ਹੁਣ ਅਤੇ ਸਦਾ ਦੇ ਲਈ ਆਨੰਦਮਈ
“ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ ਖੁਸ਼ੀ ਮਨਾਓ ਅਤੇ ਬਾਗ ਬਾਗ ਹੋਵੋ, ਵੇਖੋ ਤਾਂ, ਮੈਂ ਯਰੂਸ਼ਲਮ ਲਈ ਅਨੰਦਤਾ, ਅਤੇ ਉਸ ਦੀ ਪਰਜਾ ਲਈ ਖੁਸ਼ੀ ਉਤਪੰਨ ਕਰਦਾ ਹਾਂ।”—ਯਸਾਯਾਹ 65:18.
1. ਸੱਚੀ ਉਪਾਸਨਾ ਨੇ ਸਦੀਆਂ ਦੇ ਦੌਰਾਨ ਵਿਅਕਤੀਆਂ ਉੱਤੇ ਕਿਵੇਂ ਅਸਰ ਪਾਇਆਂ ਹੈ?
ਸਦੀਆਂ ਦੇ ਦੌਰਾਨ, ਅਣਗਿਣਤ ਲੋਕਾਂ ਨੇ ਸੱਚੇ ਪਰਮੇਸ਼ੁਰ, ਯਹੋਵਾਹ ਦੀ ਸੇਵਾ ਕਰਨ ਵਿਚ ਭਰਪੂਰ ਆਨੰਦ ਪ੍ਰਾਪਤ ਕੀਤਾ ਹੈ। ਉਨ੍ਹਾਂ ਵਿੱਚੋਂ ਇਕ ਵਿਅਕਤੀ ਦਾਊਦ ਸੀ ਜੋ ਸੱਚੀ ਉਪਾਸਨਾ ਵਿਚ ਆਨੰਦਿਤ ਸੀ। ਬਾਈਬਲ ਬਿਆਨ ਕਰਦੀ ਹੈ ਕਿ ਜਦੋਂ ਨੇਮ ਦਾ ਸੰਦੂਕ ਯਰੂਸ਼ਲਮ ਵਿਚ ਲਿਆਂਦਾ ਗਿਆ, ਤਦ “ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਯਹੋਵਾਹ ਦੇ ਸੰਦੂਕ ਨੂੰ ਜੈ ਕਾਰਾ ਬੁਲਾਉਂਦੇ . . . ਚੁੱਕ ਕੇ ਲੈ ਆਏ।” (2 ਸਮੂਏਲ 6:15) ਯਹੋਵਾਹ ਦੀ ਸੇਵਾ ਕਰਨ ਵਿਚ ਅਜਿਹਾ ਆਨੰਦ ਕੇਵਲ ਅਤੀਤ ਦੀ ਗੱਲ ਨਹੀਂ ਹੈ। ਤੁਸੀਂ ਵੀ ਇਸ ਵਿਚ ਹਿੱਸਾ ਲੈ ਸਕਦੇ ਹੋ। ਅਤੇ ਜਲਦੀ ਹੀ ਆਨੰਦ ਦੀਆਂ ਨਵੀਂਆਂ ਮਿਣਤੀਆਂ ਵੀ ਤੁਹਾਡੀਆਂ ਹੋ ਸਕਦੀਆਂ ਹਨ!
2. ਪਰਤਣ ਵਾਲੇ ਯਹੂਦੀਆਂ ਦੇ ਉੱਤੇ ਯਸਾਯਾਹ ਅਧਿਆਇ 35 ਦੀ ਪ੍ਰਥਮ ਪੂਰਤੀ ਤੋਂ ਇਲਾਵਾ, ਅੱਜ ਕੌਣ ਇਕ ਹੋਰ ਪੂਰਤੀ ਵਿਚ ਸ਼ਾਮਲ ਹਨ?
2 ਪਿਛਲੇ ਲੇਖ ਵਿਚ, ਅਸੀਂ ਯਸਾਯਾਹ ਅਧਿਆਇ 35 ਵਿਚ ਦਰਜ ਕੀਤੀ ਗਈ ਉਤੇਜਕ ਭਵਿੱਖਬਾਣੀ ਦੀ ਪਹਿਲੀ ਪੂਰਤੀ ਦੀ ਜਾਂਚ ਕੀਤੀ ਸੀ। ਅਸੀਂ ਇਸ ਨੂੰ ਉਚਿਤ ਤੌਰ ਤੇ ਇਕ ਮੁੜ ਬਹਾਲੀ ਦੀ ਭਵਿੱਖਬਾਣੀ ਆਖ ਸਕਦੇ ਹਾਂ ਕਿਉਂਕਿ ਪੁਰਾਣੇ ਸਮੇਂ ਦਿਆਂ ਯਹੂਦੀਆਂ ਦੇ ਨਾਲ ਇਹੋ ਹੀ ਗੱਲ ਸੱਚ ਸਾਬਤ ਹੋਈ। ਇਸ ਦੀ ਸਾਡੇ ਦਿਨਾਂ ਵਿਚ ਇਕ ਸਮਾਨ ਪੂਰਤੀ ਹੈ। ਇਹ ਕਿਵੇਂ? ਖ਼ੈਰ, 33 ਸਾ.ਯੁ. ਦੇ ਪੰਤੇਕੁਸਤ ਤੇ ਯਿਸੂ ਦੇ ਰਸੂਲਾਂ ਅਤੇ ਦੂਜੇ ਲੋਕਾਂ ਦੇ ਨਾਲ ਆਰੰਭ ਕਰਦੇ ਹੋਏ, ਯਹੋਵਾਹ ਅਧਿਆਤਮਿਕ ਇਸਰਾਏਲੀਆਂ ਦੇ ਨਾਲ ਵਰਤਾਉ ਕਰਦਾ ਆਇਆ ਹੈ। ਇਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਨਾਲ ਮਸਹ ਕੀਤੇ ਗਏ ਮਨੁੱਖ ਹਨ ਜੋ ਉਸ ਵਰਗ ਦਾ ਭਾਗ ਬਣਦੇ ਹਨ ਜਿਸ ਨੂੰ ਰਸੂਲ ਪੌਲੁਸ ‘ਪਰਮੇਸ਼ੁਰ ਦਾ ਇਸਰਾਏਲ’ ਸੱਦਦਾ ਹੈ। (ਗਲਾਤੀਆਂ 6:16; ਰੋਮੀਆਂ 8:15-17) ਨਾਲੇ, ਇਹ ਵੀ ਯਾਦ ਕਰੋ ਕਿ ਇਨ੍ਹਾਂ ਮਸੀਹੀਆਂ ਨੂੰ 1 ਪਤਰਸ 2:9 ਵਿਚ, “ਚੁਣਿਆ ਹੋਇਆ ਵੰਸ, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖਾਸ ਪਰਜਾ” ਸੱਦਿਆ ਜਾਂਦਾ ਹੈ। ਪਤਰਸ ਅੱਗੇ ਜਾ ਕੇ ਅਧਿਆਤਮਿਕ ਇਸਰਾਏਲ ਨੂੰ ਦਿੱਤੀ ਗਈ ਕਾਰਜ-ਨਿਯੁਕਤੀ ਦੀ ਸ਼ਨਾਖਤ ਕਰਦਾ ਹੈ: “ਤੁਸੀਂ ਉਹ ਦਿਆਂ ਗੁਣਾਂ ਦਾ ਪਰਚਾਰ ਕਰੋ ਜਿਹ ਨੇ ਤੁਹਾਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।”
ਸਾਡੇ ਸਮੇਂ ਵਿਚ ਇਕ ਪੂਰਤੀ
3, 4. ਉਦੋਂ ਕੀ ਸਥਿਤੀ ਸੀ, ਜਦੋਂ ਯਸਾਯਾਹ ਅਧਿਆਇ 34 ਨੇ ਆਧੁਨਿਕ ਸਮਿਆਂ ਵਿਚ ਪੂਰਤੀ ਪਾਈ?
3 ਇਸ ਸਦੀ ਦੇ ਮੁਢਲੇ ਹਿੱਸੇ ਵਿਚ ਇਕ ਸਮਾਂ ਸੀ ਜਦੋਂ ਧਰਤੀ ਉੱਤੇ ਅਧਿਆਤਮਿਕ ਇਸਰਾਏਲ ਦਾ ਬਕੀਆ ਅਜਿਹਾ ਇਕ ਸੰਦੇਸ਼ ਘੋਸ਼ਿਤ ਕਰਨ ਵਿਚ ਨਿਯਮਿਤ ਤੌਰ ਤੇ ਸਰਗਰਮ ਨਹੀਂ ਸਨ। ਉਹ ਪਰਮੇਸ਼ੁਰ ਦੇ ਅਚਰਜ ਚਾਨਣ ਵਿਚ ਪੂਰੀ ਤਰ੍ਹਾਂ ਨਾਲ ਆਨੰਦ ਨਹੀਂ ਮਾਣ ਰਹੇ ਸਨ। ਅਸਲ ਵਿਚ, ਉਹ ਬਹੁਤ ਅਨ੍ਹੇਰੇ ਵਿਚ ਸਨ। ਇਹ ਕਦੋਂ ਸੀ? ਅਤੇ ਯਹੋਵਾਹ ਪਰਮੇਸ਼ੁਰ ਨੇ ਇਸ ਦੇ ਬਾਰੇ ਕੀ ਕੀਤਾ?
4 ਇਹ ਵਿਸ਼ਵ ਯੁੱਧ I ਦੀ ਅਵਧੀ ਵਿਚ, 1914 ਵਿਚ ਸਵਰਗ ਵਿਖੇ ਪਰਮੇਸ਼ੁਰ ਦਾ ਮਸੀਹਾਈ ਰਾਜ ਸਥਾਪਿਤ ਹੋਣ ਦੇ ਤੁਰੰਤ ਬਾਅਦ ਸੀ। ਕੌਮਾਂ, ਵਿਭਿੰਨ ਦੇਸ਼ਾਂ ਵਿਚ ਗਿਰਜਿਆਂ ਦਿਆਂ ਪਾਦਰੀਆਂ ਦੇ ਸਮਰਥਨ ਨਾਲ, ਇਕ ਦੂਜੇ ਦੇ ਨਾਲ ਕ੍ਰੋਧਿਤ ਸਨ। (ਪਰਕਾਸ਼ ਦੀ ਪੋਥੀ 11:17, 18) ਨਿਰਸੰਦੇਹ, ਪਰਮੇਸ਼ੁਰ ਧਰਮ-ਤਿਆਗੀ ਮਸੀਹੀ-ਜਗਤ ਅਤੇ ਉਸ ਦੇ ਉੱਚ ਪਾਦਰੀ ਵਰਗ ਦੇ ਉੱਨਾ ਹੀ ਵਿਰੁੱਧ ਸੀ ਜਿੰਨਾ ਕਿ ਉਹ ਅਦੋਮ ਦੀ ਘਮੰਡੀ ਕੌਮ ਦੇ ਵਿਰੁੱਧ ਰਿਹਾ ਸੀ। ਇਸ ਲਈ, ਮਸੀਹੀ-ਜਗਤ, ਅਰਥਾਤ ਪ੍ਰਤਿਰੂਪੀ ਅਦੋਮ, ਯਸਾਯਾਹ ਅਧਿਆਇ 34 ਦੀ ਆਧੁਨਿਕ-ਦਿਨ ਦੀ ਪੂਰਤੀ ਨੂੰ ਅਨੁਭਵ ਕਰਨ ਵਾਲਾ ਹੈ। ਸਥਾਈ ਵਿਨਾਸ਼ ਦੇ ਦੁਆਰਾ ਇਹ ਪੂਰਤੀ ਉੱਨੀ ਹੀ ਨਿਸ਼ਚਿਤ ਹੈ ਜਿੰਨੀ ਕਿ ਪ੍ਰਾਚੀਨ ਅਦੋਮ ਦੇ ਵਿਰੁੱਧ ਪਹਿਲੀ ਪੂਰਤੀ ਸੀ।—ਪਰਕਾਸ਼ ਦੀ ਪੋਥੀ 18:4-8, 19-21.
5. ਯਸਾਯਾਹ ਅਧਿਆਇ 35 ਦੀ ਸਾਡੇ ਸਮੇਂ ਵਿਚ ਕਿਸ ਤਰ੍ਹਾਂ ਦੀ ਪੂਰਤੀ ਹੋਈ ਹੈ?
5 ਯਸਾਯਾਹ ਦੀ ਭਵਿੱਖਬਾਣੀ ਦੇ ਅਧਿਆਇ 35 ਦੇ ਬਾਰੇ ਕੀ, ਜੋ ਆਨੰਦ ਉੱਤੇ ਜ਼ੋਰ ਦਿੰਦਾ ਹੈ? ਉਸ ਦੀ ਵੀ ਸਾਡੇ ਦਿਨਾਂ ਵਿਚ ਪੂਰਤੀ ਹੋਈ ਹੈ। ਉਹ ਕਿਵੇਂ? ਅਧਿਆਤਮਿਕ ਇਸਰਾਏਲ ਦੀ ਇਕ ਤਰ੍ਹਾਂ ਦੀ ਕੈਦ ਤੋਂ ਮੁੜ ਬਹਾਲੀ ਵਿਚ ਇਸ ਦੀ ਪੂਰਤੀ ਹੋਈ ਹੈ। ਆਓ ਅਸੀਂ ਅਸਲ ਵਿਚ ਹਾਲ ਹੀ ਦੇ ਦੈਵ-ਸ਼ਾਸਕੀ ਇਤਿਹਾਸ ਦਿਆਂ ਉਨ੍ਹਾਂ ਤੱਥਾਂ ਨੂੰ ਜਾਂਚੀਏ, ਜੋ ਅਜੇ ਜੀਵਿਤ ਅਨੇਕ ਲੋਕਾਂ ਦੇ ਜੀਵਨ-ਕਾਲ ਵਿਚ ਵਾਪਰੇ ਹਨ।
6. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅਧਿਆਤਮਿਕ ਇਸਰਾਏਲ ਦਾ ਬਕੀਆ ਇਕ ਕੈਦੀ ਸਥਿਤੀ ਵਿਚ ਸੀ?
6 ਵਿਸ਼ਵ ਯੁੱਧ I ਦੀ ਅਵਧੀ ਦੇ ਦੌਰਾਨ ਤੁਲਨਾਤਮਕ ਤੌਰ ਤੇ ਥੋੜ੍ਹੇ ਸਮੇਂ ਦੇ ਲਈ, ਅਧਿਆਤਮਿਕ ਇਸਰਾਏਲ ਦਾ ਬਕੀਆ ਪੂਰਣ ਤੌਰ ਤੇ ਸ਼ੁੱਧ ਅਤੇ ਪਰਮੇਸ਼ੁਰ ਦੀ ਇੱਛਾ ਦੇ ਅਨੁਕੂਲ ਨਹੀਂ ਰਿਹਾ ਸੀ। ਉਨ੍ਹਾਂ ਵਿੱਚੋਂ ਕੁਝ ਲੋਕ ਸਿਧਾਂਤਕ ਤਰੁੱਟੀਆਂ ਨਾਲ ਕਲੰਕਿਤ ਸਨ ਅਤੇ ਜਦੋਂ ਲੜ ਰਹੀਆਂ ਕੌਮਾਂ ਨੂੰ ਸਮਰਥਨ ਦੇਣ ਲਈ ਉਨ੍ਹਾਂ ਉੱਤੇ ਦਬਾਉ ਪਾਇਆ ਗਿਆ, ਤਾਂ ਉਨ੍ਹਾਂ ਨੇ ਯਹੋਵਾਹ ਦੇ ਪੱਖ ਵਿਚ ਇਕ ਸਪੱਸ਼ਟ ਸਥਿਤੀ ਨਾ ਅਪਣਾਉਣ ਦੇ ਦੁਆਰਾ ਸਮਝੌਤਾ ਕੀਤਾ। ਉਨ੍ਹਾਂ ਯੁੱਧ ਵਰ੍ਹਿਆਂ ਦੇ ਦੌਰਾਨ, ਉਨ੍ਹਾਂ ਨੂੰ ਹਰ ਪ੍ਰਕਾਰ ਦੀਆਂ ਸਤਾਹਟਾਂ ਸਹਿਣੀਆਂ ਪਈਆਂ, ਅਤੇ ਅਨੇਕ ਥਾਵਾਂ ਵਿਚ ਉਨ੍ਹਾਂ ਦੇ ਬਾਈਬਲ ਸਾਹਿੱਤ ਉੱਤੇ ਪਾਬੰਦੀ ਵੀ ਲਗਾਈ ਗਈ। ਅਖ਼ੀਰ ਵਿਚ, ਕੁਝ ਜ਼ਿਆਦਾ ਉੱਘੇ ਭਰਾਵਾਂ ਨੂੰ ਝੂਠੇ ਇਲਜ਼ਾਮਾਂ ਤੇ ਦੋਸ਼ੀ ਠਹਿਰਾਇਆ ਗਿਆ ਅਤੇ ਕੈਦ ਵਿਚ ਪਾ ਦਿੱਤਾ ਗਿਆ। ਪਿੱਛਲਝਾਤ ਪਾਉਂਦਿਆਂ ਇਹ ਦੇਖਣਾ ਮੁਸ਼ਕਲ ਨਹੀਂ ਹੈ ਕਿ, ਇਕ ਅਰਥ ਵਿਚ, ਪਰਮੇਸ਼ੁਰ ਦੇ ਲੋਕ, ਆਜ਼ਾਦ ਹੋਣ ਦੀ ਬਜਾਇ, ਇਕ ਕੈਦੀ ਸਥਿਤੀ ਵਿਚ ਸਨ। (ਤੁਲਨਾ ਕਰੋ ਯੂਹੰਨਾ 8:31, 32.) ਉਨ੍ਹਾਂ ਵਿਚ ਅਧਿਆਤਮਿਕ ਦ੍ਰਿਸ਼ਟੀ ਦੀ ਗੰਭੀਰ ਘਾਟ ਸੀ। (ਅਫ਼ਸੀਆਂ 1:16-18) ਉਨ੍ਹਾਂ ਨੇ ਪਰਮੇਸ਼ੁਰ ਦੀ ਉਸਤਤ ਕਰਨ ਦੇ ਸੰਬੰਧ ਵਿਚ ਇਕ ਸਾਪੇਖ ਖਾਮੋਸ਼ੀ ਦਿਖਾਈ, ਜਿਸ ਦੇ ਸਿੱਟੇ ਵਜੋਂ ਉਹ ਅਧਿਆਤਮਿਕ ਤੌਰ ਤੇ ਨਿਸਫਲ ਸਨ। (ਯਸਾਯਾਹ 32:3, 4; ਰੋਮੀਆਂ 14:11; ਫ਼ਿਲਿੱਪੀਆਂ 2:11) ਕੀ ਤੁਸੀਂ ਦੇਖਦੇ ਹੋ ਕਿ ਬਾਬਲ ਵਿਖੇ ਕੈਦ ਵਿਚ ਪ੍ਰਾਚੀਨ ਯਹੂਦੀਆਂ ਦੀ ਸਥਿਤੀ ਨਾਲ ਇਹ ਕਿਵੇਂ ਸਮਾਨਾਂਤਰ ਹੈ?
7, 8. ਆਧੁਨਿਕ-ਦਿਨ ਦੇ ਬਕੀਏ ਨੇ ਕਿਸ ਤਰ੍ਹਾਂ ਦੀ ਮੁੜ ਬਹਾਲੀ ਅਨੁਭਵ ਕੀਤੀ?
7 ਪਰੰਤੂ ਕੀ ਪਰਮੇਸ਼ੁਰ ਆਪਣੇ ਆਧੁਨਿਕ-ਦਿਨ ਦਿਆਂ ਸੇਵਕਾਂ ਨੂੰ ਉਸ ਸਥਿਤੀ ਵਿਚ ਛੱਡੇਗਾ? ਨਹੀਂ, ਉਹ ਯਸਾਯਾਹ ਦੁਆਰਾ ਪੂਰਵ-ਸੂਚਿਤ ਕੀਤੀ ਗਈ ਗੱਲ ਦੇ ਅਨੁਸਾਰ, ਉਨ੍ਹਾਂ ਨੂੰ ਮੁੜ ਬਹਾਲ ਕਰਨ ਦੇ ਲਈ ਦ੍ਰਿੜ੍ਹ ਸੀ। ਇਸ ਤਰ੍ਹਾਂ ਅਧਿਆਇ 35 ਵਿਚ ਦੀ ਇਹੋ ਭਵਿੱਖਬਾਣੀ ਸਾਡੇ ਸਮੇਂ ਵਿਚ ਇਕ ਸਪੱਸ਼ਟ ਪੂਰਤੀ ਪਾਉਂਦੀ ਹੈ, ਜਿਸ ਵਿਚ ਅਧਿਆਤਮਿਕ ਇਸਰਾਏਲ ਦੇ ਬਕੀਏ ਨੂੰ ਅਧਿਆਤਮਿਕ ਪਰਾਦੀਸ ਵਿਚ ਖ਼ੁਸ਼ਹਾਲੀ ਅਤੇ ਸੁਆਸਥ ਵਿਚ ਮੁੜ ਬਹਾਲ ਕੀਤਾ ਜਾਂਦਾ ਹੈ। ਇਬਰਾਨੀਆਂ 12:12 ਵਿਚ, ਪੌਲੁਸ ਨੇ ਯਸਾਯਾਹ 35:3 ਨੂੰ ਇਕ ਅਲੰਕਾਰਕ ਅਰਥ ਵਿਚ ਲਾਗੂ ਕੀਤਾ, ਅਤੇ ਇਹ ਸਾਡੇ ਵੱਲੋਂ ਯਸਾਯਾਹ ਦੀ ਭਵਿੱਖਬਾਣੀ ਦੇ ਇਸ ਭਾਗ ਨੂੰ ਅਧਿਆਤਮਿਕ ਤੌਰ ਤੇ ਲਾਗੂ ਕਰਨ ਦੀ ਪੁਸ਼ਟੀ ਕਰਦਾ ਹੈ।
8 ਯੁੱਧ ਤੋਂ ਬਾਅਦ ਦੀ ਅਵਧੀ ਵਿਚ, ਅਧਿਆਤਮਿਕ ਇਸਰਾਏਲ ਦੇ ਮਸਹ ਕੀਤੇ ਹੋਏ ਬਾਕੀ ਵਿਅਕਤੀ ਮਾਨੋ ਕੈਦ ਵਿੱਚੋਂ ਨਿਕਲ ਆਏ। ਯਹੋਵਾਹ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਜ਼ਾਦ ਕਰਨ ਲਈ, ਯਿਸੂ ਮਸੀਹ, ਅਰਥਾਤ ਵੱਡੇ ਖੋਰੁਸ ਨੂੰ ਇਸਤੇਮਾਲ ਕੀਤਾ। ਇਸ ਤਰ੍ਹਾਂ, ਇਹ ਬਕੀਆ ਇਕ ਮੁੜ ਉਸਾਰੀ ਦਾ ਕੰਮ ਕਰ ਸਕਿਆ, ਜਿਹੜਾ ਕਿ ਉਨ੍ਹਾਂ ਪ੍ਰਾਚੀਨ ਯਹੂਦੀਆਂ ਦੇ ਬਕੀਏ ਦੇ ਕੰਮ ਦੇ ਸਮਾਨ ਸੀ, ਜੋ ਯਰੂਸ਼ਲਮ ਵਿਚ ਸ਼ਾਬਦਿਕ ਹੈਕਲ ਨੂੰ ਮੁੜ ਉਸਾਰਨ ਦੇ ਲਈ ਆਪਣੇ ਦੇਸ਼ ਵਾਪਸ ਗਏ ਸਨ। ਇਸ ਤੋਂ ਇਲਾਵਾ, ਆਧੁਨਿਕ ਸਮਿਆਂ ਵਿਚ ਇਹ ਅਧਿਆਤਮਿਕ ਇਸਰਾਏਲੀ ਇਕ ਹਰੇ-ਭਰੇ ਅਧਿਆਤਮਿਕ ਪਰਾਦੀਸ, ਅਰਥਾਤ ਇਕ ਅਲੰਕਾਰਕ ਅਦਨ ਦੇ ਬਾਗ਼ ਨੂੰ ਵਾਹੁਣਾ ਅਤੇ ਬਣਾਉਣਾ ਸ਼ੁਰੂ ਕਰ ਸਕਦੇ ਹਨ।
9. ਸਾਡੇ ਸਮੇਂ ਵਿਚ ਯਸਾਯਾਹ 35:1, 2, 5-7 ਦੇ ਵਰਣਨ ਦੇ ਸਮਰੂਪ ਇਕ ਗੱਲ ਕਿਵੇਂ ਵਿਕਸਿਤ ਹੋਈ?
9 ਉਪਰੋਕਤ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ, ਆਓ ਅਸੀਂ ਇਕ ਵਾਰ ਫਿਰ ਯਸਾਯਾਹ ਅਧਿਆਇ 35 ਉੱਤੇ ਗੌਰ ਕਰੀਏ, ਅਤੇ ਪਹਿਲਾਂ ਆਇਤਾਂ 1 ਅਤੇ 2 ਨੂੰ ਦੇਖੀਏ। ਜੋ ਕਿ ਇਕ ਥਲ ਹੀ ਜਾਪਦਾ ਸੀ ਉਹ ਸ਼ਾਰੋਨ ਦੇ ਪ੍ਰਾਚੀਨ ਮੈਦਾਨੀ ਇਲਾਕੇ ਵਾਂਗ ਸੱਚ-ਮੁੱਚ ਖਿੜਨ ਅਤੇ ਉਪਜਾਊ ਹੋਣ ਲੱਗਾ। ਫਿਰ, ਆਇਤਾਂ 5 ਤੋਂ 7 ਦੇਖੋ। ਬਕੀਏ, ਜਿਸ ਵਿੱਚੋਂ ਕਈ ਹਾਲੇ ਜੀਵਿਤ ਹਨ ਅਤੇ ਯਹੋਵਾਹ ਦੀ ਸੇਵਾ ਵਿਚ ਸਕ੍ਰਿਆ ਹਨ, ਦੀ ਸਮਝ ਦੀਆਂ ਅੱਖਾਂ ਖੋਲ੍ਹੀਆਂ ਗਈਆਂ। ਉਹ 1914 ਵਿਚ ਅਤੇ ਉਸ ਤੋਂ ਬਾਅਦ ਜੋ ਕੁਝ ਵਾਪਰਿਆ, ਉਸ ਦੇ ਅਰਥ ਨੂੰ ਜ਼ਿਆਦਾ ਚੰਗੀ ਤਰ੍ਹਾਂ ਨਾਲ ਦੇਖ ਸਕੇ। ਇਸ ਦਾ ਸਾਡੇ ਵਿੱਚੋਂ ਅਨੇਕਾਂ ਉੱਤੇ ਵੀ ਅਸਰ ਪਿਆ ਹੈ, ਜੋ ਬਕੀਏ ਦੇ ਨਾਲ-ਨਾਲ ਹੁਣ ਸੇਵਾ ਕਰ ਰਹੀ “ਵੱਡੀ ਭੀੜ” ਬਣਦੇ ਹਨ।—ਪਰਕਾਸ਼ ਦੀ ਪੋਥੀ 7:9.
ਕੀ ਤੁਸੀਂ ਪੂਰਤੀ ਦੇ ਭਾਗ ਹੋ?
10, 11. (ੳ) ਤੁਸੀਂ ਯਸਾਯਾਹ 35:5-7 ਦੀ ਪੂਰਤੀ ਵਿਚ ਕਿਵੇਂ ਸ਼ਾਮਲ ਹੋਏ ਹੋ? (ਅ) ਇਨ੍ਹਾਂ ਤਬਦੀਲੀਆਂ ਦੇ ਬਾਰੇ ਤੁਸੀਂ ਨਿੱਜੀ ਤੌਰ ਤੇ ਕਿਵੇਂ ਮਹਿਸੂਸ ਕਰਦੇ ਹੋ?
10 ਉਦਾਹਰਣ ਦੇ ਲਈ ਆਪਣੇ ਖ਼ੁਦ ਉੱਤੇ ਵਿਚਾਰ ਕਰੋ। ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰਨ ਤੋਂ ਪਹਿਲਾਂ, ਕੀ ਤੁਸੀਂ ਨਿਯਮਿਤ ਤੌਰ ਤੇ ਬਾਈਬਲ ਪੜ੍ਹਦੇ ਸਨ? ਜੇਕਰ ਤੁਸੀਂ ਪੜ੍ਹਦੇ ਸਨ, ਤਾਂ ਤੁਹਾਨੂੰ ਕਿੰਨੀ ਸਮਝ ਸੀ? ਮਿਸਾਲ ਲਈ, ਤੁਸੀਂ ਹੁਣ ਮਰੇ ਹੋਇਆਂ ਦੀ ਸਥਿਤੀ ਬਾਰੇ ਸੱਚਾਈ ਜਾਣਦੇ ਹੋ। ਸੰਭਵ ਹੈ ਕਿ ਤੁਸੀਂ ਇਸ ਮਾਮਲੇ ਵਿਚ ਦਿਲਚਸਪੀ ਰੱਖਣ ਵਾਲੇ ਕਿਸੇ ਵਿਅਕਤੀ ਨੂੰ ਉਤਪਤ ਅਧਿਆਇ 2, ਉਪਦੇਸ਼ਕ ਦੀ ਪੋਥੀ ਅਧਿਆਇ 9, ਅਤੇ ਹਿਜ਼ਕੀਏਲ ਅਧਿਆਇ 18 ਵਿੱਚੋਂ ਢੁਕਵੇਂ ਸ਼ਾਸਤਰਵਚਨ, ਅਤੇ ਨਾਲ ਹੀ ਬਹੁਤੇਰੇ ਦੂਜੇ ਸ਼ਾਸਤਰਵਚਨਾਂ ਦਾ ਹਵਾਲਾ ਦੇ ਸਕਦੇ ਹੋ। ਜੀ ਹਾਂ, ਸੰਭਵ ਹੈ ਕਿ ਬਾਈਬਲ ਅਨੇਕ ਵਿਸ਼ਿਆਂ ਜਾਂ ਮਜ਼ਮੂਨਾਂ ਉੱਤੇ ਜੋ ਸਿਖਾਉਂਦੀ ਹੈ, ਉਸ ਨੂੰ ਤੁਸੀਂ ਸਮਝਦੇ ਹੋ। ਆਸਾਨ ਸ਼ਬਦਾਂ ਵਿਚ ਕਹੀਏ ਤਾਂ, ਬਾਈਬਲ ਤੁਹਾਡੀ ਸਮਝ ਵਿਚ ਆਉਂਦੀ ਹੈ, ਅਤੇ ਤੁਸੀਂ ਇਸ ਵਿੱਚੋਂ ਕਾਫ਼ੀ ਕੁਝ ਦੂਜਿਆਂ ਨੂੰ ਵਿਆਖਿਆ ਕਰ ਸਕਦੇ ਹੋ, ਜਿਵੇਂ ਕਿ ਨਿਰਸੰਦੇਹ ਤੁਸੀਂ ਕੀਤਾ ਵੀ ਹੈ।
11 ਪਰੰਤੂ, ਸਾਡੇ ਵਿੱਚੋਂ ਹਰੇਕ ਲਈ ਇਹ ਪੁੱਛਣਾ ਚੰਗਾ ਹੋਵੇਗਾ, ‘ਬਾਈਬਲ ਸੱਚਾਈ ਦੇ ਬਾਰੇ ਮੈਂ ਜੋ ਕੁਝ ਜਾਣਦਾ ਹਾਂ, ਉਹ ਮੈਂ ਕਿਵੇਂ ਸਿੱਖਿਆ? ਯਹੋਵਾਹ ਦੇ ਲੋਕਾਂ ਨਾਲ ਅਧਿਐਨ ਕਰਨ ਤੋਂ ਪਹਿਲਾਂ, ਕੀ ਮੈਂ ਹੁਣੇ ਜ਼ਿਕਰ ਕੀਤੇ ਗਏ ਸਾਰੇ ਸ਼ਾਸਤਰਵਚਨਾਂ ਨੂੰ ਲੱਭਿਆ ਸੀ? ਕੀ ਮੈਂ ਉਨ੍ਹਾਂ ਦਾ ਅਰਥ ਸਮਝਿਆ ਸੀ ਅਤੇ ਉਨ੍ਹਾਂ ਦੀ ਮਹੱਤਤਾ ਦੇ ਸੰਬੰਧ ਵਿਚ ਸਹੀ ਨਤੀਜਿਆਂ ਤੇ ਪਹੁੰਚਿਆ ਸੀ?’ ਇਨ੍ਹਾਂ ਸਵਾਲਾਂ ਦਾ ਸਪੱਸ਼ਟ ਜਵਾਬ ਸ਼ਾਇਦ ਨਾ ਹੈ। ਕਿਸੇ ਨੂੰ ਵੀ ਅਜਿਹੇ ਕਥਨ ਤੇ ਬੁਰਾ ਨਹੀਂ ਮਨਾਉਣਾ ਚਾਹੀਦਾ ਹੈ, ਪਰੰਤੂ ਇਹ ਕਿਹਾ ਜਾ ਸਕਦਾ ਹੈ ਕਿ ਬੁਨਿਆਦੀ ਤੌਰ ਤੇ ਤੁਸੀਂ ਇਨ੍ਹਾਂ ਸ਼ਾਸਤਰਵਚਨਾਂ ਅਤੇ ਉਨ੍ਹਾਂ ਦੇ ਅਰਥ ਦੇ ਸੰਬੰਧ ਵਿਚ ਅੰਨ੍ਹੇ ਸਨ। ਕੀ ਇਹ ਗੱਲ ਸੱਚ ਨਹੀਂ ਹੈ? ਉਹ ਉੱਥੇ ਬਾਈਬਲ ਵਿਚ ਸਨ, ਪਰੰਤੂ ਤੁਸੀਂ ਉਨ੍ਹਾਂ ਨੂੰ ਜਾਂ ਉਨ੍ਹਾਂ ਦੀ ਮਹੱਤਤਾ ਨੂੰ ਨਹੀਂ ਦੇਖ ਸਕਦੇ ਸਨ। ਤਾਂ ਫਿਰ, ਤੁਹਾਡੀਆਂ ਅੱਖਾਂ ਅਧਿਆਤਮਿਕ ਤੌਰ ਤੇ ਕਿਵੇਂ ਖੋਲ੍ਹੀਆਂ ਗਈਆਂ? ਇਹ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਨੇ ਮਸਹ ਕੀਤੇ ਹੋਏ ਬਕੀਏ ਉੱਤੇ ਯਸਾਯਾਹ 35:5 ਦੀ ਪੂਰਤੀ ਕੀਤੀ। ਨਤੀਜੇ ਵਜੋਂ, ਤੁਹਾਡੀਆਂ ਅੱਖਾਂ ਖੋਲ੍ਹੀਆਂ ਗਈਆਂ। ਤੁਸੀਂ ਹੁਣ ਅਧਿਆਤਮਿਕ ਅਨ੍ਹੇਰੇ ਵਿਚ ਨਹੀਂ ਹੋ। ਤੁਸੀਂ ਦੇਖ ਸਕਦੇ ਹੋ।—ਤੁਲਨਾ ਕਰੋ ਪਰਕਾਸ਼ ਦੀ ਪੋਥੀ 3:17, 18.
12. (ੳ) ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਇਹ ਚਮਤਕਾਰੀ ਸਰੀਰਕ ਚੰਗਾਈ ਦਾ ਸਮਾਂ ਨਹੀਂ ਹੈ? (ਅ) ਸਾਡੇ ਸਮੇਂ ਵਿਚ ਯਸਾਯਾਹ 35:5 ਦੀ ਜਿਸ ਤਰੀਕੇ ਨਾਲ ਪੂਰਤੀ ਹੋਈ ਹੈ, ਉਸ ਨੂੰ ਭਾਈ ਐੱਫ਼. ਡਬਲਯੂ. ਫ਼੍ਰਾਂਜ਼ ਦਾ ਮਾਮਲਾ ਕਿਵੇਂ ਦਰਸਾਉਂਦਾ ਹੈ?
12 ਬਾਈਬਲ ਦੇ ਅਤੇ ਸਦੀਆਂ ਦੇ ਦੌਰਾਨ, ਪਰਮੇਸ਼ੁਰ ਦੇ ਵਰਤਾਉ ਦੇ ਉਤਸੁਕ ਵਿਦਿਆਰਥੀ ਜਾਣਦੇ ਹਨ ਕਿ ਇਤਿਹਾਸ ਵਿਚ ਇਹ ਚੰਗਾਈ ਦੇ ਸਰੀਰਕ ਚਮਤਕਾਰ ਕਰਨ ਦੀ ਅਵਧੀ ਨਹੀਂ ਹੈ। (1 ਕੁਰਿੰਥੀਆਂ 13:8-10) ਇਸ ਲਈ ਅਸੀਂ ਯਿਸੂ ਮਸੀਹ ਤੋਂ ਇਹ ਆਸ ਨਹੀਂ ਰੱਖਦੇ ਹਾਂ ਕਿ ਉਹ ਇਹ ਸਾਬਤ ਕਰਨ ਦੇ ਲਈ ਕਿ ਉਹ ਮਸੀਹਾ, ਅਰਥਾਤ ਪਰਮੇਸ਼ੁਰ ਦਾ ਨਬੀ ਹੈ, ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹੇਗਾ। (ਯੂਹੰਨਾ 9:1-7, 30-33) ਨਾ ਹੀ ਉਹ ਸਾਰੇ ਬੋਲਿਆਂ ਨੂੰ ਫਿਰ ਤੋਂ ਸੁਣਨ ਦੇ ਯੋਗ ਬਣਾ ਰਿਹਾ ਹੈ। ਜਿਉਂ-ਜਿਉਂ ਫਰੈਡਰਿਕ ਡਬਲਯੂ. ਫ਼੍ਰਾਂਜ਼, ਮਸਹ ਕੀਤੇ ਹੋਇਆਂ ਵਿੱਚੋਂ ਇਕ ਅਤੇ ਵਾਚ ਟਾਵਰ ਸੋਸਾਇਟੀ ਦੇ ਉਸ ਸਮੇਂ ਪ੍ਰਧਾਨ, 100 ਸਾਲ ਦੀ ਉਮਰ ਦੇ ਨੇੜੇ ਪਹੁੰਚੇ, ਉਹ ਲਗਭਗ ਅੰਨ੍ਹੇ ਹੋ ਗਏ ਸਨ ਅਤੇ ਉਨ੍ਹਾਂ ਨੂੰ ਸੁਣਨ-ਸਹਾਈ ਯੰਤਰ ਇਸਤੇਮਾਲ ਕਰਨਾ ਪੈਂਦਾ ਸੀ। ਕੁਝ ਸਾਲਾਂ ਦੇ ਲਈ ਉਨ੍ਹਾਂ ਨੂੰ ਪੜ੍ਹਨ ਵਾਸਤੇ ਨਜ਼ਰ ਨਹੀਂ ਆਉਂਦਾ ਸੀ; ਫਿਰ ਵੀ, ਕੌਣ ਉਨ੍ਹਾਂ ਨੂੰ ਯਸਾਯਾਹ 35:5 ਦੇ ਅਰਥ ਵਿਚ ਅੰਨ੍ਹਾ ਜਾਂ ਬੋਲਾ ਵਿਚਾਰ ਸਕਦਾ ਸੀ? ਉਨ੍ਹਾਂ ਦੀ ਤੇਜ਼ ਅਧਿਆਤਮਿਕ ਦ੍ਰਿਸ਼ਟੀ ਪੂਰੀ ਧਰਤੀ ਵਿਚ ਪਰਮੇਸ਼ੁਰ ਦੇ ਲੋਕਾਂ ਲਈ ਇਕ ਬਰਕਤ ਸੀ।
13. ਪਰਮੇਸ਼ੁਰ ਦੇ ਆਧੁਨਿਕ-ਦਿਨ ਦੇ ਲੋਕਾਂ ਨੇ ਕਿਹੜਾ ਉਲਟਾਉ ਜਾਂ ਮੁੜ ਬਹਾਲੀ ਅਨੁਭਵ ਕੀਤੀ?
13 ਜਾਂ ਤੁਹਾਡੀ ਜ਼ਬਾਨ ਦੇ ਬਾਰੇ ਕੀ? ਪਰਮੇਸ਼ੁਰ ਦੇ ਮਸਹ ਕੀਤੇ ਹੋਇਆਂ ਦੀ ਅਧਿਆਤਮਿਕ ਕੈਦ ਦੇ ਦੌਰਾਨ ਸ਼ਾਇਦ ਉਨ੍ਹਾਂ ਦੀ ਆਵਾਜ਼ ਧੀਮੀ ਕੀਤੀ ਗਈ ਸੀ। ਪਰੰਤੂ ਜਦੋਂ ਪਰਮੇਸ਼ੁਰ ਨੇ ਉਸ ਸਥਿਤੀ ਨੂੰ ਪਲਟਾ ਦਿੱਤਾ, ਤਾਂ ਉਨ੍ਹਾਂ ਦੀਆਂ ਜ਼ਬਾਨਾਂ ਉਨ੍ਹਾਂ ਗੱਲਾਂ ਉੱਤੇ ਜੈਕਾਰਾ ਗਜਾਉਣ ਲੱਗੀਆਂ, ਜੋ ਉਹ ਪਰਮੇਸ਼ੁਰ ਦੇ ਸਥਾਪਿਤ ਰਾਜ ਬਾਰੇ ਅਤੇ ਭਵਿੱਖ ਦੇ ਲਈ ਉਸ ਦੇ ਵਾਅਦਿਆਂ ਬਾਰੇ ਜਾਣਦੇ ਸਨ। ਉਨ੍ਹਾਂ ਨੇ ਤੁਹਾਡੀ ਜ਼ਬਾਨ ਖੋਲ੍ਹਣ ਵਿਚ ਵੀ ਸ਼ਾਇਦ ਤੁਹਾਡੀ ਮਦਦ ਕੀਤੀ ਹੋਵੇਗੀ। ਅਤੀਤ ਵਿਚ ਤੁਸੀਂ ਦੂਜਿਆਂ ਨਾਲ ਬਾਈਬਲ ਸੱਚਾਈ ਬਾਰੇ ਕਿੰਨੀ ਗੱਲ-ਬਾਤ ਕੀਤੀ ਸੀ? ਸ਼ਾਇਦ ਕਿਸੇ ਵੇਲੇ ਤੁਸੀਂ ਸੋਚਿਆ, ‘ਮੈਂ ਅਧਿਐਨ ਕਰਨ ਦਾ ਆਨੰਦ ਮਾਣਦਾ ਹਾਂ, ਪਰ ਮੈਂ ਕਦੀ ਵੀ ਜਾ ਕੇ ਅਜਨਬੀਆਂ ਨਾਲ ਗੱਲ ਨਹੀਂ ਕਰਾਂਗਾ।’ ਪਰੰਤੂ, ਕੀ ਇਹ ਗੱਲ ਸੱਚ ਨਹੀਂ ਹੈ ਕਿ “ਗੁੰਗੇ ਦੀ ਜ਼ਬਾਨ” ਹੁਣ ‘ਜੈਕਾਰਾ ਗਜਾ ਰਹੀ ਹੈ’?—ਯਸਾਯਾਹ 35:6.
14, 15. ਸਾਡੇ ਸਮੇਂ ਵਿਚ ਬਹੁਤੇਰੇ ਲੋਕ ਕਿਵੇਂ “ਪਵਿੱਤ੍ਰ ਰਾਹ” ਉੱਤੇ ਚੱਲੇ ਹਨ?
14 ਬਾਬਲ ਤੋਂ ਆਜ਼ਾਦ ਕੀਤੇ ਗਏ ਪ੍ਰਾਚੀਨ ਯਹੂਦੀਆਂ ਨੇ ਆਪਣੀ ਮਾਤ ਭੂਮੀ ਨੂੰ ਵਾਪਸ ਜਾਣ ਦੇ ਲਈ ਲੰਮਾ ਸਫ਼ਰ ਕਰਨਾ ਸੀ। ਉਸ ਦਾ ਸਾਡੇ ਸਮਿਆਂ ਵਿਚ ਕੀ ਮੇਲ ਹੈ? ਖ਼ੈਰ, ਯਸਾਯਾਹ 35:8 ਦੇਖੋ: “ਉੱਥੇ ਇੱਕ ਸ਼ਾਹੀ ਰਾਹ ਹੋਵੇਗਾ, ਅਤੇ ਉਹ ਰਾਹ ‘ਪਵਿੱਤ੍ਰ ਰਾਹ’ ਕਹਾਵੇਗਾ, ਕੋਈ ਅਸ਼ੁੱਧ ਉਹ ਦੇ ਉੱਤੋਂ ਦੀ ਨਹੀਂ ਲੰਘੇਗਾ।”
15 ਅਧਿਆਤਮਿਕ ਕੈਦ ਤੋਂ ਉਨ੍ਹਾਂ ਦੀ ਰਿਹਾਈ ਦੇ ਬਾਅਦ, ਮਸਹ ਕੀਤਾ ਹੋਇਆ ਬਕੀਆ, ਹੁਣ ਲੱਖਾਂ ਹੋਰ ਭੇਡਾਂ ਦੇ ਨਾਲ, ਵੱਡੀ ਬਾਬੁਲ ਤੋਂ ਨਿਕਲ ਕੇ ਇਕ ਅਲੰਕਾਰਕ ਰਾਹ, ਅਰਥਾਤ ਇਕ ਸ਼ੁੱਧ ਪਵਿੱਤਰ ਰਾਹ ਉੱਤੇ ਆ ਗਿਆ ਹੈ, ਜੋ ਇਕ ਵਿਅਕਤੀ ਨੂੰ ਅਧਿਆਤਮਿਕ ਪਰਾਦੀਸ ਵਿਚ ਲੈ ਜਾਂਦਾ ਹੈ। ਅਸੀਂ ਇਸ ਪਵਿੱਤਰ ਸ਼ਾਹੀ ਰਾਹ ਦੇ ਯੋਗ ਠਹਿਰਨ ਅਤੇ ਇਸ ਉੱਤੇ ਕਾਇਮ ਰਹਿਣ ਦੇ ਲਈ ਹਰ ਜਤਨ ਕਰ ਰਹੇ ਹਾਂ। ਆਪਣੇ ਬਾਰੇ ਸੋਚੋ। ਜਿਨ੍ਹਾਂ ਨੈਤਿਕ ਮਿਆਰਾਂ ਅਤੇ ਸਿਧਾਂਤਾਂ ਦੀ ਤੁਸੀਂ ਹੁਣ ਪਾਲਣਾ ਕਰਦੇ ਹੋ, ਕੀ ਇਹ ਉਨ੍ਹਾਂ ਤੋਂ ਜ਼ਿਆਦਾ ਉੱਚੇ ਨਹੀਂ ਜਿਨ੍ਹਾਂ ਦੀ ਤੁਸੀਂ ਸੰਸਾਰ ਵਿਚ ਰਹਿੰਦਿਆਂ ਹੋਏ ਪਾਲਣਾ ਕਰਦੇ ਸਨ? ਕੀ ਤੁਸੀਂ ਆਪਣੇ ਵਿਚਾਰ ਅਤੇ ਆਚਰਣ ਨੂੰ ਪਰਮੇਸ਼ੁਰ ਦੇ ਅਨੁਸਾਰ ਢਾਲਣ ਦੇ ਲਈ ਹੋਰ ਜ਼ਿਆਦਾ ਜਤਨ ਨਹੀਂ ਕਰਦੇ ਹੋ?—ਰੋਮੀਆਂ 8:12, 13; ਅਫ਼ਸੀਆਂ 4:22-24.
16. ਜਿਉਂ-ਜਿਉਂ ਅਸੀਂ ਪਵਿੱਤਰ ਰਾਹ ਉੱਤੇ ਚੱਲਦੇ ਹਾਂ, ਅਸੀਂ ਕਿਹੜੀਆਂ ਹਾਲਤਾਂ ਦਾ ਆਨੰਦ ਮਾਣ ਸਕਦੇ ਹਾਂ?
16 ਜਿਉਂ-ਜਿਉਂ ਤੁਸੀਂ ਇਸ ਪਵਿੱਤਰ ਰਾਹ ਉੱਤੇ ਚੱਲਦੇ ਜਾਂਦੇ ਹੋ, ਬੁਨਿਆਦੀ ਤੌਰ ਤੇ ਤੁਸੀਂ ਵਹਿਸ਼ੀ ਮਨੁੱਖਾਂ ਬਾਰੇ ਚਿੰਤਾ ਤੋਂ ਮੁਕਤ ਹੋ। ਇਹ ਸੱਚ ਹੈ ਕਿ ਸੰਸਾਰ ਵਿਚ ਤੁਹਾਨੂੰ ਧਿਆਨ ਰੱਖਣਾ ਪੈਂਦਾ ਹੈ ਕਿ ਲਾਲਚੀ ਜਾਂ ਨਫ਼ਰਤ-ਭਰੇ ਲੋਕ ਤੁਹਾਨੂੰ ਅਲੰਕਾਰਕ ਰੂਪ ਵਿਚ ਜੀਉਂਦੇ ਹੀ ਖਾ ਨਾ ਜਾਣ। ਕਿੰਨੇ ਹੀ ਜ਼ਿਆਦਾ ਲੋਕ ਦੂਜਿਆਂ ਨਾਲ ਆਪਣੇ ਵਰਤਾਉ ਵਿਚ ਲਾਲਚੀ ਹੁੰਦੇ ਹਨ। ਪਰਮੇਸ਼ੁਰ ਦੇ ਲੋਕਾਂ ਵਿਚਕਾਰ ਕੀ ਹੀ ਭਿੰਨਤਾ! ਉੱਥੇ ਤੁਸੀਂ ਇਕ ਸੁਰੱਖਿਅਤ ਵਾਤਾਵਰਣ ਵਿਚ ਹੋ। ਬੇਸ਼ੱਕ, ਤੁਹਾਡੇ ਸੰਗੀ ਮਸੀਹੀ ਸੰਪੂਰਣ ਨਹੀਂ ਹਨ; ਕਦੀ-ਕਦੀ ਇਕ ਵਿਅਕਤੀ ਗ਼ਲਤੀ ਕਰਦਾ ਹੈ ਜਾਂ ਠੇਸ ਪੁਚਾਉਂਦਾ ਹੈ। ਪਰੰਤੂ ਤੁਸੀਂ ਜਾਣਦੇ ਹੋ ਕਿ ਤੁਹਾਡੇ ਭਰਾ ਜਾਣ-ਬੁੱਝ ਕੇ ਤੁਹਾਨੂੰ ਸੱਟ ਲਾਉਣ ਜਾਂ ਨਸ਼ਟ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। (ਜ਼ਬੂਰ 57:4; ਹਿਜ਼ਕੀਏਲ 22:25; ਲੂਕਾ 20:45-47; ਰਸੂਲਾਂ ਦੇ ਕਰਤੱਬ 20:29; 2 ਕੁਰਿੰਥੀਆਂ 11:19, 20; ਗਲਾਤੀਆਂ 5:15) ਇਸ ਦੀ ਬਜਾਇ, ਉਹ ਤੁਹਾਡੇ ਵਿਚ ਦਿਲਚਸਪੀ ਦਿਖਾਉਂਦੇ ਹਨ; ਉਨ੍ਹਾਂ ਨੇ ਤੁਹਾਡੀ ਮਦਦ ਕੀਤੀ ਹੈ; ਉਹ ਤੁਹਾਡੇ ਨਾਲ ਸੇਵਾ ਕਰਨਾ ਚਾਹੁੰਦੇ ਹਨ।
17, 18. ਕਿਸ ਅਰਥ ਵਿਚ ਪਰਾਦੀਸ ਹੁਣ ਹੋਂਦ ਵਿਚ ਹੈ, ਅਤੇ ਇਸ ਦਾ ਸਾਡੇ ਉੱਤੇ ਕੀ ਅਸਰ ਪੈਂਦਾ ਹੈ?
17 ਇਸ ਲਈ ਅਸੀਂ ਆਇਤ 1 ਤੋਂ 8 ਦੀ ਵਰਤਮਾਨ ਪੂਰਤੀ ਨੂੰ ਮਨ ਵਿਚ ਰੱਖਦੇ ਹੋਏ, ਯਸਾਯਾਹ ਅਧਿਆਇ 35 ਨੂੰ ਦੇਖ ਸਕਦੇ ਹਾਂ। ਕੀ ਇਹ ਸਪੱਸ਼ਟ ਨਹੀਂ ਹੈ ਕਿ ਅਸੀਂ ਉਹ ਲੱਭ ਲਿਆ ਹੈ ਜਿਸ ਨੂੰ ਉਚਿਤ ਤੌਰ ਤੇ ਇਕ ਅਧਿਆਤਮਿਕ ਪਰਾਦੀਸ ਆਖਿਆ ਜਾਂਦਾ ਹੈ? ਨਹੀਂ, ਇਹ ਸੰਪੂਰਣ ਨਹੀਂ ਹੈ—ਹਾਲੇ ਨਹੀਂ। ਪਰੰਤੂ ਇਹ ਸੱਚ-ਮੁੱਚ ਇਕ ਪਰਾਦੀਸ ਹੈ, ਕਿਉਂਕਿ ਇੱਥੇ ਅਸੀਂ ਪਹਿਲਾਂ ਤੋਂ ਹੀ, ਜਿਵੇਂ ਆਇਤ 2 ਵਿਚ ਬਿਆਨ ਕੀਤਾ ਗਿਆ ਹੈ, ‘ਯਹੋਵਾਹ ਦਾ ਪਰਤਾਪ, ਸਾਡੇ ਪਰਮੇਸ਼ੁਰ ਦੀ ਸ਼ਾਨ ਵੇਖਦੇ ਹਾਂ।’ ਅਤੇ ਇਸ ਦਾ ਅਸਰ ਕੀ ਹੈ? ਆਇਤ 10 ਕਹਿੰਦੀ ਹੈ: “ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ, ਓਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ, ਅਤੇ ਅਨੰਤ ਅਨੰਦ ਓਹਨਾਂ ਦੇ ਸਿਰਾਂ ਉੱਤੇ ਹੋਵੇਗਾ। ਓਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹੂੰਗਾ ਨੱਠ ਜਾਣਗੇ।” ਸੱਚ-ਮੁੱਚ ਹੀ, ਝੂਠੇ ਧਰਮ ਤੋਂ ਸਾਡਾ ਨਿਕਲ ਆਉਣਾ ਅਤੇ ਪਰਮੇਸ਼ੁਰ ਦੀ ਕਿਰਪਾ ਦੇ ਅਧੀਨ ਸੱਚੀ ਉਪਾਸਨਾ ਦਾ ਪਿੱਛਾ ਕਰਨਾ ਆਨੰਦ ਪ੍ਰੇਰਿਤ ਕਰਦਾ ਹੈ।
18 ਸੱਚੀ ਉਪਾਸਨਾ ਨਾਲ ਸੰਬੰਧਿਤ ਆਨੰਦ ਵਧਦਾ ਜਾਂਦਾ ਹੈ, ਹੈ ਕਿ ਨਹੀਂ? ਤੁਸੀਂ ਦਿਲਚਸਪੀ ਰੱਖਣ ਵਾਲੇ ਨਵੇਂ ਵਿਅਕਤੀਆਂ ਨੂੰ ਤਬਦੀਲੀ ਕਰਦੇ ਹੋਏ ਅਤੇ ਬਾਈਬਲ ਸੱਚਾਈ ਵਿਚ ਦ੍ਰਿੜ੍ਹ ਬਣਦੇ ਹੋਏ ਦੇਖਦੇ ਹੋ। ਤੁਸੀਂ ਨੌਜਵਾਨਾਂ ਨੂੰ ਵੱਡੇ ਹੁੰਦੇ ਹੋਏ ਅਤੇ ਕਲੀਸਿਯਾ ਵਿਚ ਅਧਿਆਤਮਿਕ ਉੱਨਤੀ ਕਰਦੇ ਹੋਏ ਦੇਖਦੇ ਹੋ। ਉੱਥੇ ਬਪਤਿਸਮੇ ਹੁੰਦੇ ਹਨ, ਜਿੱਥੇ ਤੁਸੀਂ ਆਪਣੇ ਜਾਣ-ਪਛਾਣ ਵਾਲਿਆਂ ਨੂੰ ਬਪਤਿਸਮਾ ਲੈਂਦੇ ਹੋਏ ਦੇਖਦੇ ਹੋ। ਕੀ ਇਹ ਅੱਜ ਆਨੰਦ ਦੇ ਲਈ, ਭਰਪੂਰ ਆਨੰਦ ਦੇ ਲਈ ਕਾਰਨ ਨਹੀਂ ਹਨ? ਜੀ ਹਾਂ, ਸਾਡੀ ਅਧਿਆਤਮਿਕ ਆਜ਼ਾਦੀ ਅਤੇ ਪਰਾਦੀਸ ਹਾਲਤਾਂ ਵਿਚ ਦੂਜਿਆਂ ਦਾ ਸਾਡੇ ਨਾਲ ਆ ਮਿਲਣਾ ਕੀ ਹੀ ਆਨੰਦ ਦੀ ਗੱਲ ਹੈ!
ਅੱਗੇ ਅਜੇ ਇਕ ਹੋਰ ਪੂਰਤੀ!
19. ਯਸਾਯਾਹ ਅਧਿਆਇ 35 ਸਾਨੂੰ ਕਿਹੜੀ ਆਸ਼ਾਜਨਕ ਆਸ ਨਾਲ ਭਰਦਾ ਹੈ?
19 ਅਸੀਂ ਹੁਣ ਤਕ ਯਹੂਦੀਆਂ ਦੀ ਵਾਪਸੀ ਦੇ ਨਾਲ ਯਸਾਯਾਹ ਅਧਿਆਇ 35 ਦੀ ਪਹਿਲੀ ਪੂਰਤੀ ਦੇ ਬਾਰੇ ਅਤੇ ਅੱਜ ਹੋ ਰਹੀ ਅਧਿਆਤਮਿਕ ਪੂਰਤੀ ਦੇ ਬਾਰੇ ਦੇਖਿਆ ਹੈ। ਪਰੰਤੂ ਇਹ ਅੰਤ ਨਹੀਂ ਹੈ। ਇਸ ਤੋਂ ਵੀ ਵੱਧ ਹੈ। ਇਹ ਧਰਤੀ ਉੱਤੇ ਸ਼ਾਬਦਿਕ ਪਰਾਦੀਸ ਹਾਲਤਾਂ ਦੀ ਆਉਣ ਵਾਲੀ ਮੁੜ ਬਹਾਲੀ ਦੇ ਬਾਰੇ ਬਾਈਬਲੀ ਭਰੋਸੇ ਦੇ ਨਾਲ ਸੰਬੰਧ ਰੱਖਦਾ ਹੈ।—ਜ਼ਬੂਰ 37:10, 11; ਪਰਕਾਸ਼ ਦੀ ਪੋਥੀ 21:4, 5.
20, 21. ਇਹ ਵਿਸ਼ਵਾਸ ਕਰਨਾ ਕਿਉਂ ਤਾਰਕਿਕ ਅਤੇ ਸ਼ਾਸਤਰ ਅਨੁਸਾਰ ਹੈ ਕਿ ਯਸਾਯਾਹ ਅਧਿਆਇ 35 ਦੀ ਅਜੇ ਇਕ ਹੋਰ ਪੂਰਤੀ ਹੋਵੇਗੀ?
20 ਇਹ ਯਹੋਵਾਹ ਦੇ ਲਈ ਅਨੁਕੂਲ ਨਹੀਂ ਹੋਵੇਗਾ ਕਿ ਇਕ ਪਰਾਦੀਸ ਦਾ ਸਪੱਸ਼ਟ ਵਰਣਨ ਦੇਵੇ ਅਤੇ ਫਿਰ ਇਸ ਦੀ ਪੂਰਤੀ ਅਧਿਆਤਮਿਕ ਗੱਲਾਂ ਤਕ ਹੀ ਸੀਮਿਤ ਰੱਖੇ। ਨਿਰਸੰਦੇਹ, ਇਸ ਦਾ ਇਹ ਕਹਿਣ ਦਾ ਅਰਥ ਨਹੀਂ ਹੈ ਕਿ ਅਧਿਆਤਮਿਕ ਪੂਰਤੀਆਂ ਮਹੱਤਵਪੂਰਣ ਨਹੀਂ ਹਨ। ਭਾਵੇਂ ਕਿ ਇਕ ਸ਼ਾਬਦਿਕ ਪਰਾਦੀਸ ਸਥਾਪਿਤ ਕੀਤਾ ਵੀ ਗਿਆ ਹੁੰਦਾ, ਤਾਂ ਵੀ ਇਹ ਸਾਨੂੰ ਸੰਤੁਸ਼ਟ ਨਹੀਂ ਕਰੇਗਾ ਜੇਕਰ ਅਸੀਂ ਸੁੰਦਰ ਦ੍ਰਿਸ਼ ਅਤੇ ਸ਼ਾਂਤਮਈ ਜਾਨਵਰਾਂ ਦੇ ਵਿਚਕਾਰ ਅਧਿਆਤਮਿਕ ਤੌਰ ਤੇ ਭ੍ਰਿਸ਼ਟ ਮਨੁੱਖਾਂ, ਅਰਥਾਤ ਜੰਗਲੀ ਜਾਨਵਰਾਂ ਵਾਂਗ ਸਲੂਕ ਕਰਨ ਵਾਲੇ ਮਨੁੱਖਾਂ ਨਾਲ ਘੇਰੇ ਹੋਏ ਹੁੰਦੇ। (ਤੁਲਨਾ ਕਰੋ ਤੀਤੁਸ 1:12.) ਜੀ ਹਾਂ, ਅਧਿਆਤਮਿਕ ਪਰਾਦੀਸ ਨੂੰ ਪਹਿਲਾਂ ਆਉਣਾ ਜ਼ਰੂਰੀ ਹੈ, ਕਿਉਂਕਿ ਇਹ ਸਭ ਤੋਂ ਮਹੱਤਵਪੂਰਣ ਹੈ।
21 ਫਿਰ ਵੀ, ਆਉਣ ਵਾਲਾ ਪਰਾਦੀਸ ਉਨ੍ਹਾਂ ਅਧਿਆਤਮਿਕ ਪਹਿਲੂਆਂ ਦੇ ਨਾਲ ਸਮਾਪਤ ਨਹੀਂ ਹੁੰਦਾ ਹੈ ਜਿਨ੍ਹਾਂ ਦਾ ਅਸੀਂ ਹੁਣ ਆਨੰਦ ਮਾਣਦੇ ਹਾਂ ਅਤੇ ਭਵਿੱਖ ਵਿਚ ਹੋਰ ਵੀ ਆਨੰਦ ਮਾਣਾਂਗੇ। ਸਾਡੇ ਕੋਲ ਇਹ ਆਸ ਰੱਖਣ ਦਾ ਠੋਸ ਕਾਰਨ ਹੈ ਕਿ ਯਸਾਯਾਹ ਅਧਿਆਇ 35 ਵਰਗੀਆਂ ਭਵਿੱਖਬਾਣੀਆਂ ਦੀ ਸ਼ਾਬਦਿਕ ਪੂਰਤੀ ਹੋਵੇਗੀ। ਕਿਉਂ? ਖ਼ੈਰ, ਅਧਿਆਇ 65 ਵਿਚ, ਯਸਾਯਾਹ ਨੇ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਦੀ ਭਵਿੱਖ-ਸੂਚਨਾ ਦਿੱਤੀ ਸੀ। ਰਸੂਲ ਪਤਰਸ ਨੇ ਇਸ ਨੂੰ ਲਾਗੂ ਕੀਤਾ ਜਦੋਂ ਉਸ ਨੇ ਵਰਣਨ ਕੀਤਾ ਕਿ ਯਹੋਵਾਹ ਦੇ ਦਿਨ ਦੇ ਬਾਅਦ ਕੀ ਹੋਵੇਗਾ। (ਯਸਾਯਾਹ 65:17, 18; 2 ਪਤਰਸ 3:10-13) ਪਤਰਸ ਸੰਕੇਤ ਕਰ ਰਿਹਾ ਸੀ ਕਿ ਯਸਾਯਾਹ ਦੁਆਰਾ ਵਰਣਨ ਕੀਤੀਆਂ ਗਈਆਂ ਵਿਸ਼ੇਸ਼ਤਾਵਾਂ ਅਸਲ ਵਿਚ ਹੋਂਦ ਵਿਚ ਹੋਣਗੀਆਂ ਜਦੋਂ “ਨਵੀਂ ਧਰਤੀ” ਇਕ ਹਕੀਕਤ ਬਣ ਜਾਵੇਗੀ। ਉਸ ਵਿਚ ਉਹ ਵਰਣਨ ਸ਼ਾਮਲ ਹਨ ਜਿਨ੍ਹਾਂ ਨਾਲ ਤੁਸੀਂ ਸ਼ਾਇਦ ਪਰਿਚਿਤ ਹੋਵੋ—ਘਰ ਬਣਾਉਣੇ ਅਤੇ ਉਨ੍ਹਾਂ ਵਿਚ ਵੱਸਣਾ; ਅੰਗੂਰੀ ਬਾਗ਼ ਲਾਉਣੇ ਅਤੇ ਉਨ੍ਹਾਂ ਦਾ ਫਲ ਖਾਣਾ; ਲੰਮੇ ਸਮੇਂ ਲਈ ਆਪਣੇ ਹੱਥਾਂ ਦੇ ਕੰਮ ਦਾ ਆਨੰਦ ਮਾਣਨਾ; ਇਕ ਬਘਿਆੜ ਅਤੇ ਇਕ ਲੇਲੇ ਦਾ ਇਕੱਠੇ ਰਹਿਣਾ; ਅਤੇ ਪੂਰੀ ਧਰਤੀ ਵਿਚ ਕੋਈ ਹਾਨੀ ਨਾ ਹੋਣਾ। ਦੂਜੇ ਸ਼ਬਦਾਂ ਵਿਚ, ਲੰਮੀ ਜ਼ਿੰਦਗੀ, ਸੁਰੱਖਿਅਤ ਘਰ, ਭਰਪੂਰ ਖ਼ੁਰਾਕ, ਸੰਤੋਖਜਨਕ ਕੰਮ, ਅਤੇ ਜਾਨਵਰਾਂ ਦੇ ਵਿਚਕਾਰ ਨਾਲੇ ਜਾਨਵਰਾਂ ਅਤੇ ਮਨੁੱਖਾਂ ਦੇ ਵਿਚਕਾਰ ਸ਼ਾਂਤੀ।
22, 23. ਯਸਾਯਾਹ ਅਧਿਆਇ 35 ਦੀ ਭਾਵੀ ਪੂਰਤੀ ਵਿਚ ਆਨੰਦ ਦੇ ਲਈ ਕਿਹੜਾ ਆਧਾਰ ਹੋਵੇਗਾ?
22 ਕੀ ਇਹ ਆਸ ਤੁਹਾਨੂੰ ਆਨੰਦ ਨਾਲ ਨਹੀਂ ਭਰ ਦਿੰਦੀ ਹੈ? ਇਹ ਨੂੰ ਭਰਨਾ ਚਾਹੀਦੀ ਹੈ, ਕਿਉਂਕਿ ਇਸੇ ਤਰ੍ਹਾਂ ਹੀ ਜੀਉਣ ਦੇ ਲਈ ਪਰਮੇਸ਼ੁਰ ਨੇ ਸਾਨੂੰ ਸਿਰਜਿਆ ਸੀ। (ਉਤਪਤ 2:7-9) ਸੋ, ਯਸਾਯਾਹ ਅਧਿਆਇ 35 ਵਿਚ ਦਿੱਤੀ ਗਈ ਭਵਿੱਖਬਾਣੀ ਜਿਸ ਨੂੰ ਅਸੀਂ ਵਿਚਾਰ ਰਹੇ ਹਾਂ, ਦਾ ਕੀ ਅਰਥ ਹੈ? ਇਸ ਦਾ ਅਰਥ ਹੈ ਕਿ ਸਾਡੇ ਕੋਲ ਜੈ-ਜੈਕਾਰ ਕਰਨ ਦਾ ਵਾਧੂ ਕਾਰਨ ਹੈ। ਸ਼ਾਬਦਿਕ ਰੇਗਿਸਤਾਨ ਅਤੇ ਥਲ ਖਿੜਨਗੇ, ਅਤੇ ਸਾਨੂੰ ਆਨੰਦਿਤ ਕਰਨਗੇ। ਤਦ ਨੀਲੀਆਂ ਅੱਖਾਂ, ਜਾਂ ਭੂਰੀਆਂ ਅੱਖਾਂ, ਜਾਂ ਕਿਸੇ ਹੋਰ ਸੁਹਾਵਣੀ ਰੰਗਤ ਵਾਲੀਆਂ ਅੱਖਾਂ ਦੇ ਲੋਕ, ਜੋ ਹੁਣ ਅੰਨ੍ਹੇ ਹਨ, ਦੇਖ ਸਕਣਗੇ। ਸਾਡੇ ਸੰਗੀ ਮਸੀਹੀ ਜੋ ਬੋਲੇ ਹਨ, ਜਾਂ ਸਾਡੇ ਵਿੱਚੋਂ ਜਿਨ੍ਹਾਂ ਨੂੰ ਉੱਚਾ ਸੁਣਦਾ ਹੈ, ਸਾਫ਼-ਸਾਫ਼ ਸੁਣ ਸਕਣਗੇ। ਉਸ ਯੋਗਤਾ ਨੂੰ ਪਰਮੇਸ਼ੁਰ ਦੇ ਬਚਨ ਦੇ ਪਠਨ ਅਤੇ ਵਿਆਖਿਆ ਨੂੰ ਸੁਣਨ ਲਈ, ਅਤੇ ਨਾਲ ਹੀ ਦਰਖਤਾਂ ਦੇ ਵਿੱਚੋਂ ਪਵਨ ਦੀ ਆਵਾਜ਼, ਬੱਚੇ ਦਾ ਹਾਸਾ, ਚਿੜੀ ਦਾ ਗੀਤ ਸੁਣਨ ਲਈ ਇਸਤੇਮਾਲ ਕਰਨਾ, ਕੀ ਹੀ ਆਨੰਦ ਦੀ ਗੱਲ ਹੈ!
23 ਇਸ ਦਾ ਇਹ ਵੀ ਅਰਥ ਹੋਵੇਗਾ ਕਿ ਲੰਗੜੇ, ਜਿਨ੍ਹਾਂ ਵਿਚ ਉਹ ਜੋ ਹੁਣ ਗਠੀਏ ਨਾਲ ਪੀੜਿਤ ਹਨ, ਬਿਨਾਂ ਦਰਦ ਦੇ ਚੱਲ-ਫਿਰ ਸਕਣਗੇ। ਕੀ ਹੀ ਰਾਹਤ! ਉਦੋਂ ਰੇਗਿਸਤਾਨ ਵਿੱਚੋਂ ਪਾਣੀ ਦੀਆਂ ਸ਼ਾਬਦਿਕ ਧਾਰਾਂ ਫੁੱਟ ਨਿਕਲਣਗੀਆਂ। ਅਸੀਂ ਉਮਡਦੇ ਜਲ ਨੂੰ ਦੇਖਾਂਗੇ ਅਤੇ ਉਸ ਦੀ ਗੁੜਗੁੜਾਹਟ ਵੀ ਸੁਣਾਂਗੇ। ਅਸੀਂ ਉੱਥੇ ਸੈਰ ਕਰ ਸਕਾਂਗੇ ਅਤੇ ਹਰੇ ਘਾਹ ਅਤੇ ਪਪਾਇਰਸ ਦਿਆਂ ਪੌਦਿਆਂ ਨੂੰ ਛੁਹ ਸਕਾਂਗੇ। ਉਹ ਸੱਚ-ਮੁੱਚ ਮੁੜ ਬਹਾਲ ਕੀਤਾ ਗਿਆ ਪਰਾਦੀਸ ਹੋਵੇਗਾ। ਬਿਨਾਂ ਡਰ ਦੇ ਇਕ ਸ਼ੇਰ ਜਾਂ ਦੂਜੇ ਅਜਿਹੇ ਜਾਨਵਰ ਦੇ ਨੇੜੇ-ਤੇੜੇ ਹੋਣ ਦੇ ਆਨੰਦ ਬਾਰੇ ਕੀ? ਸਾਨੂੰ ਇਸ ਨੂੰ ਵਰਣਨ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਸਾਰਿਆਂ ਨੇ ਪਹਿਲਾਂ ਤੋਂ ਹੀ ਉਸ ਦ੍ਰਿਸ਼ ਦੀ ਕਲਪਨਾ ਕਰ ਕੇ ਉਸ ਦਾ ਆਨੰਦ ਮਾਣਿਆ ਹੈ।
24. ਤੁਸੀਂ ਯਸਾਯਾਹ 35:10 ਵਿਚ ਪਾਈ ਜਾਣ ਵਾਲੀ ਅਭਿਵਿਅਕਤੀ ਨਾਲ ਕਿਉਂ ਸਹਿਮਤ ਹੋ ਸਕਦੇ ਹੋ?
24 ਯਸਾਯਾਹ ਸਾਨੂੰ ਭਰੋਸਾ ਦਿਵਾਉਂਦਾ ਹੈ: “ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ, ਓਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ, ਅਤੇ ਅਨੰਤ ਅਨੰਦ ਓਹਨਾਂ ਦੇ ਸਿਰਾਂ ਉੱਤੇ ਹੋਵੇਗਾ।” ਇਸ ਲਈ ਅਸੀਂ ਸਹਿਮਤ ਹੋ ਸਕਦੇ ਹਾਂ ਕਿ ਸਾਡੇ ਕੋਲ ਜੈ-ਜੈਕਾਰ ਕਰਨ ਦਾ ਕਾਰਨ ਹੈ। ਉਸ ਉੱਤੇ ਜੈ-ਜੈਕਾਰ ਜੋ ਯਹੋਵਾਹ ਆਪਣੇ ਲੋਕਾਂ ਦੇ ਲਈ ਸਾਡੇ ਅਧਿਆਤਮਿਕ ਪਰਾਦੀਸ ਵਿਚ ਪਹਿਲਾਂ ਤੋਂ ਹੀ ਕਰ ਰਿਹਾ ਹੈ, ਅਤੇ ਉਸ ਉੱਤੇ ਜੈ-ਜੈਕਾਰ ਜਿਸ ਦੀ ਅਸੀਂ ਜਲਦੀ ਆਉਣ ਵਾਲੇ ਸ਼ਾਬਦਿਕ ਪਰਾਦੀਸ ਵਿਚ ਆਸ ਰੱਖ ਸਕਦੇ ਹਾਂ। ਆਨੰਦਮਈ ਲੋਕਾਂ ਬਾਰੇ—ਸਾਡੇ ਬਾਰੇ—ਯਸਾਯਾਹ ਲਿਖਦਾ ਹੈ: “ਓਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹੂੰਗਾ ਨੱਠ ਜਾਣਗੇ।”—ਯਸਾਯਾਹ 35:10. (w96 2/15)
ਕੀ ਤੁਸੀਂ ਧਿਆਨ ਦਿੱਤਾ?
◻ ਯਸਾਯਾਹ ਅਧਿਆਇ 35 ਦੀ ਕਿਹੜੀ ਦੂਸਰੀ ਪੂਰਤੀ ਹੋਈ ਹੈ?
◻ ਯਸਾਯਾਹ ਦੁਆਰਾ ਪੂਰਵ-ਸੂਚਿਤ ਚਮਤਕਾਰੀ ਪਰਿਵਰਤਨਾਂ ਨਾਲ ਕਿਹੜੀ ਗੱਲ ਅਧਿਆਤਮਿਕ ਤੌਰ ਤੇ ਮੇਲ ਖਾਂਦੀ ਹੈ?
◻ ਇਸ ਭਵਿੱਖਬਾਣੀ ਦੀ ਪੂਰਤੀ ਵਿਚ ਤੁਸੀਂ ਕਿਵੇਂ ਹਿੱਸਾ ਲਿਆ ਹੈ?
◻ ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਯਸਾਯਾਹ ਅਧਿਆਇ 35 ਸਾਨੂੰ ਭਵਿੱਖ ਦੇ ਲਈ ਆਸ਼ਾ ਨਾਲ ਭਰ ਦਿੰਦਾ ਹੈ?
[ਸਫ਼ੇ 29 ਉੱਤੇ ਤਸਵੀਰ]
ਬਰੁਕਲਿਨ, ਨਿਊ ਯੌਰਕ ਵਿਚ, ਰੇਮੰਡ ਸਟ੍ਰੀਟ ਜੇਲ, ਜਿੱਥੇ ਸੱਤ ਉਘੇ ਭਰਾਵਾਂ ਨੂੰ ਜੂਨ 1918 ਵਿਚ ਨਜ਼ਰਬੰਦ ਕੀਤਾ ਗਿਆ ਸੀ
[ਸਫ਼ੇ 30 ਉੱਤੇ ਤਸਵੀਰ]
ਭਾਵੇਂ ਕਿ ਆਪਣੇ ਮਗਰਲੇ ਸਾਲਾਂ ਵਿਚ ਲਗਭਗ ਅੰਨ੍ਹੇ ਹੋ ਗਏ, ਭਾਈ ਫ਼੍ਰਾਂਜ਼ ਦੀ ਅਧਿਆਤਮਿਕ ਦ੍ਰਿਸ਼ਟੀ ਤੇਜ਼ ਰਹੀ
[ਸਫ਼ੇ 31 ਉੱਤੇ ਤਸਵੀਰਾਂ]
ਅਧਿਆਤਮਿਕ ਵ੍ਰਿਧੀ ਅਤੇ ਉਨਤੀ ਆਨੰਦ ਦੇ ਕਾਰਨ ਹਨ