ਲੇਵੀਆਂ
19 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਦੀ ਪੂਰੀ ਮੰਡਲੀ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਪਵਿੱਤਰ ਹਾਂ।+
3 “‘ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਮਾਤਾ-ਪਿਤਾ ਦਾ ਆਦਰ ਕਰੇ।*+ ਤੁਸੀਂ ਮੇਰੇ ਸਬਤ ਮਨਾਓ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ। 4 ਨਿਕੰਮੇ ਦੇਵਤਿਆਂ ਵੱਲ ਨਾ ਮੁੜੋ+ ਜਾਂ ਆਪਣੇ ਲਈ ਕਿਸੇ ਦੇਵੀ-ਦੇਵਤੇ ਦੀ ਧਾਤ ਦੀ ਮੂਰਤ ਨਾ ਬਣਾਓ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।
5 “‘ਜੇ ਤੁਸੀਂ ਯਹੋਵਾਹ ਨੂੰ ਸ਼ਾਂਤੀ-ਬਲ਼ੀ ਚੜ੍ਹਾਉਂਦੇ ਹੋ,+ ਤਾਂ ਤੁਸੀਂ ਇਹ ਬਲ਼ੀ ਸਹੀ ਤਰੀਕੇ ਨਾਲ ਚੜ੍ਹਾਓ ਤਾਂਕਿ ਤੁਸੀਂ ਪਰਮੇਸ਼ੁਰ ਦੀ ਮਨਜ਼ੂਰੀ ਪਾ ਸਕੋ।+ 6 ਜਿਸ ਦਿਨ ਤੁਸੀਂ ਬਲ਼ੀ ਚੜ੍ਹਾਉਂਦੇ ਹੋ, ਉਸ ਦਿਨ ਅਤੇ ਅਗਲੇ ਦਿਨ ਤੁਸੀਂ ਇਹ ਬਲ਼ੀ ਖਾ ਸਕਦੇ ਹੋ। ਪਰ ਜੇ ਤੀਜੇ ਦਿਨ ਤਕ ਕੁਝ ਬਚ ਜਾਂਦਾ ਹੈ, ਤਾਂ ਇਸ ਨੂੰ ਅੱਗ ਵਿਚ ਸਾੜ ਦਿੱਤਾ ਜਾਵੇ।+ 7 ਜੇ ਤੀਜੇ ਦਿਨ ਬਚਿਆ ਹੋਇਆ ਮਾਸ ਖਾਧਾ ਜਾਂਦਾ ਹੈ, ਤਾਂ ਇਹ ਬਲ਼ੀ ਘਿਣਾਉਣੀ ਹੋਵੇਗੀ ਅਤੇ ਇਸ ਨੂੰ ਕਬੂਲ ਨਹੀਂ ਕੀਤਾ ਜਾਵੇਗਾ। 8 ਜਿਹੜਾ ਤੀਜੇ ਦਿਨ ਬਚਿਆ ਹੋਇਆ ਮਾਸ ਖਾਂਦਾ ਹੈ, ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ ਕਿਉਂਕਿ ਉਸ ਨੇ ਯਹੋਵਾਹ ਦੀ ਪਵਿੱਤਰ ਭੇਟ ਨੂੰ ਭ੍ਰਿਸ਼ਟ ਕੀਤਾ ਹੈ। ਇਸ ਲਈ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।
9 “‘ਜਦੋਂ ਤੁਸੀਂ ਆਪਣੇ ਖੇਤਾਂ ਵਿਚ ਵਾਢੀ ਕਰੋ, ਤਾਂ ਤੁਸੀਂ ਆਪਣੇ ਖੇਤਾਂ ਦੀਆਂ ਨੁੱਕਰਾਂ ਤੋਂ ਪੂਰੀ ਤਰ੍ਹਾਂ ਫ਼ਸਲ ਨਾ ਵੱਢੋ ਅਤੇ ਨਾ ਹੀ ਖੇਤਾਂ ਵਿੱਚੋਂ ਸਿੱਟੇ ਚੁਗੋ।+ 10 ਨਾਲੇ ਤੁਸੀਂ ਆਪਣੇ ਅੰਗੂਰਾਂ ਦੇ ਬਾਗ਼ ਵਿਚ ਵੇਲਾਂ ਉੱਤੇ ਬਾਕੀ ਬਚੇ ਅੰਗੂਰ ਨਾ ਤੋੜੋ ਅਤੇ ਨਾ ਹੀ ਬਾਗ਼ ਵਿਚ ਥੱਲੇ ਡਿਗੇ ਅੰਗੂਰ ਚੁਗੋ। ਤੁਸੀਂ ਇਨ੍ਹਾਂ ਨੂੰ ਗ਼ਰੀਬਾਂ* ਅਤੇ ਪਰਦੇਸੀਆਂ ਵਾਸਤੇ ਰਹਿਣ ਦਿਓ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।
11 “‘ਤੁਸੀਂ ਚੋਰੀ ਨਾ ਕਰੋ,+ ਤੁਸੀਂ ਧੋਖਾ ਨਾ ਦਿਓ+ ਅਤੇ ਇਕ-ਦੂਜੇ ਨਾਲ ਬੇਈਮਾਨੀ ਨਾ ਕਰੋ। 12 ਤੁਸੀਂ ਮੇਰੇ ਨਾਂ ਦੀ ਝੂਠੀ ਸਹੁੰ ਨਾ ਖਾਓ।+ ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਪਰਮੇਸ਼ੁਰ ਦੇ ਨਾਂ ਨੂੰ ਪਲੀਤ ਨਾ ਕਰੋ। ਮੈਂ ਯਹੋਵਾਹ ਹਾਂ। 13 ਤੁਸੀਂ ਆਪਣੇ ਗੁਆਂਢੀ ਨਾਲ ਠੱਗੀ ਨਾ ਮਾਰੋ+ ਅਤੇ ਨਾ ਹੀ ਲੁੱਟ-ਮਾਰ ਕਰੋ।+ ਤੁਸੀਂ ਪੂਰੀ ਰਾਤ, ਹਾਂ, ਸਵੇਰ ਹੋਣ ਤਕ ਕਿਸੇ ਮਜ਼ਦੂਰ ਦੀ ਮਜ਼ਦੂਰੀ ਨਾ ਰੱਖੋ।+
14 “‘ਤੁਸੀਂ ਕਿਸੇ ਬੋਲ਼ੇ ਨੂੰ ਸਰਾਪ ਨਾ ਦਿਓ ਜਾਂ ਕਿਸੇ ਅੰਨ੍ਹੇ ਦੇ ਰਾਹ ਵਿਚ ਕੋਈ ਰੁਕਾਵਟ ਖੜ੍ਹੀ ਨਾ ਕਰੋ।+ ਤੁਸੀਂ ਆਪਣੇ ਪਰਮੇਸ਼ੁਰ ਦਾ ਡਰ ਮੰਨੋ।+ ਮੈਂ ਯਹੋਵਾਹ ਹਾਂ।
15 “‘ਤੁਸੀਂ ਕਿਸੇ ਨਾਲ ਅਨਿਆਂ ਨਾ ਕਰੋ। ਤੁਸੀਂ ਕਿਸੇ ਗ਼ਰੀਬ ਦਾ ਪੱਖ ਨਾ ਲਓ ਜਾਂ ਕਿਸੇ ਅਮੀਰ ਦੀ ਤਰਫ਼ਦਾਰੀ ਨਾ ਕਰੋ।+ ਤੁਸੀਂ ਆਪਣੇ ਗੁਆਂਢੀ ਨਾਲ ਨਿਆਂ ਕਰੋ।
16 “‘ਤੁਸੀਂ ਕਿਸੇ ਨੂੰ ਬਦਨਾਮ ਕਰਨ ਲਈ ਇੱਧਰ-ਉੱਧਰ ਜਾ ਕੇ ਝੂਠੀਆਂ ਗੱਲਾਂ ਨਾ ਫੈਲਾਓ।+ ਤੁਸੀਂ ਆਪਣੇ ਗੁਆਂਢੀ ਦੀ ਜਾਨ* ਦੇ ਦੁਸ਼ਮਣ ਨਾ ਬਣੋ।*+ ਮੈਂ ਯਹੋਵਾਹ ਹਾਂ।
17 “‘ਤੁਸੀਂ ਆਪਣੇ ਦਿਲ ਵਿਚ ਆਪਣੇ ਭਰਾ ਲਈ ਨਫ਼ਰਤ ਨਾ ਪਾਲ਼ੋ।+ ਤੁਸੀਂ ਆਪਣੇ ਗੁਆਂਢੀ ਨੂੰ ਜ਼ਰੂਰ ਤਾੜਨਾ ਦਿਓ+ ਤਾਂਕਿ ਤੁਸੀਂ ਉਸ ਵਾਂਗ ਪਾਪ ਦੇ ਦੋਸ਼ੀ ਨਾ ਬਣੋ।
18 “‘ਤੁਸੀਂ ਬਦਲਾ ਨਾ ਲਓ+ ਅਤੇ ਆਪਣੇ ਲੋਕਾਂ ਦੇ ਖ਼ਿਲਾਫ਼ ਦਿਲ ਵਿਚ ਨਾਰਾਜ਼ਗੀ ਨਾ ਪਾਲ਼ੋ। ਤੁਸੀਂ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ ਆਪ ਨੂੰ ਕਰਦੇ ਹੋ।+ ਮੈਂ ਯਹੋਵਾਹ ਹਾਂ।
19 “‘ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋ: ਤੁਸੀਂ ਦੋ ਨਸਲਾਂ ਦੇ ਪਾਲਤੂ ਜਾਨਵਰਾਂ ਦਾ ਮੇਲ ਨਾ ਕਰਾਓ। ਤੁਸੀਂ ਆਪਣੇ ਖੇਤ ਵਿਚ ਦੋ ਤਰ੍ਹਾਂ ਦੀ ਫ਼ਸਲ ਨਾ ਬੀਜੋ+ ਅਤੇ ਦੋ ਤਰ੍ਹਾਂ ਦੇ ਧਾਗਿਆਂ ਦਾ ਬਣਿਆ ਕੱਪੜਾ ਨਾ ਪਾਓ।+
20 “‘ਜੇ ਕੋਈ ਆਦਮੀ ਕਿਸੇ ਔਰਤ ਨਾਲ ਲੰਮਾ ਪੈਂਦਾ ਹੈ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਅਤੇ ਉਹ ਨੌਕਰਾਣੀ ਹੈ ਤੇ ਕਿਸੇ ਹੋਰ ਆਦਮੀ ਨਾਲ ਮੰਗੀ ਹੋਈ ਹੈ, ਪਰ ਉਸ ਔਰਤ ਨੂੰ ਕੀਮਤ ਦੇ ਕੇ ਅਜੇ ਤਕ ਛੁਡਾਇਆ ਨਹੀਂ ਗਿਆ ਹੈ ਜਾਂ ਉਸ ਨੂੰ ਆਜ਼ਾਦ ਨਹੀਂ ਕੀਤਾ ਗਿਆ ਹੈ, ਤਾਂ ਉਨ੍ਹਾਂ ਦੋਵਾਂ ਨੂੰ ਇਸ ਦੀ ਸਜ਼ਾ ਦਿੱਤੀ ਜਾਵੇ। ਪਰ ਉਨ੍ਹਾਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਕਿਉਂਕਿ ਉਸ ਔਰਤ ਨੂੰ ਅਜੇ ਆਜ਼ਾਦ ਨਹੀਂ ਕੀਤਾ ਗਿਆ ਸੀ। 21 ਉਹ ਆਦਮੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਅੱਗੇ ਦੋਸ਼-ਬਲ਼ੀ ਲਈ ਇਕ ਭੇਡੂ ਲਿਆਵੇ।+ 22 ਪੁਜਾਰੀ ਉਸ ਦਾ ਪਾਪ ਮਿਟਾਉਣ ਲਈ ਯਹੋਵਾਹ ਅੱਗੇ ਦੋਸ਼-ਬਲ਼ੀ ਦਾ ਭੇਡੂ ਚੜ੍ਹਾਵੇਗਾ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।
23 “‘ਜਦੋਂ ਤੁਸੀਂ ਉਸ ਦੇਸ਼ ਵਿਚ ਜਾਓਗੇ ਜੋ ਮੈਂ ਤੁਹਾਨੂੰ ਦਿਆਂਗਾ ਅਤੇ ਉੱਥੇ ਕੋਈ ਫਲਦਾਰ ਦਰਖ਼ਤ ਲਾਓਗੇ, ਤਾਂ ਤੁਹਾਨੂੰ ਤਿੰਨ ਸਾਲ ਉਸ ਦਾ ਫਲ ਖਾਣਾ ਮਨ੍ਹਾ ਹੈ। ਤੁਹਾਡੇ ਲਈ ਉਸ ਦਾ ਫਲ ਅਸ਼ੁੱਧ ਹੋਵੇ ਅਤੇ ਉਹ ਖਾਧਾ ਨਾ ਜਾਵੇ। 24 ਪਰ ਚੌਥੇ ਸਾਲ ਇਸ ਦਾ ਫਲ ਪਵਿੱਤਰ ਹੋਵੇਗਾ; ਤੁਸੀਂ ਸਾਰਾ ਫਲ ਯਹੋਵਾਹ ਨੂੰ ਖ਼ੁਸ਼ੀ-ਖ਼ੁਸ਼ੀ ਚੜ੍ਹਾ ਦਿਓ।+ 25 ਫਿਰ ਪੰਜਵੇਂ ਸਾਲ ਤੁਸੀਂ ਇਸ ਦਾ ਫਲ ਖਾ ਸਕਦੇ ਹੋ ਅਤੇ ਇਹ ਜ਼ਿਆਦਾ ਪੈਦਾਵਾਰ ਦੇਵੇਗਾ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।
26 “‘ਤੁਸੀਂ ਅਜਿਹੀ ਕੋਈ ਚੀਜ਼ ਨਾ ਖਾਓ ਜਿਸ ਵਿਚ ਖ਼ੂਨ ਮਿਲਾਇਆ ਹੋਵੇ।+
“‘ਤੁਸੀਂ ਫਾਲ* ਨਾ ਪਾਓ ਤੇ ਨਾ ਹੀ ਜਾਦੂਗਰੀ ਕਰੋ।+
27 “‘ਤੁਸੀਂ ਆਪਣੇ ਵਾਲ਼ਾਂ ਦੀਆਂ ਕਲਮਾਂ ਦੀ ਹਜਾਮਤ ਨਾ ਕਰੋ* ਅਤੇ ਆਪਣੀ ਦਾੜ੍ਹੀ ਦੇ ਸਿਰੇ ਕੱਟ ਕੇ ਇਸ ਨੂੰ ਨਾ ਵਿਗਾੜੋ।+
28 “‘ਤੁਸੀਂ ਕਿਸੇ ਮਰੇ ਬੰਦੇ ਕਰਕੇ ਆਪਣੇ ਸਰੀਰ ਨੂੰ ਨਾ ਕੱਟੋ-ਵੱਢੋ।+ ਆਪਣੇ ਸਰੀਰ ਉੱਤੇ ਗੋਦਨੇ* ਨਾ ਗੁੰਦਵਾਓ। ਮੈਂ ਯਹੋਵਾਹ ਹਾਂ।
29 “‘ਤੂੰ ਆਪਣੀ ਧੀ ਨੂੰ ਵੇਸਵਾ ਬਣਾ ਕੇ ਉਸ ਨੂੰ ਬੇਇੱਜ਼ਤ ਨਾ ਕਰ+ ਤਾਂਕਿ ਦੇਸ਼ ਵੇਸਵਾਗਿਰੀ ਨਾਲ ਭ੍ਰਿਸ਼ਟ ਨਾ ਹੋ ਜਾਵੇ ਅਤੇ ਸਾਰੇ ਪਾਸੇ ਬਦਚਲਣੀ ਨਾ ਫੈਲ ਜਾਵੇ।+
30 “‘ਤੁਸੀਂ ਮੇਰੇ ਸਬਤਾਂ ਨੂੰ ਮਨਾਉਣਾ+ ਅਤੇ ਤੁਸੀਂ ਮੇਰੇ ਪਵਿੱਤਰ ਸਥਾਨ ਪ੍ਰਤੀ ਸ਼ਰਧਾ ਰੱਖਣੀ।* ਮੈਂ ਯਹੋਵਾਹ ਹਾਂ।
31 “‘ਤੁਸੀਂ ਕਿਸੇ ਚੇਲੇ-ਚਾਂਟੇ* ਕੋਲ ਨਾ ਜਾਓ+ ਅਤੇ ਨਾ ਹੀ ਸਲਾਹ-ਮਸ਼ਵਰੇ ਲਈ ਭਵਿੱਖ ਦੱਸਣ ਵਾਲੇ ਕੋਲ ਜਾਓ+ ਤਾਂਕਿ ਤੁਸੀਂ ਉਨ੍ਹਾਂ ਕਰਕੇ ਅਸ਼ੁੱਧ ਨਾ ਹੋ ਜਾਓ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।
32 “‘ਤੂੰ ਧੌਲ਼ੇ ਸਿਰ ਵਾਲਿਆਂ ਦੇ ਸਾਮ੍ਹਣੇ ਉੱਠ ਖੜ੍ਹਾ ਹੋ+ ਅਤੇ ਤੂੰ ਬਜ਼ੁਰਗ ਆਦਮੀ ਦਾ ਆਦਰ ਕਰ+ ਅਤੇ ਤੂੰ ਆਪਣੇ ਪਰਮੇਸ਼ੁਰ ਦਾ ਡਰ ਮੰਨ।+ ਮੈਂ ਯਹੋਵਾਹ ਹਾਂ।
33 “‘ਜੇ ਕੋਈ ਪਰਦੇਸੀ ਤੇਰੇ ਦੇਸ਼ ਵਿਚ ਆ ਕੇ ਤੇਰੇ ਨਾਲ ਰਹਿੰਦਾ ਹੈ, ਤਾਂ ਤੂੰ ਉਸ ਨਾਲ ਬਦਸਲੂਕੀ ਨਾ ਕਰ।+ 34 ਤੁਹਾਡੇ ਨਾਲ ਰਹਿੰਦਾ ਪਰਦੇਸੀ ਤੁਹਾਡੀਆਂ ਨਜ਼ਰਾਂ ਵਿਚ ਤੁਹਾਡੇ ਆਪਣੇ ਲੋਕਾਂ ਵਰਗਾ ਹੋਵੇ;+ ਅਤੇ ਤੁਸੀਂ ਉਸ ਨੂੰ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ ਆਪ ਨੂੰ ਕਰਦੇ ਹੋ ਕਿਉਂਕਿ ਤੁਸੀਂ ਵੀ ਮਿਸਰ ਵਿਚ ਪਰਦੇਸੀ ਸੀ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।
35 “‘ਤੁਸੀਂ ਮਿਣਨ, ਤੋਲਣ ਤੇ ਮਾਪਣ ਵੇਲੇ ਬੇਈਮਾਨੀ ਨਾ ਕਰੋ।+ 36 ਤੁਸੀਂ ਸਹੀ ਤੱਕੜੀ, ਸਹੀ ਵੱਟੇ ਅਤੇ ਸੁੱਕੇ ਤੇ ਤਰਲ ਪਦਾਰਥ ਮਾਪਣ ਲਈ ਸਹੀ ਭਾਂਡੇ* ਇਸਤੇਮਾਲ ਕਰੋ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ ਜੋ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਹੈ। 37 ਇਸ ਲਈ ਤੁਸੀਂ ਮੇਰੇ ਸਾਰੇ ਨਿਯਮ ਅਤੇ ਮੇਰੇ ਸਾਰੇ ਕਾਨੂੰਨ ਮੰਨੋ ਅਤੇ ਤੁਸੀਂ ਉਨ੍ਹਾਂ ਦੀ ਪਾਲਣਾ ਕਰੋ।+ ਮੈਂ ਯਹੋਵਾਹ ਹਾਂ।’”