ਗੀਤ 41
ਜਵਾਨੀ ਵਿਚ ਯਹੋਵਾਹ ਦੀ ਸੇਵਾ ਕਰੋ
1. ਬੇਟੇ ਅਰ ਬੇਟੀਆਂ ਅੱਖ ਦੇ ਤਾਰੇ
ਰੱਬ ਨੂੰ ਅਨਮੋਲ, ਤੁਸੀਂ ਬੇਹੱਦ ਪਿਆਰੇ
ਜਾਨ ਤੋਂ ਵੱਧ ਹੋ, ਤੁਸੀਂ ਦਿਲ ਦੇ ਨੇੜੇ
ਹਰ ਵੇਲੇ ਤੁਹਾਡਾ ਖ਼ਿਆਲ ਰੱਖਾਂਗੇ
2. ਹੋ ਅਮਾਨਤ ਤੁਸੀਂ ਮਾਪਿਆਂ ਦੀ
ਮਾਣ ਦੇਵੋ, ਇੱਜ਼ਤ ਕਰੋ ਉਨ੍ਹਾਂ ਦੀ
ਦਿਲ ਨਾ ਦੁਖਾਓ, ਹਰ ਕਹਿਣਾ ਮੰਨੋ
ਹਰ ਕਦਮ ʼਤੇ ਰੱਬ ਦੀ ਰਹਿਮਤ ਪਾਓ
3. ਮੈਨੂੰ ਯਾਦ ਰੱਖੋ, ਯਹੋਵਾਹ ਕਹਿੰਦਾ
ਮੇਰੇ ਹੀ ਨਾਮ ਕਰੋ ਤੁਸੀਂ ਜਿੰਦ-ਜਾਨ
ਮਨ ਲਗਾ ਕੇ ਕਰੋ ਮੇਰੀ ਸੇਵਾ
ਤੁਹਾਡੇ ʼਤੇ ਕਰਾਂਗਾ ਨਾਜ਼ ਹਮੇਸ਼ਾ
(ਜ਼ਬੂ. 71:17; ਵਿਰ. 3:27; ਅਫ਼. 6:1-3 ਦੇਖੋ।)