ਗੀਤ 11
ਸ੍ਰਿਸ਼ਟੀ ਵਧਾਉਂਦੀ ਰੱਬ ਦੀ ਸ਼ਾਨ
(ਜ਼ਬੂਰ 19)
1. ਕਰਦੇ ਅਸੀਂ ਤੈਨੂੰ ਯਹੋਵਾਹ ਯਾਦ
ਸੂਰਜ, ਤਾਰੇ, ਖ਼ੂਬਸੂਰਤ ਇਹ ਜਹਾਨ
ਨਜ਼ਾਰੇ ਆਪ ਵਧਾਉਂਦੇ ਤੇਰੀ ਸ਼ਾਨ
ਬਿਨਾਂ ਬੋਲੇ ਕਰਦੇ ਤੇਰਾ ਗੁਣਗਾਨ
ਨਜ਼ਾਰੇ ਆਪ ਵਧਾਉਂਦੇ ਤੇਰੀ ਸ਼ਾਨ
ਬਿਨਾਂ ਬੋਲੇ ਕਰਦੇ ਤੇਰਾ ਗੁਣਗਾਨ
2. ਸਮਾਈ ਤੇਰੇ ਕਦਮਾਂ ਹੇਠ ਖ਼ੁਸ਼ੀ
ਝੁਕਦੇ ਦਿਲੀ ਸ਼ਰਧਾ ਦੇ ਨਾਲ ਅਸੀਂ
ਸੋਨੇ ਨਾਲੋਂ ਅਨਮੋਲ ਤੇਰੇ ਫ਼ਰਮਾਨ
ਸਦਾ ਲਾਵਾਂਗੇ ਇਸ ਨੂੰ ਸੀਨੇ ਨਾਲ
ਸੋਨੇ ਨਾਲੋਂ ਅਨਮੋਲ ਤੇਰੇ ਫ਼ਰਮਾਨ
ਸਦਾ ਲਾਵਾਂਗੇ ਇਸ ਨੂੰ ਸੀਨੇ ਨਾਲ
3. ਤੇਰੇ ਬਿਨਾਂ ਅਧੂਰੀ ਜ਼ਿੰਦਗੀ
ਕਰਦੀ ਨਿਹਾਲ ਸਾਨੂੰ ਬਾਣੀ ਤੇਰੀ
ਸਾਡਾ ਸਨਮਾਨ, ਵਧਾਈਏ ਤੇਰੀ ਸ਼ਾਨ
ਇਸ ਆਲਮ ʼਤੇ ਛਾ ਜਾਵੇ ਤੇਰਾ ਨਾਮ
ਸਾਡਾ ਸਨਮਾਨ, ਵਧਾਈਏ ਤੇਰੀ ਸ਼ਾਨ
ਇਸ ਆਲਮ ʼਤੇ ਛਾ ਜਾਵੇ ਤੇਰਾ ਨਾਮ
(ਜ਼ਬੂ. 12:6; 89:7; 144:3; ਰੋਮੀ. 1:20 ਵੀ ਦੇਖੋ।)