ਰੱਬ ਦਾ ਬਚਨ ਖ਼ਜ਼ਾਨਾ ਹੈ | 1 ਕੁਰਿੰਥੀਆਂ 10-13
ਯਹੋਵਾਹ ਵਫ਼ਾਦਾਰ ਹੈ
ਯਹੋਵਾਹ ਸ਼ਾਇਦ ਸਾਡੀ ਕੋਈ ਅਜ਼ਮਾਇਸ਼ ਹਟਾ ਦੇਵੇ। ਪਰ ਅਕਸਰ ਉਹ ਸਾਨੂੰ ਤਾਕਤ ਦੇ ਕੇ ਸਾਡੇ ਲਈ ‘ਰਾਹ ਖੋਲ੍ਹਦਾ’ ਹੈ ਤਾਂਕਿ ਅਸੀਂ ਵਫ਼ਾਦਾਰ ਰਹਿ ਸਕੀਏ।
ਉਹ ਆਪਣੇ ਬਚਨ, ਪਵਿੱਤਰ ਸ਼ਕਤੀ ਅਤੇ ਗਿਆਨ ਰਾਹੀਂ ਸਾਡੀ ਮਦਦ ਕਰਦਾ ਹੈ ਕਿ ਅਸੀਂ ਚੰਗੀ ਤਰ੍ਹਾਂ ਸੋਚ ਸਕੀਏ, ਹੌਸਲਾ ਤੇ ਦਿਲਾਸਾ ਪਾ ਸਕੀਏ।—ਮੱਤੀ 24:45; ਯੂਹੰ 14:16; ਰੋਮੀ 15:4
ਉਹ ਪਵਿੱਤਰ ਸ਼ਕਤੀ ਰਾਹੀਂ ਸਾਡੀ ਅਗਵਾਈ ਕਰਦਾ ਹੈ ਜਿਸ ਕਰਕੇ ਅਸੀਂ ਬਾਈਬਲ ਦੇ ਬਿਰਤਾਂਤ ਅਤੇ ਅਸੂਲ ਯਾਦ ਰੱਖ ਸਕਦੇ ਹਾਂ ਅਤੇ ਫਿਰ ਸਹੀ ਕਦਮ ਚੁੱਕਣ ਲਈ ਬੁੱਧ ਦਿੰਦਾ ਹੈ।—ਯੂਹੰ 14:26
ਉਹ ਸਾਡੇ ਲਈ ਆਪਣੇ ਦੂਤਾਂ ਨੂੰ ਵਰਤ ਸਕਦਾ ਹੈ।—ਇਬ 1:14
ਉਹ ਮਸੀਹੀ ਭੈਣਾਂ-ਭਰਾਵਾਂ ਰਾਹੀਂ ਸਾਡੀ ਮਦਦ ਕਰ ਸਕਦਾ ਹੈ।—ਕੁਲੁ 4:11