7 ਇਸੇ ਤਰ੍ਹਾਂ ਸਦੂਮ, ਗਮੋਰਾ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਹੋਰ ਸ਼ਹਿਰ ਹਰਾਮਕਾਰੀ ਵਿਚ ਡੁੱਬੇ ਹੋਏ ਸਨ ਅਤੇ ਉਹ ਆਪਣੀਆਂ ਗ਼ੈਰ-ਕੁਦਰਤੀ ਸਰੀਰਕ ਇੱਛਾਵਾਂ ਪੂਰੀਆਂ ਕਰਨ ਵਿਚ ਹੀ ਲੱਗੇ ਰਹਿੰਦੇ ਸਨ।+ ਉਨ੍ਹਾਂ ਨੂੰ ਸਜ਼ਾ ਦੇ ਕੇ ਹਮੇਸ਼ਾ ਬਲ਼ਦੀ ਰਹਿਣ ਵਾਲੀ ਅੱਗ ਨਾਲ ਨਾਸ਼ ਕਰ ਦਿੱਤਾ ਗਿਆ। ਉਨ੍ਹਾਂ ਦੀ ਉਦਾਹਰਣ ਸਾਡੇ ਲਈ ਇਕ ਚੇਤਾਵਨੀ ਹੈ।+