ਗੀਤ 32
ਤਕੜੇ ਹੋਵੋ, ਦ੍ਰਿੜ੍ਹ ਬਣੋ!
1. ਫੈਲਿਆ ਹਰ ਪਾਸੇ ਡਰ ਦਾ ਸਾਇਆ
ਦਿਲ ਪਰੇਸ਼ਾਨ, ਦੁੱਖ ਦਾ ਨੇਰ੍ਹਾ ਛਾਇਆ
ਰੱਬ ਨੇ ਸਾਡਾ ਰੌਸ਼ਨਾਇਆ ਜੀਵਨ
ਨਾ ਕਦੇ ਹਾਰਾਂਗੇ ਮਨ
(ਕੋਰਸ)
ਸਦਾ ਹਿੰਮਤ ਰੱਖਾਂਗੇ
ਜੱਗ ਤੋਂ ਜੁਦਾ ਰਹਾਂਗੇ
ਹੋਣ ਚਾਹੇ ਮੁਸ਼ਕਲਾਂ
ਡੋਲਾਂਗੇ ਕਦੇ ਨਾ
2. ਬੁਰਾ ਜ਼ਮਾਨਾ, ਦੁਸ਼ਮਣ ਹੈ ਜਹਾਨ
ਦਿਲ ਨੂੰ ਬਹਿਕਾਵੇ ਹਰ ਚੀਜ਼ ਬੇਈਮਾਨ
ਸੰਭਲ ਕੇ ਰੱਖਾਂਗੇ ਅਸਾਂ ਕਦਮ,
ਰਹਾਂਗੇ ਨਿਰਮਲ ਹਰਦਮ
(ਕੋਰਸ)
ਸਦਾ ਹਿੰਮਤ ਰੱਖਾਂਗੇ
ਜੱਗ ਤੋਂ ਜੁਦਾ ਰਹਾਂਗੇ
ਹੋਣ ਚਾਹੇ ਮੁਸ਼ਕਲਾਂ
ਡੋਲਾਂਗੇ ਕਦੇ ਨਾ
3. ਸਦਾ ਰਹਾਂਗੇ ਯਹੋਵਾਹ ਨੇੜੇ
ਸੇਵਾ ਅਸੀਂ ਕਰਦੇ ਜਿੰਦ-ਜਾਨ ਲਾ ਕੇ
ਰੌਸ਼ਨੀ ਤੇਰੇ ਬਚਨ ਦੀ ਫੈਲੀ
ਦੁਨੀਆਂ ਹੋਈ ਰੰਗੀਨ
(ਕੋਰਸ)
ਸਦਾ ਹਿੰਮਤ ਰੱਖਾਂਗੇ
ਜੱਗ ਤੋਂ ਜੁਦਾ ਰਹਾਂਗੇ
ਹੋਣ ਚਾਹੇ ਮੁਸ਼ਕਲਾਂ
ਡੋਲਾਂਗੇ ਕਦੇ ਨਾ
(ਲੂਕਾ 21:9; 1 ਪਤ. 4:7 ਦੇਖੋ।)