“ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ”
“ਕੀ ਇਹ ਨਹੀਂ ਲਿਖਿਆ ਹੈ ਜੋ ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ?”—ਮਰਕੁਸ 11:17.
1. ਆਦਮ ਅਤੇ ਹੱਵਾਹ ਨੇ ਮੁੱਢ ਵਿਚ ਪਰਮੇਸ਼ੁਰ ਦੇ ਨਾਲ ਕਿਸ ਪ੍ਰਕਾਰ ਦੇ ਸੰਬੰਧ ਦਾ ਆਨੰਦ ਮਾਣਿਆ?
ਜਦੋਂ ਆਦਮ ਅਤੇ ਹੱਵਾਹ ਸ੍ਰਿਸ਼ਟ ਕੀਤੇ ਗਏ ਸਨ, ਉਦੋਂ ਉਹ ਆਪਣੇ ਸਵਰਗੀ ਪਿਤਾ ਦੇ ਨਾਲ ਇਕ ਨਜ਼ਦੀਕੀ ਸੰਬੰਧ ਦਾ ਆਨੰਦ ਮਾਣਦੇ ਸਨ। ਯਹੋਵਾਹ ਪਰਮੇਸ਼ੁਰ ਨੇ ਉਨ੍ਹਾਂ ਦੇ ਨਾਲ ਸੰਚਾਰ ਕੀਤਾ ਅਤੇ ਮਾਨਵਜਾਤੀ ਦੇ ਲਈ ਆਪਣੇ ਸ਼ਾਨਦਾਰ ਮਕਸਦ ਦਾ ਵਰਣਨ ਕੀਤਾ। ਯਕੀਨਨ, ਉਹ ਯਹੋਵਾਹ ਦੀ ਸ੍ਰਿਸ਼ਟੀ ਦੇ ਅਦਭੁਤ ਕੰਮਾਂ ਲਈ ਉਸ ਦਾ ਗੁਣ-ਗਾਨ ਕਰਨ ਲਈ ਅਕਸਰ ਪ੍ਰੇਰਿਤ ਹੁੰਦੇ ਸਨ। ਜੇਕਰ ਆਪਣੀ ਭੂਮਿਕਾ ਨੂੰ ਵਿਚਾਰਦੇ ਸਮੇਂ, ਆਦਮ ਅਤੇ ਹੱਵਾਹ ਨੂੰ ਮਾਨਵ ਪਰਿਵਾਰ ਦੇ ਭਾਵੀ ਪਿਤਾ ਅਤੇ ਮਾਤਾ ਵਜੋਂ ਅਗਵਾਈ ਦੀ ਲੋੜ ਪੈਂਦੀ, ਤਾਂ ਉਹ ਆਪਣੇ ਪਰਾਦੀਸ ਘਰ ਵਿਚ ਕਿਸੇ ਵੀ ਥਾਂ ਤੋਂ ਪਰਮੇਸ਼ੁਰ ਨਾਲ ਗੱਲਾਂ ਕਰ ਸਕਦੇ ਸਨ। ਉਨ੍ਹਾਂ ਨੂੰ ਕਿਸੇ ਹੈਕਲ ਵਿਚ ਇਕ ਜਾਜਕ ਦੀਆਂ ਸੇਵਾਵਾਂ ਦੀ ਲੋੜ ਨਹੀਂ ਸੀ।—ਉਤਪਤ 1:28.
2. ਕਿਹੜੀ ਤਬਦੀਲੀ ਹੋਈ ਜਦੋਂ ਆਦਮ ਅਤੇ ਹੱਵਾਹ ਨੇ ਪਾਪ ਕੀਤਾ?
2 ਇਹ ਸਥਿਤੀ ਬਦਲ ਗਈ ਜਦੋਂ ਇਕ ਵਿਦਰੋਹੀ ਦੂਤ, ਇਹ ਕਹਿੰਦਿਆਂ ਕਿ ਉਹ ‘ਪਰਮੇਸ਼ੁਰ ਵਾਂਙੁ ਹੋ ਜਾਏਗੀ’ ਨੇ ਹੱਵਾਹ ਨੂੰ ਇਹ ਸੋਚਣ ਲਈ ਭਰਮਾਇਆ ਕਿ, ਜੇਕਰ ਉਹ ਯਹੋਵਾਹ ਦੀ ਸਰਬਸੱਤਾ ਨੂੰ ਠੁਕਰਾ ਦੇਵੇ ਤਾਂ ਉਸ ਦੀ ਜ਼ਿੰਦਗੀ ਦੇ ਹਾਲਾਤ ਸੁਧਰ ਜਾਣਗੇ। ਹੱਵਾਹ ਨੇ ਸ਼ਤਾਨ ਦੇ ਝੂਠ ਨੂੰ ਮੰਨ ਲਿਆ ਅਤੇ ਉਸ ਦਰਖ਼ਤ ਤੋਂ ਫਲ ਖਾਧਾ ਜਿਸ ਨੂੰ ਪਰਮੇਸ਼ੁਰ ਨੇ ਵਰਜਿਆ ਸੀ। ਫਿਰ ਸ਼ਤਾਨ ਨੇ ਹੱਵਾਹ ਨੂੰ ਆਪਣੇ ਪਤੀ ਨੂੰ ਪਰਤਾਉਣ ਲਈ ਇਸਤੇਮਾਲ ਕੀਤਾ। ਦੁਖਾਂਤਕ ਤੌਰ ਤੇ, ਆਦਮ ਨੇ ਆਪਣੀ ਪਾਪਣ ਪਤਨੀ ਦੀ ਗੱਲ ਮੰਨਣ ਦੇ ਦੁਆਰਾ ਇਹ ਪ੍ਰਦਰਸ਼ਿਤ ਕੀਤਾ ਕਿ ਉਹ ਉਸ ਨਾਲ ਆਪਣੇ ਸੰਬੰਧ ਨੂੰ ਪਰਮੇਸ਼ੁਰ ਦੇ ਨਾਲ ਆਪਣੇ ਸੰਬੰਧ ਨਾਲੋਂ ਵੱਧ ਮਹੱਤਤਾ ਦਿੰਦਾ ਸੀ। (ਉਤਪਤ 3:4-7) ਅਸਲ ਵਿਚ, ਆਦਮ ਅਤੇ ਹੱਵਾਹ ਨੇ ਸ਼ਤਾਨ ਨੂੰ ਆਪਣੇ ਈਸ਼ਵਰ ਵਜੋਂ ਚੁਣਿਆ।—ਤੁਲਨਾ ਕਰੋ 2 ਕੁਰਿੰਥੀਆਂ 4:4.
3. ਆਦਮ ਅਤੇ ਹੱਵਾਹ ਦੇ ਵਿਦਰੋਹ ਦੇ ਕਿਹੜੇ ਭੈੜੇ ਨਤੀਜੇ ਹੋਏ?
3 ਇੰਜ ਕਰਨ ਨਾਲ, ਪਹਿਲੇ ਮਾਨਵ ਦੰਪਤੀ ਨੇ ਨਾ ਕੇਵਲ ਪਰਮੇਸ਼ੁਰ ਦੇ ਨਾਲ ਆਪਣੇ ਕੀਮਤੀ ਸੰਬੰਧ ਨੂੰ, ਬਲਕਿ ਇਕ ਪਾਰਥਿਵ ਪਰਾਦੀਸ ਵਿਚ ਸਦਾ ਦੇ ਲਈ ਜੀਉਣ ਦੀ ਆਸ ਨੂੰ ਵੀ ਗੁਆ ਦਿੱਤਾ। (ਉਤਪਤ 2:16, 17) ਉਨ੍ਹਾਂ ਦੇ ਪਾਪਪੂਰਣ ਸਰੀਰ ਵਿਗੜਦੇ ਗਏ ਅਤੇ ਆਖ਼ਰਕਾਰ ਉਹ ਮਰ ਗਏ। ਉਨ੍ਹਾਂ ਦੀ ਸੰਤਾਨ ਨੇ ਵਿਰਸੇ ਵਿਚ ਇਹ ਪਾਪਮਈ ਦਸ਼ਾ ਹਾਸਲ ਕੀਤੀ। “ਇਸੇ ਤਰਾਂ,” ਬਾਈਬਲ ਸਮਝਾਉਂਦੀ ਹੈ, “ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ।”—ਰੋਮੀਆਂ 5:12.
4. ਪਰਮੇਸ਼ੁਰ ਨੇ ਪਾਪੀ ਮਨੁੱਖਜਾਤੀ ਨੂੰ ਕਿਹੜੀ ਉਮੀਦ ਪੇਸ਼ ਕੀਤੀ?
4 ਪਾਪੀ ਮਨੁੱਖਜਾਤੀ ਨੂੰ ਆਪਣੇ ਪਵਿੱਤਰ ਸ੍ਰਿਸ਼ਟੀਕਰਤਾ ਦੇ ਨਾਲ ਮਿਲਾਉਣ ਵਾਸਤੇ ਕਿਸੇ ਚੀਜ਼ ਦੀ ਲੋੜ ਸੀ। ਆਦਮ ਅਤੇ ਹੱਵਾਹ ਨੂੰ ਸਜ਼ਾ ਦਿੰਦੇ ਸਮੇਂ, ਪਰਮੇਸ਼ੁਰ ਨੇ ਉਨ੍ਹਾਂ ਦੀ ਭਾਵੀ ਔਲਾਦ ਨੂੰ ਉਮੀਦ ਦਿੰਦੇ ਹੋਏ ਅਜਿਹੀ ਇਕ “ਸੰਤਾਨ” ਦਾ ਵਾਅਦਾ ਕੀਤਾ ਜੋ ਮਨੁੱਖਜਾਤੀ ਨੂੰ ਸ਼ਤਾਨ ਦੇ ਵਿਦਰੋਹ ਦੇ ਅਸਰਾਂ ਤੋਂ ਬਚਾਉਂਦੀ। (ਉਤਪਤ 3:15) ਬਾਅਦ ਵਿਚ, ਪਰਮੇਸ਼ੁਰ ਨੇ ਪ੍ਰਗਟ ਕੀਤਾ ਕਿ ਬਰਕਤ ਦੀ ਸੰਤਾਨ ਅਬਰਾਹਾਮ ਦੇ ਦੁਆਰਾ ਆਵੇਗੀ। (ਉਤਪਤ 22:18) ਇਸ ਪ੍ਰੇਮਮਈ ਉਦੇਸ਼ ਨੂੰ ਮਨ ਵਿਚ ਰੱਖਦੇ ਹੋਏ, ਪਰਮੇਸ਼ੁਰ ਨੇ ਅਬਰਾਹਾਮ ਦੀ ਵੰਸ਼ਜ, ਇਸਰਾਏਲੀਆਂ, ਨੂੰ ਆਪਣੀ ਚੁਣੀ ਹੋਈ ਕੌਮ ਬਣਨ ਲਈ ਪਸੰਦ ਕੀਤਾ।
5. ਸਾਨੂੰ ਇਸਰਾਏਲ ਦੇ ਨਾਲ ਪਰਮੇਸ਼ੁਰ ਦੀ ਬਿਵਸਥਾ ਨੇਮ ਦੇ ਵੇਰਵਿਆਂ ਵਿਚ ਕਿਉਂ ਰੁਚੀ ਹੋਣੀ ਚਾਹੀਦੀ ਹੈ?
5 ਸੰਨ 1513 ਸਾ.ਯੁ.ਪੂ. ਵਿਚ, ਇਸਰਾਏਲੀਆਂ ਨੇ ਪਰਮੇਸ਼ੁਰ ਦੇ ਨਾਲ ਇਕ ਨੇਮ-ਬੱਧ ਸੰਬੰਧ ਕਾਇਮ ਕੀਤਾ ਅਤੇ ਉਸ ਦੇ ਨਿਯਮਾਂ ਨੂੰ ਮੰਨਣ ਲਈ ਸਹਿਮਤ ਹੋਏ। ਉਹ ਬਿਵਸਥਾ ਨੇਮ ਉਨ੍ਹਾਂ ਸਾਰਿਆਂ ਲਈ ਵੱਡੀ ਰੁਚੀ ਦੀ ਗੱਲ ਹੋਣੀ ਚਾਹੀਦੀ ਹੈ ਜੋ ਅੱਜ ਪਰਮੇਸ਼ੁਰ ਦੀ ਉਪਾਸਨਾ ਕਰਨ ਦੇ ਇੱਛੁਕ ਹਨ, ਕਿਉਂਕਿ ਉਹ ਉਸ ਵਾਅਦਾ ਕੀਤੀ ਹੋਈ ਸੰਤਾਨ ਵੱਲ ਸੰਕੇਤ ਕਰਦਾ ਸੀ। ਪੌਲੁਸ ਨੇ ਕਿਹਾ ਕਿ ਇਸ ਵਿਚ “ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ” ਸੀ। (ਇਬਰਾਨੀਆਂ 10:1) ਜਦੋਂ ਪੌਲੁਸ ਨੇ ਇਹ ਕਥਨ ਕੀਤਾ, ਉਦੋਂ ਉਹ ਇਕ ਚੱਲਣਸ਼ੀਲ ਡੇਹਰੇ, ਜਾਂ ਉਪਾਸਨਾ ਦੇ ਤੰਬੂ ਵਿਖੇ ਇਸਰਾਏਲ ਦੇ ਜਾਜਕਾਂ ਦੀ ਸੇਵਾ ਬਾਰੇ ਚਰਚਾ ਕਰ ਰਿਹਾ ਸੀ। ਇਹ “ਯਹੋਵਾਹ ਦੀ ਹੈਕਲ” ਜਾਂ ‘ਯਹੋਵਾਹ ਦਾ ਘਰ’ ਅਖਵਾਉਂਦਾ ਸੀ। (1 ਸਮੂਏਲ 1:9, 24) ਯਹੋਵਾਹ ਦੇ ਪਾਰਥਿਵ ਘਰ ਵਿਖੇ ਕੀਤੀ ਗਈ ਪਵਿੱਤਰ ਸੇਵਾ ਦੀ ਜਾਂਚ ਕਰਨ ਦੁਆਰਾ, ਅਸੀਂ ਉਸ ਦਿਆਲੂ ਪ੍ਰਬੰਧ ਦੀ ਹੋਰ ਚੰਗੀ ਤਰ੍ਹਾਂ ਨਾਲ ਕਦਰ ਕਰ ਸਕਦੇ ਹਾਂ ਜਿਸ ਰਾਹੀਂ ਪਾਪੀ ਮਾਨਵ ਅੱਜ ਪਰਮੇਸ਼ੁਰ ਦੇ ਨਾਲ ਮੁੜ ਮਿਲਾਏ ਜਾ ਸਕਦੇ ਹਨ।
ਅੱਤ ਪਵਿੱਤਰ ਸਥਾਨ
6. ਅੱਤ ਪਵਿੱਤਰ ਸਥਾਨ ਵਿਚ ਕੀ ਸਥਿਤ ਸੀ, ਅਤੇ ਉੱਥੇ ਪਰਮੇਸ਼ੁਰ ਦੀ ਮੌਜੂਦਗੀ ਕਿਵੇਂ ਦਰਸਾਈ ਜਾਂਦੀ ਸੀ?
6 “ਅੱਤ ਮਹਾਨ ਹੱਥਾਂ ਦੀਆਂ ਬਣੀਆਂ ਹੋਈਆਂ ਹੈਕਲਾਂ ਵਿੱਚ ਨਹੀਂ ਵੱਸਦਾ,” ਬਾਈਬਲ ਬਿਆਨ ਕਰਦੀ ਹੈ। (ਰਸੂਲਾਂ ਦੇ ਕਰਤੱਬ 7:48) ਪਰੰਤੂ, ਅੱਤ ਪਵਿੱਤਰ ਸਥਾਨ ਅਖਵਾਉਣ ਵਾਲੇ ਅੰਤਰਤਮ ਕਮਰੇ ਵਿਚ ਇਕ ਬੱਦਲ ਪਰਮੇਸ਼ੁਰ ਦੇ ਪਾਰਥਿਵ ਘਰ ਵਿਚ ਉਸ ਦੀ ਮੌਜੂਦਗੀ ਨੂੰ ਦਰਸਾਉਂਦਾ ਸੀ। (ਲੇਵੀਆਂ 16:2) ਸਪੱਸ਼ਟ ਤੌਰ ਤੇ, ਇਹ ਬੱਦਲ ਤੇਜ਼ ਰੌਸ਼ਨੀ ਨਾਲ ਚਮਕਦਾ ਸੀ, ਜਿਸ ਤੋਂ ਅੱਤ ਪਵਿੱਤਰ ਸਥਾਨ ਵਿਚ ਚਾਨਣ ਹੁੰਦਾ ਸੀ। ਇਹ ਇਕ ‘ਸਾਖੀ ਦਾ ਸੰਦੂਕ’ ਅਖਵਾਉਣ ਵਾਲੀ ਪਵਿੱਤਰ ਪੇਟੀ ਦੇ ਉੱਤੇ ਸਥਿਤ ਸੀ, ਜਿਸ ਵਿਚ ਪੱਥਰ ਦੀਆਂ ਉਹ ਫੱਟੀਆਂ ਸਨ ਜਿਸ ਉੱਤੇ ਪਰਮੇਸ਼ੁਰ ਵੱਲੋਂ ਇਸਰਾਏਲ ਨੂੰ ਦਿੱਤੇ ਗਏ ਹੁਕਮਾਂ ਵਿੱਚੋਂ ਕੁਝ ਹੁਕਮ ਉੱਕਰੇ ਹੋਏ ਸਨ। ਸੰਦੂਕ ਦੇ ਢੱਕਣ ਉੱਪਰ ਖੰਭ ਪਸਾਰੇ ਹੋਏ ਦੋ ਸੁਨਹਿਰੇ ਕਰੂਬੀ ਸਨ, ਜੋ ਕਿ ਪਰਮੇਸ਼ੁਰ ਦੇ ਸਵਰਗੀ ਸੰਗਠਨ ਵਿਚ ਉੱਚ-ਪਦਵੀ ਦੇ ਆਤਮਿਕ ਪ੍ਰਾਣੀਆਂ ਨੂੰ ਦਰਸਾਉਂਦੇ ਸਨ। ਉਹ ਪ੍ਰਕਾਸ਼ ਦਾ ਚਮਤਕਾਰੀ ਬੱਦਲ ਢੱਕਣ ਦੇ ਉੱਪਰ ਅਤੇ ਕਰੂਬੀਆਂ ਦੇ ਵਿਚਕਾਰ ਸਥਿਤ ਸੀ। (ਕੂਚ 25:22) ਇਹ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਇਕ ਸਵਰਗੀ ਰਥ ਉੱਤੇ, ਜਿਸ ਨੂੰ ਜੀਵਿਤ ਕਰੂਬੀ ਥੰਮ੍ਹੀ ਦਿੰਦੇ ਹਨ, ਬਿਰਾਜਮਾਨ ਹੋਏ ਦਾ ਵਿਚਾਰ ਸੰਚਾਰਿਤ ਕਰਦਾ ਸੀ। (1 ਇਤਹਾਸ 28:18) ਇਹ ਸਪੱਸ਼ਟ ਕਰਦਾ ਹੈ ਕਿ ਕਿਉਂ ਰਾਜਾ ਹਿਜ਼ਕੀਯਾਹ ਨੇ ਇਉਂ ਪ੍ਰਾਰਥਨਾ ਕੀਤੀ: “ਹੇ ਸੈਨਾਂ ਦੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਕਰੂਬੀਆਂ ਦੇ ਉੱਤੇ ਵਿਰਾਜਣ ਵਾਲੇ।”—ਯਸਾਯਾਹ 37:16.
ਪਵਿੱਤਰ ਸਥਾਨ
7. ਉੱਥੇ ਪਵਿੱਤਰ ਸਥਾਨ ਵਿਚ ਕਿਹੜੀ-ਕਿਹੜੀ ਸਾਮੱਗਰੀ ਹੁੰਦੀ ਸੀ?
7 ਡੇਹਰੇ ਦਾ ਦੂਸਰਾ ਕਮਰਾ ਪਵਿੱਤਰ ਸਥਾਨ ਕਹਿਲਾਉਂਦਾ ਸੀ। ਇਸ ਸਥਾਨ ਵਿਚ, ਪ੍ਰਵੇਸ਼-ਦੁਆਰ ਦੇ ਖੱਬੇ ਪਾਸੇ ਇਕ ਸੁੰਦਰ ਸੱਤ-ਟਹਿਣੀਆਂ ਵਾਲਾ ਸ਼ਮਾਦਾਨ ਸੀ, ਅਤੇ ਸੱਜੇ ਪਾਸੇ ਹਜੂਰੀ ਦੀਆਂ ਰੋਟੀਆਂ ਦਾ ਇਕ ਮੇਜ਼ ਸੀ। ਠੀਕ ਸਾਮ੍ਹਣੇ ਇਕ ਵੇਦੀ ਸੀ ਜਿਸ ਤੋਂ ਧੁਖਦੇ ਧੂਪ ਦੀ ਸੁਗੰਧ ਉੱਠਦੀ ਸੀ। ਇਹ ਇਕ ਪਰਦੇ ਦੇ ਸਾਮ੍ਹਣੇ ਸਥਿਤ ਸੀ ਜੋ ਪਵਿੱਤਰ ਸਥਾਨ ਨੂੰ ਅੱਤ ਪਵਿੱਤਰ ਸਥਾਨ ਤੋਂ ਅਲੱਗ ਕਰਦਾ ਸੀ।
8. ਪਵਿੱਤਰ ਸਥਾਨ ਵਿਚ ਜਾਜਕ ਨਿਯਮਿਤ ਤੌਰ ਤੇ ਕਿਹੜੇ ਕਾਰਜ ਕਰਦੇ ਸਨ?
8 ਹਰ ਸਵੇਰ ਅਤੇ ਹਰ ਸੰਝ ਵੇਲੇ, ਇਕ ਜਾਜਕ ਨੂੰ ਡੇਹਰੇ ਵਿਚ ਜਾ ਕੇ ਧੂਪ ਦੀ ਵੇਦੀ ਉੱਤੇ ਧੂਪ ਧੁਖਾਉਣੀ ਪੈਂਦੀ ਸੀ। (ਕੂਚ 30:7, 8) ਸਵੇਰ ਨੂੰ, ਜਿਉਂ-ਜਿਉਂ ਧੂਪ ਧੁਖਦੀ ਸੀ, ਉਦੋਂ ਸੁਨਹਿਰੇ ਸ਼ਮਾਦਾਨ ਦੇ ਉੱਤੇ ਟਿਕੇ ਹੋਏ ਸੱਤ ਦੀਵਿਆਂ ਵਿਚ ਤੇਲ ਮੁੜ ਭਰਨਾ ਪੈਂਦਾ ਸੀ। ਸੰਝ ਵੇਲੇ ਪਵਿੱਤਰ ਸਥਾਨ ਨੂੰ ਚਾਨਣ ਦੇਣ ਲਈ ਇਨ੍ਹਾਂ ਦੀਵਿਆਂ ਨੂੰ ਬਾਲਿਆ ਜਾਂਦਾ ਸੀ। ਹਰ ਸਬਤ ਦੇ ਦਿਨ ਤੇ, ਇਕ ਜਾਜਕ ਨੂੰ ਹਜੂਰੀ ਦੀਆਂ ਰੋਟੀਆਂ ਦੇ ਮੇਜ਼ ਉੱਤੇ 12 ਤਾਜ਼ੀਆਂ ਰੋਟੀਆਂ ਰੱਖਣੀਆਂ ਪੈਂਦੀਆਂ ਸਨ।—ਲੇਵੀਆਂ 24:4-8.
ਹਾਤਾ
9. ਪਾਣੀ ਦੇ ਹੌਜ਼ ਦਾ ਕੀ ਉਦੇਸ਼ ਸੀ, ਅਤੇ ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ?
9 ਡੇਹਰੇ ਦਾ ਇਕ ਹਾਤਾ ਵੀ ਸੀ, ਜੋ ਤੰਬੂ ਦੇ ਕੱਪੜਿਆਂ ਦੇ ਇਕ ਵਾੜ ਨਾਲ ਘੇਰਿਆ ਹੋਇਆ ਸੀ। ਇਸ ਹਾਤੇ ਵਿਚ ਇਕ ਵੱਡਾ ਹੌਜ਼ ਸੀ ਜਿੱਥੇ ਜਾਜਕ ਪਵਿੱਤਰ ਸਥਾਨ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਆਪਣੇ ਹੱਥ-ਪੈਰ ਧੋਂਦੇ ਸਨ। ਹਾਤੇ ਵਿਚ ਸਥਿਤ ਵੇਦੀ ਉੱਤੇ ਬਲੀ ਚੜ੍ਹਾਉਣ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਧੁਆਈ ਕਰਨੀ ਪੈਂਦੀ ਸੀ। (ਕੂਚ 30:18-21) ਸਫ਼ਾਈ ਦੀ ਇਹ ਮੰਗ ਅੱਜ ਪਰਮੇਸ਼ੁਰ ਦੇ ਸੇਵਕਾਂ ਲਈ ਜ਼ਬਰਦਸਤ ਯਾਦ-ਦਹਾਨੀ ਹੈ ਕਿ ਉਨ੍ਹਾਂ ਨੂੰ ਸਰੀਰਕ, ਨੈਤਿਕ, ਮਾਨਸਿਕ, ਅਤੇ ਅਧਿਆਤਮਿਕ ਸ਼ੁੱਧਤਾ ਕਾਇਮ ਰੱਖਣ ਲਈ ਜਤਨ ਕਰਨਾ ਚਾਹੀਦਾ ਹੈ, ਜੇਕਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਉਪਾਸਨਾ ਪਰਮੇਸ਼ੁਰ ਨੂੰ ਸਵੀਕਾਰਯੋਗ ਹੋਵੇ। (2 ਕੁਰਿੰਥੀਆਂ 7:1) ਅੰਤ ਵਿਚ, ਵੇਦੀ ਉੱਤੇ ਅੱਗ ਦੇ ਲਈ ਲੱਕੜੀਆਂ ਅਤੇ ਹੌਜ਼ ਦੇ ਲਈ ਪਾਣੀ, ਹੈਕਲ ਦੇ ਗ਼ੈਰ-ਇਸਰਾਏਲੀ ਦਾਸਾਂ ਦੁਆਰਾ ਮੁਹੱਈਆ ਕੀਤੇ ਜਾਂਦੇ ਸਨ।—ਯਹੋਸ਼ੁਆ 9:27.
10. ਬਲੀ ਦੀ ਵੇਦੀ ਉੱਤੇ ਕਿਹੜੀਆਂ ਕੁਝ ਭੇਟਾਂ ਚੜ੍ਹਾਈਆਂ ਜਾਂਦੀਆਂ ਸਨ?
10 ਹਰ ਸਵੇਰ ਅਤੇ ਹਰ ਸੰਝ ਵੇਲੇ, ਇਕ ਜਵਾਨ ਬਲੀਦਾਨ-ਰੂਪੀ ਭੇਡੂ ਵੇਦੀ ਉੱਤੇ ਮੈਦੇ ਅਤੇ ਪੀਣ ਦੀ ਭੇਟ ਸਮੇਤ ਸਾੜਿਆ ਜਾਂਦਾ ਸੀ। (ਕੂਚ 29:38-41) ਦੂਜੀਆਂ ਬਲੀਆਂ ਖ਼ਾਸ ਦਿਨਾਂ ਤੇ ਚੜ੍ਹਾਈਆਂ ਜਾਂਦੀਆਂ ਸਨ। ਕਦੇ-ਕਦੇ ਇਕ ਵਿਸ਼ਿਸ਼ਟ ਨਿੱਜੀ ਪਾਪ ਦੇ ਕਾਰਨ ਇਕ ਬਲੀ ਚੜ੍ਹਾਉਣੀ ਪੈਂਦੀ ਸੀ। (ਲੇਵੀਆਂ 5:5, 6) ਹੋਰ ਸਮਿਆਂ ਤੇ ਇਕ ਇਸਰਾਏਲੀ ਇਕ ਸਵੈ-ਇੱਛਿਤ ਸੁਖ ਸਾਂਦ ਦੀ ਬਲੀ ਚੜ੍ਹਾ ਸਕਦਾ ਸੀ ਜਿਸ ਵਿੱਚੋਂ ਕੁਝ ਹਿੱਸੇ ਜਾਜਕ ਅਤੇ ਭੇਟ ਚੜ੍ਹਾਉਣ ਵਾਲਾ ਵਿਅਕਤੀ ਖਾਂਦੇ ਸਨ। ਇਹ ਸੂਚਿਤ ਕਰਦਾ ਸੀ ਕਿ ਮਾਨਵ ਪਾਪੀ, ਪਰਮੇਸ਼ੁਰ ਦੇ ਨਾਲ ਸ਼ਾਂਤੀ ਰੱਖ ਸਕਦੇ ਸਨ, ਮਾਨੋ ਉਸ ਨਾਲ ਭੋਜਨ ਦਾ ਆਨੰਦ ਮਾਣ ਸਕਦੇ ਸਨ। ਇਕ ਪਰਦੇਸੀ ਵੀ ਯਹੋਵਾਹ ਦਾ ਇਕ ਉਪਾਸਕ ਬਣ ਸਕਦਾ ਸੀ ਅਤੇ ਉਸ ਦੇ ਘਰ ਵਿਖੇ ਸਵੈ-ਇੱਛਿਤ ਭੇਟਾਂ ਚੜ੍ਹਾਉਣ ਦਾ ਵਿਸ਼ੇਸ਼-ਸਨਮਾਨ ਹਾਸਲ ਕਰ ਸਕਦਾ ਸੀ। ਪਰੰਤੂ ਯਹੋਵਾਹ ਨੂੰ ਉਚਿਤ ਸਨਮਾਨ ਦਿਖਾਉਣ ਦੇ ਲਈ, ਜਾਜਕ ਕੇਵਲ ਉੱਤਮ ਕੋਟੀ ਦੀਆਂ ਭੇਟਾਂ ਨੂੰ ਹੀ ਸਵੀਕਾਰ ਕਰ ਸਕਦੇ ਸਨ। ਮੈਦੇ ਦੀ ਭੇਟ ਦਾ ਆਟਾ ਮਹੀਨ ਪੀਸਿਆ ਹੋਇਆ ਹੋਣਾ ਚਾਹੀਦਾ ਸੀ, ਅਤੇ ਬਲੀ ਦੇ ਲਈ ਪਸ਼ੂਆਂ ਵਿਚ ਕੋਈ ਵੀ ਨੁਕਸ ਨਹੀਂ ਹੋਣਾ ਚਾਹੀਦਾ ਸੀ।—ਲੇਵੀਆਂ 2:1; 22:18-20; ਮਲਾਕੀ 1:6-8.
11. (ੳ) ਪਸ਼ੂ ਬਲੀਆਂ ਦੇ ਲਹੂ ਨਾਲ ਕੀ ਕੀਤਾ ਜਾਂਦਾ ਸੀ, ਅਤੇ ਇਹ ਕਿਸ ਗੱਲ ਵੱਲ ਸੰਕੇਤ ਕਰਦਾ ਸੀ? (ਅ) ਮਾਨਵ ਅਤੇ ਪਸ਼ੂ ਦੋਹਾਂ ਦੇ ਲਹੂ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?
11 ਇਨ੍ਹਾਂ ਬਲੀਆਂ ਦਾ ਲਹੂ ਵੇਦੀ ਨੂੰ ਲਿਆਇਆ ਜਾਂਦਾ ਸੀ। ਇਹ ਉਸ ਕੌਮ ਨੂੰ ਰੋਜ਼ ਯਾਦ ਦਿਲਾਉਂਦਾ ਸੀ ਕਿ ਉਹ ਪਾਪੀ ਸਨ ਜਿਨ੍ਹਾਂ ਨੂੰ ਇਕ ਅਜਿਹੇ ਉਧਾਰਕਰਤਾ ਦੀ ਲੋੜ ਸੀ, ਜਿਸ ਦਾ ਵਹਾਇਆ ਹੋਇਆ ਲਹੂ ਉਨ੍ਹਾਂ ਦੇ ਪਾਪਾਂ ਦੇ ਲਈ ਸਥਾਈ ਰੂਪ ਵਿਚ ਪ੍ਰਾਸਚਿਤ ਕਰ ਕੇ ਉਨ੍ਹਾਂ ਨੂੰ ਮੌਤ ਤੋਂ ਬਚਾ ਸਕੇ। (ਰੋਮੀਆਂ 7:24, 25; ਗਲਾਤੀਆਂ 3:24; ਤੁਲਨਾ ਕਰੋ ਇਬਰਾਨੀਆਂ 10:3.) ਲਹੂ ਦੀ ਇਸ ਪਵਿੱਤਰ ਵਰਤੋਂ ਨੇ ਇਸਰਾਏਲੀਆਂ ਨੂੰ ਇਹ ਵੀ ਯਾਦ ਦਿਲਾਇਆ ਕਿ ਲਹੂ ਜੀਵਨ ਨੂੰ ਦਰਸਾਉਂਦਾ ਹੈ ਅਤੇ ਕਿ ਜੀਵਨ ਪਰਮੇਸ਼ੁਰ ਦੀ ਅਮਾਨਤ ਹੈ। ਪਰਮੇਸ਼ੁਰ ਨੇ ਮਾਨਵ ਦੁਆਰਾ ਲਹੂ ਦੀ ਹੋਰ ਕਿਸੇ ਵੀ ਤਰੀਕੇ ਤੋਂ ਵਰਤੋਂ ਨੂੰ ਹਮੇਸ਼ਾ ਹੀ ਮਨ੍ਹਾ ਕੀਤਾ ਹੈ।—ਉਤਪਤ 9:4; ਲੇਵੀਆਂ 17:10-12; ਰਸੂਲਾਂ ਦੇ ਕਰਤੱਬ 15:28, 29.
ਪ੍ਰਾਸਚਿਤ ਦਾ ਦਿਨ
12, 13. (ੳ) ਪ੍ਰਾਸਚਿਤ ਦਾ ਦਿਨ ਕੀ ਸੀ? (ਅ) ਇਸ ਤੋਂ ਪਹਿਲਾਂ ਕਿ ਪ੍ਰਧਾਨ ਜਾਜਕ ਅੱਤ ਪਵਿੱਤਰ ਸਥਾਨ ਵਿਚ ਲਹੂ ਲਿਆ ਸਕੇ, ਉਸ ਨੂੰ ਕੀ ਕਰਨਾ ਪੈਂਦਾ ਸੀ?
12 ਸਾਲ ਵਿਚ ਇਕ ਵਾਰ ਪ੍ਰਾਸਚਿਤ ਦਾ ਦਿਨ ਅਖਵਾਉਣ ਵਾਲੇ ਦਿਨ ਤੇ, ਇਸਰਾਏਲ ਦੀ ਸਮੁੱਚੀ ਕੌਮ ਨੂੰ, ਯਹੋਵਾਹ ਦੀ ਉਪਾਸਨਾ ਕਰਨ ਵਾਲੇ ਪਰਦੇਸੀਆਂ ਸਮੇਤ, ਸਭ ਕੰਮ ਤੋਂ ਰੁਕਣਾ ਅਤੇ ਵਰਤ ਰੱਖਣਾ ਪੈਂਦਾ ਸੀ। (ਲੇਵੀਆਂ 16:29, 30) ਇਸ ਮਹੱਤਵਪੂਰਣ ਦਿਨ ਤੇ, ਕੌਮ ਇਕ ਦ੍ਰਿਸ਼ਟਾਂਤਕ ਤਰੀਕੇ ਨਾਲ ਪਾਪ ਤੋਂ ਸ਼ੁੱਧ ਕੀਤੀ ਜਾਂਦੀ ਸੀ ਤਾਂਕਿ ਉਹ ਇਕ ਹੋਰ ਸਾਲ ਲਈ ਪਰਮੇਸ਼ੁਰ ਦੇ ਨਾਲ ਸ਼ਾਂਤੀਪੂਰਣ ਸੰਬੰਧ ਦਾ ਆਨੰਦ ਮਾਣ ਸਕੇ। ਆਓ ਅਸੀਂ ਉਸ ਦ੍ਰਿਸ਼ ਦੀ ਕਲਪਨਾ ਕਰੀਏ ਅਤੇ ਉਸ ਦੇ ਕੁਝ ਵਿਸ਼ੇਸ਼ਤਾਵਾਂ ਉੱਤੇ ਗੌਰ ਕਰੀਏ।
13 ਪ੍ਰਧਾਨ ਜਾਜਕ ਡੇਹਰੇ ਦੇ ਹਾਤੇ ਵਿਚ ਹੈ। ਪਾਣੀ ਦੇ ਹੌਜ਼ ਤੇ ਖ਼ੁਦ ਨੂੰ ਧੋਣ ਮਗਰੋਂ, ਉਹ ਬਲੀ ਦੇ ਲਈ ਇਕ ਬਲਦ ਨੂੰ ਹਲਾਕ ਕਰਦਾ ਹੈ। ਬਲਦ ਦਾ ਲਹੂ ਇਕ ਕਟੋਰੇ ਵਿਚ ਪਾਇਆ ਜਾਂਦਾ ਹੈ; ਇਸ ਨੂੰ ਲੇਵੀ ਦੇ ਜਾਜਕੀ ਗੋਤ ਦੇ ਪਾਪਾਂ ਦੇ ਪ੍ਰਾਸਚਿਤ ਲਈ ਇਕ ਖ਼ਾਸ ਤਰੀਕੇ ਨਾਲ ਵਰਤਿਆ ਜਾਵੇਗਾ। (ਲੇਵੀਆਂ 16:4, 6, 11) ਲੇਕਨ ਬਲੀ ਦੀ ਚੜ੍ਹਾਈ ਵਿਚ ਅੱਗੇ ਵਧਣ ਤੋਂ ਪਹਿਲਾਂ, ਪ੍ਰਧਾਨ ਜਾਜਕ ਨੂੰ ਕੁਝ ਕਰਨ ਦੀ ਲੋੜ ਹੈ। ਉਹ ਸੁਗੰਧਿਤ ਧੂਪ ਨੂੰ (ਸੰਭਵ ਹੈ ਇਕ ਕੜਛੀ ਵਿਚ ਪਾਉਂਦਿਆਂ) ਅਤੇ ਵੇਦੀ ਤੋਂ ਧੂਪਦਾਨੀ ਵਿਚ ਬਲਦੇ ਕੋਲਿਆਂ ਨੂੰ ਲੈਂਦਾ ਹੈ। ਉਹ ਹੁਣ ਪਵਿੱਤਰ ਸਥਾਨ ਵਿਚ ਪ੍ਰਵੇਸ਼ ਕਰਦਾ ਹੈ ਅਤੇ ਅੱਤ ਪਵਿੱਤਰ ਸਥਾਨ ਦੇ ਪਰਦੇ ਵੱਲ ਜਾਂਦਾ ਹੈ। ਉਹ ਪਰਦੇ ਦੇ ਇਕ ਪਾਸਿਓਂ ਹੌਲੀ-ਹੌਲੀ ਅੰਦਰ ਜਾਂਦਾ ਹੈ ਅਤੇ ਨੇਮ ਦੇ ਸੰਦੂਕ ਦੇ ਸਾਮ੍ਹਣੇ ਜਾ ਖੜ੍ਹਾ ਹੁੰਦਾ ਹੈ। ਫਿਰ, ਕਿਸੇ ਵੀ ਹੋਰ ਮਾਨਵ ਦੀਆਂ ਨਜ਼ਰਾਂ ਤੋਂ ਦੂਰ, ਉਹ ਭਖਦੇ ਕੋਲਿਆਂ ਉੱਤੇ ਧੂਪ ਪਾਉਂਦਾ ਹੈ, ਅਤੇ ਅੱਤ ਪਵਿੱਤਰ ਸਥਾਨ ਇਕ ਸੁਗੰਧਿਤ ਬੱਦਲ ਨਾਲ ਭਰ ਜਾਂਦਾ ਹੈ।—ਲੇਵੀਆਂ 16:12, 13.
14. ਪ੍ਰਧਾਨ ਜਾਜਕ ਨੂੰ ਅੱਤ ਪਵਿੱਤਰ ਸਥਾਨ ਵਿਚ ਦੋ ਵੱਖਰੇ ਪਸ਼ੂਆਂ ਦੇ ਲਹੂ ਨਾਲ ਕਿਉਂ ਪ੍ਰਵੇਸ਼ ਕਰਨਾ ਪੈਂਦਾ ਸੀ?
14 ਹੁਣ ਪਰਮੇਸ਼ੁਰ ਦਇਆ ਦਿਖਾਉਣ ਅਤੇ ਇਕ ਦ੍ਰਿਸ਼ਟਾਂਤਕ ਤਰੀਕੇ ਵਿਚ ਪ੍ਰਾਸਚਿਤ ਸਵੀਕਾਰ ਕਰਨ ਲਈ ਤਿਆਰ ਹੈ। ਇਸੇ ਕਾਰਨ ਹੀ ਸੰਦੂਕ ਦੇ ਢੱਕਣ ਨੂੰ “ਦਇਆ ਗੱਦੀ” ਜਾਂ “ਪ੍ਰਾਸਚਿਤ ਦਾ ਢੱਕਣ” ਆਖਿਆ ਜਾਂਦਾ ਸੀ। (ਇਬਰਾਨੀਆਂ 9:5, ਨਿ ਵ, ਫੁਟਨੋਟ) ਪ੍ਰਧਾਨ ਜਾਜਕ ਅੱਤ ਪਵਿੱਤਰ ਸਥਾਨ ਵਿੱਚੋਂ ਬਾਹਰ ਆਉਂਦਾ ਹੈ, ਬਲਦ ਦਾ ਲਹੂ ਲੈਂਦਾ ਹੈ, ਅਤੇ ਦੁਬਾਰਾ ਅੱਤ ਪਵਿੱਤਰ ਸਥਾਨ ਵਿਚ ਪ੍ਰਵੇਸ਼ ਕਰਦਾ ਹੈ। ਜਿਵੇਂ ਕਿ ਬਿਵਸਥਾ ਵਿਚ ਹੁਕਮ ਕੀਤਾ ਗਿਆ ਹੈ, ਉਹ ਆਪਣੀ ਉਂਗਲੀ ਨੂੰ ਲਹੂ ਵਿਚ ਡੋਬਦਾ ਹੈ ਅਤੇ ਇਸ ਨੂੰ ਨੇਮ ਦੇ ਢੱਕਣ ਦੇ ਅੱਗੇ ਸੱਤ ਵਾਰੀ ਛਿੜਕਦਾ ਹੈ। (ਲੇਵੀਆਂ 16:14) ਫਿਰ ਉਹ ਹਾਤੇ ਵਿਚ ਪਰਤ ਕੇ ਇਕ ਬੱਕਰੀ ਨੂੰ ਹਲਾਕ ਕਰਦਾ ਹੈ, ਜੋ ਕਿ “ਲੋਕਾਂ ਦੇ ਲਈ” ਇਕ ਪਾਪ ਦੀ ਬਲੀ ਹੈ। ਉਹ ਬੱਕਰੀ ਦਾ ਕੁਝ ਲਹੂ ਅੱਤ ਪਵਿੱਤਰ ਸਥਾਨ ਵਿਚ ਲਿਆਉਂਦਾ ਹੈ ਅਤੇ ਇਸ ਨਾਲ ਵੀ ਉਹੋ ਹੀ ਕਰਦਾ ਹੈ ਜੋ ਉਸ ਨੇ ਬਲਦ ਦੇ ਲਹੂ ਨਾਲ ਕੀਤਾ ਸੀ। (ਲੇਵੀਆਂ 16:15) ਪ੍ਰਾਸਚਿਤ ਦੇ ਦਿਨ ਤੇ ਦੂਜੀਆਂ ਮਹੱਤਵਪੂਰਣ ਸੇਵਾਵਾਂ ਵੀ ਅਦਾ ਕੀਤੀਆਂ ਜਾਂਦੀਆਂ ਸਨ। ਮਿਸਾਲ ਲਈ, ਪ੍ਰਧਾਨ ਜਾਜਕ ਨੂੰ ਇਕ ਦੂਸਰੀ ਬੱਕਰੀ ਦੇ ਸਿਰ ਉੱਤੇ ਹੱਥ ਰੱਖ ਕੇ ਉਸ ਉੱਤੇ “ਇਸਰਾਏਲੀਆਂ ਦੀਆਂ ਬਦੀਆਂ” ਦਾ ਇਕਬਾਲ ਕਰਨਾ ਪੈਂਦਾ ਸੀ। ਫਿਰ ਇਸ ਜੀਉਂਦੀ ਬੱਕਰੀ ਨੂੰ ਲਾਖਣਿਕ ਅਰਥ ਵਿਚ ਕੌਮ ਦੇ ਪਾਪਾਂ ਨੂੰ ਦੂਰ ਲੈ ਜਾਣ ਦੇ ਲਈ ਉਜਾੜ ਵਿਚ ਲਿਆਇਆ ਜਾਂਦਾ ਸੀ। ਇਸ ਤਰ੍ਹਾਂ ਹਰ ਸਾਲ “ਜਾਜਕਾਂ ਦੇ ਲਈ ਅਤੇ ਮੰਡਲੀ ਦੇ ਸਭਨਾਂ ਲੋਕਾਂ ਦੇ ਲਈ” ਪ੍ਰਾਸਚਿਤ ਕੀਤਾ ਜਾਂਦਾ ਸੀ।—ਲੇਵੀਆਂ 16:16, 21, 22, 33.
15. (ੳ) ਸੁਲੇਮਾਨ ਦੀ ਹੈਕਲ ਕਿਵੇਂ ਡੇਹਰੇ ਦੇ ਸਮਾਨ ਸੀ? (ਅ) ਇਬਰਾਨੀਆਂ ਦੀ ਪੋਥੀ ਡੇਹਰੇ ਅਤੇ ਹੈਕਲ ਦੋਵੇਂ ਵਿਖੇ ਕੀਤੀ ਗਈ ਪਵਿੱਤਰ ਸੇਵਾ ਦੇ ਬਾਰੇ ਕੀ ਕਹਿੰਦੀ ਹੈ?
15 ਪਰਮੇਸ਼ੁਰ ਦੀ ਨੇਮ-ਬੱਧ ਪਰਜਾ ਵਜੋਂ ਇਸਰਾਏਲ ਦੇ ਇਤਿਹਾਸ ਦੇ ਪਹਿਲੇ 486 ਸਾਲਾਂ ਲਈ ਇਸ ਚੱਲਣਸ਼ੀਲ ਡੇਹਰੇ ਨੇ ਉਨ੍ਹਾਂ ਲਈ ਆਪਣੇ ਪਰਮੇਸ਼ੁਰ, ਯਹੋਵਾਹ, ਦੀ ਉਪਾਸਨਾ ਕਰਨ ਦੇ ਸਥਾਨ ਵਜੋਂ ਕੰਮ ਕੀਤਾ। ਫਿਰ, ਇਸਰਾਏਲ ਦੇ ਸੁਲੇਮਾਨ ਨੂੰ ਇਕ ਸਥਾਈ ਇਮਾਰਤ ਉਸਾਰਨ ਦਾ ਵਿਸ਼ੇਸ਼-ਸਨਮਾਨ ਦਿੱਤਾ ਗਿਆ। ਹਾਲਾਂਕਿ ਇਸ ਹੈਕਲ ਨੇ ਜ਼ਿਆਦਾ ਵੱਡੀ ਅਤੇ ਜ਼ਿਆਦਾ ਕਮਾਲ ਦੀ ਹੋਣਾ ਸੀ, ਉਹ ਨਕਸ਼ਾ ਜੋ ਈਸ਼ਵਰੀ ਤੌਰ ਤੇ ਮੁਹੱਈਆ ਕੀਤਾ ਗਿਆ ਸੀ, ਡੇਹਰੇ ਦੇ ਹੀ ਨਮੂਨੇ ਦੇ ਅਨੁਸਾਰ ਸੀ। ਡੇਹਰੇ ਦੇ ਵਾਂਗ, ਇਹ ਉਪਾਸਨਾ ਦੇ ਲਈ ਇਕ ਜ਼ਿਆਦਾ ਮਹਾਨ, ਜ਼ਿਆਦਾ ਪ੍ਰਭਾਵੀ ਪ੍ਰਬੰਧ ਦਾ ਪ੍ਰਤੀਕ ਸੀ, ਜਿਸ ਨੂੰ ‘ਮਨੁੱਖ ਨਹੀਂ ਸਗੋਂ ਯਹੋਵਾਹ ਗੱਡਦਾ।’—ਇਬਰਾਨੀਆਂ 8:2, 5; 9:9, 11.
ਪਹਿਲੀ ਅਤੇ ਦੂਜੀ ਹੈਕਲ
16. (ੳ) ਹੈਕਲ ਨੂੰ ਸਮਰਪਿਤ ਕਰਦੇ ਸਮੇਂ ਸੁਲੇਮਾਨ ਨੇ ਕਿਹੜੀ ਪ੍ਰੇਮਮਈ ਬੇਨਤੀ ਕੀਤੀ? (ਅ) ਯਹੋਵਾਹ ਨੇ ਸੁਲੇਮਾਨ ਦੀ ਪ੍ਰਾਰਥਨਾ ਲਈ ਆਪਣੀ ਸਵੀਕ੍ਰਿਤੀ ਕਿਵੇਂ ਦਿਖਾਈ?
16 ਉਸ ਸ਼ਾਨਦਾਰ ਹੈਕਲ ਨੂੰ ਸਮਰਪਿਤ ਕਰਦੇ ਸਮੇਂ, ਸੁਲੇਮਾਨ ਨੇ ਇਹ ਪ੍ਰੇਰਿਤ ਬੇਨਤੀ ਸ਼ਾਮਲ ਕੀਤੀ: “ਉਹ ਪਰਦੇਸੀ ਵੀ ਜਿਹੜਾ ਤੇਰੀ ਪਰਜਾ ਇਸਰਾਏਲ ਵਿੱਚੋਂ ਨਹੀਂ ਹੈ, ਜਦ ਉਹ ਤੇਰੇ ਵੱਡੇ ਨਾਮ . . . ਦੇ ਕਾਰਨ ਦੂਰ ਦੇ ਦੇਸ ਵਿੱਚੋਂ ਆਵੇ ਅਤੇ ਆ ਕੇ ਏਸ ਭਵਨ ਵੱਲ ਬੇਨਤੀ ਕਰੇ। ਤਾਂ ਤੂੰ ਆਪਣੇ ਸੁਰਗੀ ਭਵਨ ਤੋਂ ਸੁਣ ਕੇ ਉਸ ਓਪਰੇ ਦੀ ਸਾਰੀ ਦੁਹਾਈ ਅਨੁਸਾਰ ਕਰੀਂ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਣਨ ਅਤੇ ਤੇਰੀ ਪਰਜਾ ਇਸਰਾਏਲ ਵਾਂਗਰ ਤੇਰਾ ਭੈ ਮੰਨਣ ਅਤੇ ਜਾਣ ਲੈਣ ਕਿ ਏਹ ਭਵਨ ਜਿਹ ਨੂੰ ਮੈਂ ਬਣਾਇਆ ਹੈ ਤੇਰੇ ਨਾਮ ਦਾ ਅਖਵਾਉਂਦਾ ਹੈ।” (2 ਇਤਹਾਸ 6:32, 33) ਇਕ ਪ੍ਰਤੱਖ ਤਰੀਕੇ ਵਿਚ, ਪਰਮੇਸ਼ੁਰ ਨੇ ਸੁਲੇਮਾਨ ਦੀ ਸਮਰਪਣ ਪ੍ਰਾਰਥਨਾ ਲਈ ਆਪਣੀ ਸਵੀਕ੍ਰਿਤੀ ਦਿਖਾਈ। ਸਵਰਗ ਤੋਂ ਅੱਗ ਦੀ ਇਕ ਰਿਸ਼ਮ ਗਿਰੀ ਅਤੇ ਵੇਦੀ ਉੱਤੇ ਪਏ ਪਸ਼ੂਆਂ ਦੀਆਂ ਬਲੀਆਂ ਨੂੰ ਭਖ ਲਿਆ, ਅਤੇ ਹੈਕਲ ਯਹੋਵਾਹ ਦੇ ਪਰਤਾਪ ਨਾਲ ਭਰ ਗਈ।—2 ਇਤਹਾਸ 7:1-3.
17. ਸੁਲੇਮਾਨ ਦੁਆਰਾ ਉਸਾਰੀ ਗਈ ਹੈਕਲ ਦਾ ਆਖ਼ਰਕਾਰ ਕੀ ਹੋਇਆ, ਅਤੇ ਕਿਉਂ?
17 ਦੁੱਖ ਦੀ ਗੱਲ ਹੈ ਕਿ ਇਸਰਾਏਲੀਆਂ ਨੇ ਯਹੋਵਾਹ ਦੇ ਪ੍ਰਤੀ ਸੁਅਸਥਕਾਰੀ ਭੈ ਰੱਖਣਾ ਛੱਡ ਦਿੱਤਾ। ਅੰਤ ਵਿਚ, ਉਨ੍ਹਾਂ ਨੇ ਖ਼ੂਨ-ਖ਼ਰਾਬੇ, ਮੂਰਤੀ-ਪੂਜਾ, ਜ਼ਨਾਹ, ਗੋਤਰ-ਗਮਨ ਦਿਆਂ ਕਾਰਜਾਂ ਦੁਆਰਾ ਅਤੇ ਅਨਾਥਾਂ, ਵਿਧਵਾਵਾਂ, ਤੇ ਵਿਦੇਸ਼ੀਆਂ ਦੇ ਨਾਲ ਦੁਰਵਿਵਹਾਰ ਕਰਨ ਦੁਆਰਾ ਉਸ ਦੇ ਮਹਾਨ ਨਾਂ ਦਾ ਨਿਰਾਦਰ ਕੀਤਾ। (ਹਿਜ਼ਕੀਏਲ 22:2, 3, 7, 11, 12, 26, 29) ਇਸ ਲਈ, ਸੰਨ 607 ਸਾ.ਯੁ.ਪੂ. ਵਿਚ, ਪਰਮੇਸ਼ੁਰ ਨੇ ਹੈਕਲ ਨੂੰ ਤਬਾਹ ਕਰਨ ਲਈ ਬਾਬਲੀ ਸੈਨਾਵਾਂ ਨੂੰ ਲਿਆ ਕੇ ਨਿਆਉਂ ਦੀ ਪੂਰਤੀ ਕੀਤੀ। ਬਚਣ ਵਾਲੇ ਇਸਰਾਏਲੀਆਂ ਨੂੰ ਬਾਬਲ ਦੀ ਕੈਦ ਵਿਚ ਲਿਜਾਇਆ ਗਿਆ।
18. ਦੂਜੀ ਹੈਕਲ ਵਿਖੇ, ਉਨ੍ਹਾਂ ਕੁਝ ਗ਼ੈਰ-ਇਸਰਾਏਲੀ ਮਨੁੱਖਾਂ ਨੂੰ ਕਿਹੜੇ ਵਿਸ਼ੇਸ਼-ਸਨਮਾਨ ਹਾਸਲ ਹੋਏ ਜੋ ਯਹੋਵਾਹ ਦੀ ਉਪਾਸਨਾ ਦਾ ਪੂਰੇ ਦਿਲ ਨਾਲ ਸਮਰਥਨ ਕਰਦੇ ਸਨ?
18 ਸੱਤਰ ਸਾਲ ਮਗਰੋਂ ਇਕ ਪਸ਼ਚਾਤਾਪੀ ਯਹੂਦੀ ਬਕੀਆ ਯਰੂਸ਼ਲਮ ਨੂੰ ਪਰਤਿਆ ਅਤੇ ਉਨ੍ਹਾਂ ਨੂੰ ਯਹੋਵਾਹ ਦੀ ਹੈਕਲ ਮੁੜ ਉਸਾਰਨ ਦਾ ਵਿਸ਼ੇਸ਼-ਸਨਮਾਨ ਦਿੱਤਾ ਗਿਆ। ਦਿਲਚਸਪੀ ਦੀ ਗੱਲ ਹੈ ਕਿ ਇਸ ਦੂਜੀ ਹੈਕਲ ਵਿਚ ਸੇਵਾ ਕਰਨ ਦੇ ਲਈ ਜਾਜਕਾਂ ਅਤੇ ਲੇਵੀਆਂ ਦੀ ਘਾਟ ਸੀ। ਸਿੱਟੇ ਵਜੋਂ, ਨਥੀਨੀਮਾਂ, ਜੋ ਹੈਕਲ ਦੇ ਗ਼ੈਰ-ਇਸਰਾਏਲੀ ਦਾਸਾਂ ਦੀ ਸੰਤਾਨ ਸਨ, ਨੂੰ ਪਰਮੇਸ਼ੁਰ ਦੇ ਭਵਨ ਦੇ ਸੇਵਕਾਂ ਵਜੋਂ ਹੋਰ ਜ਼ਿਆਦਾ ਵਿਸ਼ੇਸ਼-ਸਨਮਾਨ ਦਿੱਤੇ ਗਏ। ਪਰੰਤੂ, ਉਹ ਰੁਤਬੇ ਵਿਚ ਕਦੇ ਵੀ ਜਾਜਕਾਂ ਅਤੇ ਲੇਵੀਆਂ ਦੇ ਬਰਾਬਰ ਨਹੀਂ ਬਣੇ।—ਅਜ਼ਰਾ 7:24; 8:17, 20.
19. ਦੂਜੀ ਹੈਕਲ ਦੇ ਸੰਬੰਧ ਵਿਚ ਪਰਮੇਸ਼ੁਰ ਨੇ ਕੀ ਵਾਅਦਾ ਕੀਤਾ, ਅਤੇ ਇਹ ਸ਼ਬਦ ਕਿਵੇਂ ਸੱਚ ਹੋਏ?
19 ਪਹਿਲਾਂ-ਪਹਿਲ ਇੰਜ ਜਾਪਦਾ ਸੀ ਕਿ ਇਹ ਦੂਜੀ ਹੈਕਲ ਪਹਿਲੀ ਹੈਕਲ ਦੇ ਮੁਕਾਬਲੇ ਵਿਚ ਕੁਝ ਵੀ ਨਹੀਂ ਹੋਵੇਗੀ। (ਹੱਜਈ 2:3) ਪਰੰਤੂ ਯਹੋਵਾਹ ਨੇ ਵਾਅਦਾ ਕੀਤਾ: “ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰੀਆਂ ਕੌਮਾਂ ਦੇ ਪਦਾਰਥ ਆਉਣਗੇ ਸੋ ਮੈਂ ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ, . . . ਏਸ ਭਵਨ ਦੀ ਆਖਰੀ ਰੌਣਕ ਪਹਿਲੀ ਤੋਂ ਵਧੀਕ ਹੋਵੇਗੀ।” (ਹੱਜਈ 2:7, 9) ਇਨ੍ਹਾਂ ਸ਼ਬਦਾਂ ਦੇ ਇਕਸਾਰ, ਦੂਜੀ ਹੈਕਲ ਨੇ ਨਿਸ਼ਚੇ ਹੀ ਜ਼ਿਆਦਾ ਵੱਡਾ ਪਰਤਾਪ ਹਾਸਲ ਕੀਤਾ। ਇਹ 164 ਸਾਲ ਜ਼ਿਆਦਾ ਦੇਰ ਤਕ ਸਥਿਰ ਰਹੀ ਅਤੇ ਜ਼ਿਆਦਾ ਅਧਿਕ ਦੇਸ਼ਾਂ ਤੋਂ ਜ਼ਿਆਦਾ ਗਿਣਤੀ ਵਿਚ ਉਪਾਸਕ ਇਸ ਦੇ ਹਾਤਿਆਂ ਵਿਚ ਆਏ। (ਤੁਲਨਾ ਕਰੋ ਰਸੂਲਾਂ ਦੇ ਕਰਤੱਬ 2:5-11.) ਦੂਜੀ ਹੈਕਲ ਦਾ ਨਵੀਨੀਕਰਣ ਰਾਜਾ ਹੇਰੋਦੇਸ ਦੇ ਦਿਨਾਂ ਵਿਚ ਆਰੰਭ ਹੋਇਆ, ਅਤੇ ਇਸ ਦੇ ਹਾਤਿਆਂ ਨੂੰ ਵੱਡਾ ਕੀਤਾ ਗਿਆ। ਪੱਥਰ ਦੇ ਇਕ ਵਿਸ਼ਾਲ ਥੜ੍ਹੇ ਉੱਤੇ ਉੱਚ ਉਥਾਪਿਤ ਅਤੇ ਸੁੰਦਰ ਥੰਮ੍ਹ-ਪਾਲਾਂ ਦੇ ਨਾਲ ਘੇਰੀ, ਇਹ ਸ਼ਾਨ ਵਿਚ ਸੁਲੇਮਾਨ ਦੁਆਰਾ ਉਸਾਰੀ ਗਈ ਮੁਢਲੀ ਹੈਕਲ ਦੇ ਬਰਾਬਰ ਦੀ ਸੀ। ਇਸ ਵਿਚ ਪਰਾਈਆਂ ਕੌਮਾਂ ਦੇ ਉਨ੍ਹਾਂ ਲੋਕਾਂ ਲਈ, ਜੋ ਯਹੋਵਾਹ ਦੀ ਉਪਾਸਨਾ ਕਰਨਾ ਚਾਹੁੰਦੇ ਸਨ, ਇਕ ਵੱਡਾ, ਬਾਹਰਲਾ ਹਾਤਾ ਸੀ। ਇਕ ਪੱਥਰ ਦੀ ਦੀਵਾਰ ਇਸ ਗ਼ੈਰ-ਯਹੂਦੀਆਂ ਦੇ ਹਾਤੇ ਨੂੰ ਉਨ੍ਹਾਂ ਅੰਦਰਲੇ ਹਾਤਿਆਂ ਤੋਂ ਅਲੱਗ ਕਰਦੀ ਸੀ ਜੋ ਕੇਵਲ ਇਸਰਾਏਲੀਆਂ ਦੇ ਲਈ ਰਾਖਵੇਂ ਸਨ।
20. (ੳ) ਮੁੜ ਉਸਾਰੀ ਗਈ ਹੈਕਲ ਨੂੰ ਕਿਹੜਾ ਸਿਰਕੱਢਵਾਂ ਮਾਣ ਹਾਸਲ ਹੋਇਆ? (ਅ) ਕਿਹੜੀ ਗੱਲ ਦਿਖਾਉਂਦੀ ਹੈ ਕਿ ਯਹੂਦੀ ਲੋਕ ਹੈਕਲ ਦੇ ਪ੍ਰਤੀ ਅਨੁਚਿਤ ਨਜ਼ਰੀਆ ਰੱਖਦੇ ਸਨ, ਅਤੇ ਯਿਸੂ ਨੇ ਇਸ ਦੇ ਪ੍ਰਤਿਕਰਮ ਵਿਚ ਕੀ ਕੀਤਾ?
20 ਇਸ ਦੂਜੀ ਹੈਕਲ ਨੂੰ ਇਹ ਵੱਡਾ ਮਾਣ ਹਾਸਲ ਸੀ ਕਿ ਪਰਮੇਸ਼ੁਰ ਦੇ ਪੁੱਤਰ, ਯਿਸੂ ਮਸੀਹ, ਨੇ ਇਸ ਦਿਆਂ ਹਾਤਿਆਂ ਵਿਚ ਸਿੱਖਿਆ ਦਿੱਤੀ। ਪਰੰਤੂ ਜਿਵੇਂ ਕਿ ਪਹਿਲੀ ਹੈਕਲ ਦੇ ਨਾਲ ਹੋਇਆ, ਯਹੂਦੀਆਂ ਨੇ ਆਮ ਤੌਰ ਤੇ ਪਰਮੇਸ਼ੁਰ ਦੇ ਭਵਨ ਦੇ ਨਿਗਰਾਨ ਹੋਣ ਦੇ ਆਪਣੇ ਵਿਸ਼ੇਸ਼-ਸਨਮਾਨ ਦੇ ਪ੍ਰਤੀ ਉਚਿਤ ਨਜ਼ਰੀਆ ਨਹੀਂ ਰੱਖਿਆ। ਕਿਉਂ, ਉਨ੍ਹਾਂ ਨੇ ਵਪਾਰੀਆਂ ਨੂੰ ਗ਼ੈਰ-ਯਹੂਦੀਆਂ ਦੇ ਹਾਤੇ ਵਿਚ ਵਪਾਰ ਵੀ ਕਰਨ ਦਿੱਤਾ। ਇਸ ਤੋਂ ਇਲਾਵਾ, ਲੋਕਾਂ ਨੂੰ ਯਰੂਸ਼ਲਮ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਵਸਤਾਂ ਨੂੰ ਲਿਜਾਉਣ ਦੇ ਲਈ ਹੈਕਲ ਵਿੱਚੋਂ ਛੋਟਾ ਰਾਹ ਲੈਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਆਪਣੀ ਮੌਤ ਤੋਂ ਚਾਰ ਦਿਨ ਪਹਿਲਾਂ, ਯਿਸੂ ਨੇ ਹੈਕਲ ਨੂੰ ਅਜਿਹੇ ਧਰਮ-ਨਿਰਪੇਖ ਅਭਿਆਸਾਂ ਤੋਂ ਸਾਫ਼ ਕੀਤਾ, ਜਿਉਂ ਉਹ ਇਹ ਕਹਿੰਦਾ ਰਿਹਾ: “ਕੀ ਇਹ ਨਹੀਂ ਲਿਖਿਆ ਹੈ ਜੋ ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ? ਪਰ ਤੁਸਾਂ ਉਹ ਨੂੰ ਡਾਕੂਆਂ ਦੀ ਖੋਹ ਬਣਾ ਛੱਡਿਆ ਹੈ।”—ਮਰਕੁਸ 11:15-17.
ਪਰਮੇਸ਼ੁਰ ਆਪਣਾ ਪਾਰਥਿਵ ਘਰ ਸਦਾ ਲਈ ਤਿਆਗ ਦਿੰਦਾ ਹੈ
21. ਯਿਸੂ ਨੇ ਯਰੂਸ਼ਲਮ ਦੀ ਹੈਕਲ ਦੇ ਵਿਸ਼ੇ ਵਿਚ ਕੀ ਸੰਕੇਤ ਕੀਤਾ?
21 ਪਰਮੇਸ਼ੁਰ ਦੀ ਸ਼ੁੱਧ ਉਪਾਸਨਾ ਦਾ ਸਮਰਥਨ ਕਰਨ ਵਿਚ ਯਿਸੂ ਦੀ ਦਲੇਰ ਕਾਰਵਾਈ ਦੇ ਕਾਰਨ, ਯਹੂਦੀ ਧਾਰਮਿਕ ਆਗੂਆਂ ਨੇ ਉਸ ਨੂੰ ਜਾਨੋਂ ਮਾਰਨ ਦੀ ਠਾਣ ਲਈ ਸੀ। (ਮਰਕੁਸ 11:18) ਇਹ ਜਾਣਦੇ ਹੋਏ ਕਿ ਉਹ ਛੇਤੀ ਹੀ ਕਤਲ ਕੀਤਾ ਜਾਵੇਗਾ, ਯਿਸੂ ਨੇ ਯਹੂਦੀ ਧਾਰਮਿਕ ਆਗੂਆਂ ਨੂੰ ਕਿਹਾ: “ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।” (ਮੱਤੀ 23:37, 38) ਫਲਸਰੂਪ, ਉਸ ਨੇ ਸੰਕੇਤ ਕੀਤਾ ਕਿ ਜਲਦੀ ਹੀ ਪਰਮੇਸ਼ੁਰ ਉਸ ਪ੍ਰਕਾਰ ਦੀ ਉਪਾਸਨਾ ਨੂੰ ਸਵੀਕਾਰ ਨਹੀਂ ਕਰੇਗਾ ਜੋ ਯਰੂਸ਼ਲਮ ਵਿਚ ਉਸ ਭੌਤਿਕ ਹੈਕਲ ਵਿਖੇ ਕੀਤੀ ਜਾਂਦੀ ਸੀ। ਉਹ ਹੁਣ ਅਗਾਹਾਂ ਤੋਂ “ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ” ਨਹੀਂ ਰਹੇਗੀ। ਜਦੋਂ ਉਸ ਦੇ ਚੇਲਿਆਂ ਨੇ ਸ਼ਾਨਦਾਰ ਹੈਕਲ ਦੀਆਂ ਇਮਾਰਤਾਂ ਵੱਲ ਯਿਸੂ ਦਾ ਧਿਆਨ ਖਿੱਚਿਆ, ਤਾਂ ਉਸ ਨੇ ਕਿਹਾ: “ਕੀ ਤੁਸੀਂ ਇਨ੍ਹਾਂ ਸਭਨਾਂ ਚੀਜ਼ਾਂ ਨੂੰ ਨਹੀਂ ਵੇਖਦੇ? . . . ਐਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਏਗਾ ਜੋ ਡੇਗਿਆ ਨਾ ਜਾਵੇ।”—ਮੱਤੀ 24:1, 2.
22. (ੳ) ਹੈਕਲ ਬਾਰੇ ਯਿਸੂ ਦੇ ਸ਼ਬਦਾਂ ਦੀ ਕਿਵੇਂ ਪੂਰਤੀ ਹੋਈ? (ਅ) ਇਕ ਪਾਰਥਿਵ ਸ਼ਹਿਰ ਉੱਤੇ ਆਪਣੀਆਂ ਉਮੀਦਾਂ ਕੇਂਦ੍ਰਿਤ ਕਰਨ ਦੀ ਬਜਾਇ, ਮੁਢਲੇ ਮਸੀਹੀਆਂ ਨੇ ਕਿਸ ਚੀਜ਼ ਦੀ ਭਾਲ ਕੀਤੀ?
22 ਯਿਸੂ ਦੀ ਭਵਿੱਖਬਾਣੀ 37 ਸਾਲਾਂ ਮਗਰੋਂ ਸੰਨ 70 ਸਾ.ਯੁ. ਵਿਚ ਪੂਰੀ ਹੋਈ, ਜਦੋਂ ਰੋਮੀ ਸੈਨਾਵਾਂ ਨੇ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਤਬਾਹ ਕਰ ਦਿੱਤਾ। ਇਸ ਨੇ ਪ੍ਰਭਾਵਸ਼ਾਲੀ ਸਬੂਤ ਦਿੱਤਾ ਕਿ ਵਾਕਈ ਪਰਮੇਸ਼ੁਰ ਨੇ ਆਪਣੇ ਭੌਤਿਕ ਘਰ ਨੂੰ ਤਿਆਗ ਦਿੱਤਾ ਸੀ। ਯਿਸੂ ਨੇ ਕਦੇ ਵੀ ਯਰੂਸ਼ਲਮ ਵਿਚ ਕੋਈ ਹੋਰ ਹੈਕਲ ਦੀ ਮੁੜ ਉਸਾਰੀ ਦੀ ਪੂਰਵ-ਸੂਚਨਾ ਨਹੀਂ ਦਿੱਤੀ। ਉਸ ਪਾਰਥਿਵ ਸ਼ਹਿਰ ਦੇ ਵਿਸ਼ੇ ਵਿਚ, ਰਸੂਲ ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਲਿਖਿਆ: “ਸਾਡਾ ਇੱਥੇ ਕੋਈ ਇਸਥਿਰ ਰਹਿਣ ਵਾਲਾ ਸ਼ਹਿਰ ਨਹੀਂ ਹੈ ਸਗੋਂ ਅਸੀਂ ਆਉਣ ਵਾਲੇ ਸ਼ਹਿਰ ਨੂੰ ਭਾਲਦੇ ਹਾਂ।” (ਇਬਰਾਨੀਆਂ 13:14) ਮੁਢਲੇ ਮਸੀਹੀ “ਸੁਰਗੀ ਯਰੂਸ਼ਲਮ”—ਪਰਮੇਸ਼ੁਰ ਦੇ ਸ਼ਹਿਰ-ਸਮਾਨ ਰਾਜ—ਦਾ ਭਾਗ ਬਣਨ ਦੀ ਤਾਂਘ ਰੱਖਦੇ ਸਨ। (ਇਬਰਾਨੀਆਂ 12:22) ਇਸ ਲਈ, ਯਹੋਵਾਹ ਦੀ ਸੱਚੀ ਉਪਾਸਨਾ ਹੁਣ ਧਰਤੀ ਉੱਤੇ ਇਕ ਭੌਤਿਕ ਹੈਕਲ ਵਿਖੇ ਕੇਂਦ੍ਰਿਤ ਨਹੀਂ ਹੈ। ਸਾਡੇ ਅਗਲੇ ਲੇਖ ਵਿਚ, ਅਸੀਂ ਉਸ ਉੱਤਮ ਪ੍ਰਬੰਧ ਬਾਰੇ ਚਰਚਾ ਕਰਾਂਗੇ ਜੋ ਪਰਮੇਸ਼ੁਰ ਨੇ ਉਨ੍ਹਾਂ ਸਾਰਿਆਂ ਲਈ ਬਣਾਇਆ ਹੈ ਜੋ “ਆਤਮਾ ਅਤੇ ਸਚਿਆਈ ਨਾਲ” ਉਸ ਦੀ ਉਪਾਸਨਾ ਕਰਨ ਦੇ ਇੱਛੁਕ ਹਨ।—ਯੂਹੰਨਾ 4:21, 24. (w96 7/1)
ਪੁਨਰ-ਵਿਚਾਰ ਦੇ ਸਵਾਲ
◻ ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦੇ ਨਾਲ ਕਿਹੜਾ ਸੰਬੰਧ ਗੁਆ ਦਿੱਤਾ?
◻ ਡੇਹਰੇ ਦੀਆਂ ਵਿਸ਼ੇਸ਼ਤਾਵਾਂ ਵਿਚ ਸਾਨੂੰ ਕਿਉਂ ਰੁਚੀ ਹੋਣੀ ਚਾਹੀਦੀ ਹੈ?
◻ ਡੇਹਰੇ ਦੇ ਹਾਤੇ ਵਿਚ ਹੋਣ ਵਾਲੀਆਂ ਸਰਗਰਮੀਆਂ ਤੋਂ ਅਸੀਂ ਕੀ ਸਿੱਖਦੇ ਹਾਂ?
◻ ਪਰਮੇਸ਼ੁਰ ਨੇ ਆਪਣੀ ਹੈਕਲ ਨੂੰ ਕਿਉਂ ਤਬਾਹ ਹੋਣ ਦਿੱਤਾ?
[ਸਫ਼ੇ 10, 11 ਉੱਤੇ ਤਸਵੀਰਾਂ]
ਹੇਰੋਦੇਸ ਦੁਆਰਾ ਮੁੜ ਉਸਾਰੀ ਗਈ ਹੈਕਲ
1. ਅੱਤ ਪਵਿੱਤਰ
2. ਪਵਿੱਤਰ
3. ਹੋਮ ਬਲੀ ਦੀ ਵੇਦੀ
4. ਢਾਲਿਆ ਹੋਇਆ ਸਾਗਰੀ ਹੌਜ਼
5. ਜਾਜਕਾਂ ਦਾ ਹਾਤਾ
6. ਇਸਰਾਏਲ ਦਾ ਹਾਤਾ
7. ਔਰਤਾਂ ਦਾ ਹਾਤਾ