ਅੱਯੂਬ
35 ਅਲੀਹੂ ਨੇ ਆਪਣੀ ਗੱਲ ਜਾਰੀ ਰੱਖੀ:
3 ਤੂੰ ਕਹਿੰਦਾ ਹੈਂ, ‘ਇਸ ਨਾਲ ਤੈਨੂੰ* ਕੀ ਫ਼ਰਕ ਪੈਂਦਾ?
ਜੇ ਮੈਂ ਪਾਪ ਨਹੀਂ ਕੀਤਾ, ਤਾਂ ਵੀ ਕਿਹੜਾ ਮੈਂ ਸੁਖੀ ਹਾਂ?’+
4 ਮੈਂ ਤੈਨੂੰ ਜਵਾਬ ਦਿਆਂਗਾ,
ਨਾਲੇ ਤੇਰੇ ਸਾਥੀਆਂ+ ਨੂੰ ਵੀ।
5 ਜ਼ਰਾ ਨਜ਼ਰਾਂ ਉਠਾ ਕੇ ਆਕਾਸ਼ ਵੱਲ ਤੱਕ,
ਗੌਰ ਨਾਲ ਬੱਦਲਾਂ ਨੂੰ ਦੇਖ+ ਜੋ ਤੇਰੇ ਤੋਂ ਉੱਚੇ ਹਨ।
6 ਜੇ ਤੂੰ ਪਾਪ ਕਰਦਾ ਹੈਂ, ਤਾਂ ਤੂੰ ਉਹਦਾ ਕੀ ਵਿਗਾੜਦਾ ਹੈਂ?+
ਜੇ ਤੇਰੇ ਅਪਰਾਧ ਵਧ ਜਾਣ, ਤਾਂ ਤੂੰ ਉਹਦਾ ਕੀ ਨੁਕਸਾਨ ਕਰ ਲਵੇਂਗਾ?+
8 ਤੇਰੀ ਦੁਸ਼ਟਤਾ ਸਿਰਫ਼ ਤੇਰੇ ਵਰਗੇ ਇਨਸਾਨ ʼਤੇ
ਅਤੇ ਤੇਰੀ ਨੇਕੀ ਆਦਮੀ ਦੇ ਪੁੱਤਰ ਉੱਤੇ ਹੀ ਅਸਰ ਕਰਦੀ ਹੈ।
10 ਪਰ ਕੋਈ ਵੀ ਨਹੀਂ ਕਹਿੰਦਾ, ‘ਪਰਮੇਸ਼ੁਰ, ਹਾਂ, ਮੇਰਾ ਮਹਾਨ ਸਿਰਜਣਹਾਰ ਕਿੱਥੇ ਹੈ+
ਜਿਹੜਾ ਰਾਤ ਨੂੰ ਗੀਤ ਗਵਾਉਂਦਾ ਹੈ?’+
11 ਉਹ ਧਰਤੀ ਦੇ ਜਾਨਵਰਾਂ+ ਨਾਲੋਂ ਸਾਨੂੰ ਜ਼ਿਆਦਾ ਸਿਖਾਉਂਦਾ ਹੈ,+
ਉਹ ਆਕਾਸ਼ ਦੇ ਪੰਛੀਆਂ ਨਾਲੋਂ ਸਾਨੂੰ ਜ਼ਿਆਦਾ ਬੁੱਧੀਮਾਨ ਬਣਾਉਂਦਾ ਹੈ।
14 ਤਾਂ ਫਿਰ, ਉਸ ਨੇ ਤੇਰੀ ਤਾਂ ਸੁਣਨੀ ਨਹੀਂ ਕਿਉਂਕਿ ਤੂੰ ਸ਼ਿਕਾਇਤ ਕਰਦਾ ਹੈਂ ਕਿ ਉਹ ਤੈਨੂੰ ਦਿਸਦਾ ਨਹੀਂ!+
ਤੇਰਾ ਮੁਕੱਦਮਾ ਉਸ ਦੇ ਸਾਮ੍ਹਣੇ ਹੈ, ਇਸ ਲਈ ਤੂੰ ਬੇਸਬਰੀ ਨਾਲ ਉਸ ਦੀ ਉਡੀਕ ਕਰ।+
15 ਉਸ ਨੇ ਗੁੱਸੇ ਵਿਚ ਆ ਕੇ ਤੇਰੇ ਤੋਂ ਹਿਸਾਬ ਨਹੀਂ ਮੰਗਿਆ;
ਨਾ ਹੀ ਉਸ ਨੇ ਤੇਰੀਆਂ ਬਿਨਾਂ ਸੋਚੇ-ਸਮਝੇ ਕਹੀਆਂ ਗੱਲਾਂ ਵੱਲ ਬਹੁਤਾ ਧਿਆਨ ਦਿੱਤਾ।+
16 ਅੱਯੂਬ ਵਿਅਰਥ ਆਪਣਾ ਮੂੰਹ ਖੋਲ੍ਹਦਾ ਹੈ;
ਉਹ ਗਿਆਨ ਤੋਂ ਬਿਨਾਂ ਬਹੁਤੀਆਂ ਗੱਲਾਂ ਕਰਦਾ ਹੈ।”+