ਅੱਯੂਬ
27 ਅੱਯੂਬ ਨੇ ਆਪਣੀ ਗੱਲ* ਜਾਰੀ ਰੱਖਦੇ ਹੋਏ ਕਿਹਾ:
2 “ਜੀਉਂਦੇ ਪਰਮੇਸ਼ੁਰ ਦੀ ਸਹੁੰ ਜਿਸ ਨੇ ਮੈਨੂੰ ਇਨਸਾਫ਼ ਤੋਂ ਵਾਂਝਾ ਰੱਖਿਆ,+
ਸਰਬਸ਼ਕਤੀਮਾਨ ਦੀ ਸਹੁੰ ਜਿਸ ਨੇ ਮੈਨੂੰ ਕੁੜੱਤਣ ਨਾਲ ਭਰ ਦਿੱਤਾ,+
3 ਜਿੰਨਾ ਚਿਰ ਮੇਰੇ ਵਿਚ ਸੁਆਸ ਹਨ
ਅਤੇ ਪਰਮੇਸ਼ੁਰ ਤੋਂ ਮਿਲਿਆ ਸਾਹ ਮੇਰੀਆਂ ਨਾਸਾਂ ਵਿਚ ਹੈ,+
4 ਮੇਰੇ ਬੁੱਲ੍ਹ ਬੁਰੀਆਂ ਗੱਲਾਂ ਨਹੀਂ ਕਰਨਗੇ;
ਨਾ ਮੇਰੀ ਜੀਭ ਧੋਖੇ ਭਰੀਆਂ ਗੱਲਾਂ ਬੁੜਬੁੜਾਏਗੀ!
5 ਮੈਂ ਤੁਹਾਨੂੰ ਧਰਮੀ ਠਹਿਰਾਉਣ ਬਾਰੇ ਸੋਚ ਵੀ ਨਹੀਂ ਸਕਦਾ!
ਮਰਦੇ ਦਮ ਤਕ ਮੈਂ ਆਪਣੀ ਵਫ਼ਾਦਾਰੀ* ਨਹੀਂ ਛੱਡਾਂਗਾ!*+
7 ਮੇਰੇ ਦੁਸ਼ਮਣ ਦਾ ਹਾਲ ਦੁਸ਼ਟ ਵਰਗਾ ਹੋਵੇ,
ਮੇਰੇ ਹਮਲਾਵਰਾਂ ਦਾ ਹਸ਼ਰ ਬੁਰੇ ਇਨਸਾਨ ਵਰਗਾ ਹੋਵੇ।
8 ਨਾਸਤਿਕ* ਲਈ ਕੀ ਉਮੀਦ ਰਹਿ ਜਾਂਦੀ ਹੈ ਜਦ ਉਸ ਨੂੰ ਨਾਸ਼ ਕਰ ਦਿੱਤਾ ਜਾਂਦਾ ਹੈ,+
ਹਾਂ, ਜਦ ਪਰਮੇਸ਼ੁਰ ਉਸ ਦੀ ਜਾਨ ਲੈ ਲੈਂਦਾ ਹੈ?
9 ਕੀ ਪਰਮੇਸ਼ੁਰ ਉਸ ਦੀ ਦੁਹਾਈ ਸੁਣੇਗਾ
ਜਦ ਉਸ ਉੱਤੇ ਬਿਪਤਾ ਆਵੇਗੀ?+
10 ਜਾਂ ਕੀ ਉਹ ਸਰਬਸ਼ਕਤੀਮਾਨ ਦੇ ਕਾਰਨ ਖ਼ੁਸ਼ ਹੋਵੇਗਾ?
ਕੀ ਉਹ ਹਰ ਸਮੇਂ ਪਰਮੇਸ਼ੁਰ ਨੂੰ ਪੁਕਾਰੇਗਾ?
11 ਮੈਂ ਤੁਹਾਨੂੰ ਪਰਮੇਸ਼ੁਰ ਦੀ ਤਾਕਤ ਬਾਰੇ* ਸਿਖਾਵਾਂਗਾ;
ਮੈਂ ਸਰਬਸ਼ਕਤੀਮਾਨ ਬਾਰੇ ਕੁਝ ਨਹੀਂ ਲੁਕਾਵਾਂਗਾ।
12 ਦੇਖੋ! ਜੇ ਤੁਹਾਨੂੰ ਸਾਰਿਆਂ ਨੂੰ ਦਰਸ਼ਣ ਮਿਲੇ ਹਨ,
ਤਾਂ ਤੁਹਾਡੀਆਂ ਗੱਲਾਂ ਪੂਰੀ ਤਰ੍ਹਾਂ ਖੋਖਲੀਆਂ ਕਿਉਂ ਹਨ?
13 ਦੁਸ਼ਟ ਦਾ ਪਰਮੇਸ਼ੁਰ ਵੱਲੋਂ ਇਹੀ ਹਿੱਸਾ ਹੈ,+
ਜ਼ਾਲਮਾਂ ਨੂੰ ਸਰਬਸ਼ਕਤੀਮਾਨ ਤੋਂ ਇਹੀ ਵਿਰਾਸਤ ਮਿਲਦੀ ਹੈ।
14 ਭਾਵੇਂ ਉਸ ਦੇ ਬਹੁਤ ਸਾਰੇ ਪੁੱਤਰ ਹੋ ਜਾਣ, ਉਹ ਤਲਵਾਰ ਨਾਲ ਡਿਗਣਗੇ,+
ਉਸ ਦੀ ਔਲਾਦ ਨੂੰ ਪੇਟ ਭਰ ਖਾਣਾ ਨਹੀਂ ਮਿਲੇਗਾ।
15 ਉਸ ਦੇ ਪਿੱਛੋਂ ਜੋ ਬਚ ਜਾਣਗੇ, ਉਹ ਮਹਾਂਮਾਰੀ ਕਾਰਨ ਦਫ਼ਨ ਹੋ ਜਾਣਗੇ,
ਉਨ੍ਹਾਂ ਦੀਆਂ ਵਿਧਵਾਵਾਂ ਉਨ੍ਹਾਂ ਲਈ ਨਹੀਂ ਰੋਣਗੀਆਂ।
16 ਭਾਵੇਂ ਉਹ ਧੂੜ ਵਾਂਗ ਚਾਂਦੀ ਦੇ ਅੰਬਾਰ ਲਾ ਲਵੇ
ਅਤੇ ਮਿੱਟੀ ਵਾਂਗ ਵਧੀਆ ਕੱਪੜਿਆਂ ਦੇ ਢੇਰ ਲਾ ਲਵੇ,
17 ਚਾਹੇ ਉਹ ਇੰਨੇ ਸਾਰੇ ਕੱਪੜੇ ਇਕੱਠੇ ਕਰ ਲਵੇ,
ਪਰ ਪਹਿਨੇਗਾ ਉਨ੍ਹਾਂ ਨੂੰ ਧਰਮੀ ਹੀ,+
ਨਿਰਦੋਸ਼ ਇਨਸਾਨ ਉਸ ਦੀ ਚਾਂਦੀ ਦੀਆਂ ਵੰਡੀਆਂ ਪਾਵੇਗਾ।
18 ਉਸ ਦਾ ਬਣਾਇਆ ਘਰ ਇਕ ਕੀੜੇ ਦੇ ਘਰ ਜਿੰਨਾ ਨਾਜ਼ੁਕ ਹੁੰਦਾ ਹੈ
ਅਤੇ ਇਕ ਪਹਿਰੇਦਾਰ ਦੇ ਬਣਾਏ ਛੱਪਰ+ ਜਿੰਨਾ ਕਮਜ਼ੋਰ।
19 ਸੌਣ ਵੇਲੇ ਉਹ ਅਮੀਰ ਹੋਵੇਗਾ, ਪਰ ਕੁਝ ਵੀ ਇਕੱਠਾ ਨਹੀਂ ਕਰੇਗਾ;
ਜਦ ਉਹ ਆਪਣੀਆਂ ਅੱਖਾਂ ਖੋਲ੍ਹੇਗਾ, ਤਾਂ ਉੱਥੇ ਕੁਝ ਵੀ ਨਹੀਂ ਹੋਵੇਗਾ।
20 ਖ਼ੌਫ਼ ਹੜ੍ਹ ਵਾਂਗ ਉਸ ਉੱਤੇ ਆ ਪੈਂਦਾ ਹੈ;
ਤੂਫ਼ਾਨ ਰਾਤੋ-ਰਾਤ ਉਸ ਨੂੰ ਉਡਾ ਲੈ ਜਾਂਦਾ ਹੈ।+
21 ਪੂਰਬ ਦੀ ਹਵਾ ਉਸ ਨੂੰ ਉਡਾ ਕੇ ਲੈ ਜਾਵੇਗੀ ਤੇ ਉਹ ਰਹੇਗਾ ਨਹੀਂ;
ਇਹ ਉਸ ਨੂੰ ਉਸ ਦੀ ਥਾਂ ਤੋਂ ਹੂੰਝ ਲੈ ਜਾਵੇਗੀ।+