-
ਹੰਕਾਰ ਨਾਲ ਸਿਰ ਨੀਵਾਂ ਹੁੰਦਾ ਹੈਪਹਿਰਾਬੁਰਜ—2000 | ਅਗਸਤ 1
-
-
16. ਸ਼ਾਊਲ ਨੇ ਕਿਵੇਂ ਬੇਸਬਰੀ ਦਿਖਾਈ?
16 ਪਰ ਬਾਅਦ ਵਿਚ ਸ਼ਾਊਲ ਨਿਮਰ ਆਦਮੀ ਨਹੀਂ ਰਿਹਾ। ਫਲਿਸਤੀਆਂ ਨਾਲ ਲੜਾਈ ਕਰਦੇ ਹੋਏ ਉਹ ਗਿਲਗਾਲ ਵੱਲ ਪਿੱਛੇ ਹੱਟ ਗਿਆ ਜਿੱਥੇ ਉਸ ਨੂੰ ਸਮੂਏਲ ਦੀ ਉਡੀਕ ਕਰਨ ਲਈ ਕਿਹਾ ਗਿਆ। ਸਮੂਏਲ ਨੇ ਆ ਕੇ ਬਲੀਆਂ ਚੜ੍ਹਾਉਣੀਆਂ ਸਨ ਤੇ ਪਰਮੇਸ਼ੁਰ ਨੂੰ ਬੇਨਤੀ ਕਰਨੀ ਸੀ। ਜਦੋਂ ਸਮੂਏਲ ਨਿਯਤ ਸਮੇਂ ਤੇ ਨਹੀਂ ਆਇਆ, ਤਾਂ ਸ਼ਾਊਲ ਨੇ ਆਪ ਹੋਮ ਦੀਆਂ ਬਲੀਆਂ ਚੜ੍ਹਾ ਕੇ ਗੁਸਤਾਖ਼ੀ ਕੀਤੀ। ਉਹ ਅਜੇ ਬਲੀਆਂ ਚੜ੍ਹਾ ਕੇ ਹੀ ਹਟਿਆ ਸੀ ਕਿ ਸਮੂਏਲ ਉੱਥੇ ਪਹੁੰਚ ਗਿਆ। “ਤੁਸਾਂ ਕੀ ਕੀਤਾ?” ਸਮੂਏਲ ਨੇ ਉਸ ਨੂੰ ਪੁੱਛਿਆ। ਸ਼ਾਊਲ ਨੇ ਜਵਾਬ ਦਿੱਤਾ: “ਮੈਂ ਜੋ ਡਿੱਠਾ ਭਈ ਲੋਕ ਮੇਰੇ ਕੋਲੋਂ ਖਿੰਡ ਗਏ ਹਨ ਅਤੇ ਤੂੰ ਠਹਿਰਾਏ ਹੋਏ ਦਿਨਾਂ ਵਿੱਚ ਨਾ ਆਇਆ . . . ਏਸ ਲਈ ਮੈਂ ਬੇ ਵਸ ਹੋ ਕੇ ਹੋਮ ਦੀ ਬਲੀ ਚੜ੍ਹਾਈ।”—1 ਸਮੂਏਲ 13:8-12.
17. (ੳ) ਇਸ ਬਿਰਤਾਂਤ ਨੂੰ ਪਹਿਲੀ ਵਾਰ ਪੜ੍ਹਨ ਤੇ ਇੱਦਾਂ ਕਿਉਂ ਲੱਗਦਾ ਹੈ ਕਿ ਸ਼ਾਊਲ ਨੇ ਜੋ ਕੀਤਾ ਉਹ ਠੀਕ ਸੀ? (ਅ) ਬੇਸਬਰੀ ਨਾਲ ਕੰਮ ਕਰਨ ਕਰਕੇ ਪਰਮੇਸ਼ੁਰ ਨੇ ਸ਼ਾਊਲ ਦੀ ਨਿੰਦਾ ਕਿਉਂ ਕੀਤੀ?
17 ਇਸ ਬਿਰਤਾਂਤ ਨੂੰ ਪਹਿਲੀ ਵਾਰ ਪੜ੍ਹਨ ਤੇ ਸਾਨੂੰ ਸ਼ਾਇਦ ਲੱਗੇ ਕਿ ਸ਼ਾਊਲ ਨੇ ਠੀਕ ਕੀਤਾ ਸੀ। ਪਰਮੇਸ਼ੁਰ ਦੇ ਲੋਕ “ਭੀੜ ਵਿੱਚ ਫਾਥੇ” ਤੇ “ਔਖੇ ਸਨ” ਅਤੇ ਆਪਣੀ ਨਿਰਾਸ਼ਾਜਨਕ ਹਾਲਤ ਕਰਕੇ ਡਰ ਨਾਲ ਕੰਬ ਰਹੇ ਸਨ। (1 ਸਮੂਏਲ 13:6, 7) ਇਹ ਠੀਕ ਹੈ ਕਿ ਹਾਲਾਤਾਂ ਕਰਕੇ ਪਹਿਲ ਕਰਨੀ ਗ਼ਲਤ ਨਹੀਂ ਹੈ।d ਪਰ ਯਾਦ ਰੱਖੋ ਕਿ ਯਹੋਵਾਹ ਦਿਲਾਂ ਨੂੰ ਪੜ੍ਹ ਸਕਦਾ ਹੈ ਤੇ ਜਾਣਦਾ ਹੈ ਕਿ ਸਾਡੇ ਇਰਾਦੇ ਕੀ ਹਨ। (1 ਸਮੂਏਲ 16:7) ਇਸ ਲਈ ਉਸ ਨੇ ਸ਼ਾਊਲ ਦੇ ਅੰਦਰ ਅਜਿਹੀਆਂ ਗੱਲਾਂ ਜ਼ਰੂਰ ਦੇਖੀਆਂ ਹੋਣਗੀਆਂ ਜੋ ਬਾਈਬਲ ਵਿਚ ਨਹੀਂ ਦੱਸੀਆਂ ਗਈਆਂ। ਉਦਾਹਰਣ ਲਈ ਯਹੋਵਾਹ ਨੇ ਸ਼ਾਇਦ ਦੇਖਿਆ ਹੋਵੇਗਾ ਕਿ ਸ਼ਾਊਲ ਆਪਣੇ ਘਮੰਡ ਦੇ ਕਾਰਨ ਬੇਸਬਰਾ ਹੋ ਗਿਆ ਸੀ। ਸ਼ਾਊਲ ਸ਼ਾਇਦ ਅੰਦਰੋਂ ਬਹੁਤ ਚਿੜ ਗਿਆ ਕਿ ਉਸ ਨੂੰ, ਜੋ ਸਾਰੇ ਇਸਰਾਏਲ ਦਾ ਰਾਜਾ ਹੈ, ਆਪਣੇ ਕੰਮ ਵਿਚ ਢਿੱਲ-ਮੱਠ ਕਰਨ ਵਾਲੇ ਬੁੱਢੇ ਨਬੀ ਦੀ ਉਡੀਕ ਕਰਨੀ ਪੈ ਰਹੀ ਸੀ! ਇਸ ਲਈ ਸ਼ਾਊਲ ਨੇ ਸੋਚਿਆ ਕਿ ਸਮੂਏਲ ਦੇਰ ਕਰ ਰਿਹਾ ਸੀ ਤੇ ਇਸ ਕਰਕੇ ਉਸ ਨੂੰ ਇਹ ਮਾਮਲਾ ਆਪਣੇ ਹੱਥਾਂ ਵਿਚ ਲੈਣ ਅਤੇ ਸਮੂਏਲ ਦੀਆਂ ਸਪੱਸ਼ਟ ਹਿਦਾਇਤਾਂ ਦੀ ਉਲੰਘਣਾ ਕਰਨ ਦਾ ਹੱਕ ਹੈ। ਇਸ ਦਾ ਨਤੀਜਾ ਕੀ ਨਿਕਲਿਆ? ਸਮੂਏਲ ਨੇ ਸ਼ਾਊਲ ਦੇ ਇਸ ਕੰਮ ਦੀ ਸ਼ਲਾਘਾ ਨਹੀਂ ਕੀਤੀ। ਇਸ ਦੇ ਉਲਟ ਉਸ ਨੇ ਸ਼ਾਊਲ ਨੂੰ ਸਜ਼ਾ ਸੁਣਾਈ: “ਹੁਣ ਤਾਂ ਤੇਰਾ ਰਾਜ ਨਾ ਠਹਿਰੇਗਾ . . . ਕਿਉਂ ਜੋ ਤੈਂ ਯਹੋਵਾਹ ਦੀ ਆਗਿਆ ਨੂੰ ਜੋ ਉਸ ਨੇ ਤੈਨੂੰ ਦਿੱਤੀ ਸੀ ਨਹੀਂ ਮੰਨਿਆ।” (1 ਸਮੂਏਲ 13:13, 14) ਇਕ ਵਾਰ ਫਿਰ ਹੰਕਾਰ ਦੇ ਕਰਕੇ ਸਿਰ ਨੀਵਾਂ ਹੋਇਆ।
-
-
ਹੰਕਾਰ ਨਾਲ ਸਿਰ ਨੀਵਾਂ ਹੁੰਦਾ ਹੈਪਹਿਰਾਬੁਰਜ—2000 | ਅਗਸਤ 1
-
-
d ਉਦਾਹਰਣ ਲਈ, ਇਕ ਆਫ਼ਤ ਕਾਰਨ ਹਜ਼ਾਰਾਂ ਇਸਰਾਏਲੀ ਮਾਰੇ ਗਏ ਸਨ ਪਰ ਫ਼ੀਨਹਾਸ ਨੇ ਇਸ ਨੂੰ ਰੋਕਣ ਲਈ ਫਟਾਫਟ ਕਦਮ ਚੁੱਕਿਆ। ਦਾਊਦ ਨੇ ਆਪਣੇ ਭੁੱਖੇ ਆਦਮੀਆਂ ਨੂੰ ਹੈਕਲ ਵਿਚ ਹਜ਼ੂਰੀ ਦੀ ਰੋਟੀ ਖਾਣ ਲਈ ਕਿਹਾ। ਪਰਮੇਸ਼ੁਰ ਨੇ ਉਨ੍ਹਾਂ ਦੋਵਾਂ ਨੂੰ ਹੰਕਾਰੀ ਨਹੀਂ ਸਮਝਿਆ ਤੇ ਉਨ੍ਹਾਂ ਦੇ ਕੰਮਾਂ ਕਰਕੇ ਉਨ੍ਹਾਂ ਦੀ ਭੰਡੀ ਨਹੀਂ ਕੀਤੀ।—ਮੱਤੀ 12:2-4; ਗਿਣਤੀ 25:7-9; 1 ਸਮੂਏਲ 21:1-6.
-