ਆਮੋਸ
5 “ਹੇ ਇਜ਼ਰਾਈਲ ਦੇ ਘਰਾਣੇ, ਇਹ ਵਿਰਲਾਪ* ਸੁਣ ਜੋ ਮੈਂ ਤੇਰੇ ਲਈ ਕੀਤਾ ਹੈ:
2 ‘ਕੁਆਰੀ, ਇਜ਼ਰਾਈਲ ਕੌਮ ਡਿਗ ਗਈ ਹੈ;
ਉਹ ਉੱਠ ਨਹੀਂ ਸਕਦੀ।
ਉਸ ਨੂੰ ਆਪਣੀ ਜ਼ਮੀਨ ʼਤੇ ਡਿਗੀ ਰਹਿਣ ਦਿੱਤਾ ਗਿਆ ਹੈ;
ਉਸ ਨੂੰ ਚੁੱਕਣ ਵਾਲਾ ਕੋਈ ਨਹੀਂ।’
3 “ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ:
‘ਜਿਹੜਾ ਸ਼ਹਿਰ ਆਪਣੇ ਨਾਲ 1,000 ਫ਼ੌਜੀ ਲੈ ਕੇ ਜਾਂਦਾ ਹੈ, ਉਸ ਕੋਲ ਸਿਰਫ਼ 100 ਹੀ ਬਚਣਗੇ;
ਜਿਹੜਾ ਆਪਣੇ ਨਾਲ 100 ਲੈ ਕੇ ਜਾਂਦਾ ਹੈ, ਉਸ ਕੋਲ ਸਿਰਫ਼ 10 ਹੀ ਬਚਣਗੇ। ਇਜ਼ਰਾਈਲ ਦੇ ਘਰਾਣੇ ਨਾਲ ਇਸੇ ਤਰ੍ਹਾਂ ਹੋਵੇਗਾ।’+
4 “ਯਹੋਵਾਹ ਇਜ਼ਰਾਈਲ ਦੇ ਘਰਾਣੇ ਨੂੰ ਇਹ ਕਹਿੰਦਾ ਹੈ:
‘ਮੇਰੀ ਭਾਲ ਕਰ ਅਤੇ ਜੀਉਂਦਾ ਰਹਿ।+
ਗਿਲਗਾਲ ਨੂੰ ਨਾ ਜਾਹ+ ਤੇ ਨਾ ਹੀ ਬਏਰ-ਸ਼ਬਾ ਨੂੰ+
ਕਿਉਂਕਿ ਗਿਲਗਾਲ ਨੂੰ ਜ਼ਰੂਰ ਗ਼ੁਲਾਮ ਬਣਾ ਲਿਆ ਜਾਵੇਗਾ+
ਅਤੇ ਬੈਤੇਲ ਦਾ ਖੁਰਾ-ਖੋਜ ਮਿਟਾ ਦਿੱਤਾ ਜਾਵੇਗਾ।*
6 ਯਹੋਵਾਹ ਦੀ ਭਾਲ ਕਰ ਅਤੇ ਜੀਉਂਦਾ ਰਹਿ,+
ਕਿਤੇ ਇੱਦਾਂ ਨਾ ਹੋਵੇ ਕਿ ਉਹ ਯੂਸੁਫ਼ ਦੇ ਘਰਾਣੇ ʼਤੇ ਅੱਗ ਦੇ ਭਾਂਬੜ ਵਾਂਗ ਭੜਕੇ,
ਬੈਤੇਲ ਨੂੰ ਸਾੜ ਕੇ ਸੁਆਹ ਕਰ ਦੇਵੇ ਅਤੇ ਉਸ ਨੂੰ ਬੁਝਾਉਣ ਵਾਲਾ ਕੋਈ ਨਾ ਹੋਵੇ।
8 ਜਿਸ ਨੇ ਕੀਮਾਹ ਤਾਰਾ-ਮੰਡਲ* ਅਤੇ ਕੇਸਿਲ ਤਾਰਾ-ਮੰਡਲ* ਬਣਾਏ,+
ਜੋ ਘੁੱਪ ਹਨੇਰੇ ਨੂੰ ਸਵੇਰ ਵਿਚ
ਅਤੇ ਦਿਨ ਨੂੰ ਕਾਲੀ ਰਾਤ ਵਿਚ ਬਦਲਦਾ ਹੈ,+
ਜੋ ਸਮੁੰਦਰ ਦੇ ਪਾਣੀਆਂ ਨੂੰ ਆਪਣੇ ਕੋਲ ਬੁਲਾਉਂਦਾ ਹੈ
ਅਤੇ ਉਨ੍ਹਾਂ ਨੂੰ ਧਰਤੀ ʼਤੇ ਵਰ੍ਹਾਉਂਦਾ ਹੈ+
—ਉਸ ਦਾ ਨਾਂ ਯਹੋਵਾਹ ਹੈ।
9 ਉਹ ਤਾਕਤਵਰ ʼਤੇ ਅਚਾਨਕ ਵਿਨਾਸ਼ ਲਿਆਵੇਗਾ,
ਉਹ ਕਿਲੇਬੰਦ ਸ਼ਹਿਰਾਂ ʼਤੇ ਤਬਾਹੀ ਲਿਆਵੇਗਾ।
10 ਉਹ ਸ਼ਹਿਰ ਦੇ ਦਰਵਾਜ਼ੇ ʼਤੇ ਤਾੜਨਾ ਦੇਣ ਵਾਲਿਆਂ ਤੋਂ ਨਫ਼ਰਤ ਕਰਦੇ ਹਨ
ਅਤੇ ਉਹ ਸੱਚ ਬੋਲਣ ਵਾਲਿਆਂ ਤੋਂ ਘਿਣ ਕਰਦੇ ਹਨ।+
11 ਕਿਉਂਕਿ ਤੂੰ ਗ਼ਰੀਬ ਤੋਂ ਜ਼ਬਰਦਸਤੀ ਉਸ ਦੀ ਫ਼ਸਲ ਲਗਾਨ ਦੇ ਤੌਰ ਤੇ ਲੈਂਦਾ ਹੈਂ
ਅਤੇ ਉਸ ਦਾ ਅਨਾਜ ਟੈਕਸ ਦੇ ਤੌਰ ਤੇ ਲੈਂਦਾ ਹੈਂ,+
ਇਸ ਲਈ ਤੂੰ ਪੱਥਰ ਤਰਾਸ਼ ਕੇ ਬਣਾਏ ਘਰਾਂ ਵਿਚ ਹੋਰ ਨਹੀਂ ਰਹੇਂਗਾ+
ਅਤੇ ਤੂੰ ਆਪਣੇ ਅੰਗੂਰਾਂ ਦੇ ਬਾਗ਼ਾਂ ਦਾ ਵਧੀਆ ਦਾਖਰਸ ਨਹੀਂ ਪੀਵੇਂਗਾ।+
12 ਮੈਂ ਜਾਣਦਾ ਹਾਂ ਕਿ ਤੂੰ ਕਿੰਨੀ ਵਾਰ ਵਿਦਰੋਹ* ਕੀਤਾ ਹੈ
ਅਤੇ ਕਿੰਨੇ ਵੱਡੇ-ਵੱਡੇ ਪਾਪ ਕੀਤੇ ਹਨ
—ਤੂੰ ਧਰਮੀ ਨੂੰ ਸਤਾਉਂਦਾ ਹੈਂ,
ਤੂੰ ਰਿਸ਼ਵਤ ਲੈਂਦਾ ਹੈਂ
ਅਤੇ ਸ਼ਹਿਰ ਦੇ ਦਰਵਾਜ਼ੇ ʼਤੇ ਗ਼ਰੀਬਾਂ ਦਾ ਹੱਕ ਮਾਰਦਾ ਹੈਂ।+
13 ਇਸ ਲਈ ਡੂੰਘੀ ਸਮਝ ਰੱਖਣ ਵਾਲੇ ਲੋਕ ਉਸ ਵੇਲੇ ਚੁੱਪ ਰਹਿਣਗੇ
ਕਿਉਂਕਿ ਉਹ ਆਫ਼ਤ ਦਾ ਸਮਾਂ ਹੋਵੇਗਾ।+
ਫਿਰ ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਤੇਰੇ ਨਾਲ ਹੋਵੇਗਾ,
ਜਿਵੇਂ ਤੂੰ ਕਹਿੰਦਾ ਹੈਂ ਕਿ ਉਹ ਤੇਰੇ ਨਾਲ ਹੈ।+
ਹੋ ਸਕਦਾ ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ
ਯੂਸੁਫ਼ ਦੇ ਘਰਾਣੇ ਦੇ ਬਚੇ ਹੋਏ ਲੋਕਾਂ ʼਤੇ ਮਿਹਰ ਕਰੇ।’+
16 “ਇਸ ਲਈ ਯਹੋਵਾਹ, ਹਾਂ, ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ:
‘ਸਾਰੇ ਚੌਂਕਾਂ ਵਿਚ ਰੋਣਾ-ਕੁਰਲਾਉਣਾ ਹੋਵੇਗਾ,
ਉਹ ਸਾਰੀਆਂ ਗਲੀਆਂ ਵਿਚ “ਹਾਇ! ਹਾਇ!” ਕਰਨਗੇ।
ਉਹ ਕਿਸਾਨਾਂ ਨੂੰ ਸੋਗ ਮਨਾਉਣ ਲਈ ਕਹਿਣਗੇ
ਅਤੇ ਕਿਰਾਏ ʼਤੇ ਕੀਰਨੇ ਪਾਉਣ ਵਾਲਿਆਂ ਨੂੰ ਮੰਗਵਾਉਣਗੇ।’
17 ‘ਅੰਗੂਰਾਂ ਦੇ ਹਰ ਬਾਗ਼ ਵਿਚ ਰੋਣਾ-ਕੁਰਲਾਉਣਾ ਹੋਵੇਗਾ+
ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ,’ ਯਹੋਵਾਹ ਕਹਿੰਦਾ ਹੈ।
18 ‘ਹਾਇ ਉਨ੍ਹਾਂ ਲੋਕਾਂ ʼਤੇ ਜੋ ਬੇਸਬਰੀ ਨਾਲ ਯਹੋਵਾਹ ਦਾ ਦਿਨ ਉਡੀਕਦੇ ਹਨ!+
ਕੀ ਤੁਹਾਨੂੰ ਪਤਾ ਕਿ ਯਹੋਵਾਹ ਦੇ ਦਿਨ ਕੀ ਹੋਵੇਗਾ?+
ਇਹ ਹਨੇਰੇ ਦਾ ਦਿਨ ਹੋਵੇਗਾ, ਨਾ ਕਿ ਰੌਸ਼ਨੀ ਦਾ।+
19 ਉਸ ਦਿਨ ਇਸ ਤਰ੍ਹਾਂ ਹੋਵੇਗਾ ਜਿਵੇਂ ਇਕ ਆਦਮੀ ਸ਼ੇਰ ਤੋਂ ਭੱਜਦਾ ਹੈ, ਪਰ ਅੱਗੇ ਰਿੱਛ ਖੜ੍ਹਾ ਹੈ,
ਫਿਰ ਜਦੋਂ ਉਹ ਆਪਣੇ ਘਰ ਵੜਦਾ ਹੈ ਅਤੇ ਕੰਧ ʼਤੇ ਆਪਣਾ ਹੱਥ ਰੱਖਦਾ ਹੈ, ਤਾਂ ਸੱਪ ਉਸ ਨੂੰ ਡੰਗ ਮਾਰਦਾ ਹੈ।
20 ਯਹੋਵਾਹ ਦਾ ਦਿਨ ਰੌਸ਼ਨੀ ਦਾ ਨਹੀਂ, ਸਗੋਂ ਹਨੇਰੇ ਦਾ ਦਿਨ ਹੋਵੇਗਾ;
ਉਸ ਦਿਨ ਚਾਨਣ ਨਹੀਂ, ਸਗੋਂ ਅੰਧਕਾਰ ਛਾਇਆ ਹੋਵੇਗਾ।
21 ਮੈਨੂੰ ਤੇਰੇ ਤਿਉਹਾਰਾਂ ਤੋਂ ਨਫ਼ਰਤ, ਹਾਂ, ਘਿਣ ਹੈ+
ਅਤੇ ਮੈਨੂੰ ਤੇਰੀਆਂ ਖ਼ਾਸ ਸਭਾਵਾਂ ਦੀ ਖ਼ੁਸ਼ਬੂ ਤੋਂ ਕੋਈ ਖ਼ੁਸ਼ੀ ਨਹੀਂ ਹੁੰਦੀ।
22 ਭਾਵੇਂ ਤੂੰ ਮੈਨੂੰ ਹੋਮ-ਬਲ਼ੀਆਂ ਅਤੇ ਭੇਟਾਂ ਚੜ੍ਹਾਵੇਂ,
ਤਾਂ ਵੀ ਮੈਨੂੰ ਇਨ੍ਹਾਂ ਤੋਂ ਕੋਈ ਖ਼ੁਸ਼ੀ ਨਹੀਂ ਹੋਵੇਗੀ;+
ਮੈਂ ਤੇਰੇ ਪਲ਼ੇ ਹੋਏ ਜਾਨਵਰਾਂ ਦੀਆਂ ਸ਼ਾਂਤੀ-ਬਲ਼ੀਆਂ ਕਬੂਲ ਨਹੀਂ ਕਰਾਂਗਾ।+
23 ਆਪਣੇ ਗੀਤਾਂ ਦਾ ਸ਼ੋਰ-ਸ਼ਰਾਬਾ ਬੰਦ ਕਰ;
ਨਾਲੇ ਮੈਂ ਤੇਰੇ ਤਾਰਾਂ ਵਾਲੇ ਸਾਜ਼ਾਂ ਦਾ ਸੰਗੀਤ ਨਹੀਂ ਸੁਣਨਾ ਚਾਹੁੰਦਾ।+
25 ਹੇ ਇਜ਼ਰਾਈਲ ਦੇ ਘਰਾਣੇ, ਉਜਾੜ ਵਿਚ ਉਨ੍ਹਾਂ 40 ਸਾਲਾਂ ਦੌਰਾਨ
ਕੀ ਤੂੰ ਮੇਰੇ ਲਈ ਬਲ਼ੀਆਂ ਅਤੇ ਭੇਟਾਂ ਲਿਆਇਆ ਸੀ?+