ਜ਼ਬੂਰ
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਮਸਕੀਲ* ਜਦ ਅਦੋਮੀ ਦੋਏਗ ਨੇ ਆ ਕੇ ਸ਼ਾਊਲ ਨੂੰ ਦੱਸਿਆ ਕਿ ਦਾਊਦ ਅਹੀਮਲਕ ਦੇ ਘਰ ਆਇਆ ਸੀ।+
52 ਓਏ ਦੁਸ਼ਟਾ, ਤੂੰ ਆਪਣੇ ਬੁਰੇ ਕੰਮਾਂ ʼਤੇ ਸ਼ੇਖ਼ੀਆਂ ਕਿਉਂ ਮਾਰਦਾ ਹੈਂ?+
ਪਰਮੇਸ਼ੁਰ ਦਾ ਅਟੱਲ ਪਿਆਰ ਹਮੇਸ਼ਾ ਕਾਇਮ ਰਹਿੰਦਾ ਹੈ।+
3 ਤੈਨੂੰ ਚੰਗੇ ਕੰਮਾਂ ਨਾਲੋਂ ਬੁਰੇ ਕੰਮ ਜ਼ਿਆਦਾ ਪਸੰਦ ਹਨ,
ਤੈਨੂੰ ਸੱਚ ਬੋਲਣ ਨਾਲੋਂ ਝੂਠ ਬੋਲਣਾ ਜ਼ਿਆਦਾ ਚੰਗਾ ਲੱਗਦਾ ਹੈ। (ਸਲਹ)
4 ਤੇਰੀ ਜ਼ਬਾਨ ʼਤੇ ਕਿੰਨਾ ਫ਼ਰੇਬ ਹੈ!
ਤੈਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਕਰਨ ਵਿਚ ਕਿੰਨਾ ਮਜ਼ਾ ਆਉਂਦਾ ਹੈ!
5 ਇਸੇ ਕਰਕੇ ਪਰਮੇਸ਼ੁਰ ਤੈਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ;+
ਉਹ ਤੈਨੂੰ ਘਸੀਟ ਕੇ ਤੇਰੇ ਤੰਬੂ ਵਿੱਚੋਂ ਬਾਹਰ ਕੱਢ ਦੇਵੇਗਾ;+
ਉਹ ਤੈਨੂੰ ਜੀਉਂਦਿਆਂ ਦੇ ਦੇਸ਼ ਵਿੱਚੋਂ ਮਿਟਾ ਦੇਵੇਗਾ।+ (ਸਲਹ)
7 “ਦੇਖੋ! ਇਸ ਆਦਮੀ ਨੇ ਪਰਮੇਸ਼ੁਰ ਨੂੰ ਆਪਣੀ ਪਨਾਹ* ਨਹੀਂ ਬਣਾਇਆ,+
ਸਗੋਂ ਆਪਣੀ ਧਨ-ਦੌਲਤ ʼਤੇ ਭਰੋਸਾ ਰੱਖਿਆ+
ਅਤੇ ਆਪਣੀਆਂ ਸਾਜ਼ਸ਼ਾਂ ਦਾ ਸਹਾਰਾ ਲਿਆ।”