-
ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੇ ਰੋਲ ਦੀ ਕਦਰ ਕਰੋਪਹਿਰਾਬੁਰਜ—2008 | ਦਸੰਬਰ 15
-
-
“ਸੰਤਾਨ” ਦੀ ਭਵਿੱਖਬਾਣੀ
18. ਆਦਮ ਦੇ ਪਾਪ ਕਰਨ ਤੋਂ ਬਾਅਦ ਕਿਹੜੀ ਭਵਿੱਖਬਾਣੀ ਕੀਤੀ ਗਈ ਸੀ ਅਤੇ ਬਾਅਦ ਵਿਚ ਇਸ ਭਵਿੱਖਬਾਣੀ ਸੰਬੰਧੀ ਕੀ-ਕੀ ਜ਼ਾਹਰ ਕੀਤਾ ਗਿਆ ਸੀ?
18 ਲੱਗਦਾ ਸੀ ਕਿ ਅਦਨ ਦੇ ਬਾਗ਼ ਵਿਚ ਇਨਸਾਨ ਸਭ ਕੁਝ ਗੁਆ ਚੁੱਕੇ ਸਨ, ਜਿਵੇਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ, ਹਮੇਸ਼ਾ ਦੀ ਜ਼ਿੰਦਗੀ, ਖ਼ੁਸ਼ੀਆਂ ਅਤੇ ਆਪਣਾ ਘਰ। ਉਦੋਂ ਯਹੋਵਾਹ ਨੇ ਇਕ ਮੁਕਤੀਦਾਤੇ ਦੀ ਭਵਿੱਖਬਾਣੀ ਕੀਤੀ ਸੀ। ਇਸ ਵਿਚ ਮੁਕਤੀਦਾਤੇ ਦਾ ਜ਼ਿਕਰ “ਸੰਤਾਨ” ਵਜੋਂ ਕੀਤਾ ਗਿਆ ਸੀ। (ਉਤ. 3:15) ਸਦੀਆਂ ਤਾਈਂ ਬਾਈਬਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਵਿਚ ਇਹ ਸੰਤਾਨ ਰਾਜ਼ ਦੀ ਗੱਲ ਰਹੀ। ਸੰਤਾਨ ਨੇ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਘਰਾਣੇ ਵਿੱਚੋਂ ਆਉਣਾ ਸੀ। ਨਾਲੇ ਇਹ ਦਾਊਦ ਦੇ ਖ਼ਾਨਦਾਨ ਵਿੱਚੋਂ ਵੀ ਹੋਣੀ ਸੀ।—ਉਤ. 21:12; 22:16-18; 28:14; 2 ਸਮੂ. 7:12-16.
19, 20. (ੳ) ਭਵਿੱਖਬਾਣੀ ਵਿਚ ਦੱਸੀ ਸੰਤਾਨ ਕੌਣ ਹੈ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਤੋਂ ਇਲਾਵਾ ਅੰਸ ਵਿਚ ਹੋਰ ਲੋਕ ਵੀ ਸ਼ਾਮਲ ਹਨ?
19 ਭਵਿੱਖਬਾਣੀ ਵਿਚ ਦੱਸੀ ਇਹ ਸੰਤਾਨ ਕੌਣ ਸੀ? ਗਲਾਤੀਆਂ 3:16 (ਪੜ੍ਹੋ।) ਵਿਚ ਇਸ ਦਾ ਜਵਾਬ ਮਿਲਦਾ ਹੈ। ਇਸੇ ਅਧਿਆਇ ਵਿਚ ਪੌਲੁਸ ਰਸੂਲ ਮਸਹ ਕੀਤੇ ਹੋਏ ਮਸੀਹੀਆਂ ਨੂੰ ਕਹਿੰਦਾ ਹੈ: “ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਾਮ ਦੀ ਅੰਸ ਅਤੇ ਬਚਨ ਦੇ ਅਨੁਸਾਰ ਅਧਕਾਰੀ ਹੋ।” (ਗਲਾ. 3:29) ਜੇ ਮਸੀਹ ਨੂੰ ਹੀ ਅੰਸ ਕਿਹਾ ਗਿਆ ਹੈ, ਤਾਂ ਫਿਰ ਹੋਰ ਲੋਕ ਅੰਸ ਕਿੱਦਾਂ ਹੋ ਸਕਦੇ ਹਨ?
20 ਲੱਖਾਂ ਹੀ ਲੋਕ ਦਾਅਵਾ ਕਰਦੇ ਆਏ ਹਨ ਕਿ ਉਹ ਅਬਰਾਹਾਮ ਦੀ ਅੰਸ ਵਿੱਚੋਂ ਆਏ ਹਨ ਅਤੇ ਕੁਝ ਆਪਣੇ ਆਪ ਨੂੰ ਪੈਗੰਬਰ ਵੀ ਮੰਨਦੇ ਹਨ। ਕੁਝ ਧਰਮਾਂ ਦੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੇ ਪੈਗੰਬਰ ਅਬਰਾਹਾਮ ਦੇ ਖ਼ਾਨਦਾਨ ਵਿੱਚੋਂ ਹਨ। ਪਰ ਕੀ ਉਹ ਸਾਰੇ ਭਵਿੱਖਬਾਣੀ ਵਿਚ ਦੱਸੀ ਸੰਤਾਨ ਹਨ? ਨਹੀਂ। ਪਰਮੇਸ਼ੁਰ ਨੇ ਪੌਲੁਸ ਰਸੂਲ ਤੋਂ ਲਿਖਵਾਇਆ ਸੀ ਕਿ ਅਬਰਾਹਾਮ ਦੀ ਸਾਰੀ ਔਲਾਦ ਉਹ “ਅੰਸ” ਨਹੀਂ ਹੋ ਸਕਦੀ। ਯਹੋਵਾਹ ਨੇ ਅਬਰਾਹਾਮ ਦੇ ਹੋਰਨਾਂ ਪੁੱਤਰਾਂ ਦੀ ਔਲਾਦ ਨੂੰ ਮਨੁੱਖਜਾਤੀ ਨੂੰ ਬਰਕਤਾਂ ਦੇਣ ਲਈ ਨਹੀਂ ਵਰਤਿਆ ਸੀ। ਇਹ ਅੰਸ ਸਿਰਫ਼ ਇਸਹਾਕ ਤੋਂ ਆਉਣੀ ਸੀ। (ਇਬ. 11:18) ਅਬਰਾਹਾਮ ਦੇ ਖ਼ਾਨਦਾਨ ਵਿੱਚੋਂ ਸਿਰਫ਼ ਇੱਕੋ ਸ਼ਖ਼ਸ ਯਿਸੂ ਮਸੀਹ ਦੀ ਵੰਸ਼ਾਵਲੀ ਬਾਈਬਲ ਵਿਚ ਦੱਸੀ ਗਈ ਹੈ। ਸੋ ਯਿਸੂ ਮਸੀਹ ਹੀ ਮੁੱਖ ਅੰਸ ਹੈ।b ਬਾਅਦ ਵਿਚ ਹੋਰ ਲੋਕ ਵੀ ਅਬਰਾਹਾਮ ਦੀ ਅੰਸ ਬਣ ਗਏ ਕਿਉਂਕਿ ਉਹ ‘ਮਸੀਹ ਦੇ ਹਨ।’ ਜੀ ਹਾਂ, ਯਿਸੂ ਨੇ ਭਵਿੱਖਬਾਣੀ ਪੂਰੀ ਕਰ ਕੇ ਇਕ ਵਧੀਆ ਰੋਲ ਨਿਭਾਇਆ।
-
-
ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੇ ਰੋਲ ਦੀ ਕਦਰ ਕਰੋਪਹਿਰਾਬੁਰਜ—2008 | ਦਸੰਬਰ 15
-
-
a ਬਾਈਬਲ ਦੇ ਇਕ ਵਿਦਵਾਨ ਅਨੁਸਾਰ “ਇੱਕੋ ਵਾਰ” ਅਨੁਵਾਦ ਕੀਤੇ ਗਏ ਸ਼ਬਦ ਦਾ ਮਤਲਬ ਹੈ ਯਿਸੂ ਮਸੀਹ ਨੇ ਆਪਣੀ ਜਾਨ ਦੀ ਕੁਰਬਾਨੀ ਸਿਰਫ਼ ਇੱਕੋ ਵਾਰ ਦਿੱਤੀ।
b ਭਾਵੇਂ ਕਿ ਅਬਰਾਹਾਮ ਦੇ ਖ਼ਾਨਦਾਨ ਵਿੱਚੋਂ ਆਏ ਪਹਿਲੀ ਸਦੀ ਦੇ ਯਹੂਦੀ ਸੋਚਦੇ ਸਨ ਕਿ ਉਹ ਯਹੋਵਾਹ ਦੇ ਚੁਣੇ ਹੋਏ ਲੋਕ ਸਨ, ਫਿਰ ਵੀ ਉਹ ਇੱਕੋ ਸ਼ਖ਼ਸ ਦੀ ਉਡੀਕ ਕਰ ਰਹੇ ਸਨ ਜੋ ਮਸੀਹਾ ਹੋਣਾ ਸੀ।—ਯੂਹੰ. 1:25; 7:41, 42; 8:39-41.
ਕੀ ਤੁਹਾਨੂੰ ਯਾਦ ਹੈ?
• ਯਿਸੂ ਨੂੰ ਦਿੱਤੇ ਗਏ ਖ਼ਿਤਾਬਾਂ ਤੋਂ ਤੁਸੀਂ ਕੀ ਸਿੱਖਿਆ ਹੈ? (ਡੱਬੀ ਦੇਖੋ।)
• ਤੁਸੀਂ ਯਹੋਵਾਹ ਦੇ ਪੁੱਤਰ ਦੀ ਕਿਵੇਂ ਰੀਸ ਕਰ ਸਕਦੇ ਹੋ?
[ਸਫ਼ਾ 15 ਉੱਤੇ ਡੱਬੀ/ਤਸਵੀਰ]
ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੇ ਰੋਲ ਸੰਬੰਧੀ ਕੁਝ ਖ਼ਿਤਾਬ
◼ ਇਕਲੌਤਾ ਪੁੱਤਰ। (ਯੂਹੰ. 1:3) ਯਹੋਵਾਹ ਨੇ ਯਿਸੂ ਨੂੰ ਖ਼ੁਦ ਬਣਾਇਆ।
◼ ਸ਼ਬਦ। (ਯੂਹੰ. 1:14) ਯਹੋਵਾਹ ਆਪਣੇ ਪੁੱਤਰ ਨੂੰ ਦੂਤਾਂ ਅਤੇ ਇਨਸਾਨਾਂ ਨੂੰ ਜਾਣਕਾਰੀ ਅਤੇ ਹਿਦਾਇਤਾਂ ਦੇਣ ਲਈ ਇਸਤੇਮਾਲ ਕਰਦਾ ਹੈ।
◼ ਆਮੀਨ। (ਪਰ. 3:14) ਯਿਸੂ ਦੀ ਬੇਦਾਗ਼ ਜ਼ਿੰਦਗੀ ਅਤੇ ਉਸ ਦੀ ਕੁਰਬਾਨੀ ਦੇ ਕਾਰਨ ਪਰਮੇਸ਼ੁਰ ਦੇ ਸਾਰੇ ਵਾਅਦੇ ਪੂਰੇ ਹੋਏ ਹਨ ਅਤੇ ਕੁਝ ਵਾਅਦੇ ਅੱਗੇ ਚੱਲ ਕੇ ਪੂਰੇ ਹੋਣਗੇ।
◼ ਨਵੇਂ ਨੇਮ ਦਾ ਵਿਚੋਲਾ। (1 ਤਿਮੋ. 2:5, 6) ਨਵੇਂ ਨੇਮ ਦਾ ਕਾਨੂੰਨੀ ਤੌਰ ਤੇ ਵਿਚੋਲਾ ਹੋਣ ਕਰਕੇ ਯਿਸੂ ਨੇ ਨਵੀਂ ਕੌਮ ਯਾਨੀ “ਪਰਮੇਸ਼ੁਰ ਦੇ ਇਸਰਾਏਲ” ਨੂੰ ਪੈਦਾ ਕੀਤਾ ਜੋ ਸਵਰਗ ਵਿਚ “ਜਾਜਕਾਂ ਦੀ ਸ਼ਾਹੀ ਮੰਡਲੀ” ਬਣੇਗੀ।—ਗਲਾ. 6:16; 1 ਪਤ. 2:9.
◼ ਪ੍ਰਧਾਨ ਜਾਜਕ। (ਇਬ. 7:27, 28) ਯਿਸੂ ਹੀ ਇੱਕੋ-ਇਕ ਇਨਸਾਨ ਸੀ ਜੋ ਆਪਣੀ ਕੁਰਬਾਨੀ ਦੇ ਸਕਦਾ ਸੀ ਤੇ ਉਸ ਨੂੰ ਇਹ ਕੁਰਬਾਨੀ ਵਾਰ-ਵਾਰ ਦੇਣ ਦੀ ਲੋੜ ਨਹੀਂ ਸੀ। ਉਹ ਸਾਡੇ ਪਾਪਾਂ ਨੂੰ ਧੋ ਸਕਦਾ ਹੈ ਅਤੇ ਸਾਨੂੰ ਮੌਤ ਤੋਂ ਬਚਾ ਸਕਦਾ ਹੈ।
◼ ਭਵਿੱਖਬਾਣੀ ਵਿਚ ਦੱਸੀ ਸੰਤਾਨ। (ਉਤ. 3:15) ਯਿਸੂ ਹੀ ਭਵਿੱਖਬਾਣੀ ਵਿਚ ਦੱਸੀ ਗਈ ਮੁੱਖ ਸੰਤਾਨ ਸੀ। ਦੂਸਰੇ ਲੋਕ ਜੋ ਅਬਰਾਹਾਮ ਦੀ ਸੰਤਾਨ ਦਾ ਹਿੱਸਾ ਬਣਦੇ ਹਨ, ਉਹ ‘ਮਸੀਹ ਦੇ ਹਨ।’—ਗਲਾ. 3:29.