ਸਿੱਖਿਆ ਡੱਬੀ 7ਅ
ਹਿਜ਼ਕੀਏਲ ਦੀ ਕਿਤਾਬ ਦੇ ਖ਼ਾਸ ਸ਼ਬਦ
‘ਮਨੁੱਖ ਦਾ ਪੁੱਤਰ’
90 ਤੋਂ ਜ਼ਿਆਦਾ ਵਾਰ
ਯਹੋਵਾਹ ਨੇ ਹਿਜ਼ਕੀਏਲ ਨੂੰ 90 ਤੋਂ ਜ਼ਿਆਦਾ ਵਾਰ ‘ਮਨੁੱਖ ਦਾ ਪੁੱਤਰ’ ਕਿਹਾ। (ਹਿਜ਼. 2:1) ਇਸ ਤਰ੍ਹਾਂ ਯਹੋਵਾਹ ਨੇ ਉਸ ਨੂੰ ਯਾਦ ਕਰਵਾਇਆ ਕਿ ਭਾਵੇਂ ਉਸ ਨੂੰ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਸਨ, ਪਰ ਉਹ ਮਿੱਟੀ ਦਾ ਬਣਿਆ ਇਕ ਮਾਮੂਲੀ ਇਨਸਾਨ ਹੀ ਸੀ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਇੰਜੀਲ ਦੀਆਂ ਕਿਤਾਬਾਂ ਵਿਚ ਯਿਸੂ ਨੂੰ 80 ਤੋਂ ਜ਼ਿਆਦਾ ਵਾਰ ‘ਮਨੁੱਖ ਦਾ ਪੁੱਤਰ’ ਕਿਹਾ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਉਹ ਪੂਰੀ ਤਰ੍ਹਾਂ ਇਨਸਾਨ ਸੀ, ਨਾ ਕਿ ਇਨਸਾਨ ਦੇ ਰੂਪ ਵਿਚ ਆਇਆ ਦੂਤ।—ਮੱਤੀ 8:20.
“ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ”
50 ਤੋਂ ਜ਼ਿਆਦਾ ਵਾਰ
ਹਿਜ਼ਕੀਏਲ ਨੇ ਆਪਣੀ ਕਿਤਾਬ ਵਿਚ 50 ਤੋਂ ਜ਼ਿਆਦਾ ਵਾਰ ਯਹੋਵਾਹ ਦੀ ਕਹੀ ਇਹ ਗੱਲ ਲਿਖੀ ਕਿ ਲੋਕਾਂ ਨੂੰ “ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।” ਇਨ੍ਹਾਂ ਸ਼ਬਦਾਂ ਰਾਹੀਂ ਇਸ ਗੱਲ ʼਤੇ ਜ਼ੋਰ ਦਿੱਤਾ ਗਿਆ ਕਿ ਸਿਰਫ਼ ਯਹੋਵਾਹ ਹੀ ਸ਼ੁੱਧ ਭਗਤੀ ਦਾ ਹੱਕਦਾਰ ਹੈ।—ਹਿਜ਼. 6:7.
“ਸਾਰੇ ਜਹਾਨ ਦਾ ਮਾਲਕ ਯਹੋਵਾਹ”
217 ਵਾਰ
ਹਿਜ਼ਕੀਏਲ ਦੀ ਕਿਤਾਬ ਵਿਚ “ਸਾਰੇ ਜਹਾਨ ਦਾ ਮਾਲਕ ਯਹੋਵਾਹ” ਸ਼ਬਦ 217 ਵਾਰ ਆਉਂਦੇ ਹਨ। ਇਸ ਤਰ੍ਹਾਂ ਪਰਮੇਸ਼ੁਰ ਦੇ ਨਾਂ ਨੂੰ ਉੱਨੀ ਅਹਿਮੀਅਤ ਦਿੱਤੀ ਗਈ ਹੈ ਜਿੰਨੀ ਉਸ ਨੂੰ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸ ਗੱਲ ʼਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਸਾਰੀ ਸ੍ਰਿਸ਼ਟੀ ਯਹੋਵਾਹ ਦੇ ਅਧੀਨ ਹੈ।—ਹਿਜ਼. 2:4.