-
ਦਾਨੀਏਲ ਦੀ ਮਿਸਾਲ ਤੋਂ ਸਿੱਖੋਪਹਿਰਾਬੁਰਜ (ਸਟੱਡੀ)—2023 | ਅਗਸਤ
-
-
6. ਕਿਹੜੀਆਂ ਗੱਲਾਂ ਨੇ ਸ਼ਾਇਦ ਦਾਨੀਏਲ ਦੀ ਦਲੇਰੀ ਦਿਖਾਉਣ ਵਿਚ ਮਦਦ ਕੀਤੀ?
6 ਦਾਨੀਏਲ ਨੇ ਆਪਣੀ ਪੂਰੀ ਜ਼ਿੰਦਗੀ ਦਲੇਰੀ ਦਿਖਾਈ। ਸ਼ਾਇਦ ਕਿਹੜੀਆਂ ਗੱਲਾਂ ਨੇ ਇੱਦਾਂ ਕਰਨ ਵਿਚ ਉਸ ਦੀ ਮਦਦ ਕੀਤੀ? ਛੋਟੇ ਹੁੰਦਿਆਂ ਉਸ ਨੇ ਆਪਣੇ ਮਾਪਿਆਂ ਦੀ ਚੰਗੀ ਮਿਸਾਲ ਤੋਂ ਜ਼ਰੂਰ ਸਿੱਖਿਆ ਹੋਣਾ। ਯਹੋਵਾਹ ਨੇ ਇਜ਼ਰਾਈਲੀ ਮਾਪਿਆਂ ਨੂੰ ਜੋ ਹਿਦਾਇਤਾਂ ਦਿੱਤੀਆਂ ਸਨ, ਬਿਨਾਂ ਸ਼ੱਕ ਦਾਨੀਏਲ ਦੇ ਮਾਪਿਆਂ ਨੇ ਉਨ੍ਹਾਂ ਨੂੰ ਮੰਨ ਕੇ ਪਰਮੇਸ਼ੁਰ ਦੇ ਕਾਨੂੰਨ ਦਾਨੀਏਲ ਨੂੰ ਸਿਖਾਏ ਹੋਣੇ। (ਬਿਵ. 6:6-9) ਇਸ ਕਰਕੇ ਦਾਨੀਏਲ ਨਾ ਸਿਰਫ਼ ਕਾਨੂੰਨ ਦੀਆਂ ਬੁਨਿਆਦੀ ਗੱਲਾਂ ਜਾਣਦਾ ਸੀ ਜਿਵੇਂ ਦਸ ਹੁਕਮ, ਸਗੋਂ ਉਹ ਡੂੰਘੀਆਂ ਗੱਲਾਂ ਵੀ ਜਾਣਦਾ ਸੀ, ਜਿੱਦਾਂ ਕਿ ਇਜ਼ਰਾਈਲੀ ਕੀ ਖਾ ਸਕਦੇ ਸਨ ਤੇ ਕੀ ਨਹੀਂ।c (ਲੇਵੀ. 11:4-8; ਦਾਨੀ. 1:8, 11-13) ਦਾਨੀਏਲ ਇਹ ਵੀ ਜਾਣਦਾ ਸੀ ਕਿ ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਲੋਕਾਂ ਨਾਲ ਕੀ-ਕੀ ਹੋਇਆ ਅਤੇ ਜਦੋਂ ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ, ਤਾਂ ਉਨ੍ਹਾਂ ਨੂੰ ਕਿਹੜੇ ਅੰਜਾਮ ਭੁਗਤਣੇ ਪਏ। (ਦਾਨੀ. 9:10, 11) ਦਾਨੀਏਲ ਦੀ ਜ਼ਿੰਦਗੀ ਵਿਚ ਜੋ ਵੀ ਹੋਇਆ, ਉਸ ਤੋਂ ਵੀ ਉਸ ਨੂੰ ਯਕੀਨ ਹੋ ਗਿਆ ਕਿ ਯਹੋਵਾਹ ਅਤੇ ਉਸ ਦੇ ਸ਼ਕਤੀਸ਼ਾਲੀ ਦੂਤ ਹਮੇਸ਼ਾ ਉਸ ਦਾ ਸਾਥ ਦੇਣਗੇ।—ਦਾਨੀ. 2:19-24; 10:12, 18, 19.
-
-
ਦਾਨੀਏਲ ਦੀ ਮਿਸਾਲ ਤੋਂ ਸਿੱਖੋਪਹਿਰਾਬੁਰਜ (ਸਟੱਡੀ)—2023 | ਅਗਸਤ
-
-
b ਉਨ੍ਹਾਂ ਦੇ ਇਹ ਨਾਂ ਬਾਬਲੀਆਂ ਨੇ ਰੱਖੇ ਸਨ।
-