ਯਸਾਯਾਹ
14 ਯਹੋਵਾਹ ਯਾਕੂਬ ʼਤੇ ਦਇਆ ਕਰੇਗਾ+ ਅਤੇ ਉਹ ਇਜ਼ਰਾਈਲ ਨੂੰ ਦੁਬਾਰਾ ਚੁਣੇਗਾ।+ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਵਸਾਵੇਗਾ*+ ਅਤੇ ਪਰਦੇਸੀ ਉਨ੍ਹਾਂ ਨਾਲ ਰਲ਼ ਜਾਣਗੇ ਤੇ ਯਾਕੂਬ ਦੇ ਘਰਾਣੇ ਨਾਲ ਜੁੜ ਜਾਣਗੇ।+ 2 ਹੋਰ ਦੇਸ਼ਾਂ ਦੇ ਲੋਕ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੀ ਜਗ੍ਹਾ ʼਤੇ ਪਹੁੰਚਾਉਣਗੇ ਅਤੇ ਇਜ਼ਰਾਈਲ ਦਾ ਘਰਾਣਾ ਯਹੋਵਾਹ ਦੇ ਦੇਸ਼ ਵਿਚ ਉਨ੍ਹਾਂ ਨੂੰ ਆਪਣੇ ਨੌਕਰ-ਨੌਕਰਾਣੀਆਂ ਬਣਾਏਗਾ;+ ਉਹ ਆਪਣੇ ਬੰਦੀ ਬਣਾਉਣ ਵਾਲਿਆਂ ਨੂੰ ਬੰਦੀ ਬਣਾ ਲੈਣਗੇ ਅਤੇ ਜੋ ਉਨ੍ਹਾਂ ਤੋਂ ਜਬਰੀ ਕੰਮ ਕਰਾਉਂਦੇ ਸਨ,* ਉਹ ਉਨ੍ਹਾਂ ਨੂੰ ਆਪਣੇ ਅਧੀਨ ਕਰ ਲੈਣਗੇ।
3 ਜਿਸ ਦਿਨ ਯਹੋਵਾਹ ਤੈਨੂੰ ਤੇਰੇ ਦੁੱਖ-ਦਰਦ, ਤੇਰੀ ਬੇਚੈਨੀ ਅਤੇ ਤੇਰੇ ਤੋਂ ਬੇਰਹਿਮੀ ਨਾਲ ਕਰਾਈ ਜਾਂਦੀ ਗ਼ੁਲਾਮੀ ਤੋਂ ਆਰਾਮ ਦੇਵੇਗਾ, ਉਸ ਦਿਨ+ 4 ਤੂੰ ਬਾਬਲ ਦੇ ਰਾਜੇ ਵਿਰੁੱਧ ਇਹ ਕਹਾਵਤ ਬੋਲੇਂਗਾ:*
“ਦੇਖੋ, ਹੋਰਨਾਂ ਤੋਂ ਜਬਰੀ ਕੰਮ ਕਰਾਉਣ ਵਾਲਾ* ਖ਼ੁਦ ਹੀ ਮੁੱਕ ਗਿਆ!
ਅਤਿਆਚਾਰਾਂ ਦਾ ਅੰਤ ਹੋ ਗਿਆ!+
5 ਯਹੋਵਾਹ ਨੇ ਦੁਸ਼ਟ ਦੀ ਲਾਠੀ ਭੰਨ ਦਿੱਤੀ,
ਹਾਕਮਾਂ ਦਾ ਡੰਡਾ ਤੋੜ ਦਿੱਤਾ,+
6 ਜਿਹੜਾ ਗੁੱਸੇ ਨਾਲ ਕੌਮਾਂ ʼਤੇ ਇਕ ਤੋਂ ਬਾਅਦ ਇਕ ਵਾਰ ਕਰਦਾ ਸੀ,+
ਜਿਹੜਾ ਕ੍ਰੋਧ ਵਿਚ ਆ ਕੇ ਕੌਮਾਂ ਨੂੰ ਆਪਣੇ ਅਧੀਨ ਕਰਨ ਲਈ ਲਗਾਤਾਰ ਜ਼ੁਲਮ ਢਾਹੁੰਦਾ ਸੀ।+
7 ਹੁਣ ਸਾਰੀ ਧਰਤੀ ਨੂੰ ਆਰਾਮ ਮਿਲਿਆ ਹੈ, ਹਰ ਪਾਸੇ ਸ਼ਾਂਤੀ ਹੈ।
ਲੋਕ ਖ਼ੁਸ਼ੀ ਨਾਲ ਜੈਕਾਰੇ ਲਾਉਂਦੇ ਹਨ।+
8 ਸਨੋਬਰ ਦੇ ਦਰਖ਼ਤ ਵੀ ਤੇਰਾ ਹਾਲ ਦੇਖ ਕੇ ਖ਼ੁਸ਼ੀਆਂ ਮਨਾਉਂਦੇ ਹਨ,
ਨਾਲੇ ਲਬਾਨੋਨ ਦੇ ਦਿਆਰ ਵੀ।
ਉਹ ਕਹਿੰਦੇ ਹਨ, ‘ਜਦੋਂ ਤੋਂ ਤੂੰ ਡਿਗਿਆ ਹੈਂ,
ਕੋਈ ਵੀ ਲੱਕੜਹਾਰਾ ਸਾਨੂੰ ਵੱਢਣ ਨਹੀਂ ਆਉਂਦਾ।’
ਤੇਰੇ ਕਾਰਨ ਇਹ ਮੌਤ ਦੇ ਹੱਥਾਂ ਵਿਚ ਬੇਬੱਸ ਲੋਕਾਂ ਨੂੰ ਜਗਾਉਂਦੀ ਹੈ,
ਹਾਂ, ਧਰਤੀ ਦੇ ਸਾਰੇ ਜ਼ਾਲਮ ਆਗੂਆਂ* ਨੂੰ।
ਇਹ ਕੌਮਾਂ ਦੇ ਸਾਰੇ ਰਾਜਿਆਂ ਨੂੰ ਉਨ੍ਹਾਂ ਦੇ ਸਿੰਘਾਸਣਾਂ ਤੋਂ ਉਠਾਉਂਦੀ ਹੈ।
10 ਉਹ ਸਾਰੇ ਬੋਲ ਉੱਠੇ ਤੇ ਤੈਨੂੰ ਕਹਿੰਦੇ ਹਨ,
‘ਕੀ ਤੂੰ ਵੀ ਸਾਡੇ ਵਾਂਗ ਕਮਜ਼ੋਰ ਪੈ ਗਿਆਂ?
ਕੀ ਤੂੰ ਸਾਡੇ ਵਰਗਾ ਬਣ ਗਿਆਂ?
ਤੇਰੇ ਥੱਲੇ ਕੀੜਿਆਂ ਦਾ ਵਿਛਾਉਣਾ ਵਿਛਾਇਆ ਗਿਆ
ਅਤੇ ਗੰਡੋਇਆਂ ਨਾਲ ਤੈਨੂੰ ਢਕਿਆ ਗਿਆ।’
12 ਹੇ ਚਮਕਦੇ ਤਾਰੇ, ਪ੍ਰਭਾਤ ਦੇ ਪੁੱਤਰ,
ਤੂੰ ਕਿਵੇਂ ਆਕਾਸ਼ ਤੋਂ ਡਿਗ ਪਿਆ?
ਹੇ ਕੌਮਾਂ ਨੂੰ ਜਿੱਤਣ ਵਾਲੇ,+
ਤੂੰ ਕਿਵੇਂ ਟੁੱਟ ਕੇ ਧਰਤੀ ਉੱਤੇ ਡਿਗ ਪਿਆ?
13 ਤੂੰ ਆਪਣੇ ਮਨ ਵਿਚ ਕਿਹਾ, ‘ਮੈਂ ਆਕਾਸ਼ ਉੱਤੇ ਚੜ੍ਹ ਜਾਵਾਂਗਾ।+
ਮੈਂ ਆਪਣੇ ਸਿੰਘਾਸਣ ਨੂੰ ਪਰਮੇਸ਼ੁਰ ਦੇ ਤਾਰਿਆਂ ਤੋਂ ਵੀ ਉੱਚਾ ਕਰਾਂਗਾ+
ਅਤੇ ਮੈਂ ਉੱਤਰ ਦੇ ਦੂਰ ਦੇ ਇਲਾਕੇ ਵਿਚ
ਮੰਡਲੀ ਦੇ ਪਹਾੜ ਉੱਤੇ ਬੈਠਾਂਗਾ।+
14 ਮੈਂ ਬੱਦਲਾਂ ਦੇ ਸਿਖਰਾਂ ਤੋਂ ਉੱਪਰ ਜਾਵਾਂਗਾ;
ਮੈਂ ਆਪਣੇ ਆਪ ਨੂੰ ਅੱਤ ਮਹਾਨ ਵਰਗਾ ਬਣਾਵਾਂਗਾ।’
16 ਤੈਨੂੰ ਦੇਖਣ ਵਾਲੇ ਟਿਕਟਿਕੀ ਲਾ ਕੇ ਤੈਨੂੰ ਤੱਕਣਗੇ;
ਉਹ ਗੌਰ ਨਾਲ ਤੈਨੂੰ ਦੇਖ ਕੇ ਕਹਿਣਗੇ,
‘ਕੀ ਇਹ ਉਹੀ ਆਦਮੀ ਹੈ ਜਿਸ ਨੇ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਸੀ,
ਜਿਸ ਨੇ ਰਾਜਾਂ ਨੂੰ ਕੰਬਾ ਦਿੱਤਾ ਸੀ,+
17 ਜਿਸ ਨੇ ਵੱਸੀ ਹੋਈ ਧਰਤੀ ਨੂੰ ਉਜਾੜ ਬਣਾ ਦਿੱਤਾ
ਅਤੇ ਇਸ ਦੇ ਸ਼ਹਿਰਾਂ ਨੂੰ ਢਾਹ ਦਿੱਤਾ,+
ਜਿਸ ਨੇ ਆਪਣੇ ਕੈਦੀਆਂ ਨੂੰ ਘਰ ਨਹੀਂ ਜਾਣ ਦਿੱਤਾ?’+
19 ਪਰ ਤੈਨੂੰ ਬਿਨਾਂ ਕਬਰ ਦੇ ਬਾਹਰ ਹੀ ਸੁੱਟ ਦਿੱਤਾ ਗਿਆ,
ਹਾਂ, ਇਕ ਘਿਣਾਉਣੀ ਟਾਹਣੀ ਵਾਂਗ;
ਤੇਰੇ ਉੱਤੇ ਤਲਵਾਰ ਨਾਲ ਵਿੰਨ੍ਹੇ ਹੋਇਆਂ ਦੀਆਂ ਲਾਸ਼ਾਂ ਪਈਆਂ ਹਨ
ਜਿਹੜੀਆਂ ਟੋਏ ਦੇ ਪੱਥਰਾਂ ਵਿਚ ਸੁੱਟੀਆਂ ਗਈਆਂ;
ਤੂੰ ਉਸ ਲਾਸ਼ ਵਾਂਗ ਹੈਂ ਜਿਹੜੀ ਪੈਰਾਂ ਹੇਠ ਮਿੱਧੀ ਗਈ ਹੋਵੇ।
20 ਤੂੰ ਉਨ੍ਹਾਂ ਨਾਲ ਕਬਰ ਵਿਚ ਨਹੀਂ ਰਲ਼ੇਂਗਾ
ਕਿਉਂਕਿ ਤੂੰ ਆਪਣਾ ਹੀ ਦੇਸ਼ ਤਬਾਹ ਕਰ ਦਿੱਤਾ,
ਤੂੰ ਆਪਣੇ ਹੀ ਲੋਕ ਮਾਰ ਸੁੱਟੇ।
ਦੁਸ਼ਟਾਂ ਦੀ ਔਲਾਦ ਦਾ ਨਾਂ ਫਿਰ ਕਦੀ ਵੀ ਨਹੀਂ ਲਿਆ ਜਾਵੇਗਾ।
21 ਪਿਉ-ਦਾਦਿਆਂ ਦੇ ਅਪਰਾਧ ਕਰਕੇ
ਉਸ ਦੇ ਪੁੱਤਰਾਂ ਦੇ ਵੱਢੇ ਜਾਣ ਦੀ ਤਿਆਰੀ ਕਰੋ
ਤਾਂਕਿ ਉਹ ਉੱਠ ਕੇ ਧਰਤੀ ਉੱਤੇ ਕਬਜ਼ਾ ਨਾ ਕਰ ਲੈਣ
ਅਤੇ ਜ਼ਮੀਨ ਨੂੰ ਆਪਣੇ ਸ਼ਹਿਰਾਂ ਨਾਲ ਭਰ ਨਾ ਦੇਣ।”
22 “ਮੈਂ ਉਨ੍ਹਾਂ ਖ਼ਿਲਾਫ਼ ਉੱਠਾਂਗਾ,”+ ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ।
“ਅਤੇ ਮੈਂ ਬਾਬਲ ਦੇ ਨਾਂ ਨੂੰ, ਉਸ ਦੇ ਬਾਕੀ ਬਚੇ ਹੋਇਆਂ, ਉਸ ਦੀ ਔਲਾਦ ਅਤੇ ਉਸ ਦੀ ਆਉਣ ਵਾਲੀ ਪੀੜ੍ਹੀ ਨੂੰ ਮਿਟਾ ਦਿਆਂਗਾ,”+ ਯਹੋਵਾਹ ਐਲਾਨ ਕਰਦਾ ਹੈ।
23 “ਮੈਂ ਉਸ ਨੂੰ ਕੰਡੈਲਿਆਂ ਦੀ ਮਲਕੀਅਤ ਤੇ ਛੱਪੜਾਂ ਦਾ ਇਲਾਕਾ ਬਣਾ ਦਿਆਂਗਾ ਅਤੇ ਮੈਂ ਤਬਾਹੀ ਦੇ ਝਾੜੂ ਨਾਲ ਉਸ ਦਾ ਸਫ਼ਾਇਆ ਕਰ ਦਿਆਂਗਾ,”+ ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ।
24 ਸੈਨਾਵਾਂ ਦੇ ਯਹੋਵਾਹ ਨੇ ਇਹ ਸਹੁੰ ਖਾਧੀ ਹੈ:
“ਜਿਵੇਂ ਮੈਂ ਠਾਣਿਆ ਹੈ, ਉਸੇ ਤਰ੍ਹਾਂ ਹੋਵੇਗਾ
ਅਤੇ ਮੈਂ ਜੋ ਫ਼ੈਸਲਾ ਕੀਤਾ ਹੈ, ਉੱਦਾਂ ਹੋ ਕੇ ਰਹੇਗਾ।
ਉਸ ਦਾ ਜੂਲਾ ਉਨ੍ਹਾਂ ਉੱਤੋਂ ਹਟਾਇਆ ਜਾਵੇਗਾ
ਅਤੇ ਉਸ ਦਾ ਬੋਝ ਉਨ੍ਹਾਂ ਦੇ ਮੋਢੇ ਤੋਂ ਲਾਹਿਆ ਜਾਵੇਗਾ।”+
ਉਸ ਦਾ ਹੱਥ ਉੱਠਿਆ ਹੋਇਆ ਹੈ,
ਕੌਣ ਇਸ ਨੂੰ ਰੋਕ ਸਕਦਾ ਹੈ?+
28 ਜਿਸ ਸਾਲ ਰਾਜਾ ਆਹਾਜ਼ ਦੀ ਮੌਤ ਹੋਈ,+ ਉਦੋਂ ਇਹ ਗੰਭੀਰ ਸੰਦੇਸ਼ ਦਿੱਤਾ ਗਿਆ ਸੀ:
29 “ਹੇ ਫਲਿਸਤ, ਤੇਰੇ ਵਿੱਚੋਂ ਕੋਈ ਵੀ ਇਸ ਕਰਕੇ ਖ਼ੁਸ਼ੀਆਂ ਨਾ ਮਨਾਵੇ
ਕਿ ਤੈਨੂੰ ਮਾਰਨ ਵਾਲੇ ਦਾ ਡੰਡਾ ਭੰਨ ਦਿੱਤਾ ਗਿਆ ਹੈ।
30 ਦੁਖੀਏ ਦਾ ਜੇਠਾ ਰੱਜ ਕੇ ਖਾਵੇਗਾ
ਅਤੇ ਗ਼ਰੀਬ ਚੈਨ ਨਾਲ ਲੇਟੇਗਾ,
ਪਰ ਮੈਂ ਤੇਰੀ ਜੜ੍ਹ ਨੂੰ ਕਾਲ਼ ਨਾਲ ਮਾਰਾਂਗਾ
ਅਤੇ ਤੇਰੇ ਵਿਚ ਜਿਹੜਾ ਵੀ ਬਚਿਆ, ਉਸ ਨੂੰ ਮਾਰਿਆ ਜਾਵੇਗਾ।+
31 ਹੇ ਦਰਵਾਜ਼ੇ, ਵੈਣ ਪਾ! ਹੇ ਸ਼ਹਿਰ, ਉੱਚੀ-ਉੱਚੀ ਰੋ!
ਹੇ ਫਲਿਸਤ! ਤੁਸੀਂ ਸਾਰੇ ਦਿਲ ਹਾਰ ਬੈਠੋਗੇ
ਕਿਉਂਕਿ ਉੱਤਰ ਵੱਲੋਂ ਇਕ ਧੂੰਆਂ ਆ ਰਿਹਾ ਹੈ
ਅਤੇ ਉਸ ਦੇ ਫ਼ੌਜੀਆਂ ਦੀਆਂ ਕਤਾਰਾਂ ਵਿਚ ਕੋਈ ਵੀ ਢਿੱਲਾ ਨਹੀਂ।”
32 ਉਹ ਕੌਮ ਦੇ ਸੰਦੇਸ਼ ਦੇਣ ਵਾਲਿਆਂ ਨੂੰ ਕੀ ਜਵਾਬ ਦੇਣਗੇ?
ਇਹੀ ਕਿ ਯਹੋਵਾਹ ਨੇ ਸੀਓਨ ਦੀ ਨੀਂਹ ਧਰ ਦਿੱਤੀ ਹੈ+
ਅਤੇ ਉਸ ਦੀ ਪਰਜਾ ਦੇ ਦੁਖੀ ਲੋਕ ਸੀਓਨ ਵਿਚ ਪਨਾਹ ਲੈਣਗੇ।