-
ਯਹੋਵਾਹ “ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ” ਦਿੰਦਾ ਹੈਪਹਿਰਾਬੁਰਜ—2006 | ਦਸੰਬਰ 15
-
-
11. ਪਿਤਾ ਅਤੇ ਪੁੱਤਰ ਦਾ ਦ੍ਰਿਸ਼ਟਾਂਤ ਦੇਣ ਤੋਂ ਬਾਅਦ ਯਿਸੂ ਨੇ ਪ੍ਰਾਰਥਨਾ ਕਰਨ ਬਾਰੇ ਕੀ ਕਿਹਾ?
11 ਉੱਪਰ ਦੱਸੇ ਦ੍ਰਿਸ਼ਟਾਂਤ ਵਿਚ ਅਸੀਂ ਪ੍ਰਾਰਥਨਾ ਕਰਨ ਵਾਲੇ ਦੇ ਸੁਭਾਅ ਬਾਰੇ ਸਿੱਖਿਆ। ਹੁਣ ਅਗਲੇ ਦ੍ਰਿਸ਼ਟਾਂਤ ਵਿਚ ਅਸੀਂ ਪ੍ਰਾਰਥਨਾ ਸੁਣਨ ਵਾਲੇ ਯਾਨੀ ਯਹੋਵਾਹ ਪਰਮੇਸ਼ੁਰ ਦੇ ਸੁਭਾਅ ਵੱਲ ਧਿਆਨ ਦੇਵਾਂਗੇ। ਯਿਸੂ ਨੇ ਕਿਹਾ: “ਤੁਹਾਡੇ ਵਿੱਚੋਂ ਉਹ ਕਿਹੜਾ ਪਿਉ ਹੈ ਕਿ ਜੇ ਉਹ ਦਾ ਪੁੱਤ੍ਰ ਮਛੀ ਮੰਗੇ ਤਾਂ ਉਹ ਨੂੰ ਮਛੀ ਦੇ ਥਾਂ ਸੱਪ ਦੇਵੇਗਾ? ਯਾ ਜੇ ਆਂਡਾ ਮੰਗੇ ਤਾਂ ਉਹ ਨੂੰ ਬਿੱਛੂ ਦੇਵੇਗਾ?” ਫਿਰ ਯਿਸੂ ਨੇ ਪ੍ਰਾਰਥਨਾ ਕਰਨ ਬਾਰੇ ਕਿਹਾ: “ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!”—ਲੂਕਾ 11:11-13.
12. ਪਿਤਾ ਅਤੇ ਪੁੱਤਰ ਦੇ ਦ੍ਰਿਸ਼ਟਾਂਤ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਨ ਲਈ ਤਿਆਰ ਹੈ?
12 ਇਹ ਮਿਸਾਲ ਦੇ ਕੇ ਯਿਸੂ ਨੇ ਦਿਖਾਇਆ ਕਿ ਯਹੋਵਾਹ ਉਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਉਸ ਨੂੰ ਪ੍ਰਾਰਥਨਾ ਕਰਦੇ ਹਨ। (ਲੂਕਾ 10:22) ਇਕ ਗੱਲ ਨੋਟ ਕਰੋ। ਯਹੋਵਾਹ ਪਹਿਲੇ ਦ੍ਰਿਸ਼ਟਾਂਤ ਵਿਚ ਉਸ ਬੰਦੇ ਵਰਗਾ ਨਹੀਂ ਹੈ ਜੋ ਆਪਣੇ ਮਿੱਤਰ ਦੀ ਮਦਦ ਕਰਨ ਲਈ ਤਿਆਰ ਨਹੀਂ ਸੀ। ਇਸ ਦੇ ਉਲਟ ਯਹੋਵਾਹ ਇਕ ਪਿਆਰੇ ਪਿਤਾ ਵਰਗਾ ਹੈ ਜੋ ਆਪਣੇ ਬੱਚੇ ਦੀ ਹਰ ਲੋੜ ਪੂਰੀ ਕਰਨ ਲਈ ਤਿਆਰ ਹੈ। (ਜ਼ਬੂਰਾਂ ਦੀ ਪੋਥੀ 50:15) ਯਿਸੂ ਨੇ ਇਕ ਇਨਸਾਨੀ ਪਿਤਾ ਦੀ ਮਿਸਾਲ ਦੇ ਕੇ ਯਹੋਵਾਹ ਦੇ ਸੁਭਾਅ ਬਾਰੇ ਸਾਨੂੰ ਸਮਝਾਇਆ। ਜੇ ਪਾਪੀ ਇਨਸਾਨ ‘ਬੁਰਾ ਹੋ ਕੇ’ ਆਪਣੇ ਪੁੱਤਰ ਨੂੰ ਚੰਗੀਆਂ ਦਾਤਾਂ ਦਿੰਦਾ ਹੈ, ਤਾਂ ਅਸੀਂ ਪੂਰੀ ਉਮੀਦ ਰੱਖ ਸਕਦੇ ਹਾਂ ਕਿ ਸਾਡਾ ਦਿਆਲੂ ਪਿਤਾ ਯਹੋਵਾਹ ਆਪਣੇ ਸੇਵਕਾਂ ਨੂੰ ਪਵਿੱਤਰ ਆਤਮਾ ਜ਼ਰੂਰ ਦੇਵੇਗਾ!—ਯਾਕੂਬ 1:17.
-
-
ਯਹੋਵਾਹ “ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ” ਦਿੰਦਾ ਹੈਪਹਿਰਾਬੁਰਜ—2006 | ਦਸੰਬਰ 15
-
-
14. (ੳ) ਕੁਝ ਲੋਕ ਅਜ਼ਮਾਇਸ਼ਾਂ ਬਾਰੇ ਗ਼ਲਤੀ ਨਾਲ ਕੀ ਸੋਚਦੇ ਹਨ? (ਅ) ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਸਮੇਂ ਅਸੀਂ ਪੂਰੇ ਭਰੋਸੇ ਨਾਲ ਯਹੋਵਾਹ ਨੂੰ ਕਿਉਂ ਪ੍ਰਾਰਥਨਾ ਕਰ ਸਕਦੇ ਹਾਂ?
14 ਪਿਤਾ ਅਤੇ ਪੁੱਤਰ ਬਾਰੇ ਯਿਸੂ ਦਾ ਦ੍ਰਿਸ਼ਟਾਂਤ ਇਸ ਗੱਲ ਤੇ ਵੀ ਜ਼ੋਰ ਦਿੰਦਾ ਹੈ ਕਿ ਯਹੋਵਾਹ ਕਿਸੇ ਇਨਸਾਨੀ ਪਿਤਾ ਨਾਲੋਂ ਕਿਤੇ ਵੱਧ ਚੰਗਾ ਪਿਤਾ ਹੈ। ਇਸ ਲਈ ਸਾਨੂੰ ਕਦੀ ਨਹੀਂ ਮਹਿਸੂਸ ਕਰਨਾ ਚਾਹੀਦਾ ਕਿ ਸਾਡੇ ਉੱਤੇ ਅਜ਼ਮਾਇਸ਼ਾਂ ਇਸ ਲਈ ਆ ਰਹੀਆਂ ਹਨ ਕਿਉਂਕਿ ਯਹੋਵਾਹ ਸਾਡੇ ਨਾਲ ਨਾਰਾਜ਼ ਹੈ। ਸਾਡਾ ਵੈਰੀ ਸ਼ਤਾਨ ਚਾਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਸੋਚੀਏ। (ਅੱਯੂਬ 4:1, 7, 8; ਯੂਹੰਨਾ 8:44) ਬਾਈਬਲ ਵਿਚ ਇਹ ਕਿਤੇ ਨਹੀਂ ਲਿਖਿਆ ਕਿ ਯਹੋਵਾਹ ਸਾਡੇ ਉੱਤੇ ਦੁੱਖ ਲਿਆਉਂਦਾ ਹੈ ਤੇ ਨਾ ਹੀ ਸਾਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ। ਯਹੋਵਾਹ ‘ਬਦੀਆਂ ਨਾਲ ਕਿਸੇ ਨੂੰ ਨਹੀਂ ਪਰਤਾਉਂਦਾ।’ (ਯਾਕੂਬ 1:13) ਉਹ ਸਾਨੂੰ ਅਜ਼ਮਾਇਸ਼ਾਂ ਤੇ ਪਰੀਖਿਆਵਾਂ ਦੇ ਰੂਪ ਵਿਚ ਸੱਪ ਤੇ ਬਿੱਛੂ ਨਹੀਂ ਦਿੰਦਾ। ਸਾਡਾ ਪਿਤਾ “ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ” ਦਿੰਦਾ ਹੈ। (ਮੱਤੀ 7:11; ਲੂਕਾ 11:13) ਜੇ ਅਸੀਂ ਚੇਤੇ ਰੱਖੀਏ ਕਿ ਯਹੋਵਾਹ ਸਾਡਾ ਭਲਾ ਚਾਹੁੰਦਾ ਹੈ ਅਤੇ ਹਰ ਵਕਤ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ, ਤਾਂ ਅਸੀਂ ਉਸ ਨੂੰ ਪੂਰੇ ਭਰੋਸੇ ਨਾਲ ਪ੍ਰਾਰਥਨਾ ਕਰਾਂਗੇ। ਫਿਰ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿ ਸਕਾਂਗੇ: “ਪਰਮੇਸ਼ੁਰ ਨੇ ਸੱਚ ਮੁੱਚ ਸੁਣਿਆ ਹੈ, ਉਹ ਨੇ ਮੇਰੀ ਪ੍ਰਾਰਥਨਾ ਦੀ ਅਵਾਜ਼ ਵੱਲ ਕੰਨ ਲਾਇਆ ਹੈ।”—ਜ਼ਬੂਰਾਂ ਦੀ ਪੋਥੀ 10:17; 66:19.
-