ਗੀਤ 39
ਸ਼ਾਂਤੀ ਦਾ ਵਰਦਾਨ
1. ਹੇ ਯਹੋਵਾਹ ਅੱਤ ਮਹਾਨ,
ਸਾਡਾ ਹਾਕਮ ਤੂੰ
ਜੰਗ ਮਿਟਾਵੇਂ ਅਰ ਜ਼ੁਲਮ,
ਸ਼ਾਂਤੀਦਾਤਾ ਤੂੰ
ਬੇਟਾ ਤੇਰਾ ਰਾਜਕੁਮਾਰ;
ਕੋਮਲ, ਦਇਆਵਾਨ
ਅਮਨ-ਚੈਨ ਹਰ ਥਾਂ ਫੈਲਾਏ,
ਖਿੜ ਜਾਵੇ ਜਹਾਨ
2. ਯਿਸੂ ਤੋਂ ਸਿੱਖੀ ਜ਼ਬਾਨ
ਪਿਆਰ-ਮੁਹੱਬਤ ਦੀ
ਹੈ ਸਾਡਾ ਨਰਮ ਸੁਭਾਅ,
ਬੋਲੀ ਹੈ ਮਿੱਠੀ
ਗਿਲੇ-ਸ਼ਿਕਵੇ ਮਾਫ਼ ਕਰਦੇ,
ਦੇਖਦੇ ਨਾ ਖ਼ਾਮੀ
ਬੱਝੀ ਹੈ ਡੋਰ ਏਕਤਾ ਦੀ,
ਰਹੇਗੀ ਸ਼ਾਂਤੀ
3. ਸੁਣ ਯਹੋਵਾਹ ਇਹ ਦੁਆ,
ਸਾਨੂੰ ਤੂੰ ਸਿਖਾ
ਅਮਨ-ਸ਼ਾਂਤੀ ਦੀ ਡਗਰ
ਰੋਜ਼ ਸਾਨੂੰ ਦਿਖਾ
ਕਰਨ ਲੋਕ ਸੱਦਾ ਮਨਜ਼ੂਰ,
ਚੱਲਣ ਤੇਰੇ ਰਾਹ
ਇਸ ਜ਼ਮੀਨ ʼਤੇ ਫੈਲੇਗੀ
ਅਮਨ ਦੀ ਫਿਜ਼ਾ
(ਜ਼ਬੂ. 46:9; ਯਸਾ. 2:4; ਯਾਕੂ. 3:17, 18 ਦੇਖੋ।)