ਯਸਾਯਾਹ
ਉਸ ਚਟਾਨ ਵੱਲ ਦੇਖੋ ਜਿਸ ਤੋਂ ਤੁਸੀਂ ਕੱਟੇ ਗਏ ਸੀ,
ਉਸ ਖਾਣ ਵੱਲ ਦੇਖੋ ਜਿਸ ਵਿੱਚੋਂ ਤੁਹਾਨੂੰ ਖੋਦਿਆ ਗਿਆ ਸੀ।
3 ਯਹੋਵਾਹ ਸੀਓਨ ਨੂੰ ਦਿਲਾਸਾ ਦੇਵੇਗਾ।+
ਉਹ ਉਸ ਦੇ ਸਾਰੇ ਖੰਡਰਾਂ ਨੂੰ ਤਸੱਲੀ ਦੇਵੇਗਾ,+
ਉਹ ਉਸ ਦੇ ਉਜਾੜ ਨੂੰ ਅਦਨ ਵਰਗਾ+
ਅਤੇ ਉਸ ਦੇ ਰੇਗਿਸਤਾਨ ਨੂੰ ਯਹੋਵਾਹ ਦੇ ਬਾਗ਼ ਵਰਗਾ ਬਣਾ ਦੇਵੇਗਾ।+
ਉਸ ਵਿਚ ਖ਼ੁਸ਼ੀਆਂ ਅਤੇ ਆਨੰਦ ਹੋਵੇਗਾ,
ਧੰਨਵਾਦ ਕੀਤਾ ਜਾਵੇਗਾ ਅਤੇ ਸੁਰੀਲਾ ਗੀਤ ਗਾਇਆ ਜਾਵੇਗਾ।+
ਕਿਉਂਕਿ ਮੈਂ ਇਕ ਕਾਨੂੰਨ ਜਾਰੀ ਕਰਾਂਗਾ+
ਅਤੇ ਮੈਂ ਆਪਣਾ ਇਨਸਾਫ਼ ਕਾਇਮ ਕਰਾਂਗਾ ਜੋ ਦੇਸ਼-ਦੇਸ਼ ਦੇ ਲੋਕਾਂ ਲਈ ਚਾਨਣ ਹੋਵੇਗਾ।+
5 ਮੇਰੇ ਵੱਲੋਂ ਧਾਰਮਿਕਤਾ ਨੇੜੇ ਆ ਰਹੀ ਹੈ।+
6 ਆਪਣੀਆਂ ਨਜ਼ਰਾਂ ਆਕਾਸ਼ ਵੱਲ ਚੁੱਕੋ
ਅਤੇ ਹੇਠਾਂ ਧਰਤੀ ਉੱਤੇ ਨਿਗਾਹ ਮਾਰੋ।
ਆਕਾਸ਼ ਧੂੰਏਂ ਵਾਂਗ ਖਿੰਡ-ਪੁੰਡ ਜਾਵੇਗਾ;
ਧਰਤੀ ਇਕ ਕੱਪੜੇ ਵਾਂਗ ਘਸ ਜਾਵੇਗੀ,
ਇਸ ਦੇ ਵਾਸੀ ਮੱਛਰਾਂ ਵਾਂਗ ਮਰ ਜਾਣਗੇ।
7 ਹੇ ਮੇਰੇ ਉੱਚੇ-ਸੁੱਚੇ ਮਿਆਰਾਂ ਨੂੰ ਜਾਣਨ ਵਾਲਿਓ, ਮੇਰੀ ਸੁਣੋ,
ਮਰਨਹਾਰ ਇਨਸਾਨਾਂ ਦੇ ਤਾਅਨਿਆਂ ਤੋਂ ਨਾ ਡਰੋ,
ਉਨ੍ਹਾਂ ਦੀਆਂ ਬੇਇੱਜ਼ਤੀ ਭਰੀਆਂ ਗੱਲਾਂ ਕਰਕੇ ਖ਼ੌਫ਼ ਨਾ ਖਾਓ।
ਪਰ ਮੇਰੀ ਧਾਰਮਿਕਤਾ ਹਮੇਸ਼ਾ ਲਈ ਰਹੇਗੀ
ਅਤੇ ਮੇਰੀ ਮੁਕਤੀ ਪੀੜ੍ਹੀਓ-ਪੀੜ੍ਹੀ ਰਹੇਗੀ।”+
ਉਵੇਂ ਜਾਗ ਜਿਵੇਂ ਤੂੰ ਪੁਰਾਣੇ ਜ਼ਮਾਨੇ ਵਿਚ, ਬੀਤੀਆਂ ਪੀੜ੍ਹੀਆਂ ਵਿਚ ਜਾਗਦੀ ਸੀ।
ਕੀ ਤੂੰ ਉਹੀ ਨਹੀਂ ਜਿਸ ਨੇ ਰਾਹਾਬ*+ ਨੂੰ ਟੋਟੇ-ਟੋਟੇ ਕਰ ਦਿੱਤਾ ਸੀ,
ਜਿਸ ਨੇ ਵੱਡੇ ਸਮੁੰਦਰੀ ਜੀਵ ਨੂੰ ਵਿੰਨ੍ਹ ਸੁੱਟਿਆ ਸੀ?+
10 ਕੀ ਤੂੰ ਉਹੀ ਨਹੀਂ ਜਿਸ ਨੇ ਸਮੁੰਦਰ ਨੂੰ ਸੁਕਾਇਆ ਸੀ, ਹਾਂ, ਵਿਸ਼ਾਲ ਤੇ ਡੂੰਘੇ ਪਾਣੀਆਂ ਨੂੰ?+
ਹਾਂ, ਜਿਸ ਨੇ ਛੁਡਾਏ ਹੋਇਆਂ ਦੇ ਲੰਘਣ ਲਈ ਸਮੁੰਦਰ ਦੀਆਂ ਗਹਿਰਾਈਆਂ ਵਿਚ ਰਸਤਾ ਬਣਾਇਆ ਸੀ?+
11 ਯਹੋਵਾਹ ਦੇ ਛੁਡਾਏ ਹੋਏ ਮੁੜ ਆਉਣਗੇ।+
ਉਹ ਖ਼ੁਸ਼ੀਆਂ ਮਨਾਉਂਦੇ ਹੋਏ ਸੀਓਨ ਨੂੰ ਆਉਣਗੇ।+
ਕਦੀ ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਉਨ੍ਹਾਂ ਦਾ ਤਾਜ ਹੋਵੇਗੀ।*+
ਉਨ੍ਹਾਂ ਨੂੰ ਖ਼ੁਸ਼ੀਆਂ ਤੇ ਆਨੰਦ ਮਿਲੇਗਾ,
ਦੁੱਖ ਤੇ ਹਉਕੇ ਦੂਰ ਭੱਜ ਜਾਣਗੇ।+
12 “ਉਹ ਮੈਂ ਹੀ ਹਾਂ ਜੋ ਤੈਨੂੰ ਦਿਲਾਸਾ ਦਿੰਦਾ ਹਾਂ।+
ਤੂੰ ਕਿਉਂ ਨਾਸ਼ਵਾਨ ਇਨਸਾਨ ਤੋਂ ਡਰਦੀ ਹੈਂ ਜੋ ਮਰ ਜਾਵੇਗਾ+
ਅਤੇ ਇਨਸਾਨ ਦੇ ਪੁੱਤਰ ਤੋਂ ਜੋ ਹਰੇ ਘਾਹ ਵਾਂਗ ਮੁਰਝਾ ਜਾਵੇਗਾ?
ਤੂੰ ਅਤਿਆਚਾਰ ਕਰਨ ਵਾਲੇ ਦੇ ਕ੍ਰੋਧ ਕਰਕੇ ਹਰ ਵੇਲੇ ਡਰੀ ਰਹਿੰਦੀ ਸੀ,
ਮਾਨੋ ਉਹ ਤੈਨੂੰ ਨਾਸ਼ ਕਰਨ ਲਈ ਤਿਆਰ ਖੜ੍ਹਾ ਹੋਵੇ।
ਹੁਣ ਉਸ ਅਤਿਆਚਾਰ ਕਰਨ ਵਾਲੇ ਦਾ ਕ੍ਰੋਧ ਕਿੱਥੇ ਗਿਆ?
14 ਜ਼ੰਜੀਰਾਂ ਨਾਲ ਝੁਕੇ ਹੋਏ ਨੂੰ ਛੇਤੀ ਹੀ ਆਜ਼ਾਦ ਕੀਤਾ ਜਾਵੇਗਾ;+
ਉਹ ਮਰੇਗਾ ਨਹੀਂ ਤੇ ਨਾ ਹੀ ਟੋਏ ਵਿਚ ਜਾਵੇਗਾ,
ਉਸ ਨੂੰ ਰੋਟੀ ਦੀ ਕਮੀ ਨਹੀਂ ਹੋਵੇਗੀ।
15 ਪਰ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ
ਜੋ ਸਮੁੰਦਰ ਵਿਚ ਹਲਚਲ ਮਚਾਉਂਦਾ ਅਤੇ ਇਸ ਦੀਆਂ ਲਹਿਰਾਂ ਨੂੰ ਉਛਾਲ਼ਦਾ ਹਾਂ,+
ਮੇਰਾ ਨਾਂ ਸੈਨਾਵਾਂ ਦਾ ਯਹੋਵਾਹ ਹੈ।+
16 ਮੈਂ ਆਪਣੀਆਂ ਗੱਲਾਂ ਤੇਰੇ ਮੂੰਹ ਵਿਚ ਪਾਵਾਂਗਾ
ਅਤੇ ਤੈਨੂੰ ਆਪਣੇ ਹੱਥ ਦੇ ਸਾਏ ਨਾਲ ਢਕ ਲਵਾਂਗਾ+
ਤਾਂਕਿ ਆਕਾਸ਼ਾਂ ਨੂੰ ਟਿਕਾਵਾਂ ਅਤੇ ਧਰਤੀ ਦੀ ਨੀਂਹ ਧਰਾਂ+
ਅਤੇ ਸੀਓਨ ਨੂੰ ਕਹਾਂ, ‘ਤੁਸੀਂ ਮੇਰੀ ਪਰਜਾ ਹੋ।’+
17 ਹੇ ਯਰੂਸ਼ਲਮ, ਜਾਗ! ਜਾਗ, ਉੱਠ ਖੜ੍ਹੀ ਹੋ,+
ਹਾਂ, ਤੂੰ ਜਿਸ ਨੇ ਯਹੋਵਾਹ ਦੇ ਹੱਥੋਂ ਉਸ ਦੇ ਕ੍ਰੋਧ ਦਾ ਪਿਆਲਾ ਪੀਤਾ ਹੈ।
ਤੂੰ ਜਾਮ ਪੀ ਲਿਆ ਹੈ;
ਤੂੰ ਸਾਰੇ ਦਾ ਸਾਰਾ ਪਿਆਲਾ ਪੀ ਲਿਆ ਜੋ ਲੜਖੜਾ ਦਿੰਦਾ ਹੈ।+
18 ਉਸ ਦੇ ਜਿੰਨੇ ਵੀ ਪੁੱਤਰ ਹੋਏ, ਉਨ੍ਹਾਂ ਵਿੱਚੋਂ ਕੋਈ ਵੀ ਉਸ ਦੀ ਅਗਵਾਈ ਨਹੀਂ ਕਰਦਾ,
ਉਸ ਨੇ ਜਿੰਨੇ ਪੁੱਤਰਾਂ ਨੂੰ ਪਾਲ਼ਿਆ-ਪੋਸਿਆ, ਉਨ੍ਹਾਂ ਵਿੱਚੋਂ ਕਿਸੇ ਨੇ ਉਸ ਦਾ ਹੱਥ ਨਹੀਂ ਫੜਿਆ।
19 ਤੇਰੇ ਉੱਤੇ ਦੋ ਬਿਪਤਾਵਾਂ ਆ ਪਈਆਂ ਹਨ।
ਨਾਸ਼ ਅਤੇ ਬਰਬਾਦੀ, ਭੁੱਖਮਰੀ ਤੇ ਤਲਵਾਰ!+
ਕੌਣ ਤੇਰੇ ਨਾਲ ਹਮਦਰਦੀ ਜਤਾਵੇਗਾ?
ਕੌਣ ਤੈਨੂੰ ਦਿਲਾਸਾ ਦੇਵੇਗਾ?+
20 ਤੇਰੇ ਪੁੱਤਰ ਬੇਹੋਸ਼ ਹੋ ਗਏ ਹਨ।+
ਉਹ ਹਰ ਗਲੀ ਦੇ ਕੋਨੇ ਵਿਚ ਪਏ ਹਨ,
ਜਿਵੇਂ ਜੰਗਲੀ ਭੇਡ ਜਾਲ਼ ਵਿਚ ਫਸੀ ਹੋਵੇ।
ਉਨ੍ਹਾਂ ਉੱਤੇ ਯਹੋਵਾਹ ਦਾ ਕ੍ਰੋਧ ਪੂਰੀ ਤਰ੍ਹਾਂ ਡੋਲ੍ਹਿਆ ਗਿਆ ਹੈ, ਹਾਂ, ਉਨ੍ਹਾਂ ਨੂੰ ਤੇਰੇ ਪਰਮੇਸ਼ੁਰ ਦੀ ਝਿੜਕ ਪਈ ਹੈ।”
21 ਇਸ ਲਈ ਹੇ ਦੁਖਿਆਰੀ ਔਰਤ, ਮਿਹਰਬਾਨੀ ਕਰ ਕੇ ਸੁਣ,
ਤੂੰ ਜੋ ਸ਼ਰਾਬੀ ਹੋ ਚੁੱਕੀ ਹੈਂ, ਪਰ ਦਾਖਰਸ ਨਾਲ ਨਹੀਂ।
22 ਤੇਰਾ ਪ੍ਰਭੂ ਯਹੋਵਾਹ, ਤੇਰਾ ਪਰਮੇਸ਼ੁਰ ਜੋ ਆਪਣੇ ਲੋਕਾਂ ਦੀ ਪੈਰਵੀ ਕਰਦਾ ਹੈ, ਇਹ ਕਹਿੰਦਾ ਹੈ:
“ਦੇਖ! ਮੈਂ ਤੇਰੇ ਹੱਥੋਂ ਪਿਆਲਾ ਲੈ ਲਵਾਂਗਾ ਜੋ ਲੜਖੜਾ ਦਿੰਦਾ ਹੈ,+
ਮੇਰੇ ਕ੍ਰੋਧ ਦਾ ਪਿਆਲਾ, ਹਾਂ, ਜਾਮ;
ਤੂੰ ਇਸ ਨੂੰ ਫਿਰ ਕਦੇ ਨਹੀਂ ਪੀਵੇਂਗੀ।+
23 ਮੈਂ ਇਹ ਤੇਰੇ ਸਤਾਉਣ ਵਾਲਿਆਂ ਦੇ ਹੱਥ ਵਿਚ ਦਿਆਂਗਾ+
ਜਿਨ੍ਹਾਂ ਨੇ ਤੈਨੂੰ ਕਿਹਾ, ‘ਝੁਕ ਜਾ ਤਾਂਕਿ ਅਸੀਂ ਤੇਰੇ ਉੱਤੋਂ ਦੀ ਲੰਘੀਏ!’
ਇਸ ਲਈ ਤੂੰ ਆਪਣੀ ਪਿੱਠ ਜ਼ਮੀਨ ਵਾਂਗ ਬਣਾ ਲਈ,
ਹਾਂ, ਉਨ੍ਹਾਂ ਦੇ ਲੰਘਣ ਲਈ ਗਲੀ ਵਾਂਗ ਬਣਾ ਲਈ।”