ਯਸਾਯਾਹ
15 ਮੋਆਬ ਖ਼ਿਲਾਫ਼ ਗੰਭੀਰ ਸੰਦੇਸ਼:+
ਮੋਆਬ ਦੇ ਆਰ+ ਨੂੰ ਚੁੱਪ ਕਰਾ ਦਿੱਤਾ ਗਿਆ
ਕਿਉਂਕਿ ਇਹ ਇਕ ਹੀ ਰਾਤ ਵਿਚ ਤਬਾਹ ਹੋ ਗਿਆ।
ਮੋਆਬ ਦੇ ਕੀਰ+ ਨੂੰ ਖ਼ਾਮੋਸ਼ ਕਰ ਦਿੱਤਾ ਗਿਆ
ਕਿਉਂਕਿ ਇਹ ਇਕ ਹੀ ਰਾਤ ਵਿਚ ਤਬਾਹ ਹੋ ਗਿਆ।
ਮੋਆਬ ਨਬੋ ਅਤੇ ਮੇਦਬਾ+ ਕਰਕੇ ਵੈਣ ਪਾਉਂਦਾ ਹੈ।+
ਹਰੇਕ ਸਿਰ ਗੰਜਾ ਕੀਤਾ ਗਿਆ ਹੈ+ ਅਤੇ ਹਰੇਕ ਦਾੜ੍ਹੀ ਕੱਟੀ ਹੋਈ ਹੈ।+
3 ਇਸ ਦੀਆਂ ਗਲੀਆਂ ਵਿਚ ਉਨ੍ਹਾਂ ਨੇ ਤੱਪੜ ਪਹਿਨੇ ਹੋਏ ਹਨ।
ਉਹ ਸਾਰੇ ਆਪਣੇ ਕੋਠਿਆਂ ਉੱਤੇ ਅਤੇ ਚੌਂਕਾਂ ਵਿਚ ਵੈਣ ਪਾਉਂਦੇ ਹਨ;
ਉਹ ਰੋਂਦੇ-ਰੋਂਦੇ ਥੱਲੇ ਜਾਂਦੇ ਹਨ।+
ਇਸੇ ਕਰਕੇ ਮੋਆਬ ਦੇ ਹਥਿਆਰਬੰਦ ਆਦਮੀ ਚੀਕ-ਚਿਹਾੜਾ ਪਾਉਂਦੇ ਹਨ।
ਉਹ ਕੰਬ ਰਿਹਾ ਹੈ।
5 ਮੇਰਾ ਦਿਲ ਮੋਆਬ ਲਈ ਰੋਂਦਾ ਹੈ।
ਇਸ ਦੇ ਭਗੌੜੇ ਸੋਆਰ+ ਅਤੇ ਅਗਲਥ-ਸ਼ਲੀਸ਼ੀਯਾਹ+ ਤਕ ਭੱਜ ਗਏ ਹਨ।
ਉਹ ਲੂਹੀਥ ਦੀ ਚੜ੍ਹਾਈ ਉੱਤੇ ਰੋਂਦੇ ਜਾਂਦੇ ਹਨ;
ਉਹ ਹੋਰੋਨਾਇਮ ਨੂੰ ਜਾਂਦੇ ਰਾਹ ʼਤੇ ਤਬਾਹੀ ਕਾਰਨ ਰੋਂਦੇ ਜਾਂਦੇ ਹਨ।+
7 ਇਸੇ ਕਰਕੇ ਉਹ ਆਪਣੇ ਭੰਡਾਰਾਂ ਵਿੱਚੋਂ ਬਚਿਆ-ਖੁਚਿਆ ਸਾਮਾਨ ਅਤੇ ਧਨ-ਦੌਲਤ ਲਿਜਾ ਰਹੇ ਹਨ;
ਉਹ ਬੇਦ* ਦੇ ਦਰਖ਼ਤਾਂ ਦੀ ਘਾਟੀ ਪਾਰ ਕਰ ਰਹੇ ਹਨ।
8 ਰੋਣ ਦੀ ਆਵਾਜ਼ ਮੋਆਬ ਦੇ ਸਾਰੇ ਇਲਾਕੇ ਵਿਚ ਗੂੰਜ ਉੱਠੀ ਹੈ।+
ਕੀਰਨੇ ਅਗਲਾਇਮ ਤਕ ਸੁਣਾਈ ਦਿੰਦੇ ਹਨ;
ਵੈਣ ਬਏਰ-ਏਲੀਮ ਤਕ ਸੁਣਾਈ ਦਿੰਦੇ ਹਨ।
9 ਦੀਮੋਨ ਦੇ ਪਾਣੀ ਖ਼ੂਨ ਨਾਲ ਲਾਲ ਹਨ,
ਮੈਂ ਦੀਮੋਨ ਉੱਤੇ ਹੋਰ ਵੀ ਕੁਝ ਲਿਆਉਣ ਵਾਲਾ ਹਾਂ:
ਮੋਆਬ ਦੇ ਬਚ ਕੇ ਭੱਜਣ ਵਾਲਿਆਂ
ਅਤੇ ਦੇਸ਼ ਵਿਚ ਬਾਕੀ ਬਚਿਆਂ ਹੋਇਆਂ ਖ਼ਿਲਾਫ਼ ਸ਼ੇਰ।+