-
ਮਰਕੁਸ 14:3-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਜਦੋਂ ਉਹ ਬੈਥਨੀਆ ਵਿਚ ਸ਼ਮਊਨ ਨਾਂ ਦੇ ਕੋੜ੍ਹੀ ਦੇ ਘਰ ਬੈਠਾ ਖਾਣਾ ਖਾ ਰਿਹਾ ਸੀ, ਤਾਂ ਇਕ ਤੀਵੀਂ ਪੱਥਰ ਦੀ ਸ਼ੀਸ਼ੀ ਵਿਚ ਖਾਲਸ ਜਟਾਮਾਸੀ ਦਾ ਬਹੁਤ ਮਹਿੰਗਾ ਖ਼ੁਸ਼ਬੂਦਾਰ ਤੇਲ ਲੈ ਕੇ ਆਈ। ਉਸ ਨੇ ਪੱਥਰ ਦੀ ਸ਼ੀਸ਼ੀ ਖੋਲ੍ਹ ਕੇ ਖ਼ੁਸ਼ਬੂਦਾਰ ਤੇਲ ਯਿਸੂ ਦੇ ਸਿਰ ʼਤੇ ਪਾ ਦਿੱਤਾ।+ 4 ਇਹ ਦੇਖ ਕੇ ਕਈ ਜਣੇ ਖਿਝ ਗਏ ਅਤੇ ਇਕ-ਦੂਜੇ ਨੂੰ ਕਹਿਣ ਲੱਗੇ: “ਇਹ ਖ਼ੁਸ਼ਬੂਦਾਰ ਤੇਲ ਕਿਉਂ ਖ਼ਰਾਬ ਕੀਤਾ? 5 ਇਸ ਖ਼ੁਸ਼ਬੂਦਾਰ ਤੇਲ ਨੂੰ ਵੇਚ ਕੇ 300 ਤੋਂ ਜ਼ਿਆਦਾ ਦੀਨਾਰ* ਮਿਲ ਸਕਦੇ ਸਨ ਜੋ ਗ਼ਰੀਬਾਂ ਵਿਚ ਵੰਡੇ ਜਾ ਸਕਦੇ ਸਨ!” ਅਤੇ ਉਹ ਤੀਵੀਂ ਨਾਲ ਬਹੁਤ ਨਾਰਾਜ਼ ਹੋਏ।* 6 ਪਰ ਯਿਸੂ ਨੇ ਕਿਹਾ: “ਉਸ ਨੂੰ ਕੁਝ ਨਾ ਕਹੋ। ਤੁਸੀਂ ਕਿਉਂ ਉਸ ਨੂੰ ਪਰੇਸ਼ਾਨ ਕਰ ਰਹੇ ਹੋ? ਉਸ ਨੇ ਮੇਰੇ ਲਈ ਇਹ ਵਧੀਆ ਕੰਮ ਕੀਤਾ ਹੈ।+ 7 ਗ਼ਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੇ+ ਅਤੇ ਤੁਸੀਂ ਜਦ ਚਾਹੋ, ਉਨ੍ਹਾਂ ਦਾ ਭਲਾ ਕਰ ਸਕਦੇ ਹੋ, ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿਣਾ।+ 8 ਉਹ ਜੋ ਕਰ ਸਕਦੀ ਸੀ, ਉਸ ਨੇ ਕੀਤਾ; ਉਸ ਨੇ ਮੈਨੂੰ ਦਫ਼ਨਾਉਣ ਦੀ ਤਿਆਰੀ ਵਿਚ ਪਹਿਲਾਂ ਹੀ ਮੇਰੇ ਸਰੀਰ ʼਤੇ ਖ਼ੁਸ਼ਬੂਦਾਰ ਤੇਲ ਮਲ਼ਿਆ ਹੈ।+ 9 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਸਾਰੀ ਦੁਨੀਆਂ ਵਿਚ ਜਿੱਥੇ ਕਿਤੇ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ,+ ਉੱਥੇ ਇਸ ਤੀਵੀਂ ਦੀ ਯਾਦ ਵਿਚ ਇਸ ਕੰਮ ਦਾ ਵੀ ਜ਼ਿਕਰ ਕੀਤਾ ਜਾਵੇਗਾ।”+
-
-
ਯੂਹੰਨਾ 12:1-8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਫਿਰ ਪਸਾਹ ਤੋਂ ਛੇ ਦਿਨ ਪਹਿਲਾਂ ਯਿਸੂ ਬੈਥਨੀਆ ਆ ਗਿਆ ਜਿੱਥੇ ਲਾਜ਼ਰ+ ਰਹਿੰਦਾ ਸੀ ਜਿਸ ਨੂੰ ਯਿਸੂ ਨੇ ਜੀਉਂਦਾ ਕੀਤਾ ਸੀ। 2 ਇਸ ਲਈ ਕੁਝ ਲੋਕਾਂ ਨੇ ਉੱਥੇ ਸ਼ਾਮ ਨੂੰ ਯਿਸੂ ਵਾਸਤੇ ਦਾਅਵਤ ਦਿੱਤੀ। ਮਾਰਥਾ ਸੇਵਾ ਕਰ ਰਹੀ ਸੀ+ ਅਤੇ ਲਾਜ਼ਰ ਉਸ ਨਾਲ ਖਾਣਾ ਖਾਣ ਲਈ ਬੈਠਾ ਹੋਇਆ ਸੀ। 3 ਉਸ ਵੇਲੇ ਮਰੀਅਮ ਨੇ 327 ਗ੍ਰਾਮ* ਖਾਲਸ ਜਟਾਮਾਸੀ ਦਾ ਬਹੁਤ ਹੀ ਮਹਿੰਗਾ ਖ਼ੁਸ਼ਬੂਦਾਰ ਤੇਲ ਲੈ ਕੇ ਯਿਸੂ ਦੇ ਪੈਰਾਂ ʼਤੇ ਮਲ਼ਿਆ ਅਤੇ ਆਪਣੇ ਵਾਲ਼ਾਂ ਨਾਲ ਉਸ ਦੇ ਪੈਰ ਪੂੰਝੇ। ਅਤੇ ਸਾਰਾ ਘਰ ਖ਼ੁਸ਼ਬੂਦਾਰ ਤੇਲ ਦੀ ਮਹਿਕ ਨਾਲ ਭਰ ਗਿਆ।+ 4 ਪਰ ਉਸ ਦੇ ਇਕ ਚੇਲੇ ਯਹੂਦਾ ਇਸਕਰਿਓਤੀ+ ਨੇ, ਜਿਸ ਨੇ ਉਸ ਨੂੰ ਧੋਖੇ ਨਾਲ ਫੜਵਾਉਣਾ ਸੀ, ਕਿਹਾ: 5 “ਚੰਗਾ ਨਾ ਹੁੰਦਾ ਜੇ ਇਹ ਖ਼ੁਸ਼ਬੂਦਾਰ ਤੇਲ 300 ਦੀਨਾਰ* ਦਾ ਵੇਚ ਕੇ ਪੈਸਾ ਗ਼ਰੀਬਾਂ ਵਿਚ ਵੰਡ ਦਿੱਤਾ ਜਾਂਦਾ?” 6 ਅਸਲ ਵਿਚ, ਉਸ ਨੂੰ ਗ਼ਰੀਬਾਂ ਦਾ ਫ਼ਿਕਰ ਨਹੀਂ ਸੀ, ਸਗੋਂ ਉਸ ਨੇ ਇਹ ਗੱਲ ਇਸ ਕਰਕੇ ਕਹੀ ਸੀ ਕਿਉਂਕਿ ਉਹ ਚੋਰ ਸੀ ਅਤੇ ਪੈਸਿਆਂ ਵਾਲਾ ਡੱਬਾ ਉਸ ਕੋਲ ਹੁੰਦਾ ਸੀ ਤੇ ਉਹ ਉਸ ਵਿੱਚੋਂ ਪੈਸੇ ਚੋਰੀ ਕਰ ਲੈਂਦਾ ਸੀ। 7 ਫਿਰ ਯਿਸੂ ਨੇ ਕਿਹਾ: “ਉਸ ਨੂੰ ਕੁਝ ਨਾ ਕਹੋ, ਉਸ ਨੇ ਮੈਨੂੰ ਦਫ਼ਨਾਉਣ ਦੀ ਤਿਆਰੀ ਵਿਚ ਪਹਿਲਾਂ ਹੀ ਮੇਰੇ ʼਤੇ ਖ਼ੁਸ਼ਬੂਦਾਰ ਤੇਲ ਮਲ਼ਿਆ ਹੈ।+ 8 ਗ਼ਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੇ,+ ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿਣਾ।”+
-