-
ਯਿਰਮਿਯਾਹ 31:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਯਹੋਵਾਹ ਕਹਿੰਦਾ ਹੈ:
“ਯਾਕੂਬ ਦੇ ਲਈ ਖ਼ੁਸ਼ੀ ਨਾਲ ਗੀਤ ਗਾਓ।
ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ ਕਿਉਂਕਿ ਤੁਸੀਂ ਕੌਮਾਂ ਦੇ ਆਗੂ ਹੋ।+
ਇਸ ਸੰਦੇਸ਼ ਦਾ ਐਲਾਨ ਕਰੋ; ਪਰਮੇਸ਼ੁਰ ਦੀ ਮਹਿਮਾ ਕਰੋ ਅਤੇ ਕਹੋ,
‘ਹੇ ਯਹੋਵਾਹ, ਆਪਣੇ ਲੋਕਾਂ ਨੂੰ, ਹਾਂ, ਇਜ਼ਰਾਈਲ ਦੇ ਬਾਕੀ ਬਚੇ ਹੋਇਆਂ ਨੂੰ ਛੁਡਾ।’+
8 ਮੈਂ ਉਨ੍ਹਾਂ ਨੂੰ ਉੱਤਰ ਦੇਸ਼ ਤੋਂ ਵਾਪਸ ਲਿਆਵਾਂਗਾ।+
ਮੈਂ ਉਨ੍ਹਾਂ ਨੂੰ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕੱਠਾ ਕਰਾਂਗਾ।+
ਉਨ੍ਹਾਂ ਵਿਚ ਅੰਨ੍ਹੇ, ਲੰਗੜੇ+ ਅਤੇ ਗਰਭਵਤੀ ਤੀਵੀਆਂ ਹੋਣਗੀਆਂ
ਅਤੇ ਉਹ ਤੀਵੀਆਂ ਵੀ ਹੋਣਗੀਆਂ ਜਿਨ੍ਹਾਂ ਨੂੰ ਜਣਨ-ਪੀੜਾਂ ਲੱਗੀਆਂ ਹੋਈਆਂ ਹਨ।
ਉਹ ਸਾਰੇ ਇਕ ਵੱਡਾ ਦਲ ਬਣਾ ਕੇ ਇੱਥੇ ਵਾਪਸ ਆਉਣਗੇ।+
-
-
ਮੀਕਾਹ 4:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਯਹੋਵਾਹ ਕਹਿੰਦਾ ਹੈ,
“ਉਸ ਦਿਨ ਮੈਂ ਲੰਗੜਾ ਕੇ ਤੁਰਨ ਵਾਲਿਆਂ
ਅਤੇ ਖਿੰਡੇ ਹੋਇਆਂ ਨੂੰ ਇਕੱਠਾ ਕਰਾਂਗਾ+
ਅਤੇ ਉਨ੍ਹਾਂ ਨੂੰ ਵੀ ਜਿਨ੍ਹਾਂ ਨਾਲ ਮੈਂ ਸਖ਼ਤੀ ਨਾਲ ਪੇਸ਼ ਆਇਆ ਸੀ।
-