-
ਦੂਤ ਕੌਣ ਹਨ ਅਤੇ ਉਹ ਕੀ ਕਰਦੇ ਹਨ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
5. ਜਾਦੂ-ਟੂਣੇ ਤੋਂ ਦੂਰ ਰਹੋ
ਸ਼ੈਤਾਨ ਅਤੇ ਦੁਸ਼ਟ ਦੂਤ ਯਹੋਵਾਹ ਦੇ ਦੁਸ਼ਮਣ ਹਨ। ਉਹ ਸਾਡੇ ਵੀ ਦੁਸ਼ਮਣ ਹਨ। ਲੂਕਾ 9:38-42 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਦੁਸ਼ਟ ਦੂਤ ਲੋਕਾਂ ਨਾਲ ਕਿਹੋ ਜਿਹਾ ਸਲੂਕ ਕਰਦੇ ਹਨ?
ਉਨ੍ਹਾਂ ਲਈ ਆਪਣੇ ਘਰ ਦੇ ਦਰਵਾਜ਼ੇ ਨਾ ਖੋਲ੍ਹੋ। ਬਿਵਸਥਾ ਸਾਰ 18:10-12 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਦੁਸ਼ਟ ਦੂਤ ਕਿਨ੍ਹਾਂ ਤਰੀਕਿਆਂ ਨਾਲ ਲੋਕਾਂ ਨੂੰ ਆਪਣੇ ਵੱਸ ਵਿਚ ਕਰਨ ਅਤੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਨ? ਤੁਹਾਡੇ ਇਲਾਕੇ ਦੇ ਲੋਕ ਕਿਹੜੇ-ਕਿਹੜੇ ਜਾਦੂ-ਟੂਣੇ ਕਰਦੇ ਹਨ?
ਯਹੋਵਾਹ ਜਾਦੂ-ਟੂਣਾ ਕਰਨ ਤੋਂ ਮਨ੍ਹਾ ਕਰਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਵਿਚ ਸਾਡੀ ਭਲਾਈ ਹੈ? ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ?
ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਪੈਲੇਸਾ ਦੀ ਕੁੜੀ ਦੇ ਜਿਹੜਾ ਤਵੀਤ ਬੰਨ੍ਹਿਆ ਸੀ, ਕੀ ਉਸ ਕਰਕੇ ਉਨ੍ਹਾਂ ਨੂੰ ਨੁਕਸਾਨ ਪਹੁੰਚ ਰਿਹਾ ਸੀ? ਕਿਉਂ?
ਦੁਸ਼ਟ ਦੂਤਾਂ ਤੋਂ ਬਚਣ ਲਈ ਪੈਲੇਸਾ ਨੂੰ ਕੀ ਕਰਨ ਦੀ ਲੋੜ ਸੀ?
ਸੱਚੇ ਮਸੀਹੀਆਂ ਨੇ ਹਮੇਸ਼ਾ ਤੋਂ ਦੁਸ਼ਟ ਦੂਤਾਂ ਦਾ ਡਟ ਕੇ ਵਿਰੋਧ ਕੀਤਾ ਹੈ। ਰਸੂਲਾਂ ਦੇ ਕੰਮ 19:19 ਅਤੇ 1 ਕੁਰਿੰਥੀਆਂ 10:21 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਤੁਹਾਨੂੰ ਕੀ ਲੱਗਦਾ ਹੈ, ਜਾਦੂ-ਟੂਣੇ ਨਾਲ ਜੁੜੀ ਹਰੇਕ ਚੀਜ਼ ਨੂੰ ਨਸ਼ਟ ਕਰਨਾ ਕਿਉਂ ਜ਼ਰੂਰੀ ਹੈ?
-
-
ਮਰਨ ਤੋਂ ਬਾਅਦ ਇਨਸਾਨ ਦਾ ਕੀ ਹੁੰਦਾ ਹੈ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
2. ਮੌਤ ਬਾਰੇ ਸੱਚਾਈ ਜਾਣ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
ਕਈ ਲੋਕਾਂ ਨੂੰ ਮੌਤ ਤੋਂ ਡਰ ਲੱਗਦਾ ਹੈ। ਉਨ੍ਹਾਂ ਨੂੰ ਮਰੇ ਹੋਏ ਲੋਕਾਂ ਤੋਂ ਵੀ ਡਰ ਲੱਗਦਾ ਹੈ। ਪਰ ਬਾਈਬਲ ਵਿਚ ਮੌਤ ਬਾਰੇ ਜੋ ਦੱਸਿਆ ਗਿਆ ਹੈ, ਉਸ ਬਾਰੇ ਜਾਣ ਕੇ ਸਾਡਾ ਡਰ ਦੂਰ ਹੋ ਸਕਦਾ ਹੈ ਅਤੇ ਸਾਨੂੰ ਰਾਹਤ ਮਿਲ ਸਕਦੀ ਹੈ। ਯਿਸੂ ਨੇ ਕਿਹਾ ਸੀ: “ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।” (ਯੂਹੰਨਾ 8:32) ਕਈ ਧਰਮ ਸਿਖਾਉਂਦੇ ਹਨ ਕਿ ਇਨਸਾਨ ਵਿਚ ਆਤਮਾ ਹੁੰਦੀ ਹੈ ਜੋ ਮਰਨ ਤੋਂ ਬਾਅਦ ਵੀ ਜੀਉਂਦੀ ਰਹਿੰਦੀ ਹੈ। ਪਰ ਬਾਈਬਲ ਵਿਚ ਕਿਤੇ ਵੀ ਇਹ ਸਿੱਖਿਆ ਨਹੀਂ ਦਿੱਤੀ ਗਈ। ਤਾਂ ਫਿਰ ਸੋਚੋ, ਮਰਨ ਤੋਂ ਬਾਅਦ ਇਕ ਇਨਸਾਨ ਨੂੰ ਤਕਲੀਫ਼ ਕਿੱਦਾਂ ਹੋ ਸਕਦੀ ਹੈ? ਇਕ ਹੋਰ ਗੱਲ, ਮਰਨ ਤੋਂ ਬਾਅਦ ਇਕ ਇਨਸਾਨ ਨੂੰ ਕੁਝ ਨਹੀਂ ਪਤਾ ਹੁੰਦਾ, ਇਸ ਲਈ ਉਹ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਤਾਂ ਫਿਰ, ਕੀ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਦੀ ਪੂਜਾ ਕਰਨੀ ਜਾਂ ਉਨ੍ਹਾਂ ਲਈ ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਹੋਵੇਗਾ?
ਕੁਝ ਲੋਕ ਕਹਿੰਦੇ ਹਨ ਕਿ ਉਹ ਮਰੇ ਹੋਏ ਲੋਕਾਂ ਨਾਲ ਗੱਲ ਕਰ ਸਕਦੇ ਹਨ। ਪਰ ਇੱਦਾਂ ਕਰਨਾ ਨਾਮੁਮਕਿਨ ਹੈ। ਜਿੱਦਾਂ ਅਸੀਂ ਹੁਣੇ ਪੜ੍ਹਿਆ, “ਮਰੇ ਹੋਏ ਕੁਝ ਨਹੀਂ ਜਾਣਦੇ।” ਤਾਂ ਫਿਰ ਸੋਚੋ, ਜੇ ਲੋਕ ਆਪਣੇ ਮਰੇ ਹੋਏ ਅਜ਼ੀਜ਼ਾਂ ਨਾਲ ਗੱਲ ਨਹੀਂ ਕਰ ਰਹੇ, ਤਾਂ ਉਹ ਕਿਨ੍ਹਾਂ ਨਾਲ ਗੱਲ ਕਰ ਰਹੇ ਹਨ। ਕਿਤੇ ਇੱਦਾਂ ਤਾਂ ਨਹੀਂ ਕਿ ਉਹ ਦੁਸ਼ਟ ਦੂਤਾਂ ਨਾਲ ਗੱਲ ਕਰ ਰਹੇ ਹੋਣ? ਇੱਦਾਂ ਹੋ ਸਕਦਾ ਹੈ ਕਿਉਂਕਿ ਦੁਸ਼ਟ ਦੂਤ ਲੋਕਾਂ ਨੂੰ ਗੁਮਰਾਹ ਕਰਨ ਲਈ ਮਰੇ ਹੋਇਆਂ ਦੀ ਆਵਾਜ਼ ਵਿਚ ਗੱਲ ਕਰਦੇ ਹਨ। ਇਸ ਤਰ੍ਹਾਂ ਮੌਤ ਬਾਰੇ ਸੱਚਾਈ ਜਾਣ ਕੇ ਅਸੀਂ ਦੁਸ਼ਟ ਦੂਤਾਂ ਤੋਂ ਬਚ ਸਕਦੇ ਹਾਂ। ਯਹੋਵਾਹ ਜਾਣਦਾ ਹੈ ਕਿ ਦੁਸ਼ਟ ਦੂਤ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ, ਇਸ ਲਈ ਉਹ ਸਾਨੂੰ ਖ਼ਬਰਦਾਰ ਕਰਦਾ ਹੈ ਕਿ ਅਸੀਂ ਮਰੇ ਹੋਇਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕਰੀਏ।—ਬਿਵਸਥਾ ਸਾਰ 18:10-12 ਪੜ੍ਹੋ।
-