ਉਹ ਯਰੂਸ਼ਲਮ ਜੋ ਆਪਣੇ ਨਾਂ ਤੇ ਪੂਰਾ ਉੱਤਰਿਆ
‘ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ ਬਾਗ ਬਾਗ ਹੋਵੋ, ਵੇਖੋ ਤਾਂ, ਮੈਂ ਯਰੂਸ਼ਲਮ ਲਈ ਅਨੰਦਤਾ ਉਤਪੰਨ ਕਰਦਾ ਹਾਂ।’—ਯਸਾਯਾਹ 65:18.
1. ਅਜ਼ਰਾ ਪਰਮੇਸ਼ੁਰ ਦੇ ਚੁਣੇ ਹੋਏ ਸ਼ਹਿਰ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਸੀ?
ਪਰਮੇਸ਼ੁਰ ਦੇ ਬਚਨ ਦੇ ਇਕ ਚੰਗੇ ਸਿੱਖਿਆਰਥੀ ਵਜੋਂ, ਯਹੂਦੀ ਜਾਜਕ ਅਜ਼ਰਾ ਨੇ ਉਸ ਸੰਬੰਧ ਦੀ ਬਹੁਤ ਕਦਰ ਕੀਤੀ ਜੋ ਯਰੂਸ਼ਲਮ ਇਕ ਸਮੇਂ ਤੇ ਯਹੋਵਾਹ ਦੀ ਸ਼ੁੱਧ ਉਪਾਸਨਾ ਨਾਲ ਰੱਖਦਾ ਹੁੰਦਾ ਸੀ। (ਬਿਵਸਥਾ ਸਾਰ 12:5; ਅਜ਼ਰਾ 7:27) ਪਰਮੇਸ਼ੁਰ ਦੇ ਸ਼ਹਿਰ ਲਈ ਉਸ ਦਾ ਪਿਆਰ ਬਾਈਬਲ ਦੀਆਂ ਉਨ੍ਹਾਂ ਪੋਥੀਆਂ ਵਿਚ ਪ੍ਰਗਟ ਕੀਤਾ ਗਿਆ ਹੈ ਜਿਨ੍ਹਾਂ ਨੂੰ ਲਿਖਣ ਲਈ ਉਹ ਪ੍ਰੇਰਿਤ ਹੋਇਆ ਸੀ—ਪਹਿਲਾ ਅਤੇ ਦੂਜਾ ਇਤਹਾਸ ਅਤੇ ਅਜ਼ਰਾ। ਜਦ ਕਿ ਪੂਰੀ ਬਾਈਬਲ ਵਿਚ ਨਾਂ ਯਰੂਸ਼ਲਮ 800 ਤੋਂ ਜ਼ਿਆਦਾ ਵਾਰ ਪਾਇਆ ਜਾਂਦਾ ਹੈ, ਕੇਵਲ ਇਨ੍ਹਾਂ ਤਿੰਨ ਇਤਿਹਾਸਕ ਰਿਕਾਰਡਾਂ ਵਿਚ ਹੀ ਇਹ ਨਾਂ ਲਗਭਗ 200 ਵਾਰ ਵਰਤਿਆ ਗਿਆ ਹੈ।
2. ਅਜ਼ਰਾ ਨੇ ਯਰੂਸ਼ਲਮ ਦਾ ਨਾਂ ਕਦੀ-ਕਦੀ ਕਿਸ ਰੂਪ ਵਿਚ ਲਿਖਿਆ, ਅਤੇ ਇਸ ਦੀ ਕੀ ਮਹੱਤਤਾ ਹੈ?
2 ਬਾਈਬਲ ਵਿਚ ਵਰਤੀ ਗਈ ਇਬਰਾਨੀ ਭਾਸ਼ਾ ਵਿਚ, “ਯਰੂਸ਼ਲਮ” ਇਬਰਾਨੀ ਭਾਸ਼ਾ ਦੇ ਅਜਿਹੇ ਰੂਪ ਵਿਚ ਲਿਖਿਆ ਗਿਆ ਸਮਝਿਆ ਜਾ ਸਕਦਾ ਹੈ ਜਿਸ ਨੂੰ ਦੋਵਚਨੀ ਰੂਪ ਕਿਹਾ ਜਾਂਦਾ ਹੈ। ਦੋਵਚਨੀ ਰੂਪ ਅਕਸਰ ਉਨ੍ਹਾਂ ਚੀਜ਼ਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦੇ ਜੋੜੇ ਹੁੰਦੇ ਹਨ, ਜਿਵੇਂ ਕਿ ਅੱਖਾਂ, ਕੰਨ, ਹੱਥ, ਅਤੇ ਪੈਰ। ਇਸ ਦੋਵਚਨੀ ਰੂਪ ਵਿਚ, ਯਰੂਸ਼ਲਮ ਦਾ ਨਾਂ ਅਜਿਹੀ ਸ਼ਾਂਤੀ ਦੀ ਭਵਿੱਖ-ਸੂਚਨਾ ਵਜੋਂ ਵਿਚਾਰਿਆ ਜਾ ਸਕਦਾ ਹੈ ਜੋ ਪਰਮੇਸ਼ੁਰ ਦੇ ਲੋਕ ਦੂਹਰੇ ਅਰਥ ਵਿਚ ਅਨੁਭਵ ਕਰਨਗੇ—ਅਧਿਆਤਮਿਕ ਅਤੇ ਸਰੀਰਕ ਤੌਰ ਤੇ। ਸ਼ਾਸਤਰ ਇਹ ਜ਼ਾਹਰ ਨਹੀਂ ਕਰਦੇ ਕਿ ਅਜ਼ਰਾ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝਿਆ ਸੀ ਜਾਂ ਨਹੀਂ। ਪਰ, ਇਕ ਜਾਜਕ ਹੋਣ ਦੇ ਨਾਤੇ, ਉਸ ਨੇ ਪਰਮੇਸ਼ੁਰ ਨਾਲ ਸ਼ਾਂਤੀ ਬਣਾਈ ਰੱਖਣ ਵਿਚ ਯਹੂਦੀਆਂ ਦੀ ਮਦਦ ਕਰਨ ਵਿਚ ਆਪਣੀ ਪੂਰੀ ਵਾਹ ਲਾਈ। ਅਤੇ ਉਸ ਨੇ ਯਕੀਨਨ ਸਖ਼ਤ ਜਤਨ ਕੀਤਾ ਤਾਂਕਿ ਯਰੂਸ਼ਲਮ ਆਪਣੇ ਨਾਂ ਦੇ ਅਰਥ ਤੇ ਪੂਰਾ ਉੱਤਰੇ, ਅਰਥਾਤ, “ਦੂਹਰੀ ਸ਼ਾਂਤੀ ਹੋਣੀ [ਜਾਂ, ਦੂਹਰੀ ਸ਼ਾਂਤੀ ਦੀ ਨੀਂਹ]।”—ਅਜ਼ਰਾ 7:6.
3. ਕਿੰਨੇ ਸਾਲਾਂ ਬਾਅਦ ਅਜ਼ਰਾ ਦੇ ਕੰਮਾਂ ਦਾ ਦੁਬਾਰਾ ਜ਼ਿਕਰ ਕੀਤਾ ਜਾਂਦਾ ਹੈ, ਅਤੇ ਅਸੀਂ ਉਸ ਨੂੰ ਕਿਨ੍ਹਾਂ ਹਾਲਤਾਂ ਵਿਚ ਪਾਉਂਦੇ ਹਾਂ?
3 ਬਾਈਬਲ ਇਹ ਨਹੀਂ ਦੱਸਦੀ ਕਿ ਅਜ਼ਰਾ ਉਨ੍ਹਾਂ 12 ਸਾਲਾਂ ਦੌਰਾਨ ਕਿੱਥੇ ਸੀ ਜੋ ਯਰੂਸ਼ਲਮ ਨੂੰ ਉਸ ਦੇ ਦੌਰੇ ਅਤੇ ਨਹਮਯਾਹ ਦੇ ਸ਼ਹਿਰ ਵਿਚ ਆਉਣ ਦੇ ਦਰਮਿਆਨ ਗੁਜ਼ਰੇ ਸਨ। ਇਸ ਸਮੇਂ ਦੌਰਾਨ ਕੌਮ ਦੀ ਅਧਿਆਤਮਿਕ ਦੁਰਦਸ਼ਾ ਇਹ ਸੰਕੇਤ ਕਰਦੀ ਹੈ ਕਿ ਅਜ਼ਰਾ ਮੌਜੂਦ ਨਹੀਂ ਸੀ। ਲੇਕਿਨ, ਅਸੀਂ ਦੇਖਦੇ ਹਾਂ ਕਿ ਯਰੂਸ਼ਲਮ ਦੀ ਕੰਧ ਦੀ ਮੁੜ ਉਸਾਰੀ ਤੋਂ ਥੋੜ੍ਹੇ ਸਮੇਂ ਬਾਅਦ ਅਜ਼ਰਾ ਫਿਰ ਸ਼ਹਿਰ ਵਿਚ ਵਫ਼ਾਦਾਰ ਜਾਜਕ ਵਜੋਂ ਸੇਵਾ ਕਰ ਰਿਹਾ ਸੀ।
ਇਕ ਸ਼ਾਨਦਾਰ ਸਭਾ ਦਾ ਦਿਨ
4. ਇਸਰਾਏਲ ਦੇ ਸੱਤਵੇਂ ਮਹੀਨੇ ਦਾ ਪਹਿਲਾ ਦਿਨ ਕਿਉਂ ਮਹੱਤਵਪੂਰਣ ਸੀ?
4 ਯਰੂਸ਼ਲਮ ਦੀ ਕੰਧ ਦੀ ਉਸਾਰੀ, ਪਰਬ ਦੇ ਮਹੱਤਵਪੂਰਣ ਮਹੀਨੇ, ਤਿਸ਼ਰੀ ਜੋ ਕਿ ਇਸਰਾਏਲ ਦੇ ਧਾਰਮਿਕ ਕਲੰਡਰ ਦਾ ਸੱਤਵਾਂ ਮਹੀਨਾ ਹੈ, ਤੋਂ ਪਹਿਲਾਂ ਪੂਰੀ ਹੋ ਗਈ ਸੀ। ਤਿਸ਼ਰੀ ਦਾ ਪਹਿਲਾ ਦਿਨ ਨਵੇਂ ਚੰਦ ਦਾ ਇਕ ਖ਼ਾਸ ਪਰਬ ਸੀ ਜਿਸ ਦਾ ਨਾਂ ਤੁਰ੍ਹੀਆਂ ਵਜਾਉਣ ਦਾ ਪਰਬ ਸੀ। ਉਸ ਦਿਨ ਤੇ, ਯਹੋਵਾਹ ਨੂੰ ਬਲੀਆਂ ਚੜ੍ਹਾਉਂਦੇ ਸਮੇਂ ਜਾਜਕ ਤੁਰ੍ਹੀਆਂ ਵਜਾਉਂਦੇ ਸਨ। (ਗਿਣਤੀ 10:10; 29:1) ਇਸ ਦਿਨ ਨੇ ਇਸਰਾਏਲੀਆਂ ਨੂੰ ਸਾਲਾਨਾ ਪ੍ਰਾਸਚਿਤ ਦੇ ਦਿਨ, ਜੋ ਤਿਸ਼ਰੀ ਦੇ 10ਵੇਂ ਦਿਨ ਤੇ ਸੀ, ਅਤੇ ਇਕੱਠੇ ਕਰਨ ਦੇ ਖ਼ੁਸ਼ੀ-ਭਰੇ ਪਰਬ, ਜੋ ਉਸੇ ਮਹੀਨੇ ਦੇ 15ਵੇਂ ਤੋਂ ਲੈ ਕੇ 21ਵੇਂ ਦਿਨ ਤਕ ਸੀ, ਲਈ ਤਿਆਰ ਕੀਤਾ।
5. (ੳ) ਅਜ਼ਰਾ ਅਤੇ ਨਹਮਯਾਹ ਨੇ “ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ” ਤੇ ਕਿਹੜਾ ਵਧੀਆ ਕੰਮ ਕੀਤਾ? (ਅ) ਇਸਰਾਏਲੀ ਕਿਉਂ ਰੋ ਪਏ?
5 “ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ” ਤੇ “ਸਾਰੀ ਪਰਜਾ” ਇਕੱਠੀ ਹੋਈ, ਅਤੇ ਸੰਭਵ ਹੈ ਕਿ ਇਸ ਤਰ੍ਹਾਂ ਕਰਨ ਲਈ ਨਹਮਯਾਹ ਅਤੇ ਅਜ਼ਰਾ ਨੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਸੀ। ਆਦਮੀ, ਤੀਵੀਆਂ, ਅਤੇ ‘ਸਾਰੇ ਜਿਹੜੇ ਸੁਣ ਕੇ ਸਮਝ ਸੱਕਦੇ ਸਨ,’ ਹਾਜ਼ਰ ਸਨ। ਇਸ ਲਈ, ਛੋਟੇ ਬੱਚੇ ਵੀ ਹਾਜ਼ਰ ਸਨ ਅਤੇ ਉਨ੍ਹਾਂ ਨੇ ਧਿਆਨ ਨਾਲ ਸੁਣਿਆ ਜਦੋਂ ਅਜ਼ਰਾ ਨੇ ਮੰਚ ਤੇ ਖੜ੍ਹ ਕੇ “ਪੌਹ ਫੁੱਟਨ ਤੋਂ ਲੈ ਕੇ ਅੱਧੇ ਦਿਨ ਤਕ” ਬਿਵਸਥਾ ਪੜ੍ਹੀ। (ਨਹਮਯਾਹ 8:1-4) ਜੋ ਪੜ੍ਹਿਆ ਜਾ ਰਿਹਾ ਸੀ, ਉਸ ਨੂੰ ਸਮਝਣ ਵਿਚ ਲੇਵੀਆਂ ਨੇ ਲੋਕਾਂ ਦੀ ਵਿਚ-ਵਿਚ ਮਦਦ ਕੀਤੀ। ਜਦੋਂ ਇਸਰਾਏਲੀਆਂ ਨੂੰ ਇਹ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਕਿੰਨੀ ਉਲੰਘਣਾ ਕੀਤੀ ਸੀ, ਤਾਂ ਉਹ ਰੋਣ ਲੱਗ ਪਏ।—ਨਹਮਯਾਹ 8:5-9.
6, 7. ਨਹਮਯਾਹ ਨੇ ਯਹੂਦੀਆਂ ਨੂੰ ਰੋਣ ਤੋਂ ਰੋਕਣ ਲਈ ਜੋ ਕੀਤਾ ਸੀ, ਉਸ ਤੋਂ ਮਸੀਹੀ ਕੀ ਸਿੱਖ ਸਕਦੇ ਹਨ?
6 ਲੇਕਿਨ ਇਹ ਸੋਗ ਕਰਨ ਦਾ ਸਮਾਂ ਨਹੀਂ ਸੀ। ਇਹ ਇਕ ਪਰਬ ਸੀ, ਅਤੇ ਲੋਕਾਂ ਨੇ ਹੁਣੇ ਹੀ ਯਰੂਸ਼ਲਮ ਦੀ ਕੰਧ ਨੂੰ ਮੁੜ ਉਸਾਰਨ ਦਾ ਕੰਮ ਪੂਰਾ ਕੀਤਾ ਸੀ। ਇਸ ਲਈ ਨਹਮਯਾਹ ਨੇ ਇਹ ਕਹਿ ਕੇ ਉਨ੍ਹਾਂ ਨੂੰ ਸਹੀ ਮਨੋਬਿਰਤੀ ਰੱਖਣ ਵਿਚ ਮਦਦ ਦਿੱਤੀ: “ਜਾਓ ਅਤੇ ਥੰਧਿਆਈ ਖਾਓ ਅਤੇ ਮਿਠਾ ਪੀਓ ਅਤੇ ਜਿਨ੍ਹਾਂ ਦੇ ਲਈ ਕੁੱਝ ਤਿਆਰ ਨਹੀਂ ਹੋਇਆ ਉਨ੍ਹਾਂ ਲਈ ਵੀ ਛਾਂਦਾ ਘੱਲੋ ਕਿਉਂ ਜੋ ਅੱਜ ਦਾ ਦਿਨ ਸਾਡੇ ਪ੍ਰਭੁ ਲਈ ਪਵਿੱਤ੍ਰ ਹੈ ਅਤੇ ਤੁਸੀਂ ਝੁਰੇਵਾਂ ਨਾ ਕਰੋ ਕਿਉਂਕਿ ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ।” ਆਗਿਆਕਾਰੀ ਨਾਲ, “ਸਾਰੀ ਪਰਜਾ ਖਾਣ ਪੀਣ ਅਤੇ ਛਾਂਦੇ ਘੱਲਣ ਲਈ ਅਤੇ ਵੱਡਾ ਅਨੰਦ ਕਰਨ ਲਈ ਚਲੀ ਗਈ ਕਿਉਂ ਜੋ ਓਹ ਏਹਨਾਂ ਗੱਲਾਂ ਨੂੰ ਜਿਹੜੀਆਂ ਉਨ੍ਹਾਂ ਨੂੰ ਦੱਸੀਆਂ ਗਈਆਂ ਸਮਝਦੇ ਸਨ।”—ਨਹਮਯਾਹ 8:10-12.
7 ਅੱਜ ਪਰਮੇਸ਼ੁਰ ਦੇ ਲੋਕ ਇਸ ਬਿਰਤਾਂਤ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਜਿਨ੍ਹਾਂ ਨੂੰ ਸਭਾਵਾਂ ਅਤੇ ਸੰਮੇਲਨਾਂ ਵਿਚ ਹਿੱਸਾ ਲੈਣ ਦਾ ਵਿਸ਼ੇਸ਼-ਸਨਮਾਨ ਮਿਲਦਾ ਹੈ, ਉਨ੍ਹਾਂ ਨੂੰ ਉੱਪਰਲੀਆਂ ਗੱਲਾਂ ਨੂੰ ਮਨ ਵਿਚ ਰੱਖਣਾ ਚਾਹੀਦਾ ਹੈ। ਤਾੜਨਾ ਦੇਣ ਦੇ ਨਾਲ-ਨਾਲ ਜੋ ਕਦੀ-ਕਦੀ ਜ਼ਰੂਰੀ ਹੁੰਦੀ ਹੈ, ਅਜਿਹੇ ਮੌਕੇ ਉਨ੍ਹਾਂ ਲਾਭਾਂ ਅਤੇ ਬਰਕਤਾਂ ਉੱਤੇ ਜ਼ੋਰ ਪਾਉਂਦੇ ਹਨ ਜੋ ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਮਿਲਦੇ ਹਨ। ਚੰਗੇ ਕੰਮਾਂ ਲਈ ਸ਼ਲਾਘਾ ਦਿੱਤੀ ਜਾਂਦੀ ਹੈ ਅਤੇ ਧੀਰਜ ਰੱਖਣ ਲਈ ਉਤਸ਼ਾਹ ਦਿੱਤਾ ਜਾਂਦਾ ਹੈ। ਪਰਮੇਸ਼ੁਰ ਦੇ ਬਚਨ ਤੋਂ ਉਸਾਰੂ ਸਿੱਖਿਆ ਹਾਸਲ ਕਰਨ ਦੇ ਕਾਰਨ, ਅਜਿਹੇ ਇਕੱਠਾਂ ਤੋਂ ਜਾਂਦੇ ਸਮੇਂ ਪਰਮੇਸ਼ੁਰ ਦੇ ਲੋਕਾਂ ਦੇ ਦਿਲ ਖ਼ੁਸ਼ੀ ਨਾਲ ਭਰੇ ਹੋਣੇ ਚਾਹੀਦੇ ਹਨ।—ਇਬਰਾਨੀਆਂ 10:24, 25.
ਇਕ ਹੋਰ ਖ਼ੁਸ਼ੀ-ਭਰਿਆ ਇਕੱਠ
8, 9. ਸੱਤਵੇਂ ਮਹੀਨੇ ਦੇ ਦੂਜੇ ਦਿਨ ਤੇ ਕਿਹੜੀ ਖ਼ਾਸ ਸਭਾ ਹੋਈ ਸੀ, ਅਤੇ ਪਰਮੇਸ਼ੁਰ ਦੇ ਲੋਕਾਂ ਲਈ ਇਸ ਦਾ ਕੀ ਨਤੀਜਾ ਨਿਕਲਿਆ?
8 ਇਸ ਖ਼ਾਸ ਮਹੀਨੇ ਦੇ ਦੂਜੇ ਦਿਨ ਤੇ, “ਸਾਰੀ ਪਰਜਾ ਦੇ ਪਿਉ ਦਾਦਿਆਂ ਦੇ ਮੁਖੀਏ ਅਰ ਜਾਜਕ ਅਤੇ ਲੇਵੀ ਅਜ਼ਰਾ ਲਿਖਾਰੀ ਕੋਲ ਇਕੱਠੇ ਹੋਏ ਭਈ ਬਿਵਸਥਾ ਦੀਆਂ ਗੱਲਾਂ ਵੱਲ ਧਿਆਨ ਦੇਣ।” (ਨਹਮਯਾਹ 8:13) ਅਜ਼ਰਾ ਇਸ ਸਭਾ ਵਿਚ ਅਗਵਾਈ ਕਰਨ ਦੇ ਪੂਰੀ ਤਰ੍ਹਾਂ ਕਾਬਲ ਸੀ, ਕਿਉਂ ਜੋ ਉਸ “ਨੇ ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ ਤੇ ਉਹ ਦੇ ਉੱਤੇ ਚੱਲਨ ਤੇ ਇਸਰਾਏਲ ਨੂੰ ਬਿਧੀਆਂ ਤੇ ਨਿਆਵਾਂ ਦੀ ਸਿੱਖਿਆ ਦੇਣ ਉੱਤੇ ਮਨ ਲਾਇਆ ਸੀ।” (ਅਜ਼ਰਾ 7:10) ਕੋਈ ਸ਼ੱਕ ਨਹੀਂ ਹੈ ਕਿ ਇਸ ਸਭਾ ਨੇ ਉਨ੍ਹਾਂ ਗੱਲਾਂ ਵੱਲ ਧਿਆਨ ਖਿੱਚਿਆ ਜਿਨ੍ਹਾਂ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਬਿਵਸਥਾ ਨੇਮ ਦੀ ਹੋਰ ਚੰਗੀ ਤਰ੍ਹਾਂ ਨਾਲ ਪਾਲਣਾ ਕਰਨ ਦੀ ਲੋੜ ਸੀ। ਸਭ ਤੋਂ ਪਹਿਲੀ ਚਿੰਤਾ ਇਸ ਗੱਲ ਦੀ ਸੀ ਕਿ ਆਉਣ ਵਾਲੇ ਡੇਰਿਆਂ ਦੇ ਪਰਬ ਦੇ ਜਸ਼ਨ ਦੀ ਸਹੀ ਤਿਆਰੀ ਕੀਤੀ ਜਾਵੇ।
9 ਇਹ ਹਫ਼ਤੇ ਭਰ ਦਾ ਪਰਬ ਸਹੀ ਤਰੀਕੇ ਨਾਲ ਮਨਾਇਆ ਗਿਆ ਸੀ, ਜਦ ਸਾਰੇ ਲੋਕ, ਵੱਖੋ-ਵੱਖਰੇ ਦਰਖ਼ਤਾਂ ਦੀਆਂ ਟਹਿਣੀਆਂ ਅਤੇ ਪੱਤਿਆਂ ਨਾਲ ਬਣਾਈਆਂ ਗਈਆਂ ਅਸਥਾਈ ਛੱਪਰੀਆਂ ਵਿਚ ਰਹੇ। ਲੋਕਾਂ ਨੇ ਇਹ ਡੇਰੇ ਆਪਣੀਆਂ ਪੱਧਰੀਆਂ ਛੱਤਾਂ ਤੇ, ਆਪਣੇ ਵਿਹੜਿਆਂ ਵਿਚ, ਹੈਕਲ ਦੇ ਵਿਹੜਿਆਂ ਵਿਚ, ਅਤੇ ਯਰੂਸ਼ਲਮ ਦੇ ਚੌਂਕਾਂ ਵਿਚ ਬਣਾਏ। (ਨਹਮਯਾਹ 8:15, 16) ਇਹ ਲੋਕਾਂ ਨੂੰ ਇਕੱਠਾ ਕਰਨ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਪੜ੍ਹ ਕੇ ਸੁਣਾਉਣ ਦਾ ਕਿੰਨਾ ਵਧੀਆ ਮੌਕਾ ਸੀ! (ਬਿਵਸਥਾ ਸਾਰ 31:10-13 ਦੀ ਤੁਲਨਾ ਕਰੋ।) ਇਹ ਪਰਬ ਦੇ “ਪਹਿਲੇ ਦਿਨ ਤੋਂ ਲੈ ਕੇ ਛੇਕੜਲੇ ਦਿਨ ਤੀਕ” ਹਰ ਦਿਨ ਕੀਤਾ ਗਿਆ, ਜਿਸ ਦੇ ਕਾਰਨ ਪਰਮੇਸ਼ੁਰ ਦੇ ਲੋਕਾਂ ਨੇ “ਬਹੁਤ ਵੱਡਾ ਅਨੰਦ” ਮਨਾਇਆ।—ਨਹਮਯਾਹ 8:17, 18.
ਸਾਨੂੰ ਪਰਮੇਸ਼ੁਰ ਦੇ ਘਰ ਨੂੰ ਤਿਆਗਣਾ ਨਹੀਂ ਚਾਹੀਦਾ
10. ਸੱਤਵੇਂ ਮਹੀਨੇ ਦੇ 24ਵੇਂ ਦਿਨ ਤੇ ਇਕ ਖ਼ਾਸ ਇਕੱਠ ਦਾ ਪ੍ਰਬੰਧ ਕਿਉਂ ਕੀਤਾ ਗਿਆ ਸੀ?
10 ਪਰਮੇਸ਼ੁਰ ਦੇ ਲੋਕਾਂ ਵਿਚ ਗੰਭੀਰ ਖਾਮੀਆਂ ਨੂੰ ਦੂਰ ਕਰਨ ਦਾ ਇਕ ਉਚਿਤ ਸਮਾਂ ਅਤੇ ਜਗ੍ਹਾ ਹੁੰਦੀ ਹੈ। ਜ਼ਾਹਰਾ ਤੌਰ ਤੇ ਇਹ ਸਮਝਦੇ ਹੋਏ ਕਿ ਇਹ ਅਜਿਹਾ ਹੀ ਸਮਾਂ ਸੀ, ਅਜ਼ਰਾ ਅਤੇ ਨਹਮਯਾਹ ਨੇ ਤਿਸ਼ਰੀ ਦੇ ਮਹੀਨੇ ਦੇ 24ਵੇਂ ਦਿਨ ਤੇ ਵਰਤ ਦੇ ਦਿਨ ਦਾ ਪ੍ਰਬੰਧ ਕੀਤਾ। ਪਰਮੇਸ਼ੁਰ ਦੀ ਬਿਵਸਥਾ ਫਿਰ ਤੋਂ ਪੜ੍ਹੀ ਗਈ, ਅਤੇ ਲੋਕਾਂ ਨੇ ਆਪਣੇ ਪਾਪਾਂ ਨੂੰ ਕਬੂਲ ਕੀਤਾ। ਫਿਰ ਲੇਵੀਆਂ ਨੇ ਪਰਮੇਸ਼ੁਰ ਦੇ ਮਨਮਤੀਏ ਲੋਕਾਂ ਨਾਲ ਉਸ ਦੇ ਦਿਆਲੂ ਵਰਤਾਉ ਉੱਤੇ ਵਿਚਾਰ ਕੀਤਾ, ਯਹੋਵਾਹ ਦੀ ਉਸਤਤ ਵਿਚ ਸੋਹਣੇ ਸ਼ਬਦ ਕਹੇ, “ਇੱਕ ਸੱਚਾ ਇਕਰਾਰ” ਕੀਤਾ ਅਤੇ ਉਸ ਨੂੰ ਲਿਖ ਲਿਆ ਜਿਸ ਉੱਤੇ ਉਨ੍ਹਾਂ ਦੇ ਸਰਦਾਰਾਂ, ਲੇਵੀਆਂ ਅਤੇ ਜਾਜਕਾਂ ਨੇ ਮੋਹਰ ਲਾਈ।—ਨਹਮਯਾਹ 9:1-38.
11. ਯਹੂਦੀਆਂ ਨੇ ਕਿਸ ‘ਸੱਚੇ ਇਕਰਾਰ’ ਨਾਲ ਆਪਣੇ ਆਪ ਨੂੰ ਵਚਨਬੱਧ ਕੀਤਾ ਸੀ?
11 ਆਮ ਤੌਰ ਤੇ ਲੋਕਾਂ ਨੇ ਇਸ ਲਿਖਤੀ ‘ਸੱਚੇ ਇਕਰਾਰ’ ਨੂੰ ਮੰਨਣ ਦੀ ਸੌਂਹ ਖਾਧੀ। ਉਹ ‘ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ ਚੱਲਣਗੇ।’ ਅਤੇ ਉਹ “ਏਸ ਦੇਸ ਦੇ ਲੋਕਾਂ” ਨਾਲ ਵਿਆਹ ਨਾ ਕਰਵਾਉਣ ਲਈ ਰਾਜ਼ੀ ਹੋਏ। (ਨਹਮਯਾਹ 10:28-30) ਇਸ ਤੋਂ ਇਲਾਵਾ, ਯਹੂਦੀਆਂ ਨੇ ਸਬਤ ਮਨਾਉਣ, ਸੱਚੀ ਉਪਾਸਨਾ ਦੇ ਸਮਰਥਨ ਲਈ ਸਾਲਾਨਾ ਚੰਦਾ ਦੇਣ, ਬਲੀਆਂ ਦੀ ਜਗਵੇਦੀ ਲਈ ਲੱਕੜ ਦੇਣ, ਬਲੀਆਂ ਵਾਸਤੇ ਆਪਣੇ ਚੌਣੇ ਅਤੇ ਇੱਜੜ ਦੇ ਪਲੋਠੇ ਦੇਣ, ਅਤੇ ਹੈਕਲ ਦੀਆਂ ਕੋਠੜੀਆਂ ਵਿਚ ਆਪਣੀ ਜ਼ਮੀਨ ਦੇ ਪਹਿਲੇ ਫਲ ਲਿਆਉਣ ਲਈ ਆਪਣੇ ਆਪ ਨੂੰ ਵਚਨਬੱਧ ਕੀਤਾ। ਸਪੱਸ਼ਟ ਹੈ ਕਿ ਉਹ ‘ਆਪਣੇ ਪਰਮੇਸ਼ੁਰ ਦੇ ਭਵਨ ਨੂੰ ਨਾ ਤਿਆਗਣ’ ਲਈ ਦ੍ਰਿੜ੍ਹ ਸਨ।—ਨਹਮਯਾਹ 10:32-39.
12. ਅੱਜ ਪਰਮੇਸ਼ੁਰ ਦੇ ਘਰ ਨੂੰ ਨਾ ਤਿਆਗਣ ਵਿਚ ਕੀ ਕੁਝ ਸ਼ਾਮਲ ਹੈ?
12 ਅੱਜ, ਯਹੋਵਾਹ ਦੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਹ ਯਹੋਵਾਹ ਦੀ ਮਹਾਨ ਅਧਿਆਤਮਿਕ ਹੈਕਲ ਦੇ ਵਿਹੜਿਆਂ ਵਿਚ ‘ਉਪਾਸਨਾ ਕਰਨ’ ਦੇ ਆਪਣੇ ਵਿਸ਼ੇਸ਼-ਸਨਮਾਨ ਨੂੰ ਨਾ ਤਿਆਗਣ। (ਪਰਕਾਸ਼ ਦੀ ਪੋਥੀ 7:15) ਇਸ ਵਿਚ ਯਹੋਵਾਹ ਦੀ ਉਪਾਸਨਾ ਦੇ ਵਾਧੇ ਵਾਸਤੇ ਨਿਯਮਿਤ ਤੌਰ ਤੇ ਦਿਲੋਂ ਪ੍ਰਾਰਥਨਾਵਾਂ ਕਰਨੀਆਂ ਸ਼ਾਮਲ ਹਨ। ਅਜਿਹੀਆਂ ਪ੍ਰਾਰਥਨਾਵਾਂ ਦੀ ਇਕਸੁਰਤਾ ਵਿਚ ਜੀਉਣ ਦਾ ਮਤਲਬ ਹੈ, ਮਸੀਹੀ ਸਭਾਵਾਂ ਲਈ ਤਿਆਰੀ ਕਰਨੀ ਅਤੇ ਉਨ੍ਹਾਂ ਵਿਚ ਹਿੱਸਾ ਲੈਣਾ, ਪ੍ਰਚਾਰ ਕੰਮ ਵਿਚ ਹਿੱਸਾ ਲੈਣਾ, ਅਤੇ ਦਿਲਚਸਪੀ ਰੱਖਣ ਵਾਲਿਆਂ ਨੂੰ ਦੁਬਾਰਾ ਮਿਲਣ ਅਤੇ ਜੇ ਸੰਭਵ ਹੋਵੇ, ਤਾਂ ਉਨ੍ਹਾਂ ਨਾਲ ਬਾਈਬਲ ਸਟੱਡੀ ਕਰਨ ਦੁਆਰਾ ਉਨ੍ਹਾਂ ਦੀ ਮਦਦ ਕਰਨੀ। ਅਨੇਕ ਜੋ ਯਹੋਵਾਹ ਦੇ ਘਰ ਨੂੰ ਤਿਆਗਣਾ ਨਹੀਂ ਚਾਹੁੰਦੇ ਹਨ, ਪ੍ਰਚਾਰ ਕੰਮ ਲਈ ਅਤੇ ਸੱਚੀ ਉਪਾਸਨਾ ਦੇ ਸਥਾਨਾਂ ਦੀ ਦੇਖ-ਭਾਲ ਲਈ ਚੰਦਾ ਦਿੰਦੇ ਹਨ। ਅਸੀਂ ਸ਼ਾਇਦ ਸਭਾਵਾਂ ਲਈ ਅਤਿ ਲੋੜੀਂਦੇ ਸਥਾਨਾਂ ਨੂੰ ਉਸਾਰਨ ਅਤੇ ਉਨ੍ਹਾਂ ਨੂੰ ਸਾਫ਼-ਸੁਥਰਾ ਰੱਖਣ ਵਿਚ ਵੀ ਆਪਣਾ ਸਮਰਥਨ ਦੇ ਸਕੀਏ। ਪਰਮੇਸ਼ੁਰ ਦੇ ਅਧਿਆਤਮਿਕ ਘਰ ਲਈ ਪਿਆਰ ਦਿਖਾਉਣ ਦਾ ਇਕ ਮਹੱਤਵਪੂਰਣ ਤਰੀਕਾ ਹੈ, ਸੰਗੀ ਵਿਸ਼ਵਾਸੀਆਂ ਦਰਮਿਆਨ ਸ਼ਾਂਤੀ ਵਧਾਉਣੀ ਅਤੇ ਉਨ੍ਹਾਂ ਵਿਅਕਤੀਆਂ ਦੀ ਮਦਦ ਕਰਨੀ ਜਿਨ੍ਹਾਂ ਨੂੰ ਭੌਤਿਕ ਜਾਂ ਅਧਿਆਤਮਿਕ ਮਦਦ ਦੀ ਲੋੜ ਹੈ।—ਮੱਤੀ 24:14; 28:19, 20; ਇਬਰਾਨੀਆਂ 13:15, 16.
ਖ਼ੁਸ਼ੀ-ਭਰੀ ਚੱਠ
13. ਇਸ ਤੋਂ ਪਹਿਲਾਂ ਕਿ ਯਰੂਸ਼ਲਮ ਦੀ ਕੰਧ ਦੀ ਚੱਠ ਕੀਤੀ ਜਾਵੇ, ਕਿਹੜੀ ਜ਼ਰੂਰੀ ਗੱਲ ਉੱਤੇ ਧਿਆਨ ਦੇਣ ਦੀ ਲੋੜ ਸੀ, ਅਤੇ ਕਈਆਂ ਨੇ ਕਿਹੜੀ ਵਧੀਆ ਉਦਾਹਰਣ ਕਾਇਮ ਕੀਤੀ?
13 ਨਹਮਯਾਹ ਦੇ ਦਿਨਾਂ ਵਿਚ ਜਿਸ ‘ਸੱਚੇ ਇਕਰਾਰ’ ਉੱਤੇ ਮੋਹਰ ਲਗਾਈ ਗਈ ਸੀ, ਉਸ ਨੇ ਪਰਮੇਸ਼ੁਰ ਦੇ ਪ੍ਰਾਚੀਨ ਲੋਕਾਂ ਨੂੰ ਯਰੂਸ਼ਲਮ ਦੀ ਕੰਧ ਦੀ ਚੱਠ ਦੇ ਦਿਨ ਲਈ ਤਿਆਰ ਕੀਤਾ। ਲੇਕਿਨ ਹਾਲੇ ਇਕ ਹੋਰ ਜ਼ਰੂਰੀ ਗੱਲ ਉੱਤੇ ਧਿਆਨ ਦੇਣ ਦੀ ਲੋੜ ਸੀ। ਬਾਰਾਂ ਫਾਟਕਾਂ ਵਾਲੀ ਵੱਡੀ ਕੰਧ ਨਾਲ ਘਿਰੇ ਹੋਏ ਯਰੂਸ਼ਲਮ ਨੂੰ ਹੁਣ ਵੱਡੀ ਆਬਾਦੀ ਦੀ ਲੋੜ ਸੀ। ਭਾਵੇਂ ਕਿ ਕੁਝ ਇਸਰਾਏਲੀ ਉੱਥੇ ਰਹਿੰਦੇ ਸਨ, “ਸ਼ਹਿਰ ਚੌੜਾ ਅਤੇ ਵੱਡਾ ਸੀ ਅਤੇ ਆਦਮੀ ਥੋੜੇ ਸਨ।” (ਨਹਮਯਾਹ 7:4) ਇਸ ਮੁਸ਼ਕਲ ਨੂੰ ਹੱਲ ਕਰਨ ਲਈ, ਲੋਕਾਂ ਨੇ “ਗੁਣੇ ਪਾਏ ਕਿ ਦਸਾਂ ਵਿੱਚੋਂ ਇੱਕ ਨੂੰ ਪਵਿੱਤ੍ਰ ਸ਼ਹਿਰ ਯਰੂਸ਼ਲਮ ਵਿੱਚ ਵਸਾਉਣ ਲਈ ਲਿਆਉਣ।” ਇਸ ਇੰਤਜ਼ਾਮ ਪ੍ਰਤੀ ਉਨ੍ਹਾਂ ਦੇ ਰਜ਼ਾਮੰਦ ਰਵੱਈਏ ਨੇ ਪਰਜਾ ਨੂੰ “ਉਨ੍ਹਾਂ ਸਾਰਿਆਂ ਮਨੁੱਖਾਂ ਨੂੰ” ਬਰਕਤ ਦੇਣ ਲਈ ਪ੍ਰੇਰਿਤ ਕੀਤਾ, “ਜਿਨ੍ਹਾਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਵੱਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ” ਸੀ। (ਨਹਮਯਾਹ 11:1, 2) ਅੱਜ ਉਨ੍ਹਾਂ ਸੱਚੇ ਉਪਾਸਕਾਂ ਲਈ ਇਹ ਕਿੰਨੀ ਵਧੀਆ ਉਦਾਹਰਣ ਹੈ, ਜਿਨ੍ਹਾਂ ਦੇ ਹਾਲਾਤ ਉਨ੍ਹਾਂ ਨੂੰ ਇਜਾਜ਼ਤ ਦਿੰਦੇ ਹਨ ਕਿ ਉਹ ਉੱਥੇ ਜਾ ਕੇ ਸੇਵਾ ਕਰਨ ਜਿੱਥੇ ਪਰਿਪੱਕ ਮਸੀਹੀਆਂ ਦੀ ਮਦਦ ਦੀ ਜ਼ਿਆਦਾ ਜ਼ਰੂਰਤ ਹੈ!
14. ਯਰੂਸ਼ਲਮ ਦੀ ਕੰਧ ਦੀ ਚੱਠ ਦੇ ਦਿਨ ਤੇ ਕੀ ਹੋਇਆ?
14 ਯਰੂਸ਼ਲਮ ਦੀ ਕੰਧ ਦੀ ਚੱਠ ਦੇ ਮਹਾਨ ਦਿਨ ਲਈ ਮਹੱਤਵਪੂਰਣ ਤਿਆਰੀਆਂ ਜਲਦੀ ਹੀ ਸ਼ੁਰੂ ਹੋ ਗਈਆਂ। ਯਹੂਦਾਹ ਵਿਚ ਯਰੂਸ਼ਲਮ ਦੇ ਆਲੇ-ਦੁਆਲੇ ਦੇ ਸ਼ਹਿਰਾਂ ਤੋਂ ਰਾਗੀ ਇਕੱਠੇ ਕੀਤੇ ਗਏ ਸਨ। ਇਨ੍ਹਾਂ ਦੀਆਂ ਦੋ ਵੱਡੀਆਂ ਟੋਲੀਆਂ ਬਣਾਈਆਂ ਗਈਆਂ ਜੋ ਧੰਨਵਾਦ ਕਰਦੀਆਂ ਸਨ, ਅਤੇ ਦੋਹਾਂ ਦੇ ਮਗਰ-ਮਗਰ ਇਕ ਜਲੂਸ ਨਿਕਲਣਾ ਸੀ। (ਨਹਮਯਾਹ 12:27-31, 36, 38) ਇਹ ਟੋਲੀਆਂ ਅਤੇ ਜਲੂਸ ਕੰਧ ਦੇ ਉਸ ਹਿੱਸੇ ਤੋਂ ਸ਼ੁਰੂ ਹੋਏ ਜੋ ਹੈਕਲ ਤੋਂ ਸਭ ਤੋਂ ਦੂਰ ਸੀ, ਸ਼ਾਇਦ ਵਾਦੀ ਦੇ ਫਾਟਕ ਤੋਂ, ਅਤੇ ਇਕ ਦੂਸਰੇ ਤੋਂ ਉਲਟੇ ਪਾਸੇ ਚੱਲਦੇ ਹੋਏ ਪਰਮੇਸ਼ੁਰ ਦੇ ਭਵਨ ਤੇ ਜਾ ਮਿਲੇ। “ਉਸ ਦਿਨ ਉਨ੍ਹਾਂ ਨੇ ਵੱਡੀਆਂ ਬਲੀਆਂ ਚੜ੍ਹਾਈਆਂ ਅਤੇ ਵੱਡੇ ਅਨੰਦ ਹੋਏ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਵੱਡੇ ਅਨੰਦ ਨਾਲ ਪਰਸੰਨ ਕੀਤਾ ਨਾਲੇ ਬੱਚੇ ਅਤੇ ਤੀਵੀਆਂ ਵੀ ਅਨੰਦ ਹੋਈਆਂ ਅਤੇ ਯਰੂਸ਼ਲਮ ਦਾ ਏਹ ਅਨੰਦ ਦੂਰ ਤੀਕਰ ਸੁਣਿਆ ਗਿਆ।”—ਨਹਮਯਾਹ 12:43.
15. ਯਰੂਸ਼ਲਮ ਦੀ ਕੰਧ ਦੀ ਚੱਠ ਸਥਾਈ ਖ਼ੁਸ਼ੀ ਦਾ ਕਾਰਨ ਕਿਉਂ ਨਹੀਂ ਸੀ?
15 ਬਾਈਬਲ ਇਸ ਖ਼ੁਸ਼ੀ-ਭਰੇ ਜਸ਼ਨ ਦੀ ਤਾਰੀਖ਼ ਨਹੀਂ ਦਿੰਦੀ। ਬਿਨਾਂ ਸ਼ੱਕ, ਇਹ ਯਰੂਸ਼ਲਮ ਦੀ ਮੁੜ-ਬਹਾਲੀ ਵਿਚ ਇਕ ਮੁੱਖ ਘਟਨਾ, ਜਾਂ ਸਿਖਰ ਸੀ। ਨਿਸ਼ਚੇ ਹੀ, ਸ਼ਹਿਰ ਵਿਚ ਉਸਾਰੀ ਦਾ ਕਾਫ਼ੀ ਕੰਮ ਅਜੇ ਬਾਕੀ ਸੀ। ਸਮੇਂ ਦੇ ਬੀਤਣ ਨਾਲ, ਯਰੂਸ਼ਲਮ ਦੇ ਨਿਵਾਸੀਆਂ ਨੇ ਆਪਣੀ ਵਧੀਆ ਅਧਿਆਤਮਿਕ ਸਥਿਤੀ ਗੁਆ ਲਈ। ਉਦਾਹਰਣ ਲਈ, ਜਦੋਂ ਨਹਮਯਾਹ ਦੂਜੀ ਵਾਰ ਸ਼ਹਿਰ ਨੂੰ ਆਇਆ ਸੀ, ਤਾਂ ਉਸ ਨੇ ਦੇਖਿਆ ਕਿ ਪਰਮੇਸ਼ੁਰ ਦੇ ਭਵਨ ਨੂੰ ਫਿਰ ਤਿਆਗਿਆ ਜਾ ਰਿਹਾ ਸੀ ਅਤੇ ਇਸਰਾਏਲੀ ਗ਼ੈਰ-ਯਹੂਦੀ ਤੀਵੀਆਂ ਨਾਲ ਫਿਰ ਵਿਆਹ ਕਰਵਾ ਰਹੇ ਸਨ। (ਨਹਮਯਾਹ 13:6-11, 15, 23) ਇਹੀ ਬੁਰੇ ਹਾਲਾਤ ਨਬੀ ਮਲਾਕੀ ਦੀਆਂ ਲਿਖਤਾਂ ਵਿਚ ਵੀ ਦੱਸੇ ਗਏ ਹਨ। (ਮਲਾਕੀ 1:6-8; 2:11; 3:8) ਇਸ ਲਈ ਯਰੂਸ਼ਲਮ ਦੀ ਕੰਧ ਦੀ ਚੱਠ ਸਥਾਈ ਖ਼ੁਸ਼ੀ ਦਾ ਕਾਰਨ ਨਹੀਂ ਸੀ।
ਸਥਾਈ ਖ਼ੁਸ਼ੀ ਦਾ ਇਕ ਕਾਰਨ
16. ਪਰਮੇਸ਼ੁਰ ਦੇ ਲੋਕ ਕਿਨ੍ਹਾਂ ਮਹੱਤਵਪੂਰਣ ਘਟਨਾਵਾਂ ਦੀ ਉਤਸ਼ਾਹ ਨਾਲ ਉਡੀਕ ਕਰ ਰਹੇ ਹਨ?
16 ਅੱਜ, ਯਹੋਵਾਹ ਦੇ ਲੋਕ ਉਸ ਸਮੇਂ ਨੂੰ ਲੋਚਦੇ ਹਨ ਜਦੋਂ ਪਰਮੇਸ਼ੁਰ ਆਪਣੇ ਸਾਰੇ ਵੈਰੀਆਂ ਉੱਤੇ ਜਿੱਤ ਪ੍ਰਾਪਤ ਕਰੇਗਾ। ਇਹ ਸਮਾਂ ‘ਵੱਡੀ ਬਾਬੁਲ’—ਇਕ ਲਾਖਣਿਕ ਸ਼ਹਿਰ ਜਿਸ ਵਿਚ ਹਰ ਪ੍ਰਕਾਰ ਦਾ ਝੂਠਾ ਧਰਮ ਸ਼ਾਮਲ ਹੈ—ਦੇ ਵਿਨਾਸ਼ ਨਾਲ ਸ਼ੁਰੂ ਹੋਵੇਗਾ। (ਪਰਕਾਸ਼ ਦੀ ਪੋਥੀ 18:2, 8) ਝੂਠੇ ਧਰਮ ਦਾ ਵਿਨਾਸ਼, ਆਉਣ ਵਾਲੇ ਵੱਡੇ ਕਸ਼ਟ ਦੀ ਸ਼ੁਰੂਆਤ ਹੋਵੇਗੀ। (ਮੱਤੀ 24:21, 22) ਸਾਡੇ ਅੱਗੇ ਵੀ ਇਕ ਬਹੁਤ ਹੀ ਮਹੱਤਵਪੂਰਣ ਘਟਨਾ ਹੈ—ਪ੍ਰਭੂ ਯਿਸੂ ਮਸੀਹ ਦਾ ਆਪਣੀ ਲਾੜੀ, “ਨਵੀਂ ਯਰੂਸ਼ਲਮ” ਦੇ 1,44,000 ਨਿਵਾਸੀਆਂ ਨਾਲ ਸਵਰਗੀ ਵਿਆਹ। (ਪਰਕਾਸ਼ ਦੀ ਪੋਥੀ 19:7; 21:2) ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸਵਰਗੀ ਵਿਆਹ ਕਦੋਂ ਪੂਰਾ ਹੋਵੇਗਾ, ਲੇਕਿਨ ਇਹ ਇਕ ਖ਼ੁਸ਼ੀ-ਭਰੀ ਘਟਨਾ ਜ਼ਰੂਰ ਹੋਵੇਗੀ।—ਅਗਸਤ 15, 1990, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 30-1, ਦੇਖੋ।
17. ਨਵੀਂ ਯਰੂਸ਼ਲਮ ਦੀ ਉਸਾਰੀ ਦੇ ਪੂਰਾ ਹੋਣ ਬਾਰੇ ਅਸੀਂ ਕੀ ਜਾਣਦੇ ਹਾਂ?
17 ਸਾਨੂੰ ਇਹ ਤਾਂ ਪਤਾ ਹੈ ਕਿ ਨਵੀਂ ਯਰੂਸ਼ਲਮ ਦੀ ਉਸਾਰੀ ਬਹੁਤ ਜਲਦੀ ਹੀ ਪੂਰੀ ਹੋਣ ਵਾਲੀ ਹੈ। (ਮੱਤੀ 24:3, 7-14; ਪਰਕਾਸ਼ ਦੀ ਪੋਥੀ 12:12) ਧਰਤੀ ਉੱਤੇ ਯਰੂਸ਼ਲਮ ਸ਼ਹਿਰ ਦੇ ਉਲਟ, ਇਹ ਕਦੀ ਵੀ ਨਿਰਾਸ਼ਾ ਦਾ ਕਾਰਨ ਨਹੀਂ ਹੋਵੇਗਾ, ਕਿਉਂਕਿ ਇਸ ਦੇ ਸਾਰੇ ਨਿਵਾਸੀ ਯਿਸੂ ਮਸੀਹ ਦੇ ਪੈਰੋਕਾਰ ਹਨ ਜੋ ਆਤਮਾ ਦੁਆਰਾ ਮਸਹ ਕੀਤੇ ਗਏ, ਪਰਖੇ ਗਏ, ਅਤੇ ਸਾਫ਼ ਕੀਤੇ ਗਏ ਹਨ। ਮੌਤ ਤਕ ਵਫ਼ਾਦਾਰ ਰਹਿਣ ਕਾਰਨ, ਇਹ ਸਾਰੇ ਵਿਅਕਤੀ ਵਿਸ਼ਵ ਸਰਬਸ਼ਕਤੀਮਾਨ, ਯਹੋਵਾਹ ਪਰਮੇਸ਼ੁਰ ਪ੍ਰਤੀ ਆਪਣੀ ਸਥਾਈ ਨਿਸ਼ਠਾ ਸਾਬਤ ਕਰ ਚੁੱਕੇ ਹੋਣਗੇ। ਇਹ ਬਾਕੀ ਸਾਰੇ ਮਨੁੱਖਾਂ ਲਈ—ਜੋ ਜੀਉਂਦੇ ਹਨ ਅਤੇ ਜੋ ਮਰ ਚੁੱਕੇ ਹਨ—ਅਹਿਮ ਅਰਥ ਰੱਖਦਾ ਹੈ!
18. ਸਾਨੂੰ ਕਿਉਂ ‘ਜੁੱਗੋ ਜੁੱਗ ਖੁਸ਼ੀ ਮਨਾਉਣੀ ਅਤੇ ਬਾਗ ਬਾਗ ਹੋਣਾ’ ਚਾਹੀਦਾ ਹੈ?
18 ਇਸ ਉੱਤੇ ਵਿਚਾਰ ਕਰੋ ਕਿ ਉਦੋਂ ਕੀ ਹੋਵੇਗਾ ਜਦੋਂ ਨਵੀਂ ਯਰੂਸ਼ਲਮ ਉਨ੍ਹਾਂ ਮਨੁੱਖਾਂ ਵੱਲ ਧਿਆਨ ਦੇਵੇਗੀ ਜੋ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਰੱਖਦੇ ਹਨ। “ਵੇਖ” ਯੂਹੰਨਾ ਰਸੂਲ ਨੇ ਲਿਖਿਆ। “ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:2-4) ਇਸ ਤੋਂ ਇਲਾਵਾ, ਪਰਮੇਸ਼ੁਰ ਇਸ ਸ਼ਹਿਰ-ਸਮਾਨ ਪ੍ਰਬੰਧ ਦੁਆਰਾ ਮਨੁੱਖਜਾਤੀ ਨੂੰ ਮਨੁੱਖੀ ਸੰਪੂਰਣਤਾ ਤਕ ਲਿਆਵੇਗਾ। (ਪਰਕਾਸ਼ ਦੀ ਪੋਥੀ 22:1, 2) ‘ਜੋ ਕੁਝ ਪਰਮੇਸ਼ੁਰ ਹੁਣ ਉਤਪੰਨ ਕਰਦਾ ਹੈ, ਉਸ ਤੋਂ ਜੁੱਗੋ ਜੁੱਗ ਖੁਸ਼ੀ ਮਨਾਉਣ ਅਤੇ ਬਾਗ ਬਾਗ ਹੋਣ’ ਦੇ ਇਹ ਕਿੰਨੇ ਵਧੀਆ ਕਾਰਨ ਹਨ!—ਯਸਾਯਾਹ 65:18.
19. ਉਹ ਅਧਿਆਤਮਿਕ ਪਰਾਦੀਸ ਕੀ ਹੈ ਜਿਸ ਵਿਚ ਮਸੀਹੀਆਂ ਨੂੰ ਇਕੱਠਾ ਕੀਤਾ ਗਿਆ ਹੈ?
19 ਲੇਕਿਨ, ਪਸ਼ਚਾਤਾਪੀ ਮਨੁੱਖਾਂ ਨੂੰ ਪਰਮੇਸ਼ੁਰ ਤੋਂ ਮਦਦ ਹਾਸਲ ਕਰਨ ਲਈ ਉਦੋਂ ਤਕ ਉਡੀਕ ਨਹੀਂ ਕਰਨੀ ਪਵੇਗੀ। ਸਾਲ 1919 ਵਿਚ, ਯਹੋਵਾਹ 1,44,000 ਦੇ ਅਖ਼ੀਰਲੇ ਮੈਂਬਰਾਂ ਨੂੰ ਅਧਿਆਤਮਿਕ ਪਰਾਦੀਸ ਵਿਚ ਇਕੱਠੇ ਕਰਨ ਲੱਗ ਪਿਆ, ਜਿੱਥੇ ਪਰਮੇਸ਼ੁਰ ਦੀ ਆਤਮਾ ਦੇ ਫਲ—ਜਿਵੇਂ ਕਿ ਪ੍ਰੇਮ, ਆਨੰਦ, ਅਤੇ ਸ਼ਾਂਤੀ—ਭਰਪੂਰ ਹਨ। (ਗਲਾਤੀਆਂ 5:22, 23) ਇਸ ਅਧਿਆਤਮਿਕ ਪਰਾਦੀਸ ਦਾ ਇਕ ਵਿਸ਼ੇਸ਼ ਪਹਿਲੂ ਇਸ ਦੇ ਮਸਹ ਕੀਤੇ ਹੋਏ ਨਿਵਾਸੀਆਂ ਦੀ ਨਿਹਚਾ ਹੈ, ਜਿਨ੍ਹਾਂ ਨੇ ਸਾਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕੰਮ ਵਿਚ ਅਗਵਾਈ ਕਰਨ ਵਿਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। (ਮੱਤੀ 21:43; 24:14) ਨਤੀਜੇ ਵਜੋਂ, ਲਗਭਗ ਸੱਠ ਲੱਖ ‘ਹੋਰ ਭੇਡਾਂ,’ ਜਿਨ੍ਹਾਂ ਦੀ ਧਰਤੀ ਉੱਤੇ ਰਹਿਣ ਦੀ ਉਮੀਦ ਹੈ, ਨੂੰ ਵੀ ਅਧਿਆਤਮਿਕ ਪਰਾਦੀਸ ਵਿਚ ਦਾਖ਼ਲ ਹੋਣ ਅਤੇ ਫਲਦਾਇਕ ਕੰਮ ਦਾ ਆਨੰਦ ਮਾਣਨ ਦੀ ਇਜਾਜ਼ਤ ਦਿੱਤੀ ਗਈ ਹੈ। (ਯੂਹੰਨਾ 10:16) ਉਹ ਇਸ ਦੇ ਯੋਗ ਬਣੇ ਹਨ ਕਿਉਂਕਿ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਦੇ ਪੁੱਤਰ, ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਦੇ ਆਧਾਰ ਤੇ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕੀਤਾ ਹੈ। ਨਵੀਂ ਯਰੂਸ਼ਲਮ ਦੇ ਸੰਭਾਵੀ ਮੈਂਬਰਾਂ ਨਾਲ ਉਨ੍ਹਾਂ ਦੀ ਸੰਗਤ ਸੱਚ-ਮੁੱਚ ਹੀ ਇਕ ਬਰਕਤ ਸਾਬਤ ਹੋਈ ਹੈ। ਇਸ ਤਰ੍ਹਾਂ, ਮਸਹ ਕੀਤੇ ਹੋਏ ਮਸੀਹੀਆਂ ਨਾਲ ਆਪਣੇ ਵਰਤਾਉ ਦੁਆਰਾ, ਯਹੋਵਾਹ ਨੇ “ਨਵੀਂ ਧਰਤੀ”—ਪਰਮੇਸ਼ੁਰ ਤੋਂ ਭੈ ਰੱਖਣ ਵਾਲੇ ਮਨੁੱਖਾਂ ਦਾ ਸਮਾਜ ਜਿਹੜੇ ਸਵਰਗੀ ਰਾਜ ਦੇ ਧਰਤੀ ਉੱਤੇ ਖੇਤਰ ਨੂੰ ਪ੍ਰਾਪਤ ਕਰਨਗੇ—ਦੀ ਇਕ ਪੱਕੀ ਨੀਂਹ ਰੱਖੀ ਹੈ।—ਯਸਾਯਾਹ 65:17; 2 ਪਤਰਸ 3:13.
20. ਨਵੀਂ ਯਰੂਸ਼ਲਮ ਆਪਣੇ ਨਾਂ ਦੇ ਅਰਥ ਤੇ ਕਿਵੇਂ ਪੂਰੀ ਉੱਤਰੇਗੀ?
20 ਯਹੋਵਾਹ ਦੇ ਲੋਕ ਇਸ ਵੇਲੇ ਆਪਣੇ ਅਧਿਆਤਮਿਕ ਪਰਾਦੀਸ ਵਿਚ ਜਿਹੜੀਆਂ ਸ਼ਾਂਤਮਈ ਹਾਲਤਾਂ ਦਾ ਆਨੰਦ ਮਾਣ ਰਹੇ ਹਨ, ਇਹ ਜਲਦੀ ਹੀ ਜ਼ਮੀਨੀ ਪਰਾਦੀਸ ਵਿਚ ਪਾਈਆਂ ਜਾਣਗੀਆਂ। ਇਹ ਉਦੋਂ ਹੋਵੇਗਾ ਜਦੋਂ ਨਵੀਂ ਯਰੂਸ਼ਲਮ ਮਨੁੱਖਜਾਤੀ ਨੂੰ ਬਰਕਤ ਦੇਣ ਲਈ ਸਵਰਗ ਵਿੱਚੋਂ ਉੱਤਰੇਗੀ। ਦੂਹਰੇ ਅਰਥ ਵਿਚ, ਪਰਮੇਸ਼ੁਰ ਦੇ ਲੋਕ ਯਸਾਯਾਹ 65:21-25 ਵਿਚ ਵਾਅਦਾ ਕੀਤੀਆਂ ਗਈਆਂ ਸ਼ਾਂਤਮਈ ਹਾਲਤਾਂ ਦਾ ਆਨੰਦ ਮਾਣਨਗੇ। ਅਧਿਆਤਮਿਕ ਪਰਾਦੀਸ ਵਿਚ ਯਹੋਵਾਹ ਦੇ ਇਕਮੁੱਠ ਉਪਾਸਕਾਂ ਵਜੋਂ, ਮਸਹ ਕੀਤੇ ਹੋਏ ਵਿਅਕਤੀ, ਜਿਨ੍ਹਾਂ ਨੇ ਹਾਲੇ ਸਵਰਗੀ ਨਵੀਂ ਯਰੂਸ਼ਲਮ ਵਿਚ ਆਪਣੀ ਜਗ੍ਹਾ ਲੈਣੀ ਹੈ, ਅਤੇ ‘ਹੋਰ ਭੇਡਾਂ’ ਹੁਣ ਪਰਮੇਸ਼ੁਰ-ਦਿੱਤ ਸ਼ਾਂਤੀ ਅਨੁਭਵ ਕਰ ਰਹੇ ਹਨ। ਅਤੇ ਅਜਿਹੀ ਸ਼ਾਂਤੀ ਜ਼ਮੀਨੀ ਪਰਾਦੀਸ ਵਿਚ ਵੀ ਹੋਵੇਗੀ, ਜਦੋਂ ‘ਪਰਮੇਸ਼ੁਰ ਦੀ ਮਰਜ਼ੀ ਜਿਹੀ ਸਵਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇਗੀ।’ (ਮੱਤੀ 6:10) ਜੀ ਹਾਂ, ਪਰਮੇਸ਼ੁਰ ਦਾ ਮਹਾਨ ਸਵਰਗੀ ਸ਼ਹਿਰ, ‘ਦੂਹਰੀ ਸ਼ਾਂਤੀ ਦੀ ਪੱਕੀ ਨੀਂਹ’ ਵਜੋਂ ਯਰੂਸ਼ਲਮ ਨਾਂ ਤੇ ਪੂਰਾ ਉੱਤਰੇਗਾ। ਸਦਾ ਲਈ, ਇਹ ਨਵੀਂ ਯਰੂਸ਼ਲਮ ਆਪਣੇ ਮਹਾਨ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ ਦੀ ਅਤੇ ਯਿਸੂ ਮਸੀਹ ਦੀ ਪ੍ਰਸ਼ੰਸਾ ਕਰਦੀ ਰਹੇਗੀ, ਜੋ ਉਸ ਦਾ ਲਾੜਾ ਅਤੇ ਰਾਜਾ ਹੈ।
ਕੀ ਤੁਹਾਨੂੰ ਯਾਦ ਹੈ?
◻ ਉਦੋਂ ਕੀ ਸੰਪੰਨ ਕੀਤਾ ਗਿਆ ਜਦੋਂ ਨਹਮਯਾਹ ਨੇ ਲੋਕਾਂ ਨੂੰ ਯਰੂਸ਼ਲਮ ਵਿਚ ਇਕੱਠਾ ਕੀਤਾ ਸੀ?
◻ ਪਰਮੇਸ਼ੁਰ ਦੇ ਭਵਨ ਨੂੰ ਨਾ ਤਿਆਗਣ ਲਈ ਪ੍ਰਾਚੀਨ ਯਹੂਦੀਆਂ ਨੂੰ ਕੀ ਕਰਨਾ ਪਿਆ, ਅਤੇ ਸਾਡੇ ਤੋਂ ਕੀ ਮੰਗ ਕੀਤੀ ਜਾਂਦੀ ਹੈ?
◻ ਸਦੀਵੀ ਖ਼ੁਸ਼ੀ ਅਤੇ ਸ਼ਾਂਤੀ ਲਿਆਉਣ ਵਿਚ “ਯਰੂਸ਼ਲਮ” ਕਿਸ ਤਰ੍ਹਾਂ ਸ਼ਾਮਲ ਹੈ?
[ਸਫ਼ੇ 26 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਯਰੂਸ਼ਲਮ ਦੇ ਫਾਟਕ
ਨੰਬਰ ਮੀਟਰਾਂ ਵਿਚ ਵਰਤਮਾਨ-ਦਿਨ ਦੀ ਉਚਾਈ ਨੂੰ ਦਰਸਾਉਂਦੇ ਹਨ
ਮੱਛੀ ਫਾਟਕ
ਪੁਰਾਣਾ ਫਾਟਕ
ਇਫਰਾਈਮ ਦਾ ਫਾਟਕ
ਖੂੰਜੇ ਵਾਲਾ ਫਾਟਕ
ਚੌੜੀ ਕੰਧ
ਚੌਂਕ
ਵਾਦੀ ਦਾ ਫਾਟਕ
ਦੂਜਾ ਮਹੱਲਾ
ਮੁਢਲੀ ਉੱਤਰੀ ਕੰਧ
ਦਾਊਦ ਦਾ ਸ਼ਹਿਰ
ਕੂੜੇ ਦਾ ਫਾਟਕ
ਹਿੰਨੋਮ ਦੀ ਵਾਦੀ
ਸ਼ਾਹੀ ਮਹਿਲ
ਭੇਡ ਫਾਟਕ
ਬੰਦੀ ਖ਼ਾਨੇ ਦਾ ਫਾਟਕ
ਹੈਕਲ ਦਾ ਇਲਾਕਾ
ਮਿਫਕਾਦ ਦਾ ਫਾਟਕ
ਘੋੜ ਫਾਟਕ
ਓਫਲ
ਚੌਂਕ
ਜਲ ਫਾਟਕ
ਗੀਹੋਨ ਦੇ ਪਾਣੀ ਦਾ ਸੋਤਾ
ਚਸ਼ਮਾ ਫਾਟਕ
ਪਾਤਸ਼ਾਹੀ ਬਾਗ਼
ਏਨ-ਰੋਗੇਲ
ਟਾਇਰੋਪਿਯਨ (ਕੇਂਦਰੀ) ਵਾਦੀ
ਕਿਦਰੋਨ ਦਾ ਨਾਲਾ
740
730
730
750
770
770
750
730
710
690
670
620
640
660
680
700
720
740
730
710
690
670
ਯਰੂਸ਼ਲਮ ਦੀ ਕੰਧ ਦੀ ਸੰਭਾਵੀ ਹੱਦ ਜਿਸ ਸਮੇਂ ਸ਼ਹਿਰ ਦਾ ਵਿਨਾਸ਼ ਹੋਇਆ ਸੀ ਅਤੇ ਜਦੋਂ ਨਹਮਯਾਹ ਨੇ ਕੰਧ ਦੀ ਮੁੜ ਉਸਾਰੀ ਵਿਚ ਅਗਵਾਈ ਕੀਤੀ ਸੀ