ਪਾਠ 55
ਆਪਣੀ ਮੰਡਲੀ ਨੂੰ ਸਹਿਯੋਗ ਦਿਓ
ਦੁਨੀਆਂ ਭਰ ਦੀਆਂ ਹਜ਼ਾਰਾਂ ਮੰਡਲੀਆਂ ਵਿਚ ਲੱਖਾਂ ਹੀ ਲੋਕ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਭਗਤੀ ਕਰਦੇ ਹਨ। ਉਹ ਮੰਡਲੀ ਵਿਚ ਮਿਲਦੀ ਸਿੱਖਿਆ ਤੇ ਸਲਾਹ ਲਈ ਬਹੁਤ ਸ਼ੁਕਰਗੁਜ਼ਾਰ ਹਨ ਅਤੇ ਉਹ ਕਈ ਤਰੀਕਿਆਂ ਨਾਲ ਆਪਣੀ ਮੰਡਲੀ ਨੂੰ ਖ਼ੁਸ਼ੀ-ਖ਼ੁਸ਼ੀ ਸਹਿਯੋਗ ਦਿੰਦੇ ਹਨ। ਕੀ ਤੁਸੀਂ ਵੀ ਆਪਣੀ ਮੰਡਲੀ ਲਈ ਸ਼ੁਕਰਗੁਜ਼ਾਰ ਹੋ? ਤੁਸੀਂ ਆਪਣੀ ਮੰਡਲੀ ਲਈ ਕੀ ਕਰ ਸਕਦੇ ਹੋ? ਆਓ ਜਾਣੀਏ।
1. ਮੰਡਲੀ ਨੂੰ ਸਹਿਯੋਗ ਦੇਣ ਲਈ ਅਸੀਂ ਆਪਣਾ ਸਮਾਂ ਅਤੇ ਤਾਕਤ ਕਿਨ੍ਹਾਂ ਕੰਮਾਂ ਵਿਚ ਲਾ ਸਕਦੇ ਹਾਂ?
ਅਸੀਂ ਸਾਰੇ ਕਿਸੇ-ਨਾ-ਕਿਸੇ ਤਰੀਕੇ ਨਾਲ ਮੰਡਲੀ ਦੀ ਮਦਦ ਕਰ ਸਕਦੇ ਹਾਂ। ਮਿਸਾਲ ਲਈ, ਜੇ ਸਾਡੀ ਮੰਡਲੀ ਵਿਚ ਬਜ਼ੁਰਗ ਜਾਂ ਬੀਮਾਰ ਭੈਣ-ਭਰਾ ਹਨ, ਤਾਂ ਅਸੀਂ ਉਨ੍ਹਾਂ ਨੂੰ ਆਪਣੇ ਨਾਲ ਸਭਾਵਾਂ ʼਤੇ ਲਿਜਾ ਸਕਦੇ ਹਾਂ। ਅਸੀਂ ਹੋਰ ਤਰੀਕਿਆਂ ਨਾਲ ਵੀ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ, ਜਿਵੇਂ ਉਨ੍ਹਾਂ ਲਈ ਖ਼ਰੀਦਾਰੀ ਕਰਨੀ ਜਾਂ ਉਨ੍ਹਾਂ ਦੇ ਘਰ ਦੀ ਸਾਫ਼-ਸਫ਼ਾਈ ਕਰਨੀ। (ਯਾਕੂਬ 1:27 ਪੜ੍ਹੋ।) ਇਸ ਤੋਂ ਇਲਾਵਾ, ਅਸੀਂ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਕਰਨ ਵਿਚ ਵੀ ਮਦਦ ਕਰ ਸਕਦੇ ਹਾਂ। ਇੱਦਾਂ ਕਰਨ ਲਈ ਸਾਡੇ ʼਤੇ ਜ਼ੋਰ ਨਹੀਂ ਪਾਇਆ ਜਾਂਦਾ, ਸਗੋਂ ਅਸੀਂ “ਖ਼ੁਸ਼ੀ-ਖ਼ੁਸ਼ੀ” ਇਹ ਸਾਰਾ ਕੁਝ ਕਰਦੇ ਹਾਂ ਕਿਉਂਕਿ ਅਸੀਂ ਯਹੋਵਾਹ ਅਤੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹਾਂ।—ਜ਼ਬੂਰ 110:3.
ਬਪਤਿਸਮਾ ਲੈ ਚੁੱਕੇ ਭੈਣ-ਭਰਾ ਹੋਰ ਵੀ ਕਈ ਤਰੀਕਿਆਂ ਨਾਲ ਮੰਡਲੀ ਨੂੰ ਸਹਿਯੋਗ ਦੇ ਸਕਦੇ ਹਨ। ਜਿਹੜੇ ਭਰਾ ਬਾਈਬਲ ਵਿਚ ਦਿੱਤੀਆਂ ਮੰਗਾਂ ਨੂੰ ਪੂਰਾ ਕਰਦੇ ਹਨ, ਉਹ ਸਹਾਇਕ ਸੇਵਕਾਂ ਦੇ ਤੌਰ ਤੇ ਅਤੇ ਬਾਅਦ ਵਿਚ ਬਜ਼ੁਰਗਾਂ ਦੇ ਤੌਰ ਤੇ ਸੇਵਾ ਕਰ ਸਕਦੇ ਹਨ। ਇਸ ਤੋਂ ਇਲਾਵਾ, ਭੈਣ-ਭਰਾ ਪਾਇਨੀਅਰਿੰਗ ਕਰ ਕੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਯੋਗਦਾਨ ਪਾ ਸਕਦੇ ਹਨ। ਕੁਝ ਮਸੀਹੀ ਭਗਤੀ ਦੀਆਂ ਥਾਵਾਂ ਬਣਾਉਣ ਵਿਚ ਹੱਥ ਵਟਾ ਸਕਦੇ ਹਨ ਜਾਂ ਫਿਰ ਉਨ੍ਹਾਂ ਮੰਡਲੀਆਂ ਵਿਚ ਜਾ ਕੇ ਸੇਵਾ ਕਰ ਸਕਦੇ ਹਨ ਜਿੱਥੇ ਜ਼ਿਆਦਾ ਲੋੜ ਹੈ।
2. ਮੰਡਲੀ ਨੂੰ ਸਹਿਯੋਗ ਦੇਣ ਲਈ ਅਸੀਂ ਆਪਣਾ ਪੈਸਾ ਅਤੇ ਚੀਜ਼ਾਂ ਕਿਵੇਂ ਵਰਤ ਸਕਦੇ ਹਾਂ?
ਅਸੀਂ ‘ਆਪਣੀਆਂ ਕੀਮਤੀ ਚੀਜ਼ਾਂ ਨਾਲ ਯਹੋਵਾਹ ਦਾ ਆਦਰ ਕਰ’ ਸਕਦੇ ਹਾਂ। (ਕਹਾਉਤਾਂ 3:9) ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਜਦੋਂ ਅਸੀਂ ਆਪਣੇ ਪੈਸੇ ਤੇ ਚੀਜ਼ਾਂ ਦਾਨ ਕਰ ਕੇ ਮੰਡਲੀ ਨੂੰ ਅਤੇ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਨੂੰ ਸਹਿਯੋਗ ਦਿੰਦੇ ਹਾਂ। (2 ਕੁਰਿੰਥੀਆਂ 9:7 ਪੜ੍ਹੋ।) ਇਸ ਦਾਨ ਨਾਲ ਉਨ੍ਹਾਂ ਭੈਣਾਂ-ਭਰਾਵਾਂ ਦੀ ਵੀ ਮਦਦ ਕੀਤੀ ਜਾਂਦੀ ਹੈ ਜੋ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੁੰਦੇ ਹਨ। ਕਈ ਮਸੀਹੀ ਦਾਨ ਕਰਨ ਲਈ ਬਾਕਾਇਦਾ ‘ਕੁਝ ਪੈਸੇ ਵੱਖਰੇ ਰੱਖਦੇ’ ਹਨ। (1 ਕੁਰਿੰਥੀਆਂ 16:2 ਪੜ੍ਹੋ।) ਅਸੀਂ ਭਗਤੀ ਦੀਆਂ ਥਾਵਾਂ ʼਤੇ ਰੱਖੀਆਂ ਦਾਨ-ਪੇਟੀਆਂ ਵਿਚ ਦਾਨ ਪਾ ਸਕਦੇ ਹਾਂ ਜਾਂ ਫਿਰ donate.jw.org ਵੈੱਬਸਾਈਟ ʼਤੇ ਦਾਨ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਆਪਣਾ ਪੈਸਾ ਅਤੇ ਚੀਜ਼ਾਂ ਵਰਤ ਕੇ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਾਂ।
ਹੋਰ ਸਿੱਖੋ
ਜਾਣੋ ਕਿ ਤੁਸੀਂ ਕਿਹੜੇ ਕੁਝ ਤਰੀਕਿਆਂ ਨਾਲ ਮੰਡਲੀ ਨੂੰ ਸਹਿਯੋਗ ਦੇ ਸਕਦੇ ਹੋ।
3. ਅਸੀਂ ਆਪਣੇ ਪੈਸੇ ਅਤੇ ਚੀਜ਼ਾਂ ਦਾਨ ਕਰ ਸਕਦੇ ਹਾਂ
ਯਹੋਵਾਹ ਅਤੇ ਯਿਸੂ ਖ਼ੁਸ਼ੀ ਨਾਲ ਦੇਣ ਵਾਲਿਆਂ ਨੂੰ ਪਿਆਰ ਕਰਦੇ ਹਨ। ਮਿਸਾਲ ਲਈ, ਯਿਸੂ ਨੇ ਇਕ ਗ਼ਰੀਬ ਵਿਧਵਾ ਦੀ ਤਾਰੀਫ਼ ਕੀਤੀ ਕਿ ਘੱਟ ਪੈਸੇ ਹੋਣ ਦੇ ਬਾਵਜੂਦ ਵੀ ਉਸ ਨੇ ਯਹੋਵਾਹ ਲਈ ਦਾਨ ਦਿੱਤਾ। ਲੂਕਾ 21:1-4 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਕੀ ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਜ਼ਿਆਦਾ ਪੈਸੇ ਦਾਨ ਕਰਨ ਦੀ ਲੋੜ ਹੈ?
ਜਦੋਂ ਅਸੀਂ ਦਿਲੋਂ ਦਾਨ ਕਰਦੇ ਹਾਂ, ਤਾਂ ਯਹੋਵਾਹ ਅਤੇ ਯਿਸੂ ਨੂੰ ਕਿੱਦਾਂ ਲੱਗਦਾ ਹੈ?
ਸਾਡਾ ਦਾਨ ਅਲੱਗ-ਅਲੱਗ ਤਰੀਕੇ ਨਾਲ ਵਰਤਿਆ ਜਾਂਦਾ ਹੈ। ਕਿਵੇਂ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਦੁਨੀਆਂ ਭਰ ਦੀਆਂ ਮੰਡਲੀਆਂ ਦੇ ਫ਼ਾਇਦੇ ਲਈ ਦਾਨ ਕਿਵੇਂ ਵਰਤਿਆ ਜਾਂਦਾ ਹੈ?
4. ਅਸੀਂ ਮਦਦ ਕਰਨ ਲਈ ਅੱਗੇ ਆ ਸਕਦੇ ਹਾਂ
ਪੁਰਾਣੇ ਸਮੇਂ ਵਿਚ ਯਹੋਵਾਹ ਦੇ ਸੇਵਕ ਜੋਸ਼ ਨਾਲ ਭਗਤੀ ਦੀਆਂ ਥਾਵਾਂ ਦੀ ਸਾਂਭ-ਸੰਭਾਲ ਕਰਦੇ ਸਨ। ਉਹ ਪੈਸੇ ਦਾਨ ਕਰਨ ਤੋਂ ਇਲਾਵਾ ਵੀ ਕੁਝ ਕਰਦੇ ਸਨ। 2 ਇਤਿਹਾਸ 34:9-11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਹਰੇਕ ਇਜ਼ਰਾਈਲੀ ਨੇ ਕਿੱਦਾਂ ਯਹੋਵਾਹ ਦੇ ਭਵਨ ਦੀ ਦੇਖ-ਰੇਖ ਕਰਨ ਵਿਚ ਹੱਥ ਵਟਾਇਆ?
ਆਓ ਦੇਖੀਏ ਕਿ ਇਜ਼ਰਾਈਲੀਆਂ ਵਾਂਗ ਅੱਜ ਯਹੋਵਾਹ ਦੇ ਗਵਾਹ ਕੀ ਕਰਦੇ ਹਨ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਆਪਣੇ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਕਰਨੀ ਅਤੇ ਇਸ ਨੂੰ ਵਧੀਆ ਹਾਲਤ ਵਿਚ ਰੱਖਣਾ ਕਿਉਂ ਜ਼ਰੂਰੀ ਹੈ?
ਤੁਸੀਂ ਕਿਨ੍ਹਾਂ ਕੁਝ ਤਰੀਕਿਆਂ ਨਾਲ ਇਸ ਕੰਮ ਵਿਚ ਹੱਥ ਵਟਾ ਸਕਦੇ ਹੋ?
5. ਭਰਾ ਮੰਡਲੀ ਵਿਚ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣ ਸਕਦੇ ਹਨ
ਬਾਈਬਲ ਵਿਚ ਮਸੀਹੀ ਭਰਾਵਾਂ ਨੂੰ ਮਿਹਨਤ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ ਤਾਂਕਿ ਉਹ ਮੰਡਲੀ ਵਿਚ ਵਧ-ਚੜ੍ਹ ਕੇ ਸੇਵਾ ਕਰ ਸਕਣ। ਉਹ ਇਹ ਕਿਵੇਂ ਕਰ ਸਕਦੇ ਹਨ? ਇਹ ਜਾਣਨ ਲਈ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਰਾਇਨ ਨੇ ਮੰਡਲੀ ਨੂੰ ਹੋਰ ਜ਼ਿਆਦਾ ਸਹਿਯੋਗ ਦੇਣ ਲਈ ਕੀ ਕੀਤਾ?
ਬਾਈਬਲ ਵਿਚ ਸਹਾਇਕ ਸੇਵਕਾਂ ਅਤੇ ਬਜ਼ੁਰਗਾਂ ਲਈ ਮੰਗਾਂ ਦੱਸੀਆਂ ਗਈਆਂ ਹਨ। 1 ਤਿਮੋਥਿਉਸ 3:1-13 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਸ਼ਾਇਦ ਕੋਈ ਪੁੱਛੇ: “ਯਹੋਵਾਹ ਦੇ ਗਵਾਹਾਂ ਦੇ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ?”
ਤੁਸੀਂ ਕੀ ਜਵਾਬ ਦਿਓਗੇ?
ਹੁਣ ਤਕ ਅਸੀਂ ਸਿੱਖਿਆ
ਜਦੋਂ ਅਸੀਂ ਆਪਣਾ ਸਮਾਂ, ਤਾਕਤ, ਪੈਸਾ ਅਤੇ ਹੋਰ ਚੀਜ਼ਾਂ ਦੇ ਕੇ ਮੰਡਲੀ ਨੂੰ ਸਹਿਯੋਗ ਦਿੰਦੇ ਹਾਂ, ਤਾਂ ਯਹੋਵਾਹ ਇਸ ਗੱਲ ਦੀ ਬਹੁਤ ਕਦਰ ਕਰਦਾ ਹੈ।
ਤੁਸੀਂ ਕੀ ਕਹੋਗੇ?
ਮੰਡਲੀ ਨੂੰ ਸਹਿਯੋਗ ਦੇਣ ਲਈ ਅਸੀਂ ਆਪਣਾ ਸਮਾਂ ਅਤੇ ਤਾਕਤ ਕਿਵੇਂ ਵਰਤ ਸਕਦੇ ਹਾਂ?
ਮੰਡਲੀ ਨੂੰ ਸਹਿਯੋਗ ਦੇਣ ਲਈ ਅਸੀਂ ਆਪਣਾ ਪੈਸਾ ਅਤੇ ਹੋਰ ਚੀਜ਼ਾਂ ਕਿਵੇਂ ਵਰਤ ਸਕਦੇ ਹਾਂ?
ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਮੰਡਲੀ ਨੂੰ ਸਹਿਯੋਗ ਦੇਣਾ ਚਾਹੁੰਦੇ ਹੋ?
ਇਹ ਵੀ ਦੇਖੋ
ਕੀ ਪਰਮੇਸ਼ੁਰ ਚਾਹੁੰਦਾ ਹੈ ਕਿ ਮਸੀਹੀ ਆਪਣੀ ਕਮਾਈ ਦਾ ਦਸਵਾਂ ਹਿੱਸਾ ਦੇਣ? ਇਹ ਜਾਣਨ ਲਈ ਲੇਖ ਪੜ੍ਹੋ।
ਬਾਈਬਲ ਮੁਤਾਬਕ ਕੁਝ ਜ਼ਿੰਮੇਵਾਰੀਆਂ ਬਪਤਿਸਮਾ-ਪ੍ਰਾਪਤ ਆਦਮੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਪਰ ਉਦੋਂ ਕੀ ਜੇ ਇਹ ਜ਼ਿੰਮੇਵਾਰੀਆਂ ਬਪਤਿਸਮਾ-ਪ੍ਰਾਪਤ ਔਰਤਾਂ ਨੂੰ ਸੰਭਾਲਣੀਆਂ ਪੈਣ?
“ਮੰਡਲੀ ਵਿਚ ਮੁਖੀ ਦੀ ਜ਼ਿੰਮੇਵਾਰੀ ਨੂੰ ਸਮਝਣਾ” (ਪਹਿਰਾਬੁਰਜ, ਫਰਵਰੀ 2021)
ਕੁਝ ਦਲੇਰ ਭਰਾਵਾਂ ਨੂੰ ਮਿਲੋ ਜੋ ਮੁਸ਼ਕਲਾਂ ਪਾਰ ਕਰ ਕੇ ਭੈਣਾਂ-ਭਰਾਵਾਂ ਤਕ ਪ੍ਰਕਾਸ਼ਨ ਪਹੁੰਚਾਉਂਦੇ ਹਨ।
ਜਾਣੋ ਕਿ ਦੂਸਰੇ ਧਾਰਮਿਕ ਸੰਗਠਨਾਂ ਤੋਂ ਉਲਟ ਸਾਡਾ ਸੰਗਠਨ ਆਪਣੇ ਕੰਮ ਦਾ ਖ਼ਰਚਾ ਕਿੱਦਾਂ ਚਲਾਉਂਦਾ ਹੈ।
“ਯਹੋਵਾਹ ਦੇ ਗਵਾਹਾਂ ਦੇ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ?” (jw.org ʼਤੇ ਲੇਖ)