ਗੀਤ 122
ਤਕੜੇ ਹੋਵੋ, ਦ੍ਰਿੜ੍ਹ ਬਣੋ!
1. ਫੈਲਿਆ ਹਰ ਪਾਸੇ ਡਰ ਦਾ ਸਾਇਆ
ਦਿਲ ਪਰੇਸ਼ਾਨ, ਦੁੱਖ ਦਾ ਨੇਰ੍ਹਾ ਛਾਇਆ
ਰੱਬ ਨੇ ਸਾਡਾ ਰੌਸ਼ਨਾਇਆ ਜੀਵਨ
ਨਾ ਕਦੇ ਹਾਰਾਂਗੇ ਮਨ
(ਕੋਰਸ)
ਹਰ ਪਲ ਹਿੰਮਤ ਰੱਖਾਂਗੇ
ਦੂਰੀ ਜੱਗ ਤੋਂ ਰੱਖਾਂਗੇ
ਨਾ ਵਫ਼ਾ ਛੱਡਾਂਗੇ
ਮਿਲੇ ਜੀਵਨ-ਤੋਹਫ਼ਾ
2. ਬੁਰਾ ਜ਼ਮਾਨਾ, ਦੁਸ਼ਮਣ ਹੈ ਜਹਾਨ
ਦਿਲ ਨੂੰ ਬਹਿਕਾਵੇ ਹਰ ਚੀਜ਼ ਹੈ ਬੇਈਮਾਨ
ਅਸਾਂ ਰੱਖਾਂਗੇ ਸੰਭਲ ਕੇ ਕਦਮ,
ਰਹਾਂਗੇ ਨਿਰਮਲ ਹਰਦਮ
(ਕੋਰਸ)
ਹਰ ਪਲ ਹਿੰਮਤ ਰੱਖਾਂਗੇ
ਦੂਰੀ ਜੱਗ ਤੋਂ ਰੱਖਾਂਗੇ
ਨਾ ਵਫ਼ਾ ਛੱਡਾਂਗੇ
ਮਿਲੇ ਜੀਵਨ-ਤੋਹਫ਼ਾ
3. ਸਦਾ ਰਹਾਂਗੇ ਯਹੋਵਾਹ ਨੇੜੇ
ਸੇਵਾ ਅਸੀਂ ਕਰਦੇ ਜਿੰਦ-ਜਾਨ ਲਾ ਕੇ
ਰੌਸ਼ਨੀ ਤੇਰੇ ਬਚਨ ਦੀ ਫੈਲੀ
ਹੋਈ ਰੰਗੀਨ ਦੁਨੀਆਂ
(ਕੋਰਸ)
ਹਰ ਪਲ ਹਿੰਮਤ ਰੱਖਾਂਗੇ
ਦੂਰੀ ਜੱਗ ਤੋਂ ਰੱਖਾਂਗੇ
ਨਾ ਵਫ਼ਾ ਛੱਡਾਂਗੇ
ਮਿਲੇ ਜੀਵਨ-ਤੋਹਫ਼ਾ
(ਲੂਕਾ 21:9; 1 ਪਤ. 4:7 ਵੀ ਦੇਖੋ।)