-
2 ਰਾਜਿਆਂ 23:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਸ ਨੇ ਬੈਤੇਲ ਵਿਚ ਬਣੀ ਵੇਦੀ ਅਤੇ ਨਬਾਟ ਦੇ ਪੁੱਤਰ ਯਾਰਾਬੁਆਮ ਦੁਆਰਾ ਬਣਾਈ ਉੱਚੀ ਥਾਂ ਨੂੰ ਢਾਹ ਸੁੱਟਿਆ ਜਿਸ ਕਰਕੇ ਇਜ਼ਰਾਈਲੀਆਂ ਨੇ ਪਾਪ ਕੀਤਾ ਸੀ।+ ਉਸ ਵੇਦੀ ਅਤੇ ਉੱਚੀ ਥਾਂ ਨੂੰ ਢਾਹੁਣ ਤੋਂ ਬਾਅਦ ਉਸ ਨੇ ਉੱਚੀ ਥਾਂ ਨੂੰ ਸਾੜ ਸੁੱਟਿਆ ਤੇ ਇਸ ਦਾ ਚੂਰਾ-ਭੂਰਾ ਕਰ ਦਿੱਤਾ ਅਤੇ ਪੂਜਾ-ਖੰਭੇ* ਨੂੰ ਸਾੜ ਸੁੱਟਿਆ।+
16 ਜਦੋਂ ਯੋਸੀਯਾਹ ਨੇ ਮੁੜ ਕੇ ਪਹਾੜ ʼਤੇ ਕਬਰਾਂ ਦੇਖੀਆਂ, ਤਾਂ ਉਸ ਨੇ ਕਬਰਾਂ ਤੋਂ ਹੱਡੀਆਂ ਮੰਗਵਾ ਕੇ ਵੇਦੀ ʼਤੇ ਸਾੜ ਦਿੱਤੀਆਂ ਜਿਸ ਕਰਕੇ ਇਹ ਭ੍ਰਿਸ਼ਟ ਹੋ ਗਈ। ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਬੋਲਿਆ ਸੀ।+
-
-
2 ਇਤਿਹਾਸ 31:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਜਦੋਂ ਉਹ ਇਹ ਸਭ ਕੁਝ ਪੂਰਾ ਕਰ ਹਟੇ, ਤਾਂ ਸਾਰੇ ਮੌਜੂਦ ਇਜ਼ਰਾਈਲੀ ਯਹੂਦਾਹ ਦੇ ਸ਼ਹਿਰਾਂ ਵਿਚ ਗਏ ਅਤੇ ਉਨ੍ਹਾਂ ਨੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਵਿਚ, ਨਾਲੇ ਇਫ਼ਰਾਈਮ ਤੇ ਮਨੱਸ਼ਹ+ ਵਿਚ ਪੂਜਾ-ਥੰਮ੍ਹਾਂ ਨੂੰ ਚਕਨਾਚੂਰ ਕਰ ਦਿੱਤਾ,+ ਪੂਜਾ-ਖੰਭਿਆਂ* ਨੂੰ ਵੱਢ ਸੁੱਟਿਆ+ ਅਤੇ ਉੱਚੀਆਂ ਥਾਵਾਂ ਤੇ ਵੇਦੀਆਂ ਨੂੰ ਢਾਹ ਦਿੱਤਾ।+ ਉਹ ਇਹ ਸਭ ਉਦੋਂ ਤਕ ਕਰਦੇ ਰਹੇ ਜਦ ਤਕ ਉਨ੍ਹਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਨਹੀਂ ਦਿੱਤਾ। ਇਸ ਤੋਂ ਬਾਅਦ ਸਾਰੇ ਇਜ਼ਰਾਈਲੀ ਆਪੋ-ਆਪਣੇ ਸ਼ਹਿਰਾਂ ਵਿਚ ਆਪੋ-ਆਪਣੇ ਮਾਲ-ਧਨ ਕੋਲ ਮੁੜ ਗਏ।
-
-
ਹੋਸ਼ੇਆ 10:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਇਕ ਹੈ ਜੋ ਉਨ੍ਹਾਂ ਦੀਆਂ ਵੇਦੀਆਂ ਅਤੇ ਥੰਮ੍ਹਾਂ ਨੂੰ ਤੋੜੇਗਾ।
-
-
ਮੀਕਾਹ 1:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਮੈਂ ਸਾਮਰਿਯਾ ਨੂੰ ਮੈਦਾਨ ਵਿਚ ਮਲਬੇ ਦਾ ਢੇਰ
ਅਤੇ ਅੰਗੂਰਾਂ ਦੇ ਬਾਗ਼ ਲਾਉਣ ਦੀ ਜਗ੍ਹਾ ਬਣਾ ਦਿਆਂਗਾ;
ਮੈਂ ਉਸ ਦੇ ਪੱਥਰ ਵਾਦੀ ਵਿਚ ਸੁੱਟ* ਦਿਆਂਗਾ
ਅਤੇ ਮੈਂ ਉਸ ਦੀਆਂ ਨੀਂਹਾਂ ਪੁੱਟ ਸੁੱਟਾਂਗਾ।
-