨਗੇ ਜੇਕਰ ਉਨ੍ਹਾਂ ਦਾ ਬੱਚਾ ਇਕ ਗੰਭੀਰ ਪਾਪ ਕਰਦਾ ਹੈ?
22 ਇਕ ਗੰਭੀਰ ਸਮੱਸਿਆ ਜਿਸ ਵਿਚ ਖ਼ੁਦ ਦੇ ਬੱਚੇ ਸ਼ਾਮਲ ਹੋਣ ਬਹੁਤ ਹੀ ਅਜ਼ਮਾਇਸ਼ੀ ਅਨੁਭਵ ਹੈ। ਭਾਵਾਤਮਕ ਤੌਰ ਤੇ ਪਰੇਸ਼ਾਨ ਹੋਣ ਕਰਕੇ, ਮਾਂ-ਪਿਉ ਹੂੜ੍ਹ ਬੱਚੇ ਨੂੰ ਸ਼ਾਇਦ ਗੁੱਸੇ ਨਾਲ ਧਮਕੀ ਦੇਣੀ ਚਾਹੁਣ; ਪਰੰਤੂ ਇਹ ਸ਼ਾਇਦ ਉਸ ਦੇ ਰੋਸ ਨੂੰ ਹੀ ਵਧਾਵੇ। ਇਸ ਨੂੰ ਧਿਆਨ ਵਿਚ ਰੱਖੋ ਕਿ ਇਸ ਜਵਾਨ ਵਿਅਕਤੀ ਦਾ ਭਵਿੱਖ ਸ਼ਾਇਦ ਇਸ ਗੱਲ ਉੱਤੇ ਨਿਰਭਰ ਕਰੇ ਕਿ ਉਸ ਨਾਲ ਇਸ ਨਾਜ਼ੁਕ ਸਮੇਂ ਤੇ ਕਿਵੇਂ ਵਰਤਾਉ ਕੀਤਾ ਜਾਂਦਾ ਹੈ। ਇਹ ਵੀ ਯਾਦ ਰੱਖੋ ਕਿ ਜਦੋਂ ਯਹੋਵਾਹ ਦੇ ਲੋਕ ਸਹੀ ਰਾਹ ਤੋਂ ਭਟਕ ਜਾਂਦੇ ਸਨ, ਤਾਂ ਉਹ ਮਾਫ਼ ਕਰਨ ਲਈ ਰਜ਼ਾਮੰਦ ਸੀ—ਜੇਕਰ ਉਹ ਕੇਵਲ ਤੋਬਾ ਹੀ ਕਰਦੇ। ਉਸ ਦੇ ਪ੍ਰੇਮਮਈ ਸ਼ਬਦਾਂ ਨੂੰ ਸੁਣੋ: “ਆਓ, ਅਸੀਂ ਸਲਾਹ ਕਰੀਏ, ਯਹੋਵਾਹ ਆਖਦਾ ਹੈ, ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ, ਓਹ ਬਰਫ ਜੇਹੇ ਚਿੱਟੇ ਹੋ ਜਾਣਗੇ, ਭਾਵੇਂ ਓਹ ਮਜੀਠ ਜੇਹੇ ਲਾਲ ਹੋਣ, ਓਹ ਉੱਨ ਜੇਹੇ ਹੋ ਜਾਣਗੇ।” (ਯਸਾਯਾਹ 1:18) ਮਾਂ-ਪਿਉ ਦੇ ਲਈ ਇਕ ਕਿੰਨਾ ਹੀ ਉੱਤਮ ਉਦਾਹਰਣ!
23. ਆਪਣੇ ਇਕ ਬੱਚੇ ਦੁਆਰਾ ਇਕ ਗੰਭੀਰ ਪਾਪ ਕੀਤੇ ਜਾਣ ਤੇ, ਮਾਂ-ਪਿਉ ਨੂੰ ਕੀ ਕਰਨਾ ਚਾਹੀਦਾ ਹੈ, ਅਤੇ ਉਨ੍ਹਾਂ ਨੂੰ ਕਿਹੜੀ ਗੱਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?
23 ਇਸ ਕਰਕੇ, ਹੂੜ੍ਹ ਬੱਚੇ ਨੂੰ ਆਪਣਾ ਮਾਰਗ ਬਦਲਣ ਲਈ ਹੌਸਲਾ ਦੇਣ ਦਾ ਜਤਨ ਕਰੋ। ਤਜਰਬੇਕਾਰ ਮਾਂ-ਪਿਉ ਅਤੇ ਕਲੀਸਿਯਾ ਦੇ ਬਜ਼ੁਰਗਾਂ ਤੋਂ ਠੋਸ ਸਲਾਹ ਨੂੰ ਭਾਲੋ। (ਕਹਾਉਤਾਂ 11:14) ਜੋਸ਼ ਵਿਚ ਆ ਕੇ ਪ੍ਰਤਿਕ੍ਰਿਆ ਨਾ ਦਿਖਾਉਣ ਜਾਂ ਉਹ ਚੀਜ਼ਾਂ ਨਾ ਕਹਿਣ ਜਾਂ ਕਰਨ ਦਾ ਜਤਨ ਕਰੋ ਜੋ ਤੁਹਾਡੇ ਬੱਚੇ ਦਾ ਤੁਹਾਡੇ ਕੋਲ ਵਾਪਸ ਆਉਣਾ ਕਠਿਨ ਕਰ ਦੇਣ। ਬੇਕਾਬੂ ਗੁੱਸੇ ਅਤੇ ਕੁੜੱਤਣ ਤੋਂ ਪਰਹੇਜ਼ ਕਰੋ। (ਕੁਲੁੱਸੀਆਂ 3:8) ਹਾਰ ਮੰਨਣ ਵਿਚ ਕਾਹਲੀ ਨਾ ਕਰੋ। (1 ਕੁਰਿੰਥੀਆਂ 13:4, 7) ਬੁਰਾਈ ਨਾਲ ਨਫ਼ਰਤ ਕਰਦੇ ਹੋਏ ਵੀ, ਆਪਣੇ ਬੱਚੇ ਦੇ ਪ੍ਰਤੀ ਨਿਰਦਈ ਹੋਣ ਅਤੇ ਰੋਸ ਰੱਖਣ ਤੋਂ ਪਰਹੇਜ਼ ਕਰੋ। ਸਭ ਤੋਂ ਮਹੱਤਵਪੂਰਣ, ਮਾਂ-ਪਿਉ ਨੂੰ ਇਕ ਉੱਤਮ ਉਦਾਹਰਣ ਕਾਇਮ ਕਰਨ ਅਤੇ ਪਰਮੇਸ਼ੁਰ ਵਿਚ ਆਪਣੀ ਨਿਹਚਾ ਮਜ਼ਬੂਤ ਰੱਖਣ ਲਈ ਜਤਨ ਕਰਨਾ ਚਾਹੀਦਾ ਹੈ।
ਇਕ ਦ੍ਰਿੜ੍ਹ ਬਾਗ਼ੀ ਦੇ ਨਾਲ ਨਿਭਣਾ
24. ਇਕ ਮਸੀਹੀ ਪਰਿਵਾਰ ਵਿਚ ਕਦੇ-ਕਦਾਈਂ ਕਿਹੜੀ ਦੁਖਦਾਇਕ ਸਥਿਤੀ ਪੈਦਾ ਹੁੰਦੀ ਹੈ, ਅਤੇ ਇਕ ਮਾਂ-ਪਿਉ ਨੂੰ ਕਿਵੇਂ ਪ੍ਰਤਿਕ੍ਰਿਆ ਦਿਖਾਉਣੀ ਚਾਹੀਦੀ ਹੈ?
24 ਕੁਝ ਮਾਮਲਿਆਂ ਵਿਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਕ ਜਵਾਨ ਵਿਅਕਤੀ ਨੇ ਬਗਾਵਤ ਕਰਨ ਅਤੇ ਮਸੀਹੀ ਕਦਰਾਂ-ਕੀਮਤਾਂ ਨੂੰ ਬਿਲਕੁਲ ਹੀ ਰੱਦ ਕਰਨ ਦਾ ਪੱਕਾ ਨਿਰਣਾ ਕਰ ਲਿਆ ਹੈ। ਫਿਰ ਮੁੱਖ ਧਿਆਨ ਬਾਕੀ ਦਿਆਂ ਸਦੱਸਾਂ ਦੇ ਪਰਿਵਾਰਕ ਜੀਵਨ ਨੂੰ ਕਾਇਮ ਰੱਖਣ ਅਤੇ ਮੁੜ ਉਸਾਰਨ ਵੱਲ ਦਿੱਤਾ ਜਾਣਾ ਚਾਹੀਦਾ ਹੈ। ਸਾਵਧਾਨ ਰਹੋ ਕਿ ਤੁਸੀਂ ਆਪਣੀ ਸਾਰੀ ਸ਼ਕਤੀ ਉਸ ਬਾਗ਼ੀ ਦੇ ਪ੍ਰਤੀ ਹੀ ਨਾ ਇਸਤੇਮਾਲ ਕਰ ਦਿਓ, ਤਾਂ ਜੋ ਦੂਜੇ ਬੱਚੇ ਨਜ਼ਰਅੰਦਾਜ਼ ਕੀਤੇ ਜਾਣ। ਬਾਕੀ ਦੇ ਪਰਿਵਾਰ ਤੋਂ ਸਮੱਸਿਆ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਦੀ ਬਜਾਇ, ਉਨ੍ਹਾਂ ਦੇ ਨਾਲ ਉਚਿਤ ਹੱਦ ਤਕ ਅਤੇ ਮੁੜ ਭਰੋਸਾ-ਦਿਵਾਊ ਤਰੀਕੇ ਵਿਚ ਮਾਮਲੇ ਦੀ ਚਰਚਾ ਕਰੋ।—ਤੁਲਨਾ ਕਰੋ ਕਹਾਉਤਾਂ 20:18.
25. (ੳ) ਮਸੀਹੀ ਕਲੀਸਿਯਾ ਦੇ ਨਮੂਨੇ ਦੀ ਪੈਰਵੀ ਕਰਦੇ ਹੋਏ, ਮਾਂ-ਪਿਉ ਨੂੰ ਸ਼ਾਇਦ ਕਿਹੜੀ ਕਾਰਜ-ਵਿਧੀ ਅਪਣਾਉਣੀ ਪਵੇ ਜੇਕਰ ਇਕ ਬੱਚਾ ਇਕ ਦ੍ਰਿੜ੍ਹ ਬਾਗ਼ੀ ਬਣ ਜਾਂਦਾ ਹੈ? (ਅ) ਮਾਂ-ਪਿਉ ਨੂੰ ਕੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਜੇਕਰ ਉਨ੍ਹਾਂ ਦਾ ਇਕ ਬੱਚਾ ਬਗਾਵਤ ਕਰਦਾ ਹੈ?
25 ਰਸੂਲ ਯੂਹੰਨਾ ਨੇ ਕਲੀਸਿਯਾ ਦੇ ਵਿਚ ਇਕ ਅਮੋੜ ਬਾਗ਼ੀ ਬਣਨ ਵਾਲੇ ਵਿਅਕਤੀ ਦੇ ਬਾਰੇ ਕਿਹਾ ਹੈ: “ਉਸ ਨੂੰ ਘਰ ਵਿੱਚ ਨਾ ਉਤਾਰੋ, ਨਾ ਉਸ ਦੀ ਸੱਖ ਮਨਾਓ [“ਨੂੰ ਨਮਸਕਾਰ ਕਰੋ,” ਨਿਵ]।” (2 ਯੂਹੰਨਾ 10) ਮਾਂ-ਪਿਉ ਸ਼ਾਇਦ ਇਹ ਮਹਿਸੂਸ ਕਰਨ ਕਿ ਉਨ੍ਹਾਂ ਨੂੰ ਆਪਣੇ ਬੱਚੇ ਦੇ ਪ੍ਰਤੀ ਇਕ ਸਮਾਨ ਸਥਿਤੀ ਅਪਣਾਉਣੀ ਜ਼ਰੂਰੀ ਹੈ ਜੇਕਰ ਉਹ ਜਾਇਜ਼ ਉਮਰ ਦਾ ਹੈ ਅਤੇ ਬਿਲਕੁਲ ਹੀ ਬਾਗ਼ੀ ਬਣ ਜਾਂਦਾ ਹੈ। (ਤੁਲਨਾ ਕਰੋ ਬਿਵਸਥਾ ਸਾਰ 21:18-21.) ਇਸ ਸਥਿਤੀ ਨੂੰ ਅਪਣਾਉਣਾ ਭਾਵੇਂ ਕਿੰਨਾ ਵੀ ਕਠਿਨ ਅਤੇ ਪੀੜਿਤ ਕਿਉਂ ਨਾ ਹੋਵੇ, ਇਹ ਬਾਕੀ ਦੇ ਪਰਿਵਾਰ ਨੂੰ ਬਚਾਉਣ ਲਈ ਕਦੇ-ਕਦੇ ਲਾਜ਼ਮੀ ਹੁੰਦਾ ਹੈ। ਤੁਹਾਡੇ ਗ੍ਰਹਿਸਥ ਨੂੰ ਤੁਹਾਡੇ ਬਚਾਉ ਅਤੇ ਲਗਾਤਾਰ ਨਿਗਰਾਨੀ ਦੀ ਜ਼ਰੂਰਤ ਹੈ। ਇਸ ਲਈ, ਸਪੱਸ਼ਟ ਤੌਰ ਤੇ ਵਰਣਿਤ, ਪਰੰਤੂ ਸੰਤੁਲਿਤ, ਆਚਰਣ ਦੀਆਂ ਹੱਦਾਂ ਨੂੰ ਕਾਇਮ ਰੱਖਦੇ ਜਾਓ। ਦੂਜੇ ਬੱਚਿਆਂ ਦੇ ਨਾਲ ਸੰਚਾਰ ਕਰੋ। ਇਸ ਵਿਚ ਦਿਲਚਸਪੀ ਰੱਖੋ ਕਿ ਉਹ ਸਕੂਲ ਅਤੇ ਕਲੀਸਿਯਾ ਵਿਚ ਕਿਵੇਂ ਕੰਮ-ਕਾਰ ਕਰ ਰਹੇ ਹਨ। ਨਾਲੇ, ਉਨ੍ਹਾਂ ਨੂੰ ਦੱਸੋ ਕਿ ਭਾਵੇਂ ਤੁਸੀਂ ਬਾਗ਼ੀ ਬੱਚੇ ਦੀਆਂ ਕਾਰਵਾਈਆਂ ਨੂੰ ਪਰਵਾਨ ਨਹੀਂ ਕਰਦੇ ਹੋ, ਤੁਸੀਂ ਉਸ ਵਿਅਕਤੀ ਨਾਲ ਨਫ਼ਰਤ ਨਹੀਂ ਕਰਦੇ ਹੋ। ਬੱਚੇ ਦੀ ਬਜਾਇ, ਬੁਰੇ ਕੰਮ ਨੂੰ ਰੱਦ ਕਰੋ। ਜਦੋਂ ਯਾਕੂਬ ਦੇ ਦੋ ਪੁੱਤਰਾਂ ਨੇ ਆਪਣੇ ਕਰੂਰ ਕੰਮ ਕਰਕੇ ਪਰਿਵਾਰ ਉੱਤੇ ਦੁੱਖ ਲਿਆਂਦਾ, ਤਾਂ ਯਾਕੂਬ ਨੇ ਉਨ੍ਹਾਂ ਦੇ ਹਿੰਸਕ ਕ੍ਰੋਧ ਨੂੰ, ਨਾ ਕਿ ਖ਼ੁਦ ਪੁੱਤਰਾਂ ਨੂੰ ਫਿਟਕਾਰਿਆ।—ਉਤਪਤ 34:1-31; 49:5-7.
26. ਨੇਕਨੀਅਤ ਮਾਂ-ਪਿਉ ਕਿਸ ਗੱਲ ਤੋਂ ਹੌਸਲਾ ਲੈ ਸਕਦੇ ਹਨ ਜੇਕਰ ਉਨ੍ਹਾਂ ਦਾ ਇਕ ਬੱਚਾ ਬਗਾਵਤ ਕਰਦਾ ਹੈ?
26 ਤੁਸੀਂ ਸ਼ਾਇਦ ਉਸ ਦੇ ਲਈ ਜ਼ਿੰਮੇਵਾਰ ਮਹਿਸੂਸ ਕਰੋ ਜੋ ਤੁਹਾਡੇ ਪਰਿਵਾਰ ਵਿਚ ਵਾਪਰਿਆ ਹੈ। ਪਰੰਤੂ ਜੇਕਰ ਤੁਸੀਂ ਪ੍ਰਾਰਥਨਾਪੂਰਣ ਢੰਗ ਨਾਲ ਸਭ ਕੁਝ ਕੀਤਾ ਹੈ ਜੋ ਕਰ ਸਕਦੇ ਸੀ, ਯਹੋਵਾਹ ਦੀ ਸਲਾਹ ਦੀ ਉੱਨੀ ਅੱਛੀ ਤਰ੍ਹਾਂ ਪੈਰਵੀ ਕਰਦੇ ਹੋਏ ਜਿੰਨੀ ਕਰ ਸਕਦੇ ਸੀ, ਤਾਂ ਖ਼ੁਦ ਨੂੰ ਅਨੁਚਿਤ ਢੰਗ ਨਾਲ ਦੋਸ਼ੀ ਠਹਿਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਗੱਲ ਤੋਂ ਹੌਸਲਾ ਲਵੋ ਕਿ ਕੋਈ ਵੀ ਇਕ ਸੰਪੂਰਣ ਮਾਤਾ ਜਾਂ ਪਿਤਾ ਨਹੀਂ ਹੋ ਸਕਦਾ ਹੈ, ਪਰੰਤੂ ਤੁਸੀਂ ਨੇਕਨੀਤੀ ਨਾਲ ਇਕ ਅੱਛੀ ਮਾਤਾ ਜਾਂ ਪਿਤਾ ਬਣਨ ਦਾ ਜਤਨ ਕੀਤਾ ਸੀ। (ਤੁਲਨਾ ਕਰੋ ਰਸੂਲਾਂ ਦੇ ਕਰਤੱਬ 20:26.) ਪਰਿਵਾਰ ਵਿਚ ਇਕ ਪੱਕੇ ਬਾਗ਼ੀ ਦਾ ਹੋਣਾ ਦਿਲ-ਚੀਰਵਾਂ ਅਨੁਭਵ ਹੈ, ਪਰੰਤੂ ਜੇਕਰ ਇਹ ਘਟਨਾ ਤੁਹਾਡੇ ਨਾਲ ਬੀਤੇ ਤਾਂ ਤੁਸੀਂ ਨਿਸ਼ਚਿਤ ਹੋ ਸਕਦੇ ਹੋ ਕਿ ਪਰਮੇਸ਼ੁਰ ਹਮਦਰਦੀ ਜਤਾਉਂਦਾ ਹੈ, ਅਤੇ ਉਹ ਆਪਣੇ ਸ਼ਰਧਾਲੂ ਸੇਵਕਾਂ ਨੂੰ ਕਦੇ ਵੀ ਨਹੀਂ ਤਿਆਗੇਗਾ। (ਜ਼ਬੂਰ 27:10) ਸੋ ਬਾਕੀ ਦੇ ਕੋਈ ਵੀ ਬੱਚਿਆਂ ਵਾਸਤੇ, ਆਪਣੇ ਘਰ ਨੂੰ ਇਕ ਸੁਰੱਖਿਅਤ, ਅਧਿਆਤਮਿਕ ਪਨਾਹ ਬਣਾਏ ਰੱਖਣ ਵਿਚ ਦ੍ਰਿੜ੍ਹ ਰਹੋ।
27. ਉਜਾੜੂ ਪੁੱਤਰ ਦੇ ਦ੍ਰਿਸ਼ਟਾਂਤ ਨੂੰ ਯਾਦ ਕਰਦਿਆਂ, ਇਕ ਬਾਗ਼ੀ ਬੱਚੇ ਦੇ ਮਾਂ-ਪਿਉ ਕਿਸ ਚੀਜ਼ ਦੀ ਹਮੇਸ਼ਾ ਉਮੀਦ ਰੱਖ ਸਕਦੇ ਹਨ?
27 ਇਸ ਦੇ ਇਲਾਵਾ, ਤੁਹਾਨੂੰ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਹੈ। ਉਚਿਤ ਸਿਖਲਾਈ ਦੇਣ ਵਿਚ ਤੁਹਾਡੇ ਪਹਿਲੇ ਜਤਨ ਸ਼ਾਇਦ ਭਟਕ ਰਹੇ ਬੱਚੇ ਦੇ ਦਿਲ ਉੱਤੇ ਆਖ਼ਰਕਾਰ ਪ੍ਰਭਾਵ ਪਾਉਣ ਅਤੇ ਉਸ ਨੂੰ ਹੋਸ਼ ਵਿਚ ਲਿਆਉਣ। (ਉਪਦੇਸ਼ਕ ਦੀ ਪੋਥੀ 11:6) ਕਈ ਮਸੀਹੀ ਪਰਿਵਾਰਾਂ ਨੇ ਤੁਹਾਡੇ ਵਰਗਾ ਤਜਰਬਾ ਅਨੁਭਵ ਕੀਤਾ ਹੈ, ਅਤੇ ਕੁਝ-ਕੁ ਨੇ ਆਪਣੇ ਹੂੜ੍ਹ ਬੱਚਿਆਂ ਨੂੰ ਵਾਪਸ ਆਉਂਦੇ ਹੋਏ ਦੇਖਿਆ ਹੈ, ਠੀਕ ਜਿਵੇਂ ਯਿਸੂ ਦੇ ਉਜਾੜੂ ਪੁੱਤਰ ਦੇ ਦ੍ਰਿਸ਼ਟਾਂਤ ਵਿਚ ਉਸ ਪਿਤਾ ਨੇ ਦੇਖਿਆ ਸੀ। (ਲੂਕਾ 15:11-32) ਇਹੋ ਗੱਲ ਤੁਹਾਡੇ ਨਾਲ ਵਾਪਰ ਸਕਦੀ ਹੈ।