-
ਨਿਆਈਆਂ 2:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਪਰ ਉਨ੍ਹਾਂ ਨੇ ਨਿਆਂਕਾਰਾਂ ਦੀ ਵੀ ਨਹੀਂ ਸੁਣੀ ਅਤੇ ਉਨ੍ਹਾਂ ਨੇ ਦੂਜੇ ਦੇਵਤਿਆਂ ਨਾਲ ਹਰਾਮਕਾਰੀ ਕੀਤੀ ਤੇ ਉਨ੍ਹਾਂ ਨੂੰ ਮੱਥਾ ਟੇਕਿਆ। ਉਹ ਝੱਟ ਉਸ ਰਾਹ ʼਤੇ ਚੱਲਣੋਂ ਹਟ ਗਏ ਜਿਸ ਰਾਹ ʼਤੇ ਉਨ੍ਹਾਂ ਦੇ ਪਿਉ-ਦਾਦੇ ਚੱਲਦੇ ਸਨ, ਹਾਂ, ਉਹ ਯਹੋਵਾਹ ਦੇ ਹੁਕਮਾਂ ਨੂੰ ਮੰਨਦੇ ਸਨ।+ ਪਰ ਉਹ ਇਸ ਤਰ੍ਹਾਂ ਕਰਨ ਵਿਚ ਨਾਕਾਮ ਰਹੇ।
-
-
1 ਰਾਜਿਆਂ 11:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਉਹ ਉਨ੍ਹਾਂ ਕੌਮਾਂ ਵਿੱਚੋਂ ਸਨ ਜਿਨ੍ਹਾਂ ਬਾਰੇ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਤੁਸੀਂ ਉਨ੍ਹਾਂ ਦੇ ਲੋਕਾਂ ਵਿਚ ਨਾ ਜਾਇਓ ਤੇ ਨਾ ਹੀ ਉਹ ਤੁਹਾਡੇ ਵਿਚ ਆਉਣ, ਨਹੀਂ ਤਾਂ ਉਹ ਜ਼ਰੂਰ ਤੁਹਾਡੇ ਦਿਲਾਂ ਨੂੰ ਆਪਣੇ ਦੇਵਤਿਆਂ ਵੱਲ ਫੇਰ ਲੈਣਗੇ।”+ ਪਰ ਸੁਲੇਮਾਨ ਨੇ ਉਨ੍ਹਾਂ ਨਾਲ ਪਿਆਰ ਦੀ ਗੰਢ ਬੰਨ੍ਹੀ ਰੱਖੀ।
-