-
ਦੂਤ ਕੌਣ ਹਨ ਅਤੇ ਉਹ ਕੀ ਕਰਦੇ ਹਨ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
2. ਸ਼ੈਤਾਨ ਅਤੇ ਦੁਸ਼ਟ ਦੂਤ ਕੌਣ ਹਨ?
ਕੁਝ ਦੂਤ ਯਹੋਵਾਹ ਦੇ ਵਫ਼ਾਦਾਰ ਨਹੀਂ ਰਹੇ। ਪਹਿਲਾ ਦੂਤ ਜੋ ਯਹੋਵਾਹ ਦੇ ਖ਼ਿਲਾਫ਼ ਹੋ ਗਿਆ, ਉਸ ਨੂੰ “ਸ਼ੈਤਾਨ” ਕਿਹਾ ਜਾਂਦਾ ਹੈ “ਜਿਹੜਾ ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ।” (ਪ੍ਰਕਾਸ਼ ਦੀ ਕਿਤਾਬ 12:9) ਸ਼ੈਤਾਨ ਦੂਜਿਆਂ ʼਤੇ ਰਾਜ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਪਹਿਲੇ ਆਦਮੀ ਤੇ ਔਰਤ ਨੂੰ ਯਹੋਵਾਹ ਦੇ ਖ਼ਿਲਾਫ਼ ਕਰ ਦਿੱਤਾ। ਇੰਨਾ ਹੀ ਨਹੀਂ, ਉਸ ਨੇ ਹੋਰ ਦੂਤਾਂ ਨੂੰ ਵੀ ਯਹੋਵਾਹ ਖ਼ਿਲਾਫ਼ ਭੜਕਾਇਆ। ਯਹੋਵਾਹ ਦੇ ਖ਼ਿਲਾਫ਼ ਜਾਣ ਵਾਲੇ ਇਨ੍ਹਾਂ ਦੂਤਾਂ ਨੂੰ ਦੁਸ਼ਟ ਦੂਤ ਕਿਹਾ ਜਾਂਦਾ ਹੈ। ਯਹੋਵਾਹ ਨੇ ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ ਸਵਰਗ ਵਿੱਚੋਂ ਕੱਢ ਕੇ ਥੱਲੇ ਧਰਤੀ ਉੱਤੇ ਸੁੱਟ ਦਿੱਤਾ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਨਾਸ਼ ਕਰ ਦਿੱਤਾ ਜਾਵੇਗਾ।—ਪ੍ਰਕਾਸ਼ ਦੀ ਕਿਤਾਬ 12:9, 12 ਪੜ੍ਹੋ।
3. ਸ਼ੈਤਾਨ ਅਤੇ ਦੁਸ਼ਟ ਦੂਤ ਕਿਵੇਂ ਲੋਕਾਂ ਨੂੰ ਗੁਮਰਾਹ ਕਰਦੇ ਹਨ?
ਸ਼ੈਤਾਨ ਅਤੇ ਦੁਸ਼ਟ ਦੂਤ ਜਾਦੂ-ਟੂਣੇ ਦੇ ਜ਼ਰੀਏ ਕਈ ਲੋਕਾਂ ਨੂੰ ਗੁਮਰਾਹ ਕਰਦੇ ਹਨ। ਜਾਦੂ-ਟੂਣਾ ਕਰਨਾ ਦਰਅਸਲ ਦੁਸ਼ਟ ਦੂਤਾਂ ਨਾਲ ਸੰਪਰਕ ਕਰਨਾ ਹੈ। ਇਸ ਦੇ ਕੁਝ ਤਰੀਕੇ ਹਨ, ਜੋਤਸ਼ੀਆਂ ਅਤੇ ਝਾੜਾ-ਫੂਕੀ ਕਰਨ ਵਾਲਿਆਂ ਕੋਲ ਜਾਣਾ ਤੇ ਰਾਸ਼ੀ-ਫਲ ਦੇਖਣਾ ਵਗੈਰਾ। ਕੁਝ ਲੋਕ ਅਜਿਹੇ ਇਲਾਜ ਕਰਵਾਉਂਦੇ ਹਨ ਜਿਨ੍ਹਾਂ ਵਿਚ ਜਾਦੂ-ਟੂਣਾ ਕੀਤਾ ਜਾਂਦਾ ਹੈ। ਕੁਝ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ ਕਿ ਉਹ ਮਰੇ ਹੋਏ ਲੋਕਾਂ ਨਾਲ ਗੱਲ ਕਰ ਸਕਦੇ ਹਨ।a ਪਰ ਯਹੋਵਾਹ ਖ਼ਬਰਦਾਰ ਕਰਦਾ ਹੈ: “ਤੁਸੀਂ ਕਿਸੇ ਚੇਲੇ-ਚਾਂਟੇ ਕੋਲ ਨਾ ਜਾਓ ਅਤੇ ਨਾ ਹੀ ਸਲਾਹ-ਮਸ਼ਵਰੇ ਲਈ ਭਵਿੱਖ ਦੱਸਣ ਵਾਲੇ ਕੋਲ ਜਾਓ।” (ਲੇਵੀਆਂ 19:31) ਸਾਨੂੰ ਇਸ ਲਈ ਖ਼ਬਰਦਾਰ ਕਰਦਾ ਹੈ ਕਿਉਂਕਿ ਉਹ ਸਾਨੂੰ ਸ਼ੈਤਾਨ ਅਤੇ ਦੁਸ਼ਟ ਦੂਤਾਂ ਤੋਂ ਬਚਾਉਣਾ ਚਾਹੁੰਦਾ ਹੈ। ਇਹ ਪਰਮੇਸ਼ੁਰ ਦੇ ਦੁਸ਼ਮਣ ਹਨ ਅਤੇ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।
-
-
ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਚੁੱਕਾ ਹੈ!ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
2. ਦੁਨੀਆਂ ਦੇ ਹਾਲਾਤ ਅਤੇ ਲੋਕਾਂ ਦਾ ਰਵੱਈਆ 1914 ਤੋਂ ਕਿਹੋ ਜਿਹਾ ਹੋ ਗਿਆ ਹੈ?
ਯਿਸੂ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ ਸੀ: “ਤੇਰੀ ਮੌਜੂਦਗੀ ਦੀ ਅਤੇ ਇਸ ਯੁਗ ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?” (ਮੱਤੀ 24:3) ਯਿਸੂ ਨੇ ਭਵਿੱਖਬਾਣੀ ਕੀਤੀ ਕਿ ਜਦੋਂ ਉਹ ਸਵਰਗ ਵਿਚ ਰਾਜ ਕਰਨਾ ਸ਼ੁਰੂ ਕਰੇਗਾ, ਤਾਂ ਉਸ ਤੋਂ ਬਾਅਦ ਧਰਤੀ ʼਤੇ ਕੀ-ਕੀ ਹੋਵੇਗਾ। ਉਸ ਨੇ ਪਹਿਲਾਂ ਹੀ ਦੱਸਿਆ ਸੀ ਕਿ ਯੁੱਧ ਹੋਣਗੇ, ਕਾਲ਼ ਪੈਣਗੇ ਅਤੇ ਭੁਚਾਲ਼ ਆਉਣਗੇ। (ਮੱਤੀ 24:7 ਪੜ੍ਹੋ।) ਬਾਈਬਲ ਵਿਚ ਇਹ ਵੀ ਪਹਿਲਾਂ ਹੀ ਦੱਸਿਆ ਗਿਆ ਸੀ ਕਿ ‘ਆਖ਼ਰੀ ਦਿਨਾਂ’ ਵਿਚ ਲੋਕਾਂ ਦੇ ਬੁਰੇ ਰਵੱਈਏ ਕਰਕੇ ਸਾਰਿਆਂ ਦਾ ਜੀਉਣਾ “ਬਹੁਤ ਮੁਸ਼ਕਲ ਹੋਵੇਗਾ।” (2 ਤਿਮੋਥਿਉਸ 3:1-5) ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ 1914 ਤੋਂ ਇਹ ਸਭ ਕੁਝ ਹੋ ਰਿਹਾ ਹੈ।
3. ਸਵਰਗ ਵਿਚ ਪਰਮੇਸ਼ੁਰ ਦਾ ਰਾਜ ਸ਼ੁਰੂ ਹੋਣ ਤੋਂ ਬਾਅਦ ਧਰਤੀ ʼਤੇ ਹਾਲਾਤ ਕਿਉਂ ਵਿਗੜ ਗਏ ਹਨ?
ਰਾਜਾ ਬਣਨ ਤੋਂ ਕੁਝ ਹੀ ਸਮੇਂ ਬਾਅਦ ਯਿਸੂ ਨੇ ਸਵਰਗ ਵਿਚ ਸ਼ੈਤਾਨ ਅਤੇ ਦੁਸ਼ਟ ਦੂਤਾਂ ਨਾਲ ਯੁੱਧ ਕੀਤਾ। ਇਸ ਯੁੱਧ ਵਿਚ ਸ਼ੈਤਾਨ ਹਾਰ ਗਿਆ। ਬਾਈਬਲ ਵਿਚ ਲਿਖਿਆ ਹੈ ਕਿ ਸ਼ੈਤਾਨ ਨੂੰ “ਧਰਤੀ ਉੱਤੇ ਸੁੱਟ ਦਿੱਤਾ ਗਿਆ ਅਤੇ ਉਸ ਦੇ ਦੂਤ ਵੀ ਉਸ ਦੇ ਨਾਲ ਥੱਲੇ ਸੁੱਟ ਦਿੱਤੇ ਗਏ।” (ਪ੍ਰਕਾਸ਼ ਦੀ ਕਿਤਾਬ 12:9, 10, 12) ਸ਼ੈਤਾਨ ਬਹੁਤ ਗੁੱਸੇ ਵਿਚ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਸ ਨੂੰ ਜਲਦੀ ਹੀ ਖ਼ਤਮ ਕਰ ਦਿੱਤਾ ਜਾਵੇਗਾ। ਇਸ ਲਈ ਉਹ ਦੁਨੀਆਂ ਵਿਚ ਤਬਾਹੀ ਮਚਾ ਰਿਹਾ ਹੈ ਜਿਸ ਕਰਕੇ ਦੁਨੀਆਂ ਦੇ ਹਾਲਾਤ ਇੰਨੇ ਵਿਗੜ ਰਹੇ ਹਨ। ਪਰ ਬਹੁਤ ਜਲਦ ਪਰਮੇਸ਼ੁਰ ਆਪਣੇ ਰਾਜ ਰਾਹੀਂ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰ ਦੇਵੇਗਾ।
-
-
ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਚੁੱਕਾ ਹੈ!ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
5. ਸੰਨ 1914 ਤੋਂ ਦੁਨੀਆਂ ਬਦਲ ਗਈ ਹੈ
ਯਿਸੂ ਨੇ ਪਹਿਲਾਂ ਤੋਂ ਹੀ ਦੱਸਿਆ ਸੀ ਕਿ ਜਦੋਂ ਉਹ ਰਾਜਾ ਬਣੇਗਾ, ਤਾਂ ਉਸ ਤੋਂ ਬਾਅਦ ਦੁਨੀਆਂ ਦੇ ਹਾਲਾਤ ਕਿਹੋ ਜਿਹੇ ਹੋਣਗੇ। ਲੂਕਾ 21:9-11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਇਨ੍ਹਾਂ ਆਇਤਾਂ ਮੁਤਾਬਕ ਤੁਸੀਂ ਖ਼ੁਦ ਕੀ ਦੇਖਿਆ ਜਾਂ ਸੁਣਿਆ ਹੈ?
ਪੌਲੁਸ ਰਸੂਲ ਨੇ ਦੱਸਿਆ ਸੀ ਕਿ ਇਨਸਾਨੀ ਹਕੂਮਤ ਦੇ ਆਖ਼ਰੀ ਦਿਨਾਂ ਦੌਰਾਨ ਲੋਕ ਕਿਹੋ ਜਿਹੋ ਹੋਣਗੇ। 2 ਤਿਮੋਥਿਉਸ 3:1-5 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਇਨ੍ਹਾਂ ਆਇਤਾਂ ਮੁਤਾਬਕ ਤੁਸੀਂ ਲੋਕਾਂ ਵਿਚ ਕਿਹੋ ਜਿਹਾ ਰਵੱਈਆ ਦੇਖਿਆ ਹੈ?
-