-
ਯਿਰਮਿਯਾਹ 27:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਮੈਂ ਹੁਣ ਇਹ ਸਾਰੇ ਦੇਸ਼ ਆਪਣੇ ਦਾਸ, ਬਾਬਲ ਦੇ ਰਾਜੇ ਨਬੂਕਦਨੱਸਰ+ ਦੇ ਹੱਥ ਵਿਚ ਦੇ ਦਿੱਤੇ ਹਨ; ਇੱਥੋਂ ਤਕ ਕਿ ਜੰਗਲੀ ਜਾਨਵਰ ਵੀ ਉਸ ਨੂੰ ਦੇ ਦਿੱਤੇ ਹਨ ਤਾਂਕਿ ਉਹ ਉਸ ਦੀ ਸੇਵਾ ਕਰਨ। 7 ਇਹ ਸਾਰੀਆਂ ਕੌਮਾਂ ਉਸ ਦੀ, ਉਸ ਦੇ ਪੁੱਤਰ ਦੀ ਅਤੇ ਉਸ ਦੇ ਪੋਤੇ ਦੀ ਗ਼ੁਲਾਮੀ ਕਰਨਗੀਆਂ ਜਦ ਤਕ ਉਸ ਦੇ ਰਾਜ ਦਾ ਅੰਤ ਨਹੀਂ ਆ ਜਾਂਦਾ।+ ਫਿਰ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ-ਵੱਡੇ ਰਾਜੇ ਉਸ ਨੂੰ ਆਪਣਾ ਗ਼ੁਲਾਮ ਬਣਾਉਣਗੇ।’+
-
-
ਯਿਰਮਿਯਾਹ 50:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
50 ਯਿਰਮਿਯਾਹ ਨਬੀ ਨੂੰ ਬਾਬਲ ਅਤੇ ਕਸਦੀਆਂ ਦੇ ਦੇਸ਼ ਬਾਰੇ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:+
2 “ਕੌਮਾਂ ਵਿਚ ਇਸ ਦਾ ਐਲਾਨ ਕਰੋ ਅਤੇ ਦੱਸੋ।
ਝੰਡਾ ਖੜ੍ਹਾ ਕਰੋ ਅਤੇ ਇਸ ਬਾਰੇ ਦੱਸੋ।
ਕੁਝ ਵੀ ਨਾ ਲੁਕਾਓ!
ਕਹੋ, ‘ਬਾਬਲ ਉੱਤੇ ਕਬਜ਼ਾ ਕਰ ਲਿਆ ਗਿਆ ਹੈ।+
ਬੇਲ ਦੇਵਤੇ ਨੂੰ ਸ਼ਰਮਿੰਦਾ ਕੀਤਾ ਗਿਆ ਹੈ।+
ਮਰੋਦਕ ਦੇਵਤਾ ਡਰ ਗਿਆ ਹੈ।
ਉਸ ਦੀਆਂ ਮੂਰਤਾਂ ਨੂੰ ਸ਼ਰਮਿੰਦਾ ਕੀਤਾ ਗਿਆ ਹੈ।
ਉਸ ਦੀਆਂ ਘਿਣਾਉਣੀਆਂ ਮੂਰਤਾਂ* ਡਰ ਗਈਆਂ ਹਨ’
-